Jeremiah 52:18
ਬਾਬਲ ਦੀ ਫ਼ੌਜ ਮੰਦਰ ਵਿੱਚੋਂ ਇਹ ਚੀਜ਼ਾਂ ਵੀ ਲੈ ਗਈ: ਬਾਟੇ, ਕੜਛੇ, ਗੁਲਤਰਾਸ਼, ਕੌਲੀਆਂ ਅਤੇ ਕਾਂਸੀ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਮੰਦਰ ਵਿੱਚ ਸੇਵਾ ਕੀਤੀ ਜਾਂਦੀ ਸੀ।
Jeremiah 52:18 in Other Translations
King James Version (KJV)
The caldrons also, and the shovels, and the snuffers, and the bowls, and the spoons, and all the vessels of brass wherewith they ministered, took they away.
American Standard Version (ASV)
The pots also, and the shovels, and the snuffers, and the basins, and the spoons, and all the vessels of brass wherewith they ministered, took they away.
Bible in Basic English (BBE)
And the pots and the spades and the scissors for the lights and the spoons, and all the brass vessels used in the Lord's house, they took away.
Darby English Bible (DBY)
The pots also, and the shovels, and the knives, and the bowls, and the cups, and all the vessels of brass wherewith they ministered, they took away.
World English Bible (WEB)
The pots also, and the shovels, and the snuffers, and the basins, and the spoons, and all the vessels of brass with which they ministered, took they away.
Young's Literal Translation (YLT)
and the pots, and the shovels, and the snuffers, and the bowls, and the spoons, and all the vessels of brass with which they minister, they have taken away;
| The caldrons | וְאֶת | wĕʾet | veh-ET |
| also, and the shovels, | הַ֠סִּרוֹת | hassirôt | HA-see-rote |
| snuffers, the and | וְאֶת | wĕʾet | veh-ET |
| and the bowls, | הַיָּעִ֨ים | hayyāʿîm | ha-ya-EEM |
| spoons, the and | וְאֶת | wĕʾet | veh-ET |
| and all | הַֽמְזַמְּר֜וֹת | hamzammĕrôt | hahm-za-meh-ROTE |
| the vessels | וְאֶת | wĕʾet | veh-ET |
| brass of | הַמִּזְרָקֹ֣ת | hammizrāqōt | ha-meez-ra-KOTE |
| wherewith | וְאֶת | wĕʾet | veh-ET |
| they ministered, | הַכַּפּ֗וֹת | hakkappôt | ha-KA-pote |
| took they away. | וְאֵ֨ת | wĕʾēt | veh-ATE |
| כָּל | kāl | kahl | |
| כְּלֵ֧י | kĕlê | keh-LAY | |
| הַנְּחֹ֛שֶׁת | hannĕḥōšet | ha-neh-HOH-shet | |
| אֲשֶׁר | ʾăšer | uh-SHER | |
| יְשָׁרְת֥וּ | yĕšortû | yeh-shore-TOO | |
| בָהֶ֖ם | bāhem | va-HEM | |
| לָקָֽחוּ׃ | lāqāḥû | la-ka-HOO |
Cross Reference
Numbers 4:14
ਫ਼ੇਰ ਉਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਹਨ ਜਿਹੜੀਆਂ ਜਗਵੇਦੀ ਉੱਤੇ ਉਪਾਸਨਾ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਹ ਅੱਗ ਵਾਲੇ ਭਾਂਡੇ ਹਨ, ਕਾਂਟੇ, ਕੜਛੇ ਅਤੇ ਕੌਲੇ ਉਨ੍ਹਾਂ ਨੂੰ ਇਹ ਚੀਜ਼ਾਂ ਕਾਂਸੀ ਦੀ ਜਗਵੇਦੀ ਉੱਤੇ ਰੱਖ ਦੇਣੀਆ ਚਾਹੀਦੀਆਂ ਹਨ। ਉਨ੍ਹਾਂ ਨੂੰ ਇਹ ਚੀਜ਼ਾਂ ਨਰਮ ਚਮੜੇ ਦੇ ਟੁਕੜੇ ਵਿੱਚ ਲਪੇਟ ਦੇਣੀਆ ਚਾਹੀਦੀਆਂ ਹਨ। ਫ਼ੇਰ ਉਨ੍ਹਾਂ ਨੂੰ ਜਗਵੇਦੀ ਦੇ ਕੜਿਆ ਵਿੱਚ ਇਸ ਨੂੰ ਚੁੱਕਣ ਲਈ ਛੜਾ ਪਾਉਣੀਆਂ ਚਾਹੀਦੀਆਂ ਹਨ।
Exodus 27:3
“ਜਗਵੇਦੀ ਉੱਤੇ ਵਰਤੇ ਜਾਣ ਵਾਲੇ ਸਾਰੇ ਸੰਦ ਅਤੇ ਪਲੇਟਾਂ ਪਿੱਤਲ ਦੀਆਂ ਬਣਾਈ। ਪਤੀਲੇ, ਕੜਛੇ, ਕੌਲੇ, ਚਿਮਟੇ ਅਤੇ ਤਸਲੇ ਬਣਾਈ। ਇਨ੍ਹਾਂ ਦੀ ਵਰਤੋਂ ਜਗਵੇਦੀ ਉੱਤੋਂ ਰਾਖ ਸਾਫ਼ ਕਰਨ ਲਈ ਕੀਤੀ ਜਾਵੇਗੀ।
1 Kings 7:40
ਇਸ ਦੇ ਇਲਾਵਾ ਹੀਰਾਮ ਨੇ ਹੌਦੀਆਂ, ਬਾਟੀਆਂ ਅਤੇ ਕੜਛੇ ਬਣਾਏ ਅਤੇ ਹੀਰਾਮ ਨੇ ਉਹ ਸਾਰਾ ਕੰਮ ਕੀਤਾ ਜਿਹੜਾ ਉਸ ਨੇ ਯਹੋਵਾਹ ਦੇ ਭਵਨ ਉੱਤੇ ਸੁਲੇਮਾਨ ਪਾਤਸ਼ਾਹ ਲਈ ਬਣਾਇਆ ਸੀ ਸੰਪੂਰਨ ਕੀਤਾ। ਥੰਮਾਂ ਦੇ ਉੱਪਰ ਰੱਖਣ ਲਈ ਕੌਲਿਆਂ ਦੇ ਅਕਾਰ ਦੇ ਦੋ ਗੁੰਬਦ ਅਤੇ ਦੋ ਥੰਮ, ਗੁੰਬਦਾਂ ਦੇ ਦੁਆਲੇ ਪਾਉਣ ਲਈ ਦੋ ਜਾਲੀਆਂ। ਦੋ ਜਾਲੀਆਂ ਲਈ 400 ਅਨਾਰ। ਥੰਮਾਂ ਦੇ ਉੱਪਰ ਗੁੰਬਦਾਂ ਲਈ ਦੋ ਕੌਲਿਆਂ ਨੂੰ ਢੱਕਣ ਲਈ ਉੱਥੇ ਅਨਾਰਾਂ ਦੀਆਂ ਦੋ ਕਤਾਰਾਂ ਸਨ। ਦਸ ਗੱਡੇ ਅਤੇ ਹਰ ਗੱਡੇ ਦੇ ਉੱਪਰ ਪਾਸੇ ਇੱਕ ਹੌਦ। ਇੱਕ ਵੱਡਾ ਤਲਾਅ ਅਤੇ ਉਸ ਦੇ ਥੱਲੇ 12 ਬਲਦ। ਭਾਂਡੇ, ਛੋਟੇ ਕੜਛੇ, ਛੋਟੇ ਕੌਲੇ ਅਤੇ ਯਹੋਵਾਹ ਦੇ ਮੰਦਰ ਲਈ ਬਾਕੀ ਸਾਰੇ ਭਾਂਡੇ। ਇਹ ਸਾਰੇ ਮਾਂਜੇ ਹੋਏ ਕਾਂਸੇ ਤੋਂ ਬਣੇ ਸਨ।
2 Kings 25:14
ਤਸਲੇ, ਕੜਛੇ, ਗੁਲਤਰਾਸ਼, ਕਟੋਰੀਆਂ ਅਤੇ ਪਿੱਤਲ ਦੇ ਉਹ ਸਾਰੇ ਭਾਂਡੇ, ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ।
1 Chronicles 28:17
ਦਾਊਦ ਨੇ ਉਸ ਨੂੰ ਦੱਸਿਆ ਕਿ ਬਾਟਿਆਂ, ਕਟੋਰਿਆਂ, ਚਮਚਿਆਂ ਅਤੇ ਕਾਟਿਆਂ ਲਈ ਕਿੰਨਾ ਸ਼ੁੱਧ ਸੋਨਾ ਲੱਗੇਗਾ ਅਤੇ ਇਹ ਵੀ ਕਿ ਹਰ ਭਾਂਡੇ ਨੂੰ ਕਿੰਨਾ ਸੋਨਾ ਅਤੇ ਚਾਂਦੀ ਲੱਗੇਗੀ।
2 Chronicles 4:8
ਉਸ ਨੇ 10 ਮੇਜ਼ਾਂ ਬਣਵਾ ਕੇ ਵੀ ਮੰਦਰ ਅੰਦਰ ਰੱਖੀਆਂ ਜਿਹੜੀਆਂ ਕਿ ਮੰਦਰ ਦੇ ਸੱਜੇ-ਖੱਬੇ ਪੰਜ-ਪੰਜ ਰੱਖੀਆਂ ਗਈਆਂ ਅਤੇ 100 ਹੌਦੀਆਂ ਬਨਵਾਉਣ ਲਈ ਉਸ ਨੇ ਸੋਨਾ ਵਰਤਿਆ।
2 Chronicles 4:11
ਹੂਰਾਮ ਨੇ ਭਾਂਡੇ, ਬੇਲਚੇ ਅਤੇ ਹੌਦੀਆਂ ਬਣਾਈਆਂ। ਫ਼ਿਰ ਹੂਰਾਮ ਨੇ ਉਹ ਕੰਮ ਖਤਮ ਕੀਤਾ ਜੋ ਉਹ ਸੁਲੇਮਾਨ ਲਈ ਪਰਮੇਸ਼ੁਰ ਦੇ ਮੰਦਰ ਲਈ ਕਰਦਾ ਸੀ।
2 Chronicles 4:16
ਉਸ ਨੇ ਭਾਂਡੇ, ਬੇਲਚੇ, ਚਮਚੇ ਅਤੇ ਹੋਰ ਕਈ ਅਜਿਹੀਆਂ ਵਸਤਾਂ ਸੁਲੇਮਾਨ ਪਾਤਸ਼ਾਹ ਲਈ ਯਹੋਵਾਹ ਦੇ ਮੰਦਰ ਲਈ ਬਣਾਈਆਂ। ਇਹ ਸਭ ਵਸਤਾਂ ਚਮਕਦੇ ਪਿੱਤਲ ਦੀਆਂ ਬਣਾਈਆਂ ਗਈਆਂ।
2 Chronicles 4:22
ਉਸ ਨੇ ਗੁਲਤਰਾਸ਼ ਅਤੇ ਪਰਾਤਾਂ, ਕਟੋਰੀਆਂ ਅਤੇ ਧੂਫ਼ਦਾਨ ਸਭ ਸ਼ੁੱਧ ਸੋਨੇ ਦੇ ਬਣਵਾਏ। ਉਸ ਨੇ ਮੰਦਰ ਦੇ ਦਰਵਾਜ਼ਿਆਂ ਉੱਪਰ, ਅੱਤ ਪਵਿੱਤਰ ਸਥਾਨ ਦੇ ਅੰਦਰਲੇ ਦਰਵਾਜਿਆਂ ਉੱਪਰ ਅਤੇ ਮੁੱਖ ਵੰਡੇ ਕਮਰੇ ਦੇ ਦਰਵਾਜਿਆਂ ਉੱਪਰ ਵੀ ਸੌਨਾ ਚੜ੍ਹਾਇਆ।
Ezra 1:10
ਤੀਹ ਸੋਨੇ ਦੇ ਕਟੋਰੇ, ਚਾਂਦੀ ਦੇ ਸੋਨੇ ਵਾਂਗ ਦੇ 410 ਕਟੋਰੇ ਅਤੇ 1,000 ਹੋਰ ਭਾਂਡੇ।
Ezekiel 46:20
ਆਦਮੀ ਨੇ ਮੈਨੂੰ ਆਖਿਆ, “ਇਹੀ ਉਹ ਥਾਂ ਹੈ ਜਿੱਥੇ ਜਾਜਕ ਦੋਸ਼ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਨੂੰ ਪਕਾਉਣਗੇ। ਇੱਥੇ ਹੀ ਜਾਜਕ ਅਨਾਜ ਦੀਆਂ ਭੇਟਾਂ ਨੂੰ ਸੇਕਣਗੇ। ਤਾਂ ਜੋ ਉਨ੍ਹਾਂ ਨੂੰ ਇਨ੍ਹਾਂ ਭੇਟਾਂ ਨੂੰ ਬਾਹਰਲੇ ਵਿਹੜੇ ਵਿੱਚ ਲਿਜਾਣ ਦੀ ਜ਼ਰੂਰਤ ਨਾ ਪਵੇ। ਇਸ ਤਰ੍ਹਾਂ ਉਹ ਇਨ੍ਹਾਂ ਪਵਿੱਤਰ ਚੀਜ਼ਾਂ ਨੂੰ ਆਮ ਲੋਕਾਂ ਦੇ ਸਾਹਮਣੇ ਬਾਹਰ ਨਹੀਂ ਲਿਆਉਣਗੇ।”
Exodus 37:16
ਫ਼ੇਰ ਉਸ ਨੇ ਉਹ ਸਾਰੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਮੇਜ ਉੱਤੇ ਇਸਤੇਮਾਲ ਹੁੰਦੀਆਂ ਸਨ। ਉਸ ਨੇ ਸ਼ੁੱਧ ਸੋਨੇ ਦੀਆਂ ਪਲੇਟਾਂ, ਚਮਚੇ, ਪਿਆਲੇ ਅਤੇ ਸੁਰਾਹੀਆਂ ਬਣਾਈਆਂ। ਪਿਆਲਿਆਂ ਅਤੇ ਸੁਰਾਹੀਆਂ ਦੀ ਵਰਤੋਂ ਪੀਣ ਦੀਆਂ ਭੇਟਾਂ ਲਈ ਕੀਤੀ ਜਾਂਦੀ ਹੈ।
Exodus 37:23
ਉਸ ਨੇ ਇਸ ਸ਼ਮਾਦਾਨ ਲਈ ਸੱਤ ਦੀਵੇ ਬਣਾਏ। ਫ਼ੇਰ ਉਸ ਨੇ ਬੱਤੀ ਸੀਖਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਵੀ ਸ਼ੁੱਧ ਸੋਨੇ ਦੀਆਂ ਬਣਾਈਆਂ।
Exodus 38:3
ਫ਼ੇਰ ਉਸ ਨੇ ਜਗਵੇਦੀ ਉੱਤੇ ਇਸਤੇਮਾਲ ਹੋਣ ਵਾਲੇ ਸਾਰੇ ਸੰਦ ਪਿੱਤਲ ਦੇ ਬਣਾ ਦਿੱਤੇ। ਉਸ ਨੇ ਤਸਲੇ, ਕੜਛੇ, ਬਾਟੇ, ਤ੍ਰਿਸੂਲੀਆਂ ਅਤੇ ਅੰਗੀਠੀਆਂ ਬਣਾਈਆਂ।
Numbers 4:7
“ਫ਼ੇਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਵਿੱਤਰ ਮੇਜ਼ ਉੱਤੇ ਨੀਲਾ ਕੱਪੜਾ ਵਿਛਾ ਦੇਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਮੇਜ਼ ਉੱਤੇ ਪਲੇਟਾਂ ਚਮਚੇ ਅਤੇ ਕੌਲੀਆ ਅਤੇ ਪੀਣ ਦੀਆਂ ਭੇਟਾ ਵਾਲੇ ਜੱਗ ਰੱਖ ਦੇਣ। ਅਤੇ ਮੇਜ਼ ਉੱਤੇ ਰੋਟੀ ਰੱਖ ਦੇਣ।
Exodus 25:29
ਸ਼ੁੱਧ ਸੋਨੇ ਦੀਆਂ ਪਲੇਟਾਂ, ਚਮਚੇ, ਘੜੇ ਅਤੇ ਪਿਆਲੇ ਬਣਾਉ। ਘੜੇ ਅਤੇ ਪਿਆਲੇ ਪੀਣ ਦੀਆਂ ਭੇਟਾਂ ਨੂੰ ਛਿੜਕਣ ਲਈ ਹੋਣਗੇ।