Job 20:22
ਜਦੋਂ ਆਦਮੀ ਕੋਲ ਬਹੁਤਾ ਹੁੰਦਾ ਹੈ ਉਹ ਮੁਸੀਬਤਾਂ ਨਾਲ ਦਬ ਜਾਂਦਾ ਹੈ। ਉਸ ਦੀਆਂ ਔਕੜਾਂ ਉਸ ਉੱਤੇ ਆ ਪੈਣਗੀਆਂ।
Job 20:22 in Other Translations
King James Version (KJV)
In the fulness of his sufficiency he shall be in straits: every hand of the wicked shall come upon him.
American Standard Version (ASV)
In the fulness of his sufficiency he shall be in straits: The hand of every one that is in misery shall come upon him.
Bible in Basic English (BBE)
Even when his wealth is great, he is full of care, for the hand of everyone who is in trouble is turned against him.
Darby English Bible (DBY)
In the fulness of his sufficiency he shall be in straits; every hand of the wretched shall come upon him.
Webster's Bible (WBT)
In the fullness of his sufficiency he shall be in straits: every hand of the wicked shall come upon him.
World English Bible (WEB)
In the fullness of his sufficiency, distress shall overtake him: The hand of everyone who is in misery shall come on him.
Young's Literal Translation (YLT)
In the fulness of his sufficiency he is straitened. Every perverse hand doth meet him.
| In the fulness | בִּמְלֹ֣אות | bimlōwt | beem-LOVE-t |
| of his sufficiency | שִׂ֭פְקוֹ | śipqô | SEEF-koh |
| straits: in be shall he | יֵ֣צֶר | yēṣer | YAY-tser |
| every | ל֑וֹ | lô | loh |
| hand | כָּל | kāl | kahl |
| wicked the of | יַ֖ד | yad | yahd |
| shall come | עָמֵ֣ל | ʿāmēl | ah-MALE |
| upon him. | תְּבֹאֶֽנּוּ׃ | tĕbōʾennû | teh-voh-EH-noo |
Cross Reference
2 Kings 24:2
ਯਹੋਵਾਹ ਨੇ ਯਹੋਯਾਕੀਮ ਦੇ ਵਿਰੋਧ ਵਿੱਚ ਕਸਦੀਆਂ ਦੇ ਟੋਲੇ, ਅਰਾਮ ਦੇ, ਮੋਆਬ ਅਤੇ ਅੰਮੋਨੀਆਂ ਦੇ ਜੱਥੇ ਭੇਜੇ। ਯਹੋਵਾਹ ਨੇ ਉਨ੍ਹਾਂ ਨੂੰ, ਯਹੂਦਾਹ ਨੂੰ ਨਸ਼ਟ ਕਰਨ ਲਈ ਭੇਜਿਆ। ਇਹ ਸਭ ਕੁਝ ਯਹੋਵਾਹ ਦੇ ਬਚਨ ਮੁਤਾਬਕ ਹੋਇਆ ਜੋ ਉਸ ਨੇ ਆਪਣੇ ਸੇਵਕਾਂ, ਨਬੀਆਂ ਦੇ ਰਾਹੀਂ ਬੋਲਿਆ ਸੀ।
Isaiah 10:6
ਮੈਂ ਅੱਸ਼ੂਰ ਨੂੰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਭੇਜਾਂਗਾ ਜਿਹੜੇ ਮੰਦੇ ਕੰਮ ਕਰਦੇ ਹਨ। ਮੈਂ ਉਨ੍ਹਾਂ ਲੋਕਾਂ ਨਾਲ ਨਾਰਾਜ਼ ਹਾਂ, ਮੈਂ ਅੱਸ਼ੂਰ ਨੂੰ ਆਦੇਸ਼ ਦੇਵਾਂਗਾ ਕਿ ਉਨ੍ਹਾਂ ਦੇ ਖਿਲਾਫ਼ ਲੜਨ। ਅੱਸ਼ੂਰ ਉਨ੍ਹਾਂ ਨੂੰ ਹਰਾ ਦੇਵੇਗਾ ਅਤੇ ਅੱਸ਼ੂਰ ਉਨ੍ਹਾਂ ਪਾਸੋਂ ਉਨ੍ਹਾਂ ਦੀ ਦੌਲਤ ਖੋਹ ਲਵੇਗਾ। ਇਸਰਾਏਲ ਖਾਕ ਵਾਂਗ ਹੋ ਜਾਵੇਗਾ ਅਤੇ ਅੱਸ਼ੂਰ ਉਸ ਨੂੰ ਪੈਰਾਂ ਹੇਠਾਂ ਲਿਤਾੜੇਗਾ।
Ecclesiastes 2:18
ਮੈਂ ਆਪਣੇ ਸਾਰੇ ਕੰਮਾਂ ਦੇ ਨਤੀਜਿਆਂ ਨੂੰ ਨਫ਼ਰਤ ਕੀਤੀ, ਜਿਸ ਵਾਸਤੇ ਮੈਂ ਇਸ ਦੁਨੀਆਂ ਵਿੱਚ ਸਖਤ ਮਿਹਨਤ ਕੀਤੀ, ਕਿਉਂ ਕਿ ਇਸ ਨੂੰ ਮੈਨੂੰ ਉਸ ਵਿਅਕਤੀ ਲਈ ਛੱਡ ਦੇਣਾ ਪਵੇਗਾ ਜੋ ਮੈਥੋਂ ਮਗਰੋਂ ਆਵੇਗਾ।
Psalm 39:5
ਹੇ ਯਹੋਵਾਹ, ਤੁਸੀਂ ਮੈਨੂੰ ਜ਼ਿੰਦਗੀ ਦਾ ਸਿਰਫ਼ ਇੱਕ ਛੋਟਾ ਜਿਹਾ ਪਲ ਪ੍ਰਦਾਨ ਕੀਤਾ ਹੈ। ਤੁਹਾਡੇ ਮੁਕਾਬਲੇ, ਮੇਰੀ ਥੋੜੀ ਜਿਹੀ ਉਮਰ ਕੁਝ ਵੀ ਨਹੀਂ। ਹਰ ਬੰਦੇ ਦਾ ਜੀਵਨ ਸਿਰਫ਼ ਬੱਦਲ ਵਰਗਾ ਹੈ। ਜਿਹੜਾ ਛੇਤੀ ਹੀ ਉੱਡ ਜਾਂਦਾ ਹੈ, ਕੋਈ ਵੀ ਬੰਦਾ ਸਦਾ ਲਈ ਨਹੀਂ ਰਹਿੰਦਾ।
Job 18:7
ਉਸ ਦੇ ਕਦਮ ਫ਼ੇਰ ਕਦੇ ਵੀ ਮਜ਼ਬੂਤ ਅਤੇ ਤੇਜ਼ ਨਹੀਂ ਹੋਣਗੇ। ਪਰ ਉਹ ਹੌਲੀ-ਹੌਲੀ ਤੁਰੇਗਾ ਤੇ ਕਮਜ਼ੋਰ ਹੋ ਜਾਵੇਗਾ, ਉਸ ਦੀਆਂ ਆਪਣੀਆਂ ਬੁਰੀਆਂ ਯੋਜਨਾਵਾਂ ਉਸ ਨੂੰ ਡੇਗ ਦੇਣਗੀਆਂ।
Job 16:11
ਪਰਮੇਸ਼ੁਰ ਨੇ ਮੈਨੂੰ ਬਦ ਲੋਕਾਂ ਦੇ ਹਵਾਲੇ ਕਰ ਦਿੱਤਾ ਹੈ। ਉਸ ਨੇ ਮੈਨੂੰ ਬੁਰੇ ਲੋਕਾਂ ਪਾਸੋਂ ਜ਼ਖਮੀ ਕਰਵਾਇਆ ਹੈ।
Job 15:29
ਬੁਰਾ ਆਦਮੀ ਬਹੁਤ ਦੇਰ ਤੱਕ ਅਮੀਰ ਨਹੀਂ ਰਹਿੰਦਾ। ਉਸਦੀ ਦੌਲਤ ਬਹੁਤ ਚਿਰ ਨਹੀਂ ਰਹੇਗੀ। ਉਸ ਦੀਆਂ ਫ਼ਸਲਾਂ ਬਹੁਤਤਾ ਨਹੀਂ ਉੱਗਣਗੀਆਂ।
Job 3:17
ਬੁਰੇ ਆਦਮੀ ਮੁਸੀਬਤਾਂ ਖੜੀਆਂ ਕਰਨ ਤੋਂ ਹਟ ਜਾਂਦੇ ਨੇ ਜਦੋਂ ਉਹ ਕਬਰ ਵਿੱਚ ਹੁੰਦੇ ਨੇ। ਤੇ ਉਨ੍ਹਾਂ ਲੋਕਾਂ ਨੂੰ, ਜਿਹੜੇ ਬਕੱ ਜਾਂਦੇ ਨੇ ਕਬਰ ਵਿੱਚ ਆਰਾਮ ਮਿਲਦਾ ਹੈ।
Job 1:17
ਹਾਲੇ ਉਹ ਸੰਦੇਸ਼ਵਾਹਕ ਗੱਲ ਕਰ ਹੀ ਰਿਹਾ ਸੀ ਕਿ ਇੱਕ ਹੋਰ ਸੰਦੇਸ਼ਵਾਹਕ ਆ ਗਿਆ। ਇਸ ਤੀਸਰੇ ਸੰਦੇਸ਼ਵਾਹਕ ਨੇ ਆਖਿਆ, “ਕਸਦੀਆਂ ਨੇ ਫ਼ੌਜੀਆਂ ਦੇ ਤਿੰਨ ਦਸਤੇ ਭੇਜੇ। ਉਨ੍ਹਾਂ ਨੇ ਸਾਡੇ ਉੱਤੇ ਹਮਲਾ ਕੀਤਾ ਤੇ ਸਾਡੇ ਊਠ ਲੈ ਗਏ! ਉਨ੍ਹਾਂ ਨੇ ਹੋਰਨਾਂ ਨੂੰ ਮਾਰ ਦਿੱਤਾ। ਸਿਰਫ ਮੈਂ ਹੀ ਬਚ ਸੱਕਿਆ ਹਾਂ। ਇਸ ਲਈ ਮੈਂ ਤੈਨੂੰ ਖਬਰ ਦੇਣ ਲਈ ਆ ਗਿਆ ਹਾਂ।”
Job 1:15
ਸਬੀਨ ਲੋਕਾਂ ਨੇ ਲੋਕ ਸਾਡੇ ਉੱਤੇ ਹਮਲਾ ਕਰ ਦਿੱਤਾ ਤੇ ਤੇਰੇ ਸਾਰੇ ਪਸ਼ੂਆਂ ਨੂੰ ਲੈ ਗਏ। ਉਨ੍ਹਾਂ ਲੋਕਾਂ ਨੇ ਹੋਰਨਾਂ ਨੂੰ ਮਾਰ ਦਿੱਤਾ। ਸਿਰਫ ਮੈਂ ਹੀ ਬਚ ਕੇ ਆ ਗਿਆ ਹਾਂ। ਇਸ ਲਈ ਮੈਂ ਤੈਨੂੰ ਖਬਰ ਦੇਣ ਆਇਆ ਹਾਂ।”
Revelation 18:7
ਉਸ ਨੇ ਆਪਣੇ ਆਪ ਨੂੰ ਜਿੰਨੀ ਵੱਧੇਰੇ ਮਹਿਮਾ ਅਤੇ ਐਸ਼ੋ ਅਰਾਮ ਦੀ ਜ਼ਿੰਦਗੀ ਦਿੱਤੀ, ਉਸ ਨੂੰ ਓਨੇ ਹੀ ਤਸੀਹੇ ਅਤੇ ਉਦਾਸੀ ਦਿਓ। ਉਹ ਆਪਣੇ ਆਪ ਨੂੰ ਆਖਦੀ ਹੈ, ‘ਮੈਂ ਆਪਣੇ ਤਖਤ ਤੇ ਬੈਠੀ ਇੱਕ ਰਾਣੀ ਹਾਂ। ਮੈਂ ਇੱਕ ਵਿਧਵਾ ਨਹੀਂ ਹਾਂ। ਮੈਨੂੰ ਕਦੇ ਵੀ ਕਿਸੇ ਸਮੇਂ ਉਦਾਸੀ ਨਹੀਂ ਮਿਲੇਗੀ।’