Job 36:22
“ਦੇਖ, ਪਰਮੇਸ਼ੁਰ ਦੀ ਸ਼ਕਤੀ ਉਸ ਨੂੰ ਮਹਾਨ ਬਣਾਉਂਦੀ ਹੈ। ਪਰਮੇਸ਼ੁਰ ਸਾਰਿਆਂ ਵਿੱਚੋਂ ਸਭ ਤੋਂ ਵੱਡਾ ਗੁਰੂ ਹੈ।
Job 36:22 in Other Translations
King James Version (KJV)
Behold, God exalteth by his power: who teacheth like him?
American Standard Version (ASV)
Behold, God doeth loftily in his power: Who is a teacher like unto him?
Bible in Basic English (BBE)
Truly God is lifted up in strength; who is a ruler like him?
Darby English Bible (DBY)
Lo, ùGod is exalted in his power: who teacheth as he?
Webster's Bible (WBT)
Behold, God exalteth by his power: who teacheth like him?
World English Bible (WEB)
Behold, God is exalted in his power. Who is a teacher like him?
Young's Literal Translation (YLT)
Lo, God doth sit on high by His power, Who `is' like Him -- a teacher?
| Behold, | הֶן | hen | hen |
| God | אֵ֭ל | ʾēl | ale |
| exalteth | יַשְׂגִּ֣יב | yaśgîb | yahs-ɡEEV |
| power: his by | בְּכֹח֑וֹ | bĕkōḥô | beh-hoh-HOH |
| who | מִ֖י | mî | mee |
| teacheth | כָמֹ֣הוּ | kāmōhû | ha-MOH-hoo |
| like him? | מוֹרֶֽה׃ | môre | moh-REH |
Cross Reference
Romans 13:1
ਤੁਹਾਡੀ ਸਰਕਾਰ ਦੇ ਸ਼ਾਸਕਾਂ ਨੂੰ ਮੰਨੋ ਤੁਹਾਨੂੰ ਸਾਰਿਆਂ ਨੂੰ, ਉੱਚ ਅਧਿਕਾਰੀਆਂ ਨੂੰ ਮੰਨਣਾ ਚਾਹੀਦਾ ਹੈ। ਹਰ ਕੋਈ, ਜੋ ਸ਼ਾਸਨ ਕਰਦਾ ਹੈ, ਪਰਮੇਸ਼ੁਰ ਦੁਆਰਾ ਉਨ੍ਹਾਂ ਨੂੰ ਅਧਿਕਾਰ ਦਿੱਤਾ ਗਿਆ ਹੈ। ਅਤੇ ਉਹ ਸਾਰੇ ਲੋਕ, ਜਿਹੜੇ ਹੁਣ ਸ਼ਾਸਨ ਕਰ ਰਹੇ ਹਨ ਉਨ੍ਹਾਂ ਨੂੰ, ਪਰਮੇਸ਼ੁਰ ਵੱਲੋਂ ਇਹ ਅਧਿਕਾਰ ਪ੍ਰਾਪਤ ਕੀਤਾ ਹੈ।
Luke 1:52
ਉਸ ਨੇ ਸ਼ਕਤੀਸ਼ਾਲੀ ਹਾਕਮਾਂ ਨੂੰ ਉਨ੍ਹਾਂ ਦੇ ਸਿੰਘਾਸਨਾਂ ਤੋਂ ਹਟਾ ਦਿੱਤਾ ਹੈ ਅਤੇ ਉਸ ਨੇ ਦੀਨ ਲੋਕਾਂ ਨੂੰ ਉੱਚਾ ਉੱਠਾਇਆ।
1 Samuel 2:7
ਯਹੋਵਾਹ ਕੁਝ ਲੋਕਾਂ ਨੂੰ ਗਰੀਬ ਬਨਾਉਂਦਾ ਅਤੇ ਉਹ ਕਈਆਂ ਨੂੰ ਅਮੀਰ ਬਣਾਉਂਦਾ ਹੈ। ਉਹ ਕੁਝ ਲੋਕਾਂ ਨੂੰ ਨੀਵਾਂ ਕਰਦਾ ਹੈ ਅਤੇ ਕੁਝ ਲੋਕਾਂ ਨੂੰ ਆਪਣੇ ਸਮੇਂ ਵਿੱਚ ਉੱਚਾ ਚੁੱਕਦਾ ਹੈ।
John 6:45
ਇਹ ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ: ‘ਉਹ ਪਰਮੇਸ਼ੁਰ ਦੁਆਰਾ ਸਮਝਾਏ ਜਾਣਗੇ।’ ਹਰ ਕੋਈ ਜਿਹੜਾ ਆਪਣੇ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿਖਦਾ ਹੈ ਮੇਰੇ ਤੱਕ ਆਉਂਦਾ।
Daniel 5:18
“ਰਾਜਨ, ਅੱਤ ਮਹਾਨ ਪਰਮੇਸ਼ੁਰ ਨੇ ਤੇਰੇ ਪਿਤਾ ਜੀ ਨਬੂਕਦਨੱਸਰ ਨੂੰ ਬਹੁਤ ਮਹਾਨ ਅਤੇ ਸ਼ਕਤੀਸ਼ਾਲੀ ਰਾਜਾ ਬਣਾਇਆ। ਪਰਮੇਸ਼ੁਰ ਨੇ ਉਸ ਨੂੰ ਬਹੁਤ ਮਹੱਤਵਪੂਰਣ ਬਣਾਇਆ।
Daniel 4:32
ਤੈਨੂੰ ਆਪਣੇ ਲੋਕਾਂ ਤੋਂ ਦੂਰ ਜਾਣਾ ਪਵੇਗਾ। ਤੈਨੂੰ ਜੰਗਲੀ ਜਾਨਵਰਾਂ ਦਰਮਿਆਨ ਰਹਿਣ ਲਈ ਮਜ਼ਬੂਰ ਹੋਣਾ ਪਵੇਗਾ। ਤੂੰ ਇੱਕ ਗਊ ਦੀ ਤਰ੍ਹਾਂ ਘਾਹ ਖਾਵੇਂਗਾ। ਸੱਤ ਰੁੱਤਾਂ (ਸਾਲ) ਲੰਘ ਜਾਣਗੀਆਂ ਜਦੋਂ ਤੂੰ ਆਪਣਾ ਸਬਕ ਸਿੱਖੇਁਗਾ। ਫ਼ੇਰ ਤੈਨੂੰ ਗਿਆਨ ਹੋਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੀਆਂ ਬਾਦਸ਼ਾਹੀਆਂ ਉੱਤੇ ਹਕੂਮਤ ਕਰਦਾ ਹੈ। ਅਤੇ ਉਹ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਬਾਦਸ਼ਾਹੀਆਂ ਦੇ ਦਿੰਦਾ ਹੈ।”
Daniel 4:25
ਰਾਜੇ ਨਬੂਕਦਨੱਸਰ, ਤੁਹਾਨੂੰ ਆਪਣੇ ਲੋਕਾਂ ਤੋਂ ਦੂਰ ਜਾਣ ਲਈ ਮਜ਼ਬੂਰ ਹੋਣਾ ਪਵੇਗਾ ਤੁਸੀਂ ਜੰਗਲੀ ਜਾਨਵਰਾਂ ਦਰਮਿਆਨ ਰਹੋਁਗੇ। ਤੁਸੀਂ ਪਸ਼ੂਆਂ ਵਾਂਗ ਘਾਹ ਖਾਵੋਂਗੇ। ਅਤੇ ਤੁਸੀਂ ਤ੍ਰੇਲ ਨਾਲ ਭਿੱਜ ਜਾਵੋਂਗੇ। ਸੱਤ ਰੁੱਤਾਂ (ਸਾਲ) ਗੁਜ਼ਰ ਜਾਣਗੀਆਂ, ਅਤੇ ਫ਼ੇਰ ਤੁਸੀਂ ਇਹ ਸਬਕ ਸਿੱਖੋਁਗੇ। ਤੁਹਾਨੂੰ ਗਿਆਨ ਹੋ ਜਾਵੇਗਾ ਕਿ ਅੱਤ ਮਹਾਨ ਪਰਮੇਸ਼ੁਰ ਆਦਮੀਆਂ ਦੇ ਰਾਜ ਉੱਤੇ ਹਕੂਮਤ ਕਰਦਾ ਹੈ। ਅਤੇ ਅੱਤ ਮਹਾਨ ਪਰਮੇਸ਼ੁਰ ਜਿਸ ਨੂੰ ਚਾਹੁੰਦਾ ਹੈ ਓਸੇ ਨੂੰ ਰਾਜ ਬਖਸ਼ਦਾ ਹੈ।
Jeremiah 31:38
ਨਵਾਂ ਯਰੂਸ਼ਲਮ ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਉਹ ਦਿਨ ਆ ਰਹੇ ਹਨ ਜਦੋਂ ਯਰੂਸ਼ਲਮ ਦੇ ਸ਼ਹਿਰ ਨੂੰ ਯਹੋਵਾਹ ਲਈ ਫ਼ੇਰ ਉਸਾਰਿਆ ਜਾਵੇਗਾ। ਸਾਰੇ ਸ਼ਹਿਰ ਨੂੰ ਫ਼ੇਰ ਉਸਾਰਿਆ ਜਾਵੇਗਾ-ਹਨਨੇਲ ਦੇ ਮੀਨਾਰ ਤੋਂ ਲੈ ਕੇ ਨੁਕਰ ਦੇ ਦਰਵਾਜ਼ੇ ਤੀਕ।
Jeremiah 27:5
ਮੈਂ ਧਰਤੀ ਨੂੰ ਅਤੇ ਇਸ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਾਜਿਆ ਸੀ। ਮੈਂ ਧਰਤੀ ਉਤਲੇ ਸਾਰੇ ਜਾਨਵਰਾਂ ਨੂੰ ਸਾਜਿਆ ਸੀ। ਇਹ ਸਾਰਾ ਕੁਝ ਮੈਂ ਆਪਣੀ ਵੱਡੀ ਸ਼ਕਤੀ ਨਾਲ ਅਤੇ ਤਾਕਤਵਰ ਹੱਥ ਨਾਲ ਕੀਤਾ। ਮੈਂ ਜਿਸ ਕਿਸੇ ਨੂੰ ਚਾਹਾਂ ਇਹ ਧਰਤੀ ਦੇ ਸੱਕਦਾ ਹਾਂ।
Isaiah 54:13
ਤੇਰੇ ਬੱਚੇ ਪਰਮੇਸ਼ੁਰ ਦੇ ਅਨੁਯਾਈ ਹੋਣਗੇ ਅਤੇ ਉਹ ਉਨ੍ਹਾਂ ਨੂੰ ਸਿੱਖਿਆ ਦ੍ਦੇਵੇਗਾ। ਤੇਰੇ ਬੱਚਿਆਂ ਨੂੰ ਸੱਚਮੁੱਚ ਸ਼ਾਂਤੀ ਮਿਲੇਗੀ।
Isaiah 48:17
ਯਹੋਵਾਹ, ਮੁਕਤੀਦਾਤਾ, ਇਸਰਾਏਲ ਦਾ ਪਵਿੱਤਰ ਪੁਰੱਖ, ਆਖਦਾ ਹੈ, “ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਉਹ ਗੱਲਾਂ ਸਿੱਖਾਉਂਦਾ ਹਾਂ, ਜਿਹੜੀਆਂ ਸਹਾਇਕ ਹਨ। ਮੈਂ ਓਸ ਰਾਹ ਉੱਤੇ ਤੁਹਾਡੀ ਅਗਵਾਈ ਕਰਦਾ ਹਾਂ ਜਿੱਥੇ ਤੁਹਾਨੂੰ ਜਾਣਾ ਚਾਹੀਦਾ ਹੈ।
Isaiah 14:5
ਯਹੋਵਾਹ ਬੁਰੇ ਹਾਕਮ ਦੇ ਅਧਿਕਾਰ ਦੀ ਛੜੀ ਨੂੰ ਤੋੜਦਾ ਹੈ। ਯਹੋਵਾਹ ਉਨ੍ਹਾਂ ਦੀ ਸ਼ਕਤੀ ਖੋਹ ਲੈਂਦਾ ਹੈ।
Psalm 94:12
ਜਿਸ ਬੰਦੇ ਨੂੰ ਯਹੋਵਾਹ ਅਨੁਸ਼ਾਸਨ ਵਿੱਚ ਰੱਖਦਾ ਹੈ। ਉਹ ਬਹੁਤ ਖੁਸ਼ ਹੋਵੇਗਾ। ਪਰਮੇਸ਼ੁਰ ਉਸ ਬੰਦੇ ਨੂੰ ਸਹੀ ਜੀਵਨ ਜਾਂਚ ਸਿੱਖਾਵੇਗਾ।
Psalm 94:10
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਨੁਸ਼ਾਸਨ ਵਿੱਚ ਰੱਖੇਗਾ। ਪਰਮੇਸ਼ੁਰ ਉਨ੍ਹਾਂ ਨੂੰ ਸਿੱਖਾਏਗਾ ਕਿ ਉਨ੍ਹਾ ਨੂੰ ਕੀ ਕਰਨਾ ਚਾਹੀਦਾ ਹੈ।
Psalm 75:7
ਪਰਮੇਸ਼ੁਰ ਨਿਆਂਕਾਰ ਹੈ, ਅਤੇ ਉਹੀ ਹੈ ਜੋ ਫ਼ੈਸਲਾ ਕਰਦਾ ਕਿ ਉਹ ਕਿਸ ਨੂੰ ਨਿਵਾਉਂਦਾ ਅਤੇ ਕਿਸ ਨੂੰ ਮਹੱਤਵਪੂਰਣ ਬਣਾਉਂਦਾ ਹੈ। ਪਰਮੇਸ਼ੁਰ ਇੱਕ ਬੰਦੇ ਨੂੰ ਉੱਚਾ ਚੁੱਕਦਾ ਅਤੇ ਉਸ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ। ਪਰਮੇਸ਼ੁਰ ਦੂਸਰੇ ਨੂੰ ਹੇਠਾਂ ਸੁੱਟ ਦਿੰਦਾ ਹੈ ਅਤੇ ਮਹਤਵਹੀਣ ਬਣਾ ਦਿੰਦਾ ਹੈ।
Job 35:11
ਪਰਮੇਸ਼ੁਰ ਸਾਨੂੰ ਪੰਛੀਆਂ ਅਤੇ ਜਾਨਵਰਾਂ ਨਾਲੋਂ ਸਿਆਣਾ ਬਣਾਉਂਦਾ ਹੈ। ਇਸ ਲਈ ਉਹ ਕਿੱਥੋ ਹੈ।’