Jeremiah 47:5
ਅੱਜ਼ਾਹ ਦੇ ਲੋਕ ਗ਼ਮਗੀਨ ਹੋਣਗੇ ਅਤੇ ਆਪਣੇ ਸਿਰ ਮਨਾਉਣਗੇ। ਅਸ਼ਕਲੋਨ ਦੇ ਲੋਕ ਖਾਮੋਸ਼ ਕਰ ਦਿੱਤੇ ਜਾਣਗੇ। ਵਾਦੀ ਦੇ ਬਚੇ ਹੋਏ ਲੋਕ, ਕਿੰਨਾ ਕੁ ਚਿਰ ਹੋਰ ਤੁਸੀਂ ਆਪਣੇ-ਆਪ ਨੂੰ ਵਢ੍ਢੋਁ-ਟੁਕੱੋਁਗੇ?
Jeremiah 47:5 in Other Translations
King James Version (KJV)
Baldness is come upon Gaza; Ashkelon is cut off with the remnant of their valley: how long wilt thou cut thyself?
American Standard Version (ASV)
Baldness is come upon Gaza; Ashkelon is brought to nought, the remnant of their valley: how long wilt thou cut thyself?
Bible in Basic English (BBE)
The hair is cut off from the head of Gaza; Ashkelon has come to nothing; the last of the Anakim are deeply wounding themselves.
Darby English Bible (DBY)
Baldness is come upon Gazah; Ashkelon is cut off, the remnant of their valley: how long wilt thou cut thyself?
World English Bible (WEB)
Baldness is come on Gaza; Ashkelon is brought to nothing, the remnant of their valley: how long will you cut yourself?
Young's Literal Translation (YLT)
Come hath baldness unto Gaza, Cut off hath been Ashkelon, O remnant of their valley, Till when dost thou cut thyself?
| Baldness | בָּ֤אָה | bāʾâ | BA-ah |
| is come | קָרְחָה֙ | qorḥāh | kore-HA |
| upon | אֶל | ʾel | el |
| Gaza; | עַזָּ֔ה | ʿazzâ | ah-ZA |
| Ashkelon | נִדְמְתָ֥ה | nidmĕtâ | need-meh-TA |
| is cut off | אַשְׁקְל֖וֹן | ʾašqĕlôn | ash-keh-LONE |
| remnant the with | שְׁאֵרִ֣ית | šĕʾērît | sheh-ay-REET |
| of their valley: | עִמְקָ֑ם | ʿimqām | eem-KAHM |
| long how | עַד | ʿad | ad |
| מָתַ֖י | mātay | ma-TAI | |
| wilt thou cut | תִּתְגּוֹדָֽדִי׃ | titgôdādî | teet-ɡoh-DA-dee |
Cross Reference
Jeremiah 48:37
ਹਰ ਕਿਸੇ ਨੇ ਆਪਣਾ ਸਿਰ ਮੁਨਾਇਆ ਹੋਇਆ ਹੈ। ਹਰ ਕਿਸੇ ਦੀ ਦਾਹੜੀ ਕੱਟੀ ਹੋਈ ਹੈ। ਹਰ ਕਿਸੇ ਦੇ ਹੱਥ ਕੱਟੇ ਹੋਏ ਹਨ ਅਤੇ ਖੂਨ ਨਾਲ ਭਰੇ ਹੋਏ ਨੇ। ਹਰ ਕਿਸੇ ਨੇ ਲੱਕ ਦੁਆਲੇ ਸੋਗੀ ਵਸਤਰ ਪਹਿਨੇ ਹੋਏ ਨੇ।
Jeremiah 25:20
ਮੈਂ ਉਜ਼ ਦੇ ਸਾਰੇ ਮਿਸ਼ਰਿਤ ਲੋਕਾਂ ਨੂੰ ਅਤੇ ਸਾਰੇ ਰਾਜਿਆਂ ਨੂੰ ਉਸ ਪਿਆਲੇ ਦੀ ਸ਼ਰਾਬ ਪਿਲਾਈ। ਮੈਂ ਫ਼ਿਲਸਤੀਨ ਦੇਸ ਦੇ ਰਾਜਿਆਂ ਨੂੰ ਪਿਆਲੇ ਦੀ ਸ਼ਰਾਬ ਪਿਲਾਈ। ਇਹ ਅਸ਼ਕਲੋਨ, ਅੱਜ਼ਾਹ, ਅਕਰੋਨ ਅਤੇ ਹੁਣ ਦੇ ਬਚੇ ਖੁਚੇ ਸ਼ਹਿਰ ਅਸ਼ਦੋਦ ਦੇ ਰਾਜੇ ਸਨ।
Micah 1:16
ਕਿਉਂ ਕਿ ਤੁਸੀਂ ਆਪਣੇ ਪਿਆਰੇ ਬੱਚਿਆਂ ਲਈ ਪਿੱਟੋਂਗੇ। ਉਕਾਬ ਵਾਂਗ ਆਪਣੇ ਸਿਰ ਮੁਨਾ ਕੇ ਗੰਜੇ ਹੋ ਜਾਵੋ ਤੇ ਆਪਣਾ ਸੋਗ ਪ੍ਰਗਟਾਵੋ ਕਿਉਂ ਕਿ ਤੁਹਾਡੇ ਬੱਚੇ ਤੁਹਾਡੇ ਕੋਲੋਂ ਲੈ ਲਏ ਜਾਣਗੇ।
Mark 5:5
ਦਿਨ-ਰਾਤ ਇਹ ਆਦਮੀ ਕਬਰਾਂ ਵਿੱਚਕਾਰ ਅਤੇ ਪਹਾੜੀਆਂ ਤੇ ਰਹਿੰਦਾ ਸੀ। ਅਤੇ ਚੀਕਦਾ ਰਹਿੰਦਾ ਅਤੇ ਆਪਣੇ-ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਰਹਿੰਦਾ ਸੀ।
Zechariah 9:5
“ਅਸ਼ਕਲੋਨ ਦੇ ਲੋਕ ਇਹ ਦਿ੍ਰਸ਼ ਵੇਖਣਗੇ ਤਾਂ ਡਰ ਜਾਣਗੇ। ਅਜ਼ਾਹ ਦੇ ਮਨੁੱਖ ਭੈਅ ਨਾਲ ਕੰਬਣਗੇ। ਅਕਰੋਨ ਦੇ ਲੋਕਾਂ ਦੀ ਆਸ ਟੁੱਟ ਜਾਵੇਗੀ ਜਦੋਂ ਇਹ ਸਭ ਕੁਝ ਉਹ ਵਾਪਰਦਾ ਵੇਖਣਗੇ। ਅਜ਼ਾਹ ਵਿੱਚ ਕੋਈ ਪਾਤਸ਼ਾਹ ਨਾ ਰਹੇਗਾ ਤੇ ਨਾ ਹੀ ਕੋਈ ਮਨੁੱਖ ਅਸ਼ਕਲੋਨ ਵਿੱਚ ਰਹੇਗਾ।
Zephaniah 2:4
ਯਹੋਵਾਹ ਇਸਰਾਏਲ ਦੇ ਗੁਆਂਢੀਆਂ ਨੂੰ ਸਜ਼ਾ ਦੇਵੇਗਾ ਅੱਜ਼ਾਹ ਤਾਂ ਤਿਆਗਿਆ ਜਾਵੇਗਾ। ਅਸ਼ਕਲੋਕ ਬਰਬਾਦ ਹੋ ਜਾਵੇਗਾ। ਦੁਪਿਹਰ ਤੀਕ ਲੋਕ ਅਸ਼ਦੋਦ ਵਿੱਚੋਂ ਕੱਢ ਦਿੱਤੇ ਜਾਣਗੇ। ਅਕਰੋਨ ਖਾਲੀ ਕਰਵਾ ਲਿਆ ਜਾਵੇਗਾ।
Amos 1:6
ਫ਼ਲਿਸਤੀਆਂ ਲਈ ਸਜ਼ਾ ਯਹੋਵਾਹ ਨੇ ਇਹ ਆਖਿਆ: “ਮੈਂ ਅੱਜ਼ਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਕਾਰਣ ਅਵੱਸ਼ ਸਜ਼ਾ ਦੇਵਾਂਗਾ ਕਿਉਂ ਕਿ ਉਹ ਸਾਰੀ ਉੱਮਤ ਨੂੰ ਅਸੀਰ ਕਰਕੇ ਅਦੋਮ ’ਚ ਲੈ ਗਏ।
Ezekiel 25:16
ਇਸ ਲਈ ਯਹੋਵਾਹ ਮੇਰੇ ਪ੍ਰਭੂ ਨੇ ਆਖਿਆ, “ਮੈਂ ਫਿਲਿਸਤੀਆਂ ਨੂੰ ਸਜ਼ਾ ਦੇਵਾਂਗਾ। ਹਾਂ, ਮੈਂ ਕਰੇਤੀਆਂ ਦੇ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਆਂਗਾ। ਮੈਂ ਸਮੁੰਦਰ ਕੰਢੇ ਰਹਿੰਦੇ ਉਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।
Ezekiel 7:18
ਉਹ ਉਦਾਸੀ ਦੇ ਵਸਤਰ ਪਹਿਨਣਗੇ ਅਤੇ ਡਰ ਨਾਲ ਭਰ ਜਾਣਗੇ। ਤੁਸੀਂ ਹਰ ਚਿਹਰੇ ਉੱਤੇ ਸ਼ਰਮਸਾਰੀ ਦੇਖੋਂਗੇ। ਉਹ ਲੋਕ ਆਪਣੇ ਸਿਰ ਮੁਨਾ ਦੇਣਗੇ। ਆਪਣੀ ਉਦਾਸੀ ਨੂੰ ਦਰਸ਼ਾਉਣ ਲਈ।
Jeremiah 47:4
ਸਾਰੇ ਫ਼ਲਿਸਤੀ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਆ ਗਿਆ ਹੈ। ਸੂਰ ਅਤੇ ਸੈਦਾ ਦੇ ਬਚੇ ਹੋਏ ਸਹਾਇਕਾਂ ਨੂੰ ਤਬਾਹ ਕਰਨ ਦਾ ਸਮਾਂ ਆ ਗਿਆ ਹੈ। ਬਹੁਤ ਛੇਤੀ ਹੀ ਯਹੋਵਾਹ ਫ਼ਲਿਸਤੀ ਲੋਕਾਂ ਨੂੰ ਤਬਾਹ ਕਰ ਦੇਵੇਗਾ, ਉਹ ਜਿਹੜੇ ਕਫ਼ਤੋਂਰ ਟਾਪੂ ਤੋਂ ਬਚੇ ਹੋਏ ਹਨ।
Jeremiah 47:1
ਫ਼ਿਲਿਸਤੀ ਲੋਕਾਂ ਬਾਰੇ ਇੱਕ ਸੰਦੇਸ਼ ਇਹ ਯਹੋਵਾਹ ਵੱਲੋਂ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨਬੀ ਨੂੰ ਮਿਲਿਆ। ਇਹ ਸੰਦੇਸ਼ ਫ਼ਿਲਿਸਤੀ ਲੋਕਾਂ ਬਾਰੇ ਹੈ। ਇਹ ਸੰਦੇਸ਼ ਫ਼ਿਰਊਨ ਦੇ ਅੱਜ਼ਾਹ ਸ਼ਹਿਰ ਉੱਤੇ ਹਮਲੇ ਤੋਂ ਪਹਿਲਾਂ ਮਿਲਿਆ।
Jeremiah 16:1
ਬਿਪਤਾ ਦਾ ਦਿਨ ਮੇਰੇ ਵੱਲ ਯਹੋਵਾਹ ਦਾ ਸੰਦੇਸ਼ ਆਇਆ:
Isaiah 15:2
ਰਾਜੇ ਦੇ ਪਰਿਵਾਰ ਤੇ ਦੀਬੋਨ ਦੇ ਲੋਕ ਨੇ ਉਪਾਸਨਾ ਸਥਾਨਾਂ ਉੱਤੇ ਰੋਣ ਲਈ ਜਾ ਰਹੇ ਮੋਆਬ ਦੇ ਲੋਕ ਨਬੋ ਅਤੇ ਮੇਦਬਾ ਲਈ ਰੋ ਰਹੇ ਹਨ। ਲੋਕਾਂ ਨੇ ਇਹ ਦਰਸਾਉਣ ਲਈ ਕਿ ਉਹ ਉਦਾਸ ਹਨ ਮੂੰਹ ਸਿਰ ਮੁਨਾ ਦਿੱਤੇ।
1 Kings 18:28
ਇਸ ਲਈ ਨਬੀਆਂ ਨੇ ਉੱਚੀ-ਉੱਚੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਅਤੇ ਉਨ੍ਹਾਂ ਦੀ ਰੀਤ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਨੇਜਿਆਂ ਨਾਲ ਆਪਣੇ-ਆਪ ਨੂੰ ਕੱਟਣ ਲੱਗ ਪਏ, ਜਿੰਨਾ ਚਿਰ ਖੂਨ ਉਨ੍ਹਾਂ ਦੇ ਉੱਪਰੋਂ ਦੀ ਵਗਣ ਨਹੀਂ ਲੱਗ ਪਿਆ।
Judges 1:18
ਯਹੂਦਾਹ ਦੇ ਆਦਮੀਆਂ ਨੇ ਅੱਜ਼ਾਹ ਦਾ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਛੋਟੇ ਕਸਬਿਆਂ ਉੱਤੇ ਵੀ ਕਬਜ਼ਾ ਕਰ ਲਿਆ। ਯਹੂਦਾਹ ਦੇ ਬੰਦਿਆਂ ਨੇ ਅਸਕਲੋਨ ਅਤੇ ਅਕਰੋਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਛੋਟੇ ਕਸਬਿਆਂ ਉੱਤੇ ਵੀ ਕਬਜ਼ਾ ਕਰ ਲਿਆ।
Deuteronomy 14:1
ਇਸਰਾਏਲ, ਪਰਮੇਸ਼ੁਰ ਦੇ ਖਾਸ ਲੋਕ “ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਬੱਚੇ ਹੋ। ਜੇਕਰ ਕੋਈ ਮਰ ਜਾਵੇ, ਤੁਹਾਨੂੰ ਆਪਣੇ-ਆਪ ਨੂੰ ਸੱਟ ਮਾਰਕੇ ਜਾਂ ਆਪਣੇ ਸਿਰ ਮੁਨਾਕੇ ਅਫ਼ਸੋਸ ਨਹੀਂ ਕਰਨਾ ਚਾਹੀਦਾ।
Leviticus 21:5
“ਜਾਜਕਾਂ ਨੂੰ ਆਪਣੇ ਸਿਰ ਨਹੀਂ ਮੁਨਵਾਉਣੇ ਚਾਹੀਦੇ। ਉਨ੍ਹਾਂ ਨੂੰ ਆਪਣੀਆਂ ਦਾਹੜੀਆਂ ਦੇ ਸਿਰੇ ਨਹੀਂ ਮੁਨਾਉਣੇ ਚਾਹੀਦੇ ਅਤੇ ਆਪਣੇ ਜਿਸਮਾਂ ਉੱਤੇ ਚੀਰੇ ਨਹੀਂ ਲਾਉਣੇ ਚਾਹੀਦੇ।
Leviticus 19:28
ਤੁਹਾਨੂੰ ਮੁਰਦਾ ਲੋਕਾਂ ਨੂੰ ਚੇਤੇ ਕਰਨ ਲਈ ਜਿਸਮ ਉੱਤੇ ਜ਼ਖਮ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਆਪਣੇ ਜਿਸਮ ਉੱਤੇ ਤੰਦੋਲੇ ਨਹੀਂ ਗੁਦਵਾਉਣੇ ਚਾਹੀਦੇ। ਮੈਂ ਯਹੋਵਾਹ ਹਾਂ।