Job 9:28
ਇਸ ਨਾਲ ਕੁਝ ਨਹੀਂ ਬਦਲਦਾ। ਮੇਰੇ ਤਸੀਹੇ ਹਾਲੇ ਵੀ ਮੈਨੂੰ ਭੈਭੀਤ ਕਰਦੇ ਹਨ ਅਤੇ ਮੈਂ ਜਾਣਦਾ ਹਾਂ ਕਿ ਤੂੰ, ਪਰਮੇਸ਼ੁਰ ਮੈਨੂੰ ਬੇਗੁਨਾਹ ਘੋਸ਼ਿਤ ਨਹੀਂ ਕਰੇਂਗਾ।
I am afraid | יָגֹ֥רְתִּי | yāgōrĕttî | ya-ɡOH-reh-tee |
of all | כָל | kāl | hahl |
my sorrows, | עַצְּבֹתָ֑י | ʿaṣṣĕbōtāy | ah-tseh-voh-TAI |
know I | יָ֝דַ֗עְתִּי | yādaʿtî | YA-DA-tee |
that | כִּי | kî | kee |
thou wilt not | לֹ֥א | lōʾ | loh |
hold me innocent. | תְנַקֵּֽנִי׃ | tĕnaqqēnî | teh-na-KAY-nee |
Cross Reference
Psalm 119:120
ਯਹੋਵਾਹ, ਮੈਂ ਤੁਹਾਡੇ ਕੋਲੋਂ ਡਰਦਾ ਹਾਂ। ਮੈਂ ਡਰਦਾ ਹਾਂ ਅਤੇ ਤੁਹਾਡੇ ਨੇਮਾ ਦਾ ਆਦਰ ਕਰਦਾ ਹਾਂ।
Psalm 130:3
ਯਹੋਵਾਹ, ਜੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਗੁਨਾਹਾ ਦਾ ਸੱਚਮੁੱਚ ਦੰਡ ਦਿੰਦੇ। ਕੋਈ ਵੀ ਬੰਦਾ ਜਿਉਂਦਾ ਨਹੀਂ ਬਚਣਾ ਸੀ।
Psalm 88:15
ਆਪਣੀ ਨੌਜਵਾਨੀ ਵੇਲੇ ਤੋਂ ਹੀ ਮੈਂ ਕਮਜ਼ੋਰ ਅਤੇ ਬਿਮਾਰ ਸਾਂ ਅਤੇ ਮੈਂ ਤੁਹਾਡਾ ਗੁੱਸਾ ਝੱਲਿਆ ਹੈ। ਮੈਂ ਬੇਸਹਾਰਾ ਹਾਂ।
Job 21:6
ਜਦੋਂ ਮੈਂ ਸੋਚਦਾ ਹਾਂ ਕਿ ਮੇਰੇ ਨਾਲ ਕੀ ਵਾਪਰਿਆ ਹੈ ਮੈਂ ਡਰ ਮਹਿਸੂਸ ਕਰਦਾ ਹਾਂ ਤੇ ਮੇਰਾ ਸ਼ਰੀਰ ਕੰਬਦਾ ਹੈ।
Job 14:16
ਤਾਂ ਵੀ, ਤੂੰ ਮੇਰੇ ਵੱਧਾੇ ਹਰ ਕਦਮ ਤੇ ਪਹਿਰਾ ਦਿੰਦਾ, ਪਰ ਤੂੰ ਮੇਰੇ ਪਾਪਾਂ ਨੂੰ ਚੇਤੇ ਨਾ ਕਰਦਾ।
Job 10:14
ਜੇ ਮੈਂ ਪਾਪ ਕੀਤਾ ਹੁੰਦਾ ਤੁਸੀਂ ਮੈਨੂੰ ਦੇਖ ਰਹੇ ਹੁੰਦੇ ਇਸ ਲਈ ਤੁਸੀਂ ਮੈਨੂੰ ਮੇਰੀ ਗਲਤੀ ਲਈ ਦੰਡ ਦੇ ਸੱਕਦੇ ਸੀ।
Job 9:20
ਮੈਂ ਬੇਗੁਨਾਹ ਹਾਂ, ਪਰ ਹਾਂ, ਜੋ ਵੀ ਮੈਂ ਆਖਦਾ ਹਾਂ ਮੇਰੀ ਨਿੰਦਿਆ ਕਰਦਾ ਹੈ। ਮੈਂ ਬੇਗੁਨਾਹ ਹਾਂ, ਪਰ ਜੇ ਮੈਂ ਬੋਲਦਾ ਹਾਂ ਮੇਰਾ ਮੂੰਹ ਮੈਨੂੰ ਦੋਸ਼ੀ ਸਿੱਧ ਕਰਦਾ ਹੈ।
Job 9:2
“ਹਾਂ, ਮੈਂ ਜਾਣਦਾ ਹਾਂ ਕਿ ਜੋ ਤੂੰ ਆਖਦਾ ਸੱਚ ਹੈ। ਪਰ ਕਿਹੜਾ ਆਦਮੀ ਪਰਮੇਸ਼ੁਰ ਨੂੰ ਦਲੀਲਾਂ ਨਾਲ ਜਿੱਤ ਸੱਕਦਾ ਹੈ।
Job 7:21
ਗ਼ਲਤੀਆਂ ਕਰਨ ਬਦਲੇ ਤੁਸੀਂ ਸਿਰਫ਼ ਮੈਨੂੰ ਮਾਫ਼ ਕਿਉਂ ਨਹੀਂ ਕਰ ਦਿੰਦੇ? ਤੁਸੀਂ ਮੈਨੂੰ ਮੇਰੇ ਪਾਪ ਲਈ ਬਖਸ਼ ਕਿਉਂ ਨਹੀਂ ਦਿੰਦੇ? ਮੈਂ ਛੇਤੀ ਹੀ ਮਰ ਜਾਵਾਂਗਾ ਤੇ ਧੂੜ ਵਿੱਚ ਵਾਪਸ ਚੱਲਾ ਜਾਵਾਂਗਾ। ਫੇਰ ਤੁਸੀਂ ਮੈਨੂੰ ਲੱਭੋਗੇ ਪਰ ਮੈਂ ਜਾ ਚੁੱਕਿਆ ਹ੍ਹੋਵਾਂਗਾ।”
Job 3:25
ਮੈਂ ਡਰਦਾ ਸਾਂ ਕਿ ਮੇਰੇ ਨਾਲ ਕੁਝ ਬਹੁਤ ਹੀ ਭਿਆਨਕ ਨਾ ਵਾਪਰ ਜਾਵੇ ਤੇ ਉਹ ਵਾਪਰ ਗਿਆ ਹੈ। ਮੈਂ ਜਿਨ੍ਹਾਂ ਗੱਲਾਂ ਤੋਂ ਬਹੁਤ ਹੀ ਡਰਦਾ ਸਾਂ ਮੇਰੇ ਨਾਲ ਵਾਪਰ ਗਈਆਂ ਨੇ।
Exodus 20:7
“ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਗਲਤ ਢੰਗ ਨਾਲ ਨਹੀਂ ਵਰਤਣਾ ਚਾਹੀਦਾ। ਜੇ ਕੋਈ ਬੰਦਾ ਯਹੋਵਾਹ ਦਾ ਨਾਮ ਗਲਤ ਢੰਗ ਨਾਲ ਵਰਤਦਾ ਹੈ, ਤਾਂ ਉਹ ਬੰਦਾ ਦੋਸ਼ੀ ਹੈ। ਅਤੇ ਯਹੋਵਾਹ ਉਸ ਨੂੰ ਨਿਰਦੋਸ਼ ਨਹੀਂ ਬਣਾਵੇਗਾ।