Jeremiah 49:36
ਮੈਂ ਚਹੁਂਆਂ ਹਵਾਵਾਂ ਨੂੰ ਏਲਾਮ ਦੇ ਵਿਰੁੱਧ ਲਿਆਵਾਂਗਾ। ਮੈਂ ਊਨ੍ਹਾਂ ਨੂੰ ਅਕਾਸ਼ ਦੇ ਚਹੁਂਆਂ ਕੋਨਿਆਂ ਤੋਂ ਲਿਆਵਾਂਗਾ। ਮੈਂ ਏਲਾਮ ਦੇ ਲੋਕਾਂ ਨੂੰ ਧਰਤੀ ਦੇ ਹਰ ਓਸ ਪਾਸੇ ਭੇਜ ਦਿਆਂਗਾ ਜਿੱਥੇ ਕਿ ਚਾਰੇ ਹਵਾਵਾਂ ਵਗਦੀਆਂ ਨੇ। ਏਲਾਮ ਦੇ ਬੰਦੀ ਵੀ ਹਰ ਕੌਮ ਵੱਲ ਲਿਜਾਏ ਜਾਣਗੇ।
And upon | וְהֵבֵאתִ֨י | wĕhēbēʾtî | veh-hay-vay-TEE |
Elam | אֶל | ʾel | el |
bring I will | עֵילָ֜ם | ʿêlām | ay-LAHM |
the four | אַרְבַּ֣ע | ʾarbaʿ | ar-BA |
winds | רוּח֗וֹת | rûḥôt | roo-HOTE |
four the from | מֵֽאַרְבַּע֙ | mēʾarbaʿ | may-ar-BA |
quarters | קְצ֣וֹת | qĕṣôt | keh-TSOTE |
of heaven, | הַשָּׁמַ֔יִם | haššāmayim | ha-sha-MA-yeem |
and will scatter | וְזֵ֣רִתִ֔ים | wĕzēritîm | veh-ZAY-ree-TEEM |
all toward them | לְכֹ֖ל | lĕkōl | leh-HOLE |
those | הָרֻח֣וֹת | hāruḥôt | ha-roo-HOTE |
winds; | הָאֵ֑לֶּה | hāʾēlle | ha-A-leh |
and there shall be | וְלֹֽא | wĕlōʾ | veh-LOH |
no | יִהְיֶ֣ה | yihye | yee-YEH |
nation | הַגּ֔וֹי | haggôy | HA-ɡoy |
whither | אֲשֶׁ֛ר | ʾăšer | uh-SHER |
לֹֽא | lōʾ | loh | |
the outcasts | יָב֥וֹא | yābôʾ | ya-VOH |
of Elam | שָׁ֖ם | šām | shahm |
shall not | נִדְּחֵ֥י | niddĕḥê | nee-deh-HAY |
come. | עֵולָֽם׃ | ʿēwlām | ave-LAHM |
Cross Reference
Jeremiah 49:32
ਦੁਸ਼ਮਣ ਉਨ੍ਹਾਂ ਦੇ ਊਠ ਚੋਰੀ ਕਰ ਲਵੇਗਾ ਅਤੇ ਉਨ੍ਹਾਂ ਦੇ ਵੱਡੇ ਵਗ੍ਗ ਚੁੱਕ ਕੇ ਲੈ ਜਾਵੇਗਾ। ਉਹ ਲੋਕ ਆਪਣੀਆਂ ਦਾਢ਼ੀਆਂ ਦੇ ਕੋਨੇ ਕਤਰਦੇ ਨੇ। ਹਾਂ, ਮੈਂ ਉਨ੍ਹਾਂ ਨੂੰ ਧਰਤੀ ਦੀਆਂ ਚਾਰਾਂ ਦਿਸ਼ਾਵਾਂ ਵਿੱਚ ਭਜਾ ਦਿਆਂਗਾ। ਮੈਂ ਉਨ੍ਹਾਂ ਲਈ ਹਰ ਪਾਸਿਓ ਭਿਆਨਕ ਮੁਸੀਬਤਾਂ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
Revelation 7:1
ਇਸਰਾਏਲ ਦੇ 144,000 ਲੋਕ ਇਸਦੇ ਵਾਪਰਨ ਤੋਂ ਮਗਰੋਂ ਮੈਂ ਚਾਰ ਦੂਤਾਂ ਨੂੰ ਧਰਤੀ ਦੇ ਚੌਹਾਂ ਕੋਨਿਆਂ ਉੱਪਰ ਖਲੋਤਿਆਂ ਦੇਖਿਆ। ਦੂਤ ਧਰਤੀ ਦੀਆਂ ਚੌਹਾਂ ਹਵਾਵਾਂ ਨੂੰ ਧਰਤੀ ਤੇ ਜਾਂ ਸਮੁੰਦਰ ਤੇ ਜਾਂ ਰੁੱਖਾਂ ਤੇ ਵਗਣ ਤੋਂ ਬੰਦ ਕਰਨ ਲਈ ਫ਼ੜੀ ਹੋਏ ਸਨ।
Amos 9:9
ਮੈਂ ਹੁਕਮ ਦੇਵਾਂਗਾ ਅਤੇ ਇਸਰਾਏਲ ਦੇ ਲੋਕਾਂ ਨੂੰ ਸਾਰੀਆਂ ਕੌਮਾਂ ਦਰਮਿਆਨ ਬਿਖੇਰ ਦੇਵਾਂਗਾ। ਇਹ ਇੰਝ ਹੋਵਾਂਗਾ ਜਿਵੇਂ ਕੋਈ ਛਾਨਣੀ ਵਿੱਚ ਆਟੇ ਨੂੰ ਛਾਣਦਾ ਅਤੇ ਬੁਰੇ ਢੇਲੇ ਫ਼ੜੇ ਜਾਂਦੇ ਹਨ।
Daniel 8:8
ਇਸ ਲਈ ਬੱਕਰਾ ਬਹੁਤ ਤਾਕਤਵਰ ਹੋ ਗਿਆ। ਪਰ ਜਦੋਂ ਉਹ ਤਾਕਤਵਰ ਸੀ, ਉਸਦਾ ਵੱਡਾ ਸਿੰਗ ਟੁੱਟ ਗਿਆ। ਫ਼ੇਰ ਇੱਕ ਵੱਡੇ ਸਿੰਗ ਦੀ ਬਾਵੇਂ ਚਾਰ ਸਿੰਗ ਉੱਗ ਆਏ। ਉਹ ਚਾਰ ਸਿੰਗ ਆਸਾਨੀ ਨਾਲ ਦੇਖੇ ਜਾ ਸੱਕਦੇ ਸਨ। ਉਹ ਚਾਰ ਸਿੰਗ ਚਹੁਂਆਂ ਦਿਸ਼ਾਵਾਂ ਵੱਲ ਝੁਕੇ ਹੋਏ ਸਨ।
Ezekiel 5:10
ਯਰੂਸ਼ਲਮ ਦੇ ਲੋਕ ਇੰਨੇ ਭੁੱਖੇ ਹੋਣਗੇ ਕਿ ਮਾਪੇ ਆਪਣੇ ਬੱਚਿਆਂ ਨੂੰ ਖਾਣਗੇ ਅਤੇ ਬੱਚੇ ਆਪਣੇ ਹੀ ਮਾਪਿਆਂ ਨੂੰ ਖਾਣਗੇ। ਮੈਂ ਤੁਹਾਨੂੰ ਕਈ ਤਰ੍ਹਾਂ ਨਾਲ ਸਜ਼ਾ ਦਿਆਂਗਾ। ਅਤੇ ਉਹ ਲੋਕ ਜਿਹੜੇ ਬਚ ਰਹਿਣਗੇ, ਉਨ੍ਹਾਂ ਨੂੰ ਮੈਂ ਹਵਾਵਾਂ ਵਿੱਚ ਖਿਲਾਰ ਦਿਆਂਗਾ।”
Daniel 11:4
ਜਦੋਂ ਉਹ ਰਾਜਾ ਆ ਗਿਆ ਹੋਵੇਗਾ, ਉਸਦੀ ਹਕੂਮਤ ਟੁੱਟ ਜਾਵੇਗੀ। ਉਸਦਾ ਰਾਜ ਦੁਨੀਆਂ ਦੇ ਚਾਰ ਹਿਸਿਆਂ ਵਿੱਚ ਵੰਡਿਆ ਜਾਵੇਗਾ। ਉਸਦਾ ਰਾਜ ਉਸ ਦੇ ਪੁੱਤ ਪੋਤਿਆਂ ਵਿੱਚਕਾਰ ਨਹੀਂ ਵੰਡਿਆ ਜਾਵੇਗਾ। ਅਤੇ ਉਸਦਾ ਰਾਜ ਉਹ ਤਾਕਤ ਨਹੀਂ ਰੱਖੇਗਾ ਜੋ ਉਸ ਕੋਲ ਸੀ। ਕਿਉਂ? ਕਿਉਂ ਕਿ ਉਸਦਾ ਰਾਜ ਖਿੱਚ ਲਿਆ ਜਾਵੇਗਾ ਅਤੇ ਹੋਰਨਾਂ ਲੋਕਾਂ ਨੂੰ ਦੇ ਦਿੱਤਾ ਜਾਵੇਗਾ।
Daniel 8:22
ਉਹ ਸਿੰਗ ਟੁੱਟ ਗਿਆ। ਅਤੇ ਉਸਦੀ ਬਾਵੇਂ ਚਾਰ ਸਿੰਗ ਉੱਗ ਆਏ। ਉਹ ਚਾਰ ਸਿੰਗ ਚਾਰ ਪਾਤਸ਼ਾਹੀਆਂ ਹਨ। ਉਹ ਚਾਰ ਪਾਤਸ਼ਾਹੀਆਂ ਪਹਿਲੇ ਰਾਜੇ ਦੀ ਕੌਮ ਵਿੱਚੋਂ ਆਉਣਗੀਆਂ। ਪਰ ਉਹ ਚਾਰ ਕੌਮਾਂ ਪਹਿਲੇ ਰਾਜੇ ਜਿੰਨੀਆਂ ਤਾਕਤਵਰ ਨਹੀਂ ਹੋਣਗੀਆਂ।
Daniel 7:2
ਦਾਨੀਏਲ ਨੇ ਆਖਿਆ, “ਮੈਂ ਰਾਤ ਵੇਲੇ ਆਪਣਾ ਦਰਸ਼ਨ ਦੇਖਿਆ। ਦਰਸ਼ਨ ਵਿੱਚ ਚਹੁਂਆਂ ਪਾਸਿਓ ਹਵਾ ਵਗ ਰਹੀ ਸੀ, ਉਨ੍ਹਾਂ ਹਵਾਵਾਂ ਨੇ ਮਹਾਨ ਸਮੁੰਦਰ ਨੂੰ ਅਸ਼ਾਂਤ ਕਰ ਦਿੱਤਾ ਸੀ।
Ezekiel 5:12
ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਅੰਦਰ ਬੀਮਾਰੀ ਅਤੇ ਭੁੱਖ ਨਾਲ ਮਰ ਜਾਣਗੇ। ਤੇਰੇ ਲੋਕਾਂ ਵਿੱਚੋਂ ਤੀਜਾ ਹਿੱਸਾ ਲੋਕ ਸ਼ਹਿਰ ਦੇ ਬਾਹਰ ਜੰਗ ਵਿੱਚ ਮਰ ਜਾਣਗੇ ਅਤੇ ਫ਼ੇਰ ਮੈਂ ਆਪਣੀ ਤਲਵਾਰ ਸੂਤ ਲਵਾਂਗਾ ਅਤੇ ਤੇਰੇ ਲੋਕਾਂ ਦੇ ਤੀਜੇ ਹਿੱਸੇ ਨੂੰ ਦੂਰ ਦੁਰਾਡੇ ਦੇਸਾਂ ਵਿੱਚ ਭਜਾ ਦਿਆਂਗਾ।
Jeremiah 30:17
ਅਤੇ ਮੈਂ ਤੁਹਾਡੀ ਸਿਹਤ ਵਾਪਸ ਪਰਤਾਵਾਂਗਾ। ਅਤੇ ਮੈਂ ਤੁਹਾਡੇ ਜ਼ਖਮਾਂ ਦਾ ਇਲਾਜ਼ ਕਰਾਂਗਾ। ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਕਿਉਂ? ਕਿਉਂ ਕਿ ਹੋਰਨਾਂ ਲੋਕਾਂ ਤੁਹਾਨੂੰ ਅਛੂਤ ਆਖਿਆ। ਉਨ੍ਹਾਂ ਲੋਕਾਂ ਨੇ ਆਖਿਆ, ‘ਕੋਈ ਵੀ ਸੀਯੋਨ ਵੱਲ ਧਿਆਨ ਨਹੀਂ ਦਿੰਦਾ।’”
Isaiah 56:8
ਯਹੋਵਾਹ, ਮੇਰੇ ਮਾਲਿਕ, ਨੇ ਇਹ ਗੱਲਾਂ ਇਸਰਾਏਲ ਦੇ ਲੋਕਾਂ ਨੂੰ ਆਖੀਆਂ ਜਿਨ੍ਹਾਂ ਨੂੰ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਗਿਆ ਸੀ। ਪਰ ਯਹੋਵਾਹ ਉਨ੍ਹਾਂ ਨੂੰ ਇਕੱਠਿਆਂ ਕਰੇਗਾ, ਫ਼ੇਰ ਇੱਕ ਵਾਰੀ। ਯਹੋਵਾਹ ਆਖਦਾ ਹੈ, “ਮੈਂ ਇਨ੍ਹਾਂ ਲੋਕਾਂ ਨੂੰ ਇੱਕ ਵਾਰੀ ਫ਼ੇਰ ਇਕੱਠਿਆਂ ਕਰਾਂਗਾ।”
Isaiah 27:13
ਮੇਰੇ ਬਹੁਤ ਸਾਰੇ ਬੰਦੇ ਹੁਣ ਅੱਸ਼ੂਰ ਵਿੱਚ ਗੁਆਚ ਗਏ ਹਨ। ਮੇਰੇ ਕੁਝ ਬੰਦੇ ਮਿਸਰ ਵੱਲ ਭੱਜ ਗਏ ਹਨ। ਪਰ ਉਸ ਸਮੇਂ, ਇੱਕ ਵੱਡਾ ਬਿਗਲ ਵੱਜੇਗਾ। ਉਹ ਸਾਰੇ ਲੋਕ ਯਰੂਸ਼ਲਮ ਵਾਪਸ ਪਰਤ ਆਉਣਗੇ। ਉਹ ਲੋਕ ਉਸ ਪਵਿੱਤਰ ਪਰਬਤ ਉੱਤੇ ਯਹੋਵਾਹ ਅੱਗੇ ਝੁਕ ਜਾਣਗੇ।
Isaiah 16:3
ਉਹ ਆਖਦੀਆਂ ਹਨ, “ਸਾਡੀ ਮਦਦ ਕਰੋ! ਦੱਸੋ ਅਸੀਂ ਕੀ ਕਰੀਏ! ਸਾਨੂੰ ਸਾਡੇ ਦੁਸ਼ਮਣਾਂ ਕੋਲੋਂ ਬਚਾਓ। ਛਾਂ ਵਾਂਗ ਸਾਨੂੰ ਸਿਖਰ ਦੁਪਹਿਰੀ ਧੁੱਪ ਕੋਲੋਂ ਬਚਾਓ। ਅਸੀਂ ਆਪਣੇ ਦੁਸ਼ਮਣਾਂ ਤੋਂ ਭੱਜ ਰਹੀਆਂ ਹਾਂ। ਸਾਨੂੰ ਛੁਪਾ ਲਵੋ! ਸਾਨੂੰ ਸਾਡੇ ਦੁਸ਼ਮਣਾਂ ਦੇ ਹਵਾਲੇ ਨਾ ਕਰੋ।”
Isaiah 11:12
ਪਰਮੇਸ਼ੁਰ ਇਸ ਝੰਡੇ ਨੂੰ ਸਮੂਹ ਲੋਕਾਂ ਲਈ ਇੱਕ ਸੰਕੇਤ ਵਜੋਂ ਉੱਚਾ ਕਰੇਗਾ। ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਲੋਕ ਧਰਤੀ ਦੇ ਦੂਰ ਦੁਰਾਡੇ ਦੇਸ਼ਾਂ ਵਿੱਚ ਖਿਲਰ ਗਏ ਸਨ। ਪਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ।
Psalm 147:2
ਯਹੋਵਾਹ ਨੇ ਯਰੂਸ਼ਲਮ ਨੂੰ ਉਸਾਰਿਆ। ਪਰਮੇਸ਼ੁਰ ਨੇ ਇਸਰਾਏਲੀ ਲੋਕਾਂ ਨੂੰ ਵਾਪਸ ਲਿਆਂਦਾ ਹੈ। ਜਿਹੜੇ ਕੈਦ ਹੋ ਗਏ ਸਨ।
Deuteronomy 28:64
ਯਹੋਵਾਹ ਤੁਹਾਨੂੰ ਦੁਨੀਆਂ ਦੇ ਸਾਰੇ ਲੋਕਾਂ ਦਰਮਿਆਨ ਖਿੰਡਾ ਦੇਵੇਗਾ। ਉਹ ਤੁਹਾਨੂੰ ਦੁਨੀਆਂ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਖਿੰਡਾ ਦੇਵੇਗਾ। ਉੱਥੇ ਤੁਸੀਂ ਲੱਕੜ ਅਤੇ ਪੱਥਰ ਦੇ ਬਣੇ ਹੋਰਨਾ ਦੇਵਤਿਆਂ ਦੀ ਸੇਵਾ ਕਰੋਂਗੇ ਜਿਨ੍ਹਾਂ ਦੀ ਤੁਸੀਂ ਜਾਂ ਤੁਹਾਡੇ ਪੁਰਖਿਆਂ ਨੇ ਕਦੇ ਵੀ ਉਪਾਸਨਾ ਨਹੀਂ ਕੀਤੀ।
Deuteronomy 28:25
“ਯਹੋਵਾਹ ਤੁਹਾਡੇ ਦੁਸ਼ਮਣਾ ਨੂੰ ਤੁਹਾਨੂੰ ਹਰਾਉਣ ਦੇਵੇਗਾ। ਤੁਸੀਂ ਆਪਣੇ ਦੁਸ਼ਮਣਾ ਵਿਰੁੱਧ ਲੜਨ ਲਈ ਇੱਕ ਰਸਤੇ ਤੋਂ ਜਾਵੋਂਗੇ, ਪਰ ਉਨ੍ਹਾਂ ਕੋਲੋਂ ਸੱਤ ਵੱਖੋ-ਵੱਖਰੇ ਰਸਤਿਆਂ ਤੋਂ ਦੀ ਭੱਜ ਜਾਵੋਂਗੇ। ਜਿਹੜੀਆਂ ਸਾਰੀਆਂ ਮੰਦੀਆਂ ਘਟਨਾਵਾ ਤੁਹਾਡੇ ਨਾਲ ਵਾਪਰਨਗੀਆਂ, ਧਰਤੀ ਦੇ ਸਾਰੇ ਰਾਜਾ ਨੂੰ ਭੈਭੀਤ ਕਰ ਦੇਣਗੀਆਂ।