Jeremiah 3:3
ਤੂੰ ਪਾਪ ਕੀਤਾ, ਇਸ ਲਈ ਬਰੱਖਾ ਨਹੀਂ ਹੋਈ। ਬਰੱਖਾ ਰੁੱਤ ਵਿੱਚ ਕੋਈ ਬਹਾਰ ਦਾ ਮੌਸਮ ਨਹੀਂ ਸੀ। ਪਰ ਫ਼ੇਰ ਵੀ ਤੈਨੂੰ ਸ਼ਰਮਿੰਦਗੀ ਤੋਂ ਇਨਕਾਰ ਹੈ। ਤੇਰੇ ਚਿਹਰੇ ਦੀ ਤੱਕਣੀ ਕਿਸੇ ਵੇਸਵਾ ਦੀ ਤੱਕਣੀ ਵਰਗੀ ਹੈ। ਉਦੋਂ ਜਦੋਂ ਉਹ ਸ਼ਰਮਿੰਦਗੀ ਤੋਂ ਇਨਕਾਰ ਕਰਦੀ ਹੈ। ਤੈਨੂੰ ਆਪਣੇ ਕੀਤੇ ਉੱਤੇ ਸ਼ਰਮਸਾਰ ਹੋਣ ਤੋਂ ਇਨਕਾਰ ਹੈ।
Jeremiah 3:3 in Other Translations
King James Version (KJV)
Therefore the showers have been withholden, and there hath been no latter rain; and thou hadst a whore's forehead, thou refusedst to be ashamed.
American Standard Version (ASV)
Therefore the showers have been withholden, and there hath been no latter rain; yet thou hast a harlot's forehead, thou refusedst to be ashamed.
Bible in Basic English (BBE)
So the showers have been kept back, and there has been no spring rain; still your brow is the brow of a loose woman, you will not let yourself be shamed.
Darby English Bible (DBY)
And the showers have been withholden, and there hath been no latter rain; but thou hast a harlot's forehead, thou refusest to be ashamed.
World English Bible (WEB)
Therefore the showers have been withheld, and there has been no latter rain; yet you have a prostitute's forehead, you refused to be ashamed.
Young's Literal Translation (YLT)
And withheld are showers, and gathered rain hath not been. The forehead of a whorish woman thou hast, Thou hast refused to be ashamed.
| Therefore the showers | וַיִּמָּנְע֣וּ | wayyimmonʿû | va-yee-mone-OO |
| have been withholden, | רְבִבִ֔ים | rĕbibîm | reh-vee-VEEM |
| been hath there and | וּמַלְק֖וֹשׁ | ûmalqôš | oo-mahl-KOHSH |
| no | ל֣וֹא | lôʾ | loh |
| rain; latter | הָיָ֑ה | hāyâ | ha-YA |
| and thou hadst a whore's | וּמֵ֨צַח | ûmēṣaḥ | oo-MAY-tsahk |
| אִשָּׁ֤ה | ʾiššâ | ee-SHA | |
| forehead, | זוֹנָה֙ | zônāh | zoh-NA |
| thou refusedst | הָ֣יָה | hāyâ | HA-ya |
| to be ashamed. | לָ֔ךְ | lāk | lahk |
| מֵאַ֖נְתְּ | mēʾanĕt | may-AH-net | |
| הִכָּלֵֽם׃ | hikkālēm | hee-ka-LAME |
Cross Reference
Jeremiah 14:4
ਕੋਈ ਵੀ ਬੰਦਾ ਧਰਤੀ ਨੂੰ ਫ਼ਸਲਾਂ ਲਈ ਤਿਆਰ ਨਹੀਂ ਕਰਦਾ ਧਰਤੀ ਉੱਤੇ ਵਰੱਖਾ ਨਹੀਂ ਪੈਂਦੀ। ਕਿਸਾਨ ਨਿਰਾਸ਼ ਹਨ। ਇਸੇ ਲਈ ਉਹ ਸ਼ਰਮ ਨਾਲ ਆਪਣੇ ਸਿਰ ਢੱਕਦੇ ਨੇ।
Leviticus 26:19
ਮੈਂ ਉਨ੍ਹਾਂ ਮਹਾਨ ਸ਼ਹਿਰਾਂ ਨੂੰ ਵੀ ਤਬਾਹ ਕਰ ਦਿਆਂਗਾ ਜਿਹੜੇ ਤੁਹਾਨੂੰ ਗੁਮਾਨੀ ਬਣਾਉਂਦੇ ਹਨ। ਅਕਾਸ਼ ਮੀਂਹ ਨਹੀਂ ਵਰ੍ਹਾਉਣਗੇ ਅਤੇ ਧਰਤੀ ਫ਼ਸਲਾਂ ਨਹੀਂ ਉਗਾਏਗੀ।
Jeremiah 14:22
ਵਿਦੇਸ਼ੀ ਬੁੱਤਾਂ ਕੋਲ ਵਰੱਖਾ ਲਿਆਉਣ ਦੀ ਸ਼ਕਤੀ ਨਹੀਂ। ਅਕਾਸ਼ ਕੋਲ ਮੀਂਹ ਦੇ ਛਰਾਟੇ ਹੇਠਾਂ ਸੁੱਟਣ ਦੀ ਸ਼ਕਤੀ ਨਹੀਂ ਹੈ। ਤੁਸੀਂ ਹੀ ਸਾਡੀ ਇੱਕ ਲੌਤੀ ਉਮੀਦ ਹੋ। ਤੁਸੀਂ ਹੀ ਹੋ ਜਿਸਨੇ ਇਹ ਸਾਰੀਆਂ ਚੀਜ਼ਾਂ ਸਾਜੀਆਂ।”
Jeremiah 5:24
ਯਹੂਦਾਹ ਦੇ ਲੋਕ ਕਦੇ ਵੀ ਆਪਣੇ-ਆਪ ਨੂੰ ਨਹੀਂ ਆਖਦੇ, ‘ਆਓ ਡਰੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦਾ ਆਦਰ ਕਰੀਏ। ਉਹ ਬਿਲਕੁਲ ਸਹੀ ਸਮੇਂ ਉੱਤੇ ਖਿਜ਼ਾ ਅਤੇ ਬਹਾਰ ਦੀ ਬਰੱਖਾ ਦਿੰਦਾ ਹੈ। ਉਹ ਪੱਕ ਕਰਦਾ ਹੈ ਕਿ ਸਾਡੀ ਫ਼ਸਲ ਸਹੀ ਸਮੇਂ ਸਿਰ ਹੋਵੇ।’
Isaiah 5:6
ਮੈਂ ਆਪਣੇ ਅੰਗੂਰਾਂ ਦੇ ਬਾਗ ਨੂੰ ਸੱਖਣਾ ਕਰ ਦੇਵਾਂਗਾ। ਕੋਈ ਵੀ ਬੰਦਾ ਪੌਦਿਆਂ ਦੀ ਰਾਖੀ ਨਹੀਂ ਕਰੇਗਾ। ਕੋਈ ਵੀ ਖੇਤਾਂ ਵਿੱਚ ਕੰਮ ਨਹੀਂ ਕਰੇਗਾ। ਖੁਦਰੌ ਪੌਦੇ ਅਤੇ ਕੰਡੇ ਉੱਥੇ ਉੱਗ ਆਉਣਗੇ। ਮੈਂ ਬੱਦਲਾਂ ਨੂੰ ਆਦੇਸ਼ ਦੇਵਾਂਗਾ ਕਿ ਖੇਤਾਂ ਉੱਤੇ ਮੀਂਹ ਨਾ ਵਰ੍ਹਾਉਣ।”
Deuteronomy 28:23
ਤੁਹਾਡੇ ਉੱਪਰ ਆਕਾਸ਼ ਪਾਲਿਸ਼ ਕੀਤੇ ਪਿੱਤਲ ਵਰਗਾ ਹੋਵੇਗਾ ਅਤੇ ਤੁਹਾਡੇ ਪੈਰਾਂ ਹੇਠਾਂ ਦੀ ਜ਼ਮੀਨ ਲੋਹੇ ਜਿੰਨੀ ਸਖਤ ਹੋਵੇਗੀ।
Haggai 1:11
ਯਹੋਵਾਹ ਆਖਦਾ ਹੈ, “ਮੈਂ ਧਰਤੀ ਅਤੇ ਪਹਾੜਾਂ ਨੂੰ ਸੁੱਕ ਜਾਣ ਦਾ ਹੁਕਮ ਦਿੱਤਾ। ਅੰਨ, ਨਵੀਂ ਮੈਅ, ਜੈਤੂਨ ਦਾ ਤੇਲ ਅਤੇ ਹੋਰ ਵੀ ਚੀਜ਼ਾਂ ਜੋ ਇਸ ਧਰਤੀ ਤੇ ਪੈਦਾ ਹੁੰਦੀਆਂ ਹਨ, ਇਹ ਸਭ ਬਰਬਾਦ ਹੋ ਜਾਣਗੀਆਂ। ਸਾਰੇ ਲੋਕ ਅਤੇ ਜਾਨਵਰ ਕਮਜ਼ੋਰ ਹੋ ਜਾਣਗੇ, ਅਤੇ ਜਿਸ ਕਾਸੇ ਲਈ ਵੀ ਤੁਸੀਂ ਕੰਮ ਕੀਤਾ ਉਹ ਉਜੜ ਜਾਵੇਗਾ।”
Amos 4:7
“ਮੈਂ ਤੁਹਾਡੇ ਤੋਂ ਮੀਂਹ ਵੀ ਰੋਕ ਰੱਖਿਆ-ਅਤੇ ਇਹ ਵਾਢੀ ਤੋਂ ਤਿੰਨ ਮਹੀਨੇ ਪਹਿਲਾਂ ਦਾ ਸਮਾਂ ਸੀ, ਜਿਸ ਕਾਰਣ ਕੋਈ ਫ਼ਸਲ ਨਾ ਪੈਦਾ ਹੋਈ। ਫ਼ਿਰ ਮੈਂ ਇੱਕ ਸ਼ਹਿਰ ਉੱਤੇ ਜਦੋਂ ਮੀਂਹ ਵਰ੍ਹਾਇਆ ਤਾਂ ਦੂਜੇ ਸ਼ਹਿਰ ਵਿੱਚ ਨਾ ਵਰ੍ਹਨ ਦਿੱਤਾ। ਜੇਕਰ ਦੇਸ ਦੇ ਇੱਕ ਹਿੱਸੇ ਵਿੱਚ ਮੀਂਹ ਵਰ੍ਹਿਆ ਤਾਂ ਦੂਜੇ ਹਿੱਸੇ ਵਿੱਚ ਸੋਕਾ ਰਿਹਾ।
Joel 1:16
ਸਾਡਾ ਅੰਨ ਮੁੱਕ ਚੁੱਕਿਆ ਹੈ। ਸਾਡੇ ਪਰਮੇਸ਼ੁਰ ਦੇ ਮੰਦਰ ਵਿੱਚੋਂ ਆਨੰਦ ਅਤੇ ਜਸ਼ਨ ਗਾਇਬ ਹੋ ਚੁੱਕੇ ਹਨ।
Jeremiah 8:12
ਉਨ੍ਹਾਂ ਨੂੰ ਉਨ੍ਹਾਂ ਮੰਦੇ ਕੰਮਾਂ ਤੋਂ ਸ਼ਰਮਸਾਰ ਹੋਣਾ ਚਾਹੀਦਾ ਹੈ ਜੋ ਉਹ ਕਰਦੇ ਨੇ। ਪਰ ਉਹ ਬਿਲਕੁਲ ਵੀ ਸ਼ਰਮਸਾਰ ਨਹੀਂ ਹਨ। ਉਹ ਆਪਣੇ ਪਾਪਾਂ ਦਾ ਪਰਾਸਚਿਤ ਕਰਨਾ ਨਹੀਂ ਜਾਣਦੇ। ਇਸ ਲਈ ਉਨ੍ਹਾਂ ਨੂੰ ਹੋਰਨਾਂ ਸਾਰਿਆਂ ਨਾਲ ਸਜ਼ਾ ਮਿਲੇਗੀ। ਉਹ ਧਰਤੀ ਉੱਤੇ ਸੁੱਟੇ ਜਾਣਗੇ ਜਦੋਂ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ।’” ਯਹੋਵਾਹ ਨੇ ਇਹ ਗੱਲਾਂ ਆਖੀਆਂ।
Jeremiah 6:15
ਜਾਜਕਾਂ ਅਤੇ ਨਬੀਆਂ ਨੂੰ ਆਪਣੇ ਮੰਦੇ ਅਮਲਾਂ ਕਾਰਣ ਸ਼ਰਮਸਾਰ ਹੋਣਾ ਚਾਹੀਦਾ ਹੈ। ਪਰ ਉਹ ਬਿਲਕੁਲ ਹੀ ਸ਼ਰਮਸਾਰ ਨਹੀਂ ਹਨ। ਉਹ ਆਪਣੇ ਪਾਪਾਂ ਕਾਰਣ ਸ਼ਰਮ ਮਹਿਸੂਸ ਕਰਨਾ ਨਹੀਂ ਜਾਣਦੇ। ਇਸ ਲਈ ਉਨ੍ਹਾਂ ਨੂੰ ਹੋਰਨਾਂ ਦੇ ਨਾਲ ਹੀ ਸਜ਼ਾ ਮਿਲੇਗੀ। ਉਹ ਜ਼ਮੀਨ ਉੱਤੇ ਸੁੱਟ ਦਿੱਤੇ ਜਾਣਗੇ, ਜਦੋਂ ਮੈਂ ਲੋਕਾਂ ਨੂੰ ਸਜ਼ਾ ਦੇਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।