Job 6:15
ਮੇਰੇ ਭਰਾ ਉਨ੍ਹਾਂ ਨਦੀਆਂ ਵਾਂਗ ਕਪਟੀ ਹਨ ਜਿਹੜੀਆਂ ਕਦੇ ਵਗਦੀਆਂ ਨੇ ਤੇ ਕਦੇ ਸੁੱਕ ਜਾਂਦੀਆਂ ਨੇ।
Job 6:15 in Other Translations
King James Version (KJV)
My brethren have dealt deceitfully as a brook, and as the stream of brooks they pass away;
American Standard Version (ASV)
My brethren have dealt deceitfully as a brook, As the channel of brooks that pass away;
Bible in Basic English (BBE)
My friends have been false like a stream, like streams in the valleys which come to an end:
Darby English Bible (DBY)
My brethren have dealt deceitfully as a stream, as the channel of streams which pass away,
Webster's Bible (WBT)
My brethren have dealt deceitfully as a brook, and as the stream of brooks they pass away;
World English Bible (WEB)
My brothers have dealt deceitfully as a brook, As the channel of brooks that pass away;
Young's Literal Translation (YLT)
My brethren have deceived as a brook, As a stream of brooks they pass away.
| My brethren | אַ֭חַי | ʾaḥay | AH-hai |
| have dealt deceitfully | בָּֽגְד֣וּ | bāgĕdû | ba-ɡeh-DOO |
| as | כְמוֹ | kĕmô | heh-MOH |
| a brook, | נָ֑חַל | nāḥal | NA-hahl |
| stream the as and | כַּֽאֲפִ֖יק | kaʾăpîq | ka-uh-FEEK |
| of brooks | נְחָלִ֣ים | nĕḥālîm | neh-ha-LEEM |
| they pass away; | יַֽעֲבֹֽרוּ׃ | yaʿăbōrû | YA-uh-VOH-roo |
Cross Reference
Jeremiah 15:18
ਮੈਂ ਸਮਝ ਨਹੀਂ ਸੱਕਦਾ ਕਿ ਮੈਂ ਫ਼ੇਰ ਵੀ ਕਿਉਂ ਦੁੱਖੀ ਹਾਂ। ਮੈਂ ਨਹੀਂ ਸਮਝਦਾ ਕਿ ਮੇਰਾ ਜ਼ਖਮ ਰਾਜ਼ੀ ਕਿਉਂ ਨਹੀਂ ਹੁੰਦਾ ਅਤੇ ਠੀਕ ਨਹੀਂ ਹੋ ਸੱਕਦਾ। ਯਹੋਵਾਹ ਜੀ, ਮੈਂ ਸੋਚਦਾ ਹਾਂ ਕਿ ਤੁਸੀਂ ਬਦਲ ਗਏ ਹੋ। ਤੁਸੀਂ ਪਾਣੀ ਦੇ ਉਸ ਸੋਮੇ ਵਰਗੇ ਹੋ, ਜਿਹੜਾ ਸੁੱਕ ਗਿਆ ਹੈ। ਤੁਸੀਂ ਪਾਣੀ ਦੇ ਉਸ ਚਸ਼ਮੇ ਵਰਗੇ ਹੋ, ਜਿਸਦਾ ਪਾਣੀ ਵਗਣ ਤੋਂ ਰੁਕ ਗਿਆ ਹੈ।
Psalm 38:11
ਮੇਰੀ ਬਿਮਾਰੀ ਦੇ ਕਾਰਣ, ਮੇਰੇ ਮਿੱਤਰ ਅਤੇ ਗੁਆਂਢੀ ਮੇਰੇ ਕੋਲ ਨਹੀਂ ਆਉਂਦੇ। ਮੇਰਾ ਪਰਿਵਾਰ ਮੇਰੇ ਨੇੜੇ ਨਹੀਂ ਢੁਕਦਾ।
Psalm 41:9
ਮੇਰੇ ਸਭ ਤੋਂ ਚੰਗੇ ਦੋਸਤ ਨੇ ਮੇਰੇ ਨਾਲ ਭੋਜਨ ਕੀਤਾ। ਮੈਂ ਉਸ ਉੱਤੇ ਭਰੋਸਾ ਕੀਤਾ। ਪਰ ਹੁਣ ਉਹ ਵੀ ਮੇਰੇ ਖਿਲਾਫ਼ ਹੋ ਗਿਆ ਹੈ।
John 16:32
ਮੈਨੂੰ ਧਿਆਨ ਨਾਲ ਸੁਣੋ, ਇੱਕ ਸਮਾਂ ਆਵੇਗਾ ਜਦੋਂ ਤੁਸੀਂ ਸਭ ਖਿੰਡ ਜਾਵੋਂਗੇ ਅਤੇ ਆਪਣੇ ਘਰੀਂ ਮੁੜ ਜਾਵੋਂਗੇ ਅਤੇ ਤੁਸੀਂ ਮੈਨੂੰ ਇੱਕਲਾ ਛੱਡ ਦੇਵੋਂਗੇ। ਉਹ ਸਮਾਂ ਹੁਣ ਆ ਹੀ ਚੁੱਕਿਆ ਹੈ। ਪਰ ਤਾਂ ਵੀ ਮੈਂ ਇੱਕਲਾ ਨਹੀਂ ਹੋਵਾਂਗਾ ਕਿਉਂਕਿ ਪਿਤਾ ਮੇਰੇ ਨਾਲ ਹੈ।
John 13:18
“ਮੈਂ ਤੁਹਾਡੇ ਸਾਰਿਆਂ ਬਾਰੇ ਨਹੀਂ ਆਖਦਾ। ਮੈਂ ਉਨ੍ਹਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਮੈਂ ਚੁਣਿਆ ਹੈ। ਪਰ ਜੋ ਪੋਥੀ ਵਿੱਚ ਲਿਖਿਆ ਗਿਆ ਹੈ, ਪੂਰਨ ਹੋਣਾ ਚਾਹੀਦਾ ਹੈ: ‘ਉਹ ਇੱਕ ਜਿਸਨੇ ਮੇਰੇ ਨਾਲ ਖਾਧਾ ਮੇਰੇ ਵਿਰੁੱਧ ਹੋ ਗਿਆ ਹੈ।’
Jude 1:12
ਇਹ ਲੋਕ ਤੁਹਾਡੇ ਖਾਸ ਉਤਸਵਾਂ ਵਿੱਚ ਭੱਦੇ ਦਾਗਾਂ ਵਰਗੇ ਹਨ। ਉਹ ਬੇਸ਼ਰਮ ਹੋਕੇ ਤੁਹਾਡੇ ਨਾਲ ਭੋਜਨ ਖਾਂਦੇ ਹਨ। ਉਹ ਸਿਰਫ਼ ਆਪਣਾ ਹੀ ਖਿਆਲ ਰੱਖਦੇ ਹਨ। ਉਹ ਬਿਨ ਵਰੱਖਾ ਵਾਲੇ ਬੱਦਲਾਂ ਵਾਂਗ ਅਤੇ ਹਵਾ ਦੁਆਰਾ ਉਡਾਏ ਜਾਣ ਵਰਗੇ ਹਨ। ਉਹ ਫ਼ਲ ਤੋਂ ਸੱਖਣੇ ਬਿਰੱਖ ਹਨ ਅਤੇ ਸਮਾਂ ਪੈਣ ਤੇ ਉਨ੍ਹਾਂ ਨੂੰ ਧਰਤੀ ਤੋਂ ਪੁੱਟ ਦਿੱਤਾ ਜਾਂਦਾ ਹੈ। ਇਸ ਲਈ ਉਹ ਦੋਹਰੀ ਮੌਤ ਮਰਦੇ ਹਨ।
Micah 7:5
ਗੁਆਂਢੀ ਉੱਤੇ ਭਰੋਸਾ ਨਾ ਕਰੋ ਤੇ ਨਾ ਹੀ ਮਿੱਤਰ ਤੇ । ਇੱਥੋਂ ਤੀਕ ਕਿ ਆਪਣੀ ਪਤਨੀ ਨਾਲ ਵੀ ਖੁਲ੍ਹਕੇ ਗੱਲ ਨਾ ਕਰੋ।
Jeremiah 30:14
ਤੁਸੀਂ ਬਹੁਤ ਕੌਮਾਂ ਦੇ ਦੋਸਤ ਬਣ ਗਏ ਸੀ। ਪਰ ਉਹ ਕੌਮਾਂ ਤੁਹਾਡਾ ਧਿਆਨ ਨਹੀਂ ਰੱਖਦੀਆਂ। ਦੋਸਤ ਤੁਹਾਨੂੰ ਭੁੱਲ ਗਏ ਨੇ। ਮੈਂ ਤੁਹਾਨੂੰ ਦੁਸ਼ਮਣ ਵਾਂਗ ਚੋਟ ਪਹੁੰਚਾਈ। ਮੈਂ ਤੁਹਾਨੂੰ ਬਹੁਤ ਸਖਤ ਸਜ਼ਾ ਦਿੱਤੀ। ਅਜਿਹਾ ਮੈਂ ਤੁਹਾਡੇ ਵੱਡੇ ਦੋਸ਼ ਕਰਕੇ ਕੀਤਾ। ਅਜਿਹਾ ਮੈਂ ਤੁਹਾਡੇ ਬਹੁਤ ਸਾਰੇ ਪਾਪਾਂ ਕਰਕੇ ਕੀਤਾ।
Jeremiah 9:4
“ਆਪਣੇ ਗੁਆਂਢੀ ਦੀ ਨਿਗਰਾਨੀ ਕਰੋ! ਆਪਣੇ ਭਰਾਵਾਂ ਉੱਤੇ ਵੀ ਭਰੋਸਾ ਨਾ ਕਰੋ! ਕਿਉਂ ਕਿ ਹਰ ਭਰਾ ਧੋਖੇਬਾਜ਼ ਹੁੰਦਾ ਹੈ। ਹਰ ਗੁਆਂਢੀ ਤੁਹਾਡੀ ਪਿੱਠ ਪਿੱਛੇ ਚੁਗਲੀਆਂ ਕਰਦਾ ਹੈ।
Psalm 88:18
ਅਤੇ ਹੇ ਪਰਮੇਸ਼ੁਰ, ਤੁਸੀਂ ਮੈਨੂੰ ਮੇਰੇ ਸਾਰੇ ਦੋਸਤਾਂ ਅਤੇ ਪਿਆਰਿਆਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ। ਸਿਰਫ਼ ਹਨੇਰਾ ਹੀ ਮੇਰਾ ਸੰਗੀ ਸਾਥੀ ਹੈ।
Psalm 55:12
ਜੇ ਕੋਈ ਵੈਰੀ ਮੇਰੀ ਬੇਇੱਜ਼ਤੀ ਕਰਨ ਵਾਲਾ ਹੁੰਦਾ, ਮੈਂ ਬਰਦਾਸ਼ਤ ਕਰ ਸੱਕਦਾ ਹਾਂ। ਜੇ ਵੈਰੀ ਮੇਰੇ ਉੱਪਰ ਹਮਲਾਵਰ ਹੁੰਦੇ ਮੈਂ ਛੁਪ ਸੱਕਦਾ ਸਾਂ।
Job 19:19
ਮੇਰੇ ਸਾਰੇ ਕਰੀਬੀ ਦੋਸਤ ਮੈਨੂੰ ਨਫ਼ਰਤ ਕਰਦੇ ਨੇ ਉਹ ਲੋਕ ਵੀ ਮੇਰੇ ਖਿਲਾਫ਼ ਹੋ ਰਹੇ ਨੇ, ਜਿਨ੍ਹਾਂ ਨੂੰ ਮੈਂ ਪਿਆਰ ਕੀਤਾ।