Job 36:29
ਕੋਈ ਵੀ ਬੰਦਾ ਨਹੀਂ ਸਮਝ ਸੱਕਦਾ ਕਿਵੇਂ ਪਰਮੇਸ਼ੁਰ ਬੱਦਲਾਂ ਨੂੰ ਬਾਹਰ ਫੈਲਾਉਂਦਾ ਹੈ ਜਾਂ ਕਿਵੇਂ ਬਿਜਲੀ ਅਕਾਸ਼ ਵਿੱਚ ਗਰਜਦੀ ਹੈ।
Job 36:29 in Other Translations
King James Version (KJV)
Also can any understand the spreadings of the clouds, or the noise of his tabernacle?
American Standard Version (ASV)
Yea, can any understand the spreadings of the clouds, The thunderings of his pavilion?
Bible in Basic English (BBE)
And who has knowledge of how the clouds are stretched out, or of the thunders of his tent?
Darby English Bible (DBY)
But can any understand the spreadings of the clouds, [or] the crashing of his pavilion?
Webster's Bible (WBT)
Also can any understand the spreadings of the clouds, or the noise of his tabernacle?
World English Bible (WEB)
Yes, can any understand the spreading of the clouds, And the thunderings of his pavilion?
Young's Literal Translation (YLT)
Yea, doth `any' understand The spreadings out of a cloud? The noises of His tabernacle?
| Also | אַ֣ף | ʾap | af |
| אִם | ʾim | eem | |
| can any understand | יָ֭בִין | yābîn | YA-veen |
| the spreadings | מִפְרְשֵׂי | miprĕśê | meef-reh-SAY |
| clouds, the of | עָ֑ב | ʿāb | av |
| or the noise | תְּ֝שֻׁא֗וֹת | tĕšuʾôt | TEH-shoo-OTE |
| of his tabernacle? | סֻכָּתֽוֹ׃ | sukkātô | soo-ka-TOH |
Cross Reference
Job 37:16
ਕੀ ਤੂੰ ਜਾਣਦਾ ਹੈਂ ਕਿ ਬੱਦਲ ਅਕਾਸ਼ ਵਿੱਚ ਕਿਵੇਂ ਲਟਕਦੇ ਨੇ? ਬੱਦਲ ਤਾਂ ਉਨ੍ਹਾਂ ਅਦਭੁੱਤ ਗੱਲਾਂ ਦੀ ਸਿਰਫ ਇੱਕ ਮਿਸਾਲ ਨੇ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ। ਤੇ ਪਰਮੇਸ਼ੁਰ ਉਨ੍ਹਾਂ ਬਾਰੇ ਸਭ ਕੁਝ ਜਾਣਦਾ ਹੈ।
Job 37:2
ਹਰ ਕੋਈ ਸੁਣੋ। ਪਰਮੇਸ਼ੁਰ ਦੀ ਅਵਾਜ਼ ਗਰਜ ਵਰਗੀ ਲੱਗਦੀ ਹੈ। ਗਰਜਦੀ ਹੋਈ ਆਵਾਜ਼ ਨੂੰ ਸੁਣੋ ਜਿਹੜੀ ਪਰਮੇਸ਼ੁਰ ਦੇ ਮੁਖ ਤੋਂ ਨਿਕਲ ਰਹੀ ਹੈ।
Habakkuk 3:10
ਪਰਬਤ ਤੈਨੂੰ ਵੇਖਕੇ ਕੰਬੇ ਧਰਤੀ ਤੋਂ ਹੜ੍ਹ ਜ਼ੋਰ ਦੀ ਲੰਘਿਆ ਸਮੁੰਦਰੀ ਪਾਣੀਆਂ ਨੇ ਡਾਢਾ ਸ਼ੋਰ ਕੀਤਾ ਜਿਵੇਂ ਕਿ ਉਹ ਧਰਤੀ ਤੇ ਹਮਲਾ ਕਰ ਰਹੇ ਹੋਣ।
Nahum 1:3
ਯਹੋਵਾਹ ਧੀਰਜਵਾਨ ਹੈ ਪਰ ਉਹ ਸ਼ਕਤੀਸ਼ਾਲੀ ਵੀ ਹੈ ਅਤੇ ਉਹ ਦੋਖੀ ਮਨੁੱਖਾਂ ਨੂੰ ਸਜ਼ਾ ਦਿੱਤੇ ਬਗ਼ੈਰ ਨਹੀਂ ਬਖਸ਼ਦਾ। ਯਹੋਵਾਹ ਬੁਰੇ ਲੋਕਾਂ ਨੂੰ ਸਜ਼ਾ ਦੇਣ ਆ ਰਿਹਾ ਹੈ। ਉਹ ਆਪਣੀ ਤਾਕਤ ਵਿਖਾਉਣ ਲਈ ਹਨੇਰੀ ਝੱਖੜ ਤੇ ਵਾਵਰੋਲੇ ਲਿਆਵੇਗਾ ਮਨੁੱਖ ਧਰਤੀ ਅਤੇ ਧੂੜ ਤੇ ਚਲਦਾ ਹੈ ਪਰ ਯਹੋਵਾਹ ਬੱਦਲਾਂ ’ਚ ਚਲਦਾ ਹੈ।
Psalm 104:7
ਪਰ ਤੁਸੀਂ ਹੁਕਮ ਦਿੱਤਾ ਅਤੇ ਪਾਣੀ ਦੂਰ-ਦੂਰ ਭੱਜਿਆ। ਹੇ ਪਰਮੇਸ਼ੁਰ, ਤੁਸੀਂ ਗੁੱਸੇ ਨਾਲ ਪਾਣੀ ਉੱਤੇ ਗਜੇ ਅਤੇ ਪਾਣੀ ਤੁਹਾਥੋਂ ਦੂਰ ਭੱਜ ਉੱਠਿਆ।
Psalm 104:3
ਹੇ ਪਰਮੇਸ਼ੁਰ ਤੁਸੀਂ ਆਪਣਾ ਘਰ ਉਨ੍ਹਾਂ ਤੋਂ ਉੱਪਰ ਬਣਾਇਆ। ਤੁਸੀਂ ਮੋਟੇ ਬੱਦਲਾਂ ਦੀ ਰੱਥ ਵਾਂਗ ਵਰਤੋਂ ਕਰਦੇ ਹੋ ਅਤੇ ਅਕਾਸ਼ ਦੇ ਆਰ-ਪਾਰ ਹਵਾ ਦੇ ਖੰਬਾਂ ਉੱਤੇ ਸਵਾਰੀ ਕਰਦੇ ਹੋ।
Psalm 77:16
ਹੇ ਪਰਮੇਸ਼ੁਰ, ਪਾਣੀ ਨੇ ਤੁਹਾਨੂੰ ਵੇਖਿਆ ਅਤੇ ਡਰ ਗਿਆ। ਡੂੰਘਾ ਪਾਣੀ ਡਰ ਨਾਲ ਕੰਬ ਉੱਠਿਆ।
Psalm 29:3
ਯਹੋਵਾਹ ਸਮੁੰਦਰ ਉੱਤੇ ਆਪਣੀ ਅਵਾਜ਼ ਬੁਲਦ ਕਰਦਾ ਹੈ, ਇਹ ਅਵਾਜ਼ ਮਹਾਨ ਪਰਮੇਸ਼ੁਰ ਦੀ ਹੈ ਜਿਹੜੀ ਮਹਾਂ ਸਾਗਰ ਉੱਤੇ ਗਰਜ ਵਾਂਗ ਫ਼ੈਲਦੀ ਹੈ।
Psalm 18:13
ਯਹੋਵਾਹ ਆਕਾਸ਼ ਵਿੱਚੋਂ ਗਰਜਿਆ। ਸਭ ਤੋਂ ਉੱਚੇ ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਅਵਾਜ਼ ਸੁਣਾਈ। ਇੱਥੋਂ ਤੱਕ ਕਿ ਗੜ੍ਹੇਮਾਰ ਹੋਈ ਅਤੇ ਬਿਜਲੀ ਲਿਸ਼ਕ ਉੱਠੀ।
Job 38:37
ਕੌਣ ਇੰਨਾ ਸਿਆਣਾ ਹੈ ਕਿ ਬੱਦਲਾਂ ਨੂੰ ਗਿਣ ਸੱਕੇ ਤੇ ਬੱਦਲਾਂ ਨੂੰ ਆਪਣਾ ਮੀਂਹ ਵਰ੍ਹਾਉਣ ਲਈ ਉਲਟਾ ਸੱਕੇ?
Job 38:9
ਉਸ ਵੇਲੇ, ਮੈਂ ਇਸ ਨੂੰ ਬੱਦਲਾਂ ਨਾਲ ਢੱਕ ਲਿਆ ਤੇ ਇਸ ਨੂੰ ਅੰਧਕਾਰ ਵਿੱਚ ਲਵ੍ਹੇਟ ਲਿਆ।
Job 26:14
ਇਹ ਸਿਰਫ਼ ਕੁਝ ਅਚਂਭਿਤ ਗੱਲਾਂ ਹਨ ਜਿਹੜੀਆਂ ਪਰਮੇਸ਼ੁਰ ਕਰਦਾ ਹੈ। ਅਸੀਂ ਪਰਮੇਸ਼ੁਰ ਦੀ ਸਿਰਫ਼ ਬੋੜੀ ਜਿਹੀ ਕਾਨਾਫ਼ੂਸੀ ਹੀ ਸੁਣਦੇ ਹਾਂ। ਕੋਈ ਵੀ ਬੰਦਾ ਸੱਚਮੁੱਚ ਨਹੀਂ ਸਮਝ ਸੱਕਦਾ ਕਿ ਪਰਮੇਸ਼ੁਰ ਕਿੰਨਾ ਮਹਾਨ ਤੇ ਤਾਕਤਵਰ ਹੈ।”
1 Kings 18:44
ਸੱਤਵੀ ਵਾਰੀ, ਸੇਵਕ ਵਾਪਸ ਆਇਆ ਅਤੇ ਕਹਿਣ ਲੱਗਾ, “ਇੱਕ ਨਿੱਕਾ ਜਿਹਾ ਬੱਦਲ ਆਦਮੀ ਦੇ ਹੱਥ ਦੀ ਕਲਾਈ ਵਰਗਾ ਮੈਂ ਸਮੁੰਦਰੋ ਉੱਠਦਾ ਵੇਖਿਆ ਹੈ।” ਏਲੀਯਾਹ ਨੇ ਸੇਵਕ ਨੂੰ ਕਿਹਾ, “ਜਾ! ਅਤੇ ਅਹਾਬ ਪਾਤਸ਼ਾਹ ਨੂੰ ਜਾਕੇ ਆਖ ਕਿ ਰਥ ਜੋੜਕੇ ਘਰ ਨੂੰ ਜਾਵੇ ਤਾਂ ਜੋ ਰਾਹ ਵਿੱਚ ਮੀਂਹ ਰੁਕਾਵਟ ਨਾ ਪਾਵੇ।”