Job 38:4
“ਅੱਯੂਬ, ਤੂੰ ਕਿੱਥੋ ਸੀ ਜਦੋਂ ਮੈਂ ਧਰਤੀ ਨੂੰ ਸਾਜਿਆ ਸੀ? ਜੇ ਤੂੰ ਇੰਨਾ ਹੀ ਚਤੁਰ ਹੈਂ ਤਾਂ ਮੈਨੂੰ ਜਵਾਬ ਦੇ।
Where | אֵיפֹ֣ה | ʾêpō | ay-FOH |
wast | הָ֭יִיתָ | hāyîtā | HA-yee-ta |
thou when I laid the foundations | בְּיָסְדִי | bĕyosdî | beh-yose-DEE |
earth? the of | אָ֑רֶץ | ʾāreṣ | AH-rets |
declare, | הַ֝גֵּ֗ד | haggēd | HA-ɡADE |
if | אִם | ʾim | eem |
thou hast | יָדַ֥עְתָּ | yādaʿtā | ya-DA-ta |
understanding. | בִינָֽה׃ | bînâ | vee-NA |
Cross Reference
Psalm 104:5
ਹੇ ਪਰਮੇਸ਼ੁਰ, ਤੁਸਾਂ ਧਰਤੀ ਨੂੰ ਇਸ ਦੀਆਂ ਬੁਨਿਆਦਾਂ ਉੱਤੇ ਉਸਾਰਿਆ। ਤਾਂ ਜੋ ਇਹ ਕਦੇ ਵੀ ਤਬਾਹ ਨਾ ਹੋਵੇ।
Proverbs 30:4
ਕੌਣ ਅਕਾਸ਼ ਤਾਈਂ ਜਾਕੇ ਵਾਪਸ ਆਇਆ? ਕਿਸਨੇ ਹਵਾ ਨੂੰ ਆਪਣੇ ਹੱਥਾਂ ਵਿੱਚ ਇੱਕਤਰ ਕੀਤਾ? ਕਿਸ ਨੇ ਆਪਣੇ ਚੋਲੇ ਨਾਲ ਪਾਣੀ ਨੂੰ ਇੱਕਤਰ ਕੀਤਾ? ਕਿਸਨੇ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਸਥਾਪਿਤ ਕੀਤਾ? ਉਸ ਦਾ ਨਾਮ ਕੀ ਹੈ? ਉਸ ਦੇ ਪੁੱਤਰ ਦਾ ਨਾਮ ਕੀ ਹੈ? ਜੇਕਰ ਤੁਸੀਂ ਜਾਣਦੇ ਹੋ, ਮੈਨੂੰ ਦੱਸੋ!
Hebrews 1:10
ਪਰਮੇਸ਼ੁਰ ਇਹ ਵੀ ਆਖਦਾ ਹੈ, “ਹੇ ਪ੍ਰਭੂ, ਮੁੱਢ ਵਿੱਚ ਤੂੰ ਧਰਤੀ ਨੂੰ ਸਾਜਿਆ ਅਤੇ ਤੇਰੇ ਹੱਥਾਂ ਨੇ ਅਕਾਸ਼ ਨੂੰ ਸਾਜਿਆ।
Hebrews 1:2
ਅਤੇ ਹੁਣ ਇਨ੍ਹਾਂ ਆਖਰੀ ਦਿਨਾਂ ਵਿੱਚ ਪਰਮੇਸ਼ੁਰ ਨੇ ਫ਼ੇਰ ਸਾਡੇ ਨਾਲ ਗੱਲ ਕੀਤੀ ਹੈ। ਪਰਮੇਸ਼ੁਰ ਨੇ ਸਾਡੇ ਨਾਲ ਅਪਣੇ ਪੁੱਤਰ ਰਾਹੀਂ ਗੱਲ ਕੀਤੀ ਹੈ। ਪਰਮੇਸ਼ੁਰ ਨੇ ਸਾਰੀ ਦੁਨੀਆਂ ਆਪਣੇ ਪੁੱਤਰ ਰਾਹੀਂ ਸਾਜੀ। ਪਰਮੇਸ਼ੁਰ ਨੇ ਇਸ ਨੂੰ ਆਪਣੇ ਪੁੱਤਰ ਰਾਹੀਂ ਸਾਜਿਆ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸਾਰੀਆਂ ਚੀਜ਼ਾਂ ਦਾ ਉੱਤਰਾਧਿਕਾਰੀ ਹੋਣ ਲਈ ਚੁਣਿਆ।
Genesis 1:1
ਦੁਨੀਆਂ ਦੀ ਸ਼ੁਰੂਆਤ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ।
Psalm 102:25
ਤੁਸੀਂ ਬਹੁਤ ਪਹਿਲਾਂ ਦੁਨੀਆਂ ਸਾਜੀ ਸੀ। ਤੁਸੀਂ ਆਪਣੇ ਹੱਥੀਂ ਅਕਾਸ਼ ਬਣਾਇਆ ਸੀ।
Proverbs 8:22
“ਸਭ ਤੋਂ ਪਹਿਲੀ ਗੱਲ ਯਹੋਵਾਹ ਨੇ ਕੀਤੀ, ਉਸ ਨੇ ਮੈਨੂੰ ਜੀਵਨ ਦਿੱਤਾ, ਬਹੁਤ ਸਮਾਂ ਪਹਿਲਾਂ ਉਸ ਨੇ ਕੁਝ ਵੀ ਕਰਨ ਤੋਂ ਪਹਿਲਾਂ ਯਹੋਵਾਹ ਨੇ ਮੈਨੂੰ ਆਪਣੇ ਕੰਮ ਦੀ ਸ਼ੁਰੂਆਤ ਵੇਲੇ, ਆਪਣੇ ਪ੍ਰਾਚੀਨ ਸਮੇਂ ਦੇ ਕੰਮ ਤੋਂ ਪਹਿਲਾਂ ਮੈਨੂੰ ਬਣਾਇਆ।
Proverbs 8:29
ਹਾਜ਼ਰ ਸਾਂ ਮੈਂ, ਜਦੋਂ ਯਹੋਵਾਹ ਨੇ ਹੱਦਾਂ ਬੰਨ੍ਹੀਆਂ ਸਨ ਸਮੁੰਦਰਾਂ ਦੇ ਪਾਣੀ ਦੀਆਂ ਤਾਕਿ ਉੱਠ ਨਾ ਸੱਕੇ ਪਾਣੀ ਉਚੇਰਾ ਓਸਤੋਂ ਉਤੇ ਜਿਸਦੀ ਇਜਾਜ਼ਤ ਦਿੱਤੀ ਹੈ ਯਹੋਵਾਹ ਨੇ। ਹਾਜ਼ਰ ਸਾਂ ਮੈਂ ਉਦੋਂ, ਜਦੋਂ ਰੱਖੀਆਂ ਸਨ ਯਹੋਵਾਹ ਨੇ ਨੀਹਾਂ ਧਰਤੀ ਦੀਆਂ।