Job 12:13
ਪਰ ਸਿਆਣਪ ਅਤੇ ਸ਼ਕਤੀ ਪਰਮੇਸ਼ੁਰ ਦੀ ਹੈ। ਨੇਕ ਸਲਾਹ ਅਤ ਸਮਝਦਾਰੀ ਉਸੇ ਦੀ ਹੈ।
With | עִ֭מּוֹ | ʿimmô | EE-moh |
him is wisdom | חָכְמָ֣ה | ḥokmâ | hoke-MA |
strength, and | וּגְבוּרָ֑ה | ûgĕbûrâ | oo-ɡeh-voo-RA |
he hath counsel | ל֝֗וֹ | lô | loh |
and understanding. | עֵצָ֥ה | ʿēṣâ | ay-TSA |
וּתְבוּנָֽה׃ | ûtĕbûnâ | oo-teh-voo-NA |
Cross Reference
Job 9:4
ਪਰਮੇਸ਼ੁਰ ਬਹੁਤ ਸਿਆਣਾ ਹੈ ਤੇ ਉਸਦੀ ਸ਼ਕਤੀ ਬਹੁਤ ਮਹਾਨ ਹੈ। ਕੋਈ ਵੀ ਬੰਦਾ ਪਰਮੇਸ਼ੁਰ ਨਾਲ ਨਹੀਂ ਲੜ ਸੱਕਦਾ ਤੇ ਜ਼ਖਮ ਖਾਧੇ ਬਿਨਾ ਨਹੀਂ ਰਹਿ ਸੱਕਦਾ।
Job 36:5
“ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ ਪਰ ਉਹ ਲੋਕਾਂ ਨੂੰ ਨਫ਼ਰਤ ਨਹੀਂ ਕਰਦਾ। ਪਰਮੇਸ਼ੁਰ ਬਹੁਤ ਸ਼ਕਤੀਸ਼ਾਲੀ ਹੈ, ਪਰ ਉਹ ਬਹੁਤ ਸਿਆਣਾ ਵੀ ਹੈ।
Proverbs 8:14
ਮੇਰੇ ਕੋਲ ਸਲਾਹ ਹੈ, ਮੇਰੇ ਕੋਲ ਗਿਆਨ, ਸਮਝਦਾਰੀ ਅਤੇ ਸ਼ਕਤੀ ਹੈ।
Job 11:6
ਪਰਮੇਸ਼ੁਰ ਤੈਨੂੰ ਸਿਆਣਪ ਦਾ ਰਹੱਸ ਦੱਸ ਸੱਕਦਾ। ਉਹ ਤੈਨੂੰ ਦੱਸ ਸੱਕਦਾ ਕਿ ਹਰ ਕਹਾਣੀ ਦੇ ਦੋ ਪਾਸੇ ਹੁੰਦੇ ਨੇ। ਅੱਯੂਬ ਸੁਣ ਮੇਰੀ ਗੱਲ, ਪਰਮੇਸ਼ੁਰ ਤੈਨੂੰ ਓਨੀ ਸਜ਼ਾ ਨਹੀਂ ਦੇ ਰਿਹਾ ਜਿੰਨੀ ਉਸ ਨੂੰ ਤੈਨੂੰ ਦੇਣੀ ਚਾਹੀਦੀ ਹੈ।”
1 Corinthians 1:24
ਪਰ ਪਰਮੇਸ਼ੁਰ ਵੱਲੋਂ ਚੁਣੇ ਹੋਏ ਲੋਕਾਂ ਯਹੂਦੀਆਂ ਤੇ ਯੂਨਾਨੀਆਂ ਜਾਂ ਗੈਰ ਯਹੂਦੀਆਂ ਲਈ, ਮਸੀਹ ਪਰਮੇਸ਼ੁਰ ਦੀ ਸ਼ਕਤੀ ਹੈ ਤੇ ਪਰਮੇਸ਼ੁਰ ਦੀ ਸੂਝ ਹੈ।
Ephesians 1:8
ਪਰਮੇਸ਼ੁਰ ਨੇ ਆਪਣੀ ਪੂਰੀ ਕਿਰਪਾ ਸਿਆਣਪ ਅਤੇ ਗਿਆਨ ਸਾਡੇ ਉੱਤੇ ਮੁਫ਼ਤੀ ਛਿੜਕਿਆ ਹੈ।
Ephesians 1:11
ਮਸੀਹ ਵਿੱਚ ਸਾਨੂੰ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਚੁਣਿਆ ਗਿਆ ਸੀ। ਪਰਮੇਸ਼ੁਰ ਨੇ ਪਹਿਲਾਂ ਹੀ ਸਾਨੂੰ ਆਪਣੇ ਲੋਕ ਬਨਾਉਣ ਦੀ ਯੋਜਨਾ ਬਣਾਈ ਹੋਈ ਸੀ, ਕਿਉਂ ਕਿ ਇਹ ਪਰਮੇਸ਼ੁਰ ਦੀ ਇੱਛਾ ਸੀ। ਇਹ ਪਰਮੇਸ਼ੁਰ ਹੀ ਹੈ ਜੋ ਹਰ ਚੀਜ਼ ਨੂੰ ਆਪਣੀ ਇੱਛਾ ਅਤੇ ਫ਼ੈਸਲੇ ਨਾਲ ਰਜ਼ਾਮੰਦ ਕਰਾਉਂਦਾ ਹੈ।
Colossians 2:3
ਮਸੀਹ ਵਿੱਚ, ਸਿਆਣਪ ਅਤੇ ਗਿਆਨ ਦੇ ਸਾਰੇ ਖਜ਼ਾਨੇ ਲੁਕੇ ਹੋਏ ਹਨ।
James 1:5
ਪਰ ਜੇ ਤੁਹਾਡੇ ਵਿੱਚੋਂ ਕੋਈ ਸਿਆਣਪ ਲੋੜਦਾ ਹੈ ਤਾਂ ਤੁਹਾਨੂੰ ਇਹ ਪਰਮੇਸ਼ੁਰ ਪਾਸੋਂ ਮੰਗਣੀ ਚਾਹੀਦੀ ਹੈ। ਪਰਮੇਸ਼ੁਰ ਉਦਾਰ ਹੈ। ਉਹ ਸਮੂਹ ਲੋਕਾਂ ਨੂੰ ਦਾਤਾਂ ਦੇਕੇ ਪ੍ਰਸੰਨ ਹੁੰਦਾ ਹੈ। ਇਸ ਲਈ ਪਰਮੇਸ਼ੁਰ ਤੁਹਾਨੂੰ ਸਿਆਣਪ ਦੇਵੇਗਾ।
Romans 11:34
ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ, “ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ? ਕੌਣ ਹੈ ਜੋ ਉਸਦਾ ਸਲਾਹੀ ਬਣੇ?”
Luke 21:15
ਮੈਂ ਤੁਹਾਨੂੰ ਇਸ ਬਾਰੇ ਸਿਆਣਪ ਦੇਵਾਂਗਾਂ ਕਿ ਤੁਹਾਨੂੰ ਕੀ ਜਵਾਬ ਦੇਣਾ ਚਾਹੀਦਾ ਹੈ, ਤਾਂ ਜੋ ਤੁਹਾਡਾ ਕੋਈ ਵੀ ਵੈਰੀ ਇਹ ਸਾਬਤ ਕਰਨ ਦੇ ਯੋਗ ਨਾ ਹੋ ਸੱਕੇ ਕਿ ਜੋ ਤੁਸੀਂ ਆਖਿਆ ਹੈ ਉਹ ਗਲਤ ਹੈ ਜਾਂ ਉਹ ਤੁਹਾਨੂੰ ਉੱਤਰ ਦੇਣ ਦੇ ਯੋਗ ਹੋ ਸੱਕੇ।
Daniel 2:20
ਦਾਨੀਏਲ ਨੇ ਆਖਿਆ: “ਉਸਤਤ ਕਰੋ ਪਰਮੇਸ਼ੁਰ ਦੇ ਨਾਮ ਦੀ ਸਦਾ ਲਈ! ਸ਼ਕਤੀ ਅਤੇ ਸਿਆਣਪ ਹੈ ਓਸੇ ਦੀ!
Job 28:20
“ਇਸ ਲਈ ਸਿਆਣਪ ਕਿਬੋਁ ਆਉਂਦੀ ਹੈ? ਅਸੀਂ ਸਮਝ ਨੂੰ ਕਿੱਥੋ ਲੱਭ ਸੱਕਦੇ ਹਾਂ?
Job 32:6
ਇਸ ਲਈ ਅਲੀਹੂ ਨੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਆਖਿਆ: “ਮੈਂ ਉਮਰ ਵਿੱਚ ਛੋਟਾ ਹਾਂ ਅਤੇ ਤੁਸੀਂ ਬਜ਼ੁਰਗ ਆਦਮੀ ਹੋ। ਇਸ ਲਈ ਮੈਂ ਇਹ ਗੱਲ ਆਖਣੋ ਡਰਦਾ ਹਾਂ ਜੋ ਮੈਂ ਸੋਚ ਰਿਹਾ ਹਾਂ।
Job 38:36
“ਅੱਯੂਬ, ਕੌਣ ਲੋਕਾਂ ਨੂੰ ਸਿਆਣਾ ਬਣਾਉਂਦਾ ਹੈ? ਕੌਣ ਉਨ੍ਹਾਂ ਅੰਦਰ ਸਿਆਣਪ ਪਾਉਂਦਾ ਹੈ?
Psalm 147:5
ਸਾਡਾ ਮਾਲਕ ਬੜਾ ਮਹਾਨ ਹੈ, ਉਹ ਬਹੁਤ ਸ਼ਕਤੀਸ਼ਾਲੀ ਹੈ। ਉਸ ਦੇ ਗਿਆਨ ਦੀ ਕੋਈ ਹੱਦ ਨਹੀਂ।
Proverbs 2:6
ਕਿਉਂ ਜੋ ਯਹੋਵਾਹ ਹੀ ਸਿਆਣਪ ਦਿੰਦਾ ਹੈ, ਅਤੇ ਗਿਆਨ ਅਤੇ ਸਮਝਦਾਰੀ ਉਸ ਦੇ ਮੂੰਹ ਚੋਂ ਆਉਂਦੀ ਹੈ।
Isaiah 40:13
ਕਿਸੇ ਨੇ ਯਹੋਵਾਹ ਦੇ ਆਤਮੇ ਨੂੰ ਨਹੀਂ ਦੱਸਿਆ ਕਿ ਉੱਸਨੂੰ ਕੀ ਕਰਨਾ ਚਾਹੀਦਾ ਹੈ। ਕਿਸੇ ਨੇ ਯਹੋਵਾਹ ਨੂੰ ਨਹੀਂ ਦੱਸਿਆ ਕਿਵੇਂ ਉਹ ਗੱਲਾਂ ਕਰਨੀਆਂ ਹਨ ਜਿਹੜੀਆਂ ਓਸਨੇ ਕੀਤੀਆਂ।
Isaiah 46:10
“ਆਦਿ ਵਿੱਚ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਅਖੀਰ ਵਿੱਚ ਵਾਪਰਨਗੀਆਂ। ਬਹੁਤ ਸਮਾਂ ਪਹਿਲਾਂ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਹਾਲੇ ਨਹੀਂ ਵਾਪਰੀਆਂ ਸਨ। ਜਦੋਂ ਵੀ ਮੈਂ ਕਿਸੇ ਚੀਜ਼ ਦੀ ਯੋਜਨਾ ਬਣਾਉਂਦਾ ਹਾਂ-ਉਹ ਚੀਜ਼ ਵਾਪਰਦੀ ਹੈ। ਮੈਂ ਉਹੀ ਗੱਲਾਂ ਕਰਦਾ ਹਾਂ ਜਿਹੜੀਆਂ ਮੈਂ ਕਰਨੀਆਂ ਚਾਹੁੰਦਾ ਹਾਂ।
Jeremiah 10:12
ਪਰਮੇਸ਼ੁਰ ਹੀ ਉਹ ਹੈ ਜਿਸ ਨੇ ਆਪਣੀ ਸ਼ਕਤੀ ਵਰਤੀ ਸੀ ਅਤੇ ਧਰਤੀ ਨੂੰ ਸਾਜਿਆ ਸੀ। ਪਰਮੇਸ਼ੁਰ ਨੇ ਆਪਣੇ ਸਿਆਣਪ ਵਰਤੀ ਸੀ ਅਤੇ ਦੁਨੀਆ ਸਾਜੀ ਸੀ। ਪਰਮੇਸ਼ੁਰ ਨੇ ਆਪਣੀ ਸਮਝ ਨਾਲ ਅਕਾਸ਼ ਨੂੰ ਧਰਤੀ ਉੱਤੇ ਫ਼ੈਲਾਇਆ ਸੀ।
Job 12:16
ਪਰਮੇਸ਼ੁਰ ਤਾਕਤਵਰ ਹੈ ਤੇ ਸਦਾ ਜਿਤ੍ਤਦਾ ਹੈ ਜਿੱਤਣ ਵਾਲੇ ਅਤੇ ਹਾਰਨ ਵਾਲੇ ਸਾਰੇ ਹੀ ਪਰਮੇਸ਼ੁਰ ਦੇ ਹਨ।