Jeremiah 22:2 in Punjabi

Punjabi Punjabi Bible Jeremiah Jeremiah 22 Jeremiah 22:2

Jeremiah 22:2
‘ਯਹੂਦਾਹ ਦੇ ਰਾਜੇ, ਯਹੋਵਾਹ ਦੇ ਸੰਦੇਸ਼ ਨੂੰ ਸੁਣ। ਤੂੰ ਦਾਊਦ ਦੇ ਤਖਤ ਤੋਂ ਰਾਜ ਕਰਦਾ ਹੈਂ, ਇਸ ਲਈ ਸੁਣ। ਹੇ ਰਾਜੇ, ਤੈਨੂੰ ਅਤੇ ਤੇਰੇ ਅਧਿਕਾਰੀਆਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਤੁਸੀਂ ਸਾਰੇ ਲੋਕ ਜਿਹੜੇ ਯਰੂਸ਼ਲਮ ਦੇ ਦਰਵਾਜ਼ਿਆਂ ਬਾਣੀਂ ਲੰਘਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਧਿਆਨ ਨਾਲ ਜ਼ਰੂਰ ਸੁਣਨਾ ਚਾਹੀਦਾ ਹੈ।

Jeremiah 22:1Jeremiah 22Jeremiah 22:3

Jeremiah 22:2 in Other Translations

King James Version (KJV)
And say, Hear the word of the LORD, O king of Judah, that sittest upon the throne of David, thou, and thy servants, and thy people that enter in by these gates:

American Standard Version (ASV)
And say, Hear the word of Jehovah, O king of Judah, that sittest upon the throne of David, thou, and thy servants, and thy people that enter in by these gates.

Bible in Basic English (BBE)
And say, Give ear to the word of the Lord, O king of Judah, seated on the seat of David, you and your servants and your people who come in by these doors.

Darby English Bible (DBY)
and say, Hear the word of Jehovah, O king of Judah, that sittest upon the throne of David, thou, and thy servants, and thy people who enter in through these gates.

World English Bible (WEB)
Say, Hear the word of Yahweh, king of Judah, who sits on the throne of David, you, and your servants, and your people who enter in by these gates.

Young's Literal Translation (YLT)
Hear a word of Jehovah, O king of Judah, who art sitting on the throne of David, thou, and thy servants, and thy people, who are coming in at these gates,

And
say,
וְאָֽמַרְתָּ֙wĕʾāmartāveh-ah-mahr-TA
Hear
שְׁמַ֣עšĕmaʿsheh-MA
the
word
דְּבַרdĕbardeh-VAHR
of
the
Lord,
יְהוָ֔הyĕhwâyeh-VA
king
O
מֶ֣לֶךְmelekMEH-lek
of
Judah,
יְהוּדָ֔הyĕhûdâyeh-hoo-DA
that
sittest
הַיֹּשֵׁ֖בhayyōšēbha-yoh-SHAVE
upon
עַלʿalal
throne
the
כִּסֵּ֣אkissēʾkee-SAY
of
David,
דָוִ֑דdāwidda-VEED
thou,
אַתָּ֤הʾattâah-TA
and
thy
servants,
וַעֲבָדֶ֙יךָ֙waʿăbādêkāva-uh-va-DAY-HA
people
thy
and
וְעַמְּךָ֔wĕʿammĕkāveh-ah-meh-HA
that
enter
הַבָּאִ֖יםhabbāʾîmha-ba-EEM
in
by
these
בַּשְּׁעָרִ֥יםbaššĕʿārîmba-sheh-ah-REEM
gates:
הָאֵֽלֶּה׃hāʾēlleha-A-leh

Cross Reference

Luke 1:32
ਉਹ ਮਹਾਨ ਹੋਵੇਗਾ ਅਤੇ ਲੋਕ ਉਸ ਨੂੰ ਅੱਤ ਉੱਚ ਪਰਮੇਸ਼ੁਰ ਦਾ ਪੁੱਤਰ ਆਖਣਗੇ। ਅਤੇ ਪ੍ਰਭੂ ਪਰਮੇਸ਼ੁਰ ਉਸ ਦੇ ਪਿਤਾ ਦਾਊਦ ਦਾ ਤਖਤ ਉਸ ਨੂੰ ਦੇਵੇਗਾ।

Jeremiah 22:4
ਜੇ ਤੁਸੀਂ ਇਨ੍ਹਾਂ ਆਦੇਸ਼ਾਂ ਦਾ ਪਾਲਣ ਕਰੋਗੇ ਤਾਂ ਅਜਿਹਾ ਵਾਪਰੇਗਾ: ਦਾਊਦ ਦੇ ਉਤਰਾਧਿਕਾਰੀ ਜਿਹੜੇ ਉਸ ਦੇ ਤਖਤ ਉੱਤੇ ਬੈਠੇ ਹਨ, ਇਹ ਮਹਿਲ ਦੇ ਦਰਵਾਜ਼ਿਆਂ ਬਾਣੀਂ ਲੰਘਦੇ ਰਹਿਣਗੇ। ਉਹ ਰਾਜੇ ਆਪਣੇ ਅਧਿਕਾਰੀ ਸੰਗ ਦਰਵਾਜ਼ਿਆਂ ਵਿੱਚੋਂ ਆਉਣਗੇ। ਉਹ ਰਾਜੇ, ਉਨ੍ਹਾਂ ਦੇ ਅਧਿਕਾਰੀ, ਅਤੇ ਉਨ੍ਹਾਂ ਦੇ ਬੰਦੇ ਰਬਾਂ ਅਤੇ ਘੋੜਿਆਂ ਤੇ ਸਵਾਰ ਹੋਕੇ ਲੰਘਣਗੇ।

Isaiah 9:7
ਉਸ ਦੇ ਰਾਜ ਵਿੱਚ ਸ਼ਾਂਤੀ ਅਤੇ ਸ਼ਕਤੀ ਹੋਵੇਗੀ। ਦਾਊਦ ਦੇ ਪਰਿਵਾਰ ਦੇ ਰਾਜੇ ਲਈ ਇਹ ਵੱਧਦੀ ਜਾਵੇਗੀ। ਇਹ ਰਾਜਾ ਨੇਕੀ ਅਤੇ ਨਿਰਪੱਖ ਨਿਆਂ ਨਾਲ ਸਦਾ-ਸਦਾ ਲਈ ਰਾਜ ਕਰੇਗਾ। ਸਰਬ ਸ਼ਕਤੀਮਾਨ ਯਹੋਵਾਹ ਆਪਣੇ ਲੋਕਾਂ ਲਈ ਬਹੁਤ ਤੀਬਰ ਪਿਆਰ ਰੱਖਦਾ ਹੈ ਅਤੇ ਇਹ ਤੀਬਰ ਪਿਆਰ ਹੀ ਇਸ ਨੂੰ ਸਫ਼ਲਤਾ ਪੂਰਵਕ ਸੰਪੰਨ ਕਰੇਗਾ।

Amos 7:16
ਇਸ ਲਈ ਯਹੋਵਾਹ ਦੇ ਸੰਦੇਸ਼ ਨੂੰ ਸੁਣੋ! ਤੂੰ ਆਖਦਾ ਹੈਂ ਕਿ ‘ਇਸਰਾਏਲ ਦੇ ਵਿਰੁੱਧ ਅਗੰਮ ਵਾਕ ਨਾ ਵਾਚ। ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਨਾ ਕਰ।’

Ezekiel 34:7
ਇਸ ਲਈ ਤੁਸੀਂ, ਆਜੜੀਓ, ਯਹੋਵਾਹ ਦਾ ਸ਼ਬਦ ਸੁਣੋ। ਮੇਰਾ ਪ੍ਰਭੂ ਯਹੋਵਾਹ ਆਖਦਾ ਹੈ,

Jeremiah 36:30
ਇਸ ਲਈ, ਯਹੋਵਾਹ ਯਹੂਦਾਹ ਦੇ ਰਾਜੇ ਯਹੋਯਾਕੀਮ ਬਾਰੇ ਜੋ ਆਖਦਾ ਹੈ ਉਹ ਇਹ ਹੈ: ਯਹੋਯਾਕੀਮ ਦੇ ਉਤਰਾਧਿਕਾਰੀ ਦਾਊਦ ਦੇ ਤਖਤ ਉੱਤੇ ਨਹੀਂ ਬੈਠਣਗੇ। ਜਦੋਂ ਯਹੋਯਾਕੀਮ ਮਰੇਗਾ ਤਾਂ ਉਸਦਾ ਸ਼ਾਹੀ ਸਸੱਕਾਰ ਨਹੀਂ ਹੋਵੇਗਾ, ਸਗੋਂ ਉਸਦੀ ਲਾਸ਼ ਨੂੰ ਬਾਹਰ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ। ਉਸਦੀ ਲਾਸ਼ ਨੂੰ ਦਿਨ ਦੀ ਗਰਮੀ ਅਤੇ ਰਾਤ ਦੀ ਕੋਹਰੇ ਭਰੀ ਸਰਦੀ ਵਿੱਚ ਪਿਆ ਰਹਿਣ ਦਿੱਤਾ ਜਾਵੇਗਾ।

Jeremiah 29:20
“ਤੁਸੀਂ ਲੋਕ ਬੰਦੀਵਾਨ ਹੋ। ਮੈਂ ਤੁਹਾਨੂੰ ਯਰੂਸ਼ਲਮ ਛੱਡ ਕੇ ਬਾਬਲ ਜਾਣ ਲਈ ਮਜ਼ਬੂਰ ਕੀਤਾ। ਇਸ ਲਈ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ।”

Jeremiah 29:16
ਪਰ ਯਹੋਵਾਹ ਇਹ ਗੱਲਾਂ ਤੁਹਾਡੇ ਉਨ੍ਹਾਂ ਸੰਬੰਧੀਆਂ ਬਾਰੇ ਆਖਦਾ ਹੈ ਜਿਨ੍ਹਾਂ ਨੂੰ ਬਾਬਲ ਲਿਆਂਦਾ ਗਿਆ ਸੀ। ਮੈਂ ਉਸ ਰਾਜੇ ਦੀ ਗੱਲ ਕਰ ਰਿਹਾ ਹਾਂ ਜਿਹੜਾ ਦਾਊਦ ਦੇ ਤਖਤ ਉੱਤੇ ਹੁਣ ਬੈਠਾ ਹੈ ਅਤੇ ਉਨ੍ਹਾਂ ਸਾਰੇ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਹਾਲੇ ਵੀ ਯਰੂਸ਼ਲਮ ਦੇ ਸ਼ਹਿਰ ਵਿੱਚ ਹਨ।

Jeremiah 22:29
ਯਹੂਦਾਹ ਦੀਏ ਧਰਤੀਏ, ਧਰਤੀਏ, ਧਰਤੀਏ! ਯਹੋਵਾਹ ਦੇ ਸੰਦੇਸ਼ ਨੂੰ ਸੁਣ!

Jeremiah 19:3
ਆਪਣੇ ਨਾਲ ਦੇ ਬੰਦਿਆਂ ਨੂੰ ਆਖ, ‘ਯਹੂਦਾਹ ਦੇ ਰਾਜੇ ਅਤੇ ਯਰੂਸ਼ਲਮ ਦੇ ਲੋਕੋ ਯਹੋਵਾਹ ਦੇ ਇਸ ਸੰਦੇਸ਼ ਨੂੰ ਸੁਣੋ! ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: ਛੇਤੀ ਹੀ ਮੈਂ ਇੱਥੇ ਇੱਕ ਭਿਆਨਕ ਚੀਜ਼ ਨੂੰ ਵਾਪਰਨ ਦਿਆਂਗਾ। ਹਰ ਉਹ ਬੰਦਾ ਜਿਹੜਾ ਇਸ ਬਾਰੇ ਸੁਣੇਗਾ ਹੈਰਾਨ ਹੋ ਜਾਵੇਗਾ ਅਤੇ ਭੈਭੀਤ ਹੋ ਜਾਵੇਗਾ।

Jeremiah 17:20
ਉਨ੍ਹਾਂ ਲੋਕਾਂ ਨੂੰ ਆਖ, “ਯਹੋਵਾਹ ਦੇ ਸੰਦੇਸ਼ ਨੂੰ ਸੁਣੋ। ਸੁਣੋ, ਸੁਣੋ ਯਹੂਦਾਹ ਦੇ ਰਾਜਿਓ। ਸੁਣੋ, ਸੁਣੋ ਯਹੂਦਾਹ ਦੇ ਤੁਸੀਂ ਸਾਰੇ ਲੋਕੋ। ਤੁਸੀਂ ਸਾਰੇ ਲੋਕੋ, ਜਿਹੜੇ ਇਨ੍ਹਾਂ ਦਰਵਾਜ਼ਿਆਂ ਬਾਣੀਂ ਯਰੂਸ਼ਲਮ ਵਿੱਚ ਆਉਂਦੇ ਹੋ, ਸੁਣੋ ਮੇਰੀ ਗੱਲ!

Jeremiah 13:18
ਇਹ ਗੱਲਾਂ ਰਾਜੇ ਅਤੇ ਉਸਦੀ ਰਾਣੀ ਨੂੰ ਦੱਸੋ, “ਆਪਣੇ ਤਖਤਾਂ ਉੱਪਰੋਂ ਉਤਰ ਆਵੋ। ਤੁਹਾਡੇ ਖੂਬਸੂਰਤ ਤਾਜ਼, ਤੁਹਾਡੇ ਸਿਰਾਂ ਉੱਤੋਂ ਡਿੱਗ ਪਏ ਨੇ।”

Jeremiah 7:2
“ਯਿਰਮਿਯਾਹ, ਯਹੋਵਾਹ ਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਖਲੋ ਜਾ, ਦਰਵਾਜ਼ੇ ਉੱਤੇ ਇਸ ਸੰਦੇਸ਼ ਦੀ ਸਿੱਖਿਆ ਦੇ: “‘ਯਹੂਦਾਹ ਦੀ ਕੌਮ ਦੇ ਸਮੂਹ ਲੋਕੋ, ਯਹੋਵਾਹ ਵੱਲੋਂ ਸੰਦੇਸ਼ ਨੂੰ ਸੁਣੋ। ਤੁਸੀਂ ਸਾਰੇ ਉਹ ਲੋਕ ਜਿਹੜੇ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਯਹੋਵਾਹ ਦੀ ਉਪਾਸਨਾ ਕਰਨ ਲਈ ਆਏ ਹੋ, ਇਹ ਸੰਦੇਸ਼ ਸੁਣੋ।

Isaiah 28:14
ਕੋਈ ਬੰਦਾ ਵੀ ਪਰਮੇਸ਼ੁਰ ਦੇ ਨਿਆਂ ਤੋਂ ਬਚ ਨਹੀਂ ਸੱਕਦਾ ਤੁਸੀਂ ਮਖੌਲੀਓ ਜੋ ਯਰੂਸ਼ਲਮ ਦੇ ਲੋਕਾਂ ਉੱਪਰ ਸ਼ਾਸ਼ਨ ਕਰਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਸੁਣੋ।

Isaiah 1:10
ਸਦੂਮ ਦੇ ਆਗੂਓ ਸੁਣੋ ਤੁਸੀਂ, ਯਹੋਵਾਹ ਦੇ ਪੈਗਾਮ ਨੂੰ। ਤੁਸੀਂ, ਅਮੂਰਾਹ ਦੇ ਲੋਕੋ ਯਹੋਵਾਹ ਦੀ ਬਿਵਸਬਾ ਨੂੰ ਸੁਣੋ!

1 Kings 22:19
ਪਰ ਮੀਕਾਯਾਹ ਯਹੋਵਾਹ ਵਲੋਂ ਬੋਲਦਾ ਰਿਹਾ ਅਤੇ ਆਖਿਆ, “ਸੁਣੋ! ਇਹ ਵਾਕ ਹਨ ਜੋ ਯਹੋਵਾਹ ਨੇ ਕਹੇ। ਮੈਂ ਯਹੋਵਾਹ ਨੂੰ ਅਕਾਸ਼ ਵਿੱਚ ਆਪਣੇ ਸਿੰਘਾਸਣ ਤੇ ਬੈਠਿਆਂ ਅਤੇ ਉਸ ਦੇ ਦੂਤਾਂ ਨੂੰ ਉਸ ਦੇ ਨਜ਼ਦੀਕ ਖੜ੍ਹੇ ਵੇਖਿਆ ਹੈ।