Jeremiah 4:24
ਮੈਂ ਪਹਾੜਾਂ ਵੱਲ ਦੇਖਿਆ, ਅਤੇ ਉਹ ਹਿੱਲ ਰਹੇ ਸਨ। ਸਾਰੀਆਂ ਪਹਾੜੀਆਂ ਕੰਬ ਰਹੀਆਂ ਸਨ।
Jeremiah 4:24 in Other Translations
King James Version (KJV)
I beheld the mountains, and, lo, they trembled, and all the hills moved lightly.
American Standard Version (ASV)
I beheld the mountains, and, lo, they trembled, and all the hills moved to and fro.
Bible in Basic English (BBE)
Looking at the mountains, I saw them shaking, and all the hills were moved about.
Darby English Bible (DBY)
I beheld the mountains, and lo, they trembled, and all the hills shook violently.
World English Bible (WEB)
I saw the mountains, and, behold, they trembled, and all the hills moved back and forth.
Young's Literal Translation (YLT)
I have looked `to' the mountains, And lo, they are trembling. And all the hills moved themselves lightly.
| I beheld | רָאִ֙יתִי֙ | rāʾîtiy | ra-EE-TEE |
| the mountains, | הֶֽהָרִ֔ים | hehārîm | heh-ha-REEM |
| and, lo, | וְהִנֵּ֖ה | wĕhinnē | veh-hee-NAY |
| trembled, they | רֹעֲשִׁ֑ים | rōʿăšîm | roh-uh-SHEEM |
| and all | וְכָל | wĕkāl | veh-HAHL |
| the hills | הַגְּבָע֖וֹת | haggĕbāʿôt | ha-ɡeh-va-OTE |
| moved lightly. | הִתְקַלְקָֽלוּ׃ | hitqalqālû | heet-kahl-ka-LOO |
Cross Reference
Ezekiel 38:20
ਉਸ ਸਮੇਂ, ਸਾਰੀਆਂ ਜਾਨਦਾਰ ਚੀਜ਼ਾਂ ਡਰ ਨਾਲ ਕੰਬ ਜਾਣਗੀਆਂ ਸਮੁੰਦਰ ਦੀਆਂ ਮੱਛੀਆਂ, ਹਵਾ ਦੇ ਪੰਛੀ, ਖੇਤਾਂ ਦੇ ਜੰਗਲੀ ਜਾਨਵਰ ਅਤੇ ਧਰਤੀ ਉੱਤੇ ਰੀਁਗਣ ਵਾਲੇ ਸਾਰੇ ਛੋਟੇ ਪ੍ਰਾਣੀ, ਸਾਰੇ ਡਰ ਨਾਲ ਕੰਬ ਜਾਣਗੇ। ਪਰਬਤ ਡਿੱਗਣਗੇ ਅਤੇ ਚੱਟਾਨਾਂ ਢਹਿ ਪੈਣਗੀਆਂ। ਹਰ ਕੰਧ ਧਰਤੀ ਤੇ ਡਿੱਗ ਪਵੇਗੀ!”
Isaiah 5:25
ਇਸ ਲਈ ਯਹੋਵਾਹ ਉਨ੍ਹਾਂ ਉੱਪਰ ਬਹੁਤ ਕਹਿਰਵਾਨ ਹੋ ਗਿਆ ਹੈ। ਅਤੇ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਣ ਲਈ ਹੱਥ ਚੁੱਕੇਗਾ। ਪਹਾੜ ਵੀ ਭੈਭੀਤ ਹੋ ਜਾਣਗੇ। ਗਲੀਆਂ ਵਿੱਚ ਲਾਸ਼ਾਂ ਕੂੜੇ ਵਾਂਗ ਰੁਲਣਗੀਆਂ। ਪਰ ਪਰਮੇਸ਼ੁਰ ਹਾਲੇ ਵੀ ਕਹਿਰਵਾਨ ਹੋਵੇਗਾ। ਉਸਦਾ ਹੱਥ ਹਾਲੇ ਵੀ ਉੱਠਿਆ ਹੋਵੇਗਾ ਲੋਕਾਂ ਨੂੰ ਸਜ਼ਾ ਦੇਣ ਲਈ।
Jeremiah 10:10
ਪਰ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਉਹੀ ਇੱਕੋ ਇੱਕ ਪਰਮੇਸ਼ੁਰ ਹੈ ਜਿਹੜਾ ਸੱਚਮੁੱਚ ਜੀਵਿਤ ਹੈ। ਉਹੀ ਸ਼ਹਿਨਸ਼ਾਹ ਹੈ ਜਿਹੜਾ ਸਦਾ ਲਈ ਹਕੀਮਤ ਕਰਦਾ ਹੈ। ਧਰਤੀ ਹਿੱਲਦੀ ਹੈ ਜਦੋਂ ਪਰਮੇਸ਼ੁਰ ਕਹਿਰਵਾਨ ਹੁੰਦਾ ਹੈ। ਅਤੇ ਉਹ ਵਿਦੇਸ਼ੀ ਉਸ ਦੇ ਕਹਿਰ ਨੂੰ ਨਹੀਂ ਰੋਕ ਸੱਕਦੇ।
Habakkuk 3:10
ਪਰਬਤ ਤੈਨੂੰ ਵੇਖਕੇ ਕੰਬੇ ਧਰਤੀ ਤੋਂ ਹੜ੍ਹ ਜ਼ੋਰ ਦੀ ਲੰਘਿਆ ਸਮੁੰਦਰੀ ਪਾਣੀਆਂ ਨੇ ਡਾਢਾ ਸ਼ੋਰ ਕੀਤਾ ਜਿਵੇਂ ਕਿ ਉਹ ਧਰਤੀ ਤੇ ਹਮਲਾ ਕਰ ਰਹੇ ਹੋਣ।
Habakkuk 3:6
ਯਹੋਵਾਹ ਖੜੋਤਾ ਤੇ ਧਰਤੀ ਦਾ ਨਿਆਂ ਕੀਤਾ ਉਸ ਨੇ ਉੱਠ ਕੇ ਸਭ ਦੇਸ਼ਾਂ ਦੇ ਲੋਕਾਂ ਨੂੰ ਤੱਕਿਆ ਅਤੇ ਉਹ ਡਰ ਨਾਲ ਕੰਬ ਉੱਠੇ। ਇਹ ਪਰਬਤ ਜਿਹੜੇ ਯੁਗਾਂ ਤੋਂ ਅਟਲ ਖੜ੍ਹੇ ਸਨ ਡਿੱਗਕੇ ਚਕਨਾਚੂਰ ਹੋ ਗਏ। ਪੁਰਾਣੀਆਂ ਤੋਂ ਪੁਰਾਣੀਆਂ ਪਹਾੜੀਆਂ ਢਹਿ ਗਈਆਂ ਇਹ ਉੱਥੇ ਵਾਪਰਿਆ ਜਿੱਥੇ ਕਿਤੇ ਵੀ ਪਰਮੇਸ਼ੁਰ ਗਿਆ।
Nahum 1:5
ਯਹੋਵਾਹ ਆਵੇਗਾ ਪਹਾੜ ਡਰ ਨਾਲ ਕੰਬਣਗੇ ਅਤੇ ਟਿੱਲੇ ਪਿੰਘਰ ਜਾਣਗੇ। ਯਹੋਵਾਹ ਆਵੇਗਾ ਤਾਂ ਧਰਤੀ ਭੈਅ ਨਾਲ ਕੰਬੇਗੀ। ਸਿਰਫ਼ ਧਰਤੀ ਹੀ ਨਹੀਂ ਸਗੋਂ ਸਾਰੀ ਦੁਨੀਆਂ ਤੇ ਧਰਤੀ ਤੇ ਵੱਸਦੇ ਸਭ ਜੀਅ ਭੈਭੀਤ ਹੋਣਗੇ।
Micah 1:4
ਉਸ ਦੇ ਹੇਠਾਂ ਪਹਾੜ ਇੰਝ ਪਿਘਲਣਗੇ ਜਿਵੇਂ ਅੱਗ ਮੁਹਰੇ ਮੋਮ। ਵਾਦੀਆਂ ਫ਼ਟ ਕੇ ਖੁਲ੍ਹ ਜਾਣਗੀਆਂ ਅਤੇ ਢਲਾਵ ਤੋਂ ਵਗਦੇ ਪਾਣੀ ਵਾਂਗ ਵਗਣਗੀਆਂ।
Jeremiah 8:16
ਦਾਨ ਦੇ ਪਰਿਵਾਰ-ਸਮੂਹ ਦੇ ਦੇਸ਼ ਵੱਲੋਂ ਅਸੀਂ ਦੁਸ਼ਮਣ ਦੇ ਘੋੜਿਆਂ ਦੇ ਖੁਰ੍ਰਾਟੇ ਸੁਣ ਰਹੇ ਹਾਂ। ਧਰਤੀ ਉਨ੍ਹਾਂ ਦੇ ਸੁਂਮਾਂ ਦੀ ਟਾਪ ਤੋਂ ਕੰਬਦੀ ਹੈ। ਉਹ ਧਰਤੀ ਨੂੰ ਅਤੇ ਉਸਦੀ ਹਰ ਸ਼ੈਅ ਨੂੰ ਤਬਾਹ ਕਰਨ ਲਈ ਆਏ ਨੇ। ਉਹ ਸ਼ਹਿਰ ਨੂੰ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਲਈ ਆਏ ਨੇ, ਜਿਹੜੇ ਓੱਥੇ ਰਹਿੰਦੇ ਨੇ।’”
Psalm 114:4
ਪਰਬਤ ਭੇਡੂਆਂ ਵਾਂਗ ਨੱਚਣ ਲੱਗ ਪਏ, ਪਹਾੜੀਆਂ ਲੇਲਿਆਂ ਵਾਂਗ ਨੱਚਣ ਲੱਗੀਆਂ।
Psalm 97:4
ਉਸਦੀ ਬਿਜਲੀ ਚਮਕ ਆਕਾਸ਼ ਵਿੱਚ ਚਮਕਦੀ ਹੈ ਲੋਕ ਇਸ ਨੂੰ ਵੇਖਦੇ ਹਨ ਅਤੇ ਭੈਭੀਤ ਹੋ ਜਾਂਦੇ ਹਨ।
Psalm 77:18
ਬਹੁਤ ਉੱਚੀ ਗਰਜ ਹੋਈ। ਬਿਜਲੀ ਨੇ ਸਾਰੀ ਦੁਨੀਆਂ ਰੌਸ਼ਨ ਕੀਤੀ। ਕੰਬੀ ਅਤੇ ਹਿੱਲੀ ਧਰਤੀ।
Psalm 18:7
ਧਰਤੀ ਹਿਲੀ ਅਤੇ ਕੰਬੀ; ਸਵਰਗ ਦੇ ਥਮਲੇ ਵੀ ਹਿੱਲ ਗਏ। ਕਿਉਂਕਿ ਯਹੋਵਾਹ ਗੁੱਸੇ ਸੀ।
1 Kings 19:11
ਫ਼ੇਰ ਯਹੋਵਾਹ ਨੇ ਏਲੀਯਾਹ ਨੂੰ ਆਖਿਆ, “ਜਾ, ਮੇਰੇ ਸਾਹਮਣੇ ਉਸ ਪਰਬਤ ਤੇ ਖੜ੍ਹਾ ਹੋ ਜਾ। ਮੈਂ ਤੇਰੇ ਕੋਲ ਦੀ ਲੰਘਾਂਗਾ।” ਫ਼ੇਰ ਇੱਕ ਬਹੁਤ ਜੋਰਦਾਰ ਹਵਾ ਵਗੀ। ਜਿਸ ਨੇ ਪਰਬਤਾਂ ਨੂੰ ਚੀਰ ਦਿੱਤਾ। ਇਸ ਨੇ ਵਿਸ਼ਾਲ ਚੱਟਾਨਾਂ ਨੂੰ ਯਹੋਵਾਹ ਦੇ ਸਾਹਮਣੇ ਚੀਰ ਦਿੱਤਾ। ਪਰ ਉਹ ਹਵਾ ਯਹੋਵਾਹ ਨਹੀਂ ਸੀ! ਉਸ ਹਵਾ ਤੋਂ ਮਗਰੋਂ, ਓੱਥੇ ਭੂਚਾਲ ਆਇਆ। ਪਰ ਉਹ ਭੂਚਾਲ ਯਹੋਵਾਹ ਨਹੀਂ ਸੀ।
Judges 5:4
“ਹੇ ਯਹੋਵਾਹ, ਜਦੋਂ ਤੂੰ ਸੇਈਰ ਤੋਂ ਆਵੇਂ, ਜਦੋਂ ਤੂੰ ਅਦੋਮ ਧਰਤੀ ਤੋਂ ਕੂਚ ਕੀਤਾ ਧਰਤੀ ਹਿੱਲ ਗਈ। ਅਕਾਸ਼ ਵਰਿਆ ਅਤੇ, ਬੱਦਲਾਂ ਨੇ ਪਾਣੀ ਸੁੱਟਿਆ।