Jeremiah 21:13
“ਯਰੂਸ਼ਲਮ, ਮੈਂ ਤੇਰੇ ਵਿਰੁੱਧ ਹਾਂ। ਤੂੰ ਪਰਬਤ ਦੇ ਸਿਖਰ ਉੱਤੇ ਬੈਠਾ ਹੋਇਆ ਹੈਂ ਜਿਵੇਂ ਕੋਈ ਚੱਟਾਨ ਵਾਦੀ ਨੂੰ ਦੇਖਦੀ ਹੋਵੇ। ਤੁਸੀਂ, ਯਰੂਸ਼ਲਮ ਦੇ ਲੋਕ ਆਖਦੇ ਹੋ, ‘ਕੋਈ ਵੀ ਬੰਦਾ ਸਾਡੇ ਉੱਤੇ ਹਮਲਾ ਨਹੀਂ ਕਰ ਸੱਕਦਾ। ਕੋਈ ਵੀ ਬੰਦਾ ਸਾਡੇ ਮਜ਼ਬੂਤ ਸ਼ਹਿਰ ਨੂੰ ਹਰਾ ਨਹੀਂ ਸੱਕਦਾ।’” ਪਰ ਯਹੋਵਾਹ ਦੇ ਇਸ ਸੰਦੇਸ਼ ਨੂੰ ਸੁਣੋ।
Jeremiah 21:13 in Other Translations
King James Version (KJV)
Behold, I am against thee, O inhabitant of the valley, and rock of the plain, saith the LORD; which say, Who shall come down against us? or who shall enter into our habitations?
American Standard Version (ASV)
Behold, I am against thee, O inhabitant of the valley, `and' of the rock of the plain, saith Jehovah; you that say, Who shall come down against us? or who shall enter into our habitations?
Bible in Basic English (BBE)
See, I am against you, you who are living on the rock of the valley, says the Lord; you who say, Who will come down against us? or who will get into our houses?
Darby English Bible (DBY)
Behold, I am against thee, inhabitress of the valley, the rock of the plain, saith Jehovah; ye that say, Who shall come down against us, or who shall enter into our dwellings?
World English Bible (WEB)
Behold, I am against you, O inhabitant of the valley, [and] of the rock of the plain, says Yahweh; you that say, Who shall come down against us? or who shall enter into our habitations?
Young's Literal Translation (YLT)
Lo, I `am' against thee -- an affirmation of Jehovah, O inhabitant of the valley, rock of the plain, Who are saying, Who cometh down against us? And who cometh into our habitations?
| Behold, | הִנְנִ֨י | hinnî | heen-NEE |
| I am against | אֵלַ֜יִךְ | ʾēlayik | ay-LA-yeek |
| thee, O inhabitant | יֹשֶׁ֧בֶת | yōšebet | yoh-SHEH-vet |
| valley, the of | הָעֵ֛מֶק | hāʿēmeq | ha-A-mek |
| and rock | צ֥וּר | ṣûr | tsoor |
| of the plain, | הַמִּישֹׁ֖ר | hammîšōr | ha-mee-SHORE |
| saith | נְאֻם | nĕʾum | neh-OOM |
| Lord; the | יְהוָ֑ה | yĕhwâ | yeh-VA |
| which say, | הָאֹֽמְרִים֙ | hāʾōmĕrîm | ha-oh-meh-REEM |
| Who | מִֽי | mî | mee |
| shall come down | יֵחַ֣ת | yēḥat | yay-HAHT |
| against | עָלֵ֔ינוּ | ʿālênû | ah-LAY-noo |
| who or us? | וּמִ֥י | ûmî | oo-MEE |
| shall enter | יָב֖וֹא | yābôʾ | ya-VOH |
| into our habitations? | בִּמְעוֹנוֹתֵֽינוּ׃ | bimʿônôtênû | beem-oh-noh-TAY-noo |
Cross Reference
Obadiah 1:3
ਤੇਰੇ ਹੰਕਾਰ ਨੇ ਤੈਨੂੰ ਮਾਰਿਆ ਹੈ, ਤੂੰ ਚੱਟਾਨਾਂ ਦੀਆਂ ਗੁਫ਼ਾਵਾਂ ’ਚ ਜਾਕੇ ਵਸਿਆ ਤੇ ਤੇਰਾ ਘਰ ਉਚਿਆਈਆਂ ਤੇ ਹੈ ਇਸ ਲਈ ਤੂੰ ਆਪਣੇ-ਆਪ ਨੂੰ ਆਖਦਾ ਹੈਂ, ‘ਕੋਈ ਮੈਨੂੰ ਧਰਤੀ ਤੇ ਨਹੀਂ ਲਾਹ ਸੱਕਦਾ।’”
Ezekiel 13:8
ਇਸ ਲਈ ਹੁਣ, ਯਹੋਵਾਹ ਮੇਰਾ ਪ੍ਰਭੂ, ਸੱਚਮੁੱਚ ਗੱਲ ਕਰੇਗਾ! ਉਹ ਆਖਦਾ ਹੈ, “ਤੁਸੀਂ ਝੂਠ ਬੋਲਿਆ। ਤੁਸੀਂ ਉਹ ਦਰਸ਼ਨ ਦੇਖੇ ਜਿਹੜੇ ਸੱਚ ਨਹੀਂ ਹਨ। ਇਸ ਲਈ ਹੁਣ ਮੈਂ (ਪਰਮੇਸ਼ੁਰ) ਤੁਹਾਡੇ ਖਿਲਾਫ਼ ਹਾਂ!” ਯਹੋਵਾਹ ਮੇਰਾ ਪ੍ਰਭੂ, ਨੇ ਇਹ ਗੱਲਾਂ ਆਖੀਆਂ।
Lamentations 4:12
ਧਰਤੀ ਦੇ ਰਾਜੇ ਅਤੇ ਦੁਨੀਆਂ ਦੇ ਲੋਕ ਵਿਸ਼ਵਾਸ ਨਾ ਕਰ ਸੱਕੇ ਕਿ ਕੀ ਵਾਪਰਿਆ ਸੀ। ਉਨ੍ਹਾਂ ਨੇ ਵਿਸ਼ਵਾਸ ਨਾ ਕੀਤਾ ਕਿ ਯਰੂਸ਼ਲਮ ਦੇ ਦੁਸ਼ਮਣ ਸ਼ਹਿਰ ਦੇ ਫ਼ਾਟਕਾਂ ਰਾਹੀਂ ਆ ਸੱਕਦੇ ਸਨ।
Psalm 125:2
ਯਰੂਸ਼ਲਮ ਦੇ ਚਾਰ-ਚੁਫ਼ੇਰੇ ਪਰਬਤ ਹਨ। ਅਤੇ ਯਹੋਵਾਹ ਆਪਣੇ ਲੋਕਾਂ ਦੇ ਆਲੇ-ਦੁਆਲੇ ਹੈ। ਉਹ ਸਦਾ-ਸਦਾ ਲਈ ਆਪਣੇ ਲੋਕਾਂ ਨੂੰ ਬਚਾਵੇਗਾ।
Micah 3:11
ਯਰੂਸ਼ਲਮ ਦੇ ਨਿਆਂਕਾਰ ਵਾਢੀ ਲੈ ਕੇ ਨਿਆਉ ਕਰਦੇ ਹਨ, ਉੱਥੇ ਜਾਜਕ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ ਅਤੇ ਨਬੀ ਪੈਸੇ ਲੈ ਕੇ ਭਵਿੱਖਬਾਣੀ ਕਰਦੇ ਹਨ ਤਾਂ ਵੀ ਉਹ ਇਹ ਆਖਕੇ ਯਹੋਵਾਹ ਉੱਤੇ ਆਸਰਾ ਲੈਂਦੇ ਹਨ, “ਯਹੋਵਾਹ ਇੱਥੇ ਸਾਡੇ ਅੰਗ ਸੰਗ ਹੈ ਤੇ ਸਾਡੇ ਨਾਲ ਕੁਝ ਮਾੜਾ ਨਹੀਂ ਵਾਪਰੇਗਾ।”
Jeremiah 50:31
“ਬਾਬਲ, ਤੂੰ ਬਹੁਤ ਗੁਮਾਨੀ ਹੈਂ। ਅਤੇ ਮੈਂ ਤੇਰੇ ਖਿਲਾਫ਼ ਹਾਂ।” ਸਾਡਾ ਪ੍ਰਭੂ, ਸਰਬ-ਸ਼ਕਤੀਮਾਨ ਯਹੋਵਾਹ ਇਹ ਗੱਲਾਂ ਆਖਦਾ ਹੈ। “ਮੈਂ ਤੇਰੇ ਖਿਲਾਫ਼ ਹਾਂ, ਅਤੇ ਤੇਰੇ ਲਈ ਸਜ਼ਾ ਪਾਉਣ ਦਾ ਸਮਾਂ ਆ ਗਿਆ ਹੈ।
Jeremiah 49:4
ਤੁਸੀਂ ਆਪਣੀ ਤਾਕਤ ਦੀਆਂ ਫ਼ਢ਼ਾਂ ਮਾਰਦੇ ਹੋ। ਪਰ ਤੁਹਾਡੇ ਕੋਲੋਂ, ਤੁਹਾਡੀ ਤਾਕਤ ਖੁੱਸ ਰਹੀ ਹੈ। ਤੁਸੀਂ ਆਪਣੀ ਦੌਲਤ ਵਿੱਚ ਭਰੋਸਾ ਕਰਦੇ ਹੋ ਕਿ ਉਹ ਤੁਹਾਨੂੰ ਬਚਾ ਲਵੇਗੀ। ਤੁਸੀਂ ਸੋਚਦੇ ਹੋ ਕਿ ਕੋਈ ਤੁਹਾਡੇ ਉੱਤੇ ਹਮਲਾ ਕਰਨ ਦੀ ਗੱਲ ਵੀ ਨਹੀਂ ਸੋਚੇਗਾ।”
Jeremiah 23:30
ਇਸ ਲਈ ਮੈਂ ਉਨ੍ਹਾਂ ਝੂਠੇ ਨਬੀਆਂ ਦੇ ਵਿਰੁੱਧ ਹਾਂ ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਇਹ ਨਬੀ ਇੱਕ ਦੂਜੇ ਕੋਲੋਂ ਮੇਰੇ ਸ਼ਬਦ ਚੋਰੀ ਕਰਦੇ ਰਹਿੰਦੇ ਹਨ।
Isaiah 22:1
ਪਰਮੇਸ਼ੁਰ ਦਾ ਯਰੂਸ਼ਲਮ ਨੂੰ ਸੰਦੇਸ਼ ਦਰਸ਼ਨ ਦੀ ਵਾਦੀ ਬਾਰੇ ਉਦਾਸ ਸੰਦੇਸ਼: ਤੁਹਾਨੂੰ, ਲੋਕਾਂ ਨੂੰ ਕੀ ਤਕਲੀਫ਼ ਹੈ? ਤੁਸੀਂ ਆਪਣੀਆਂ ਛੱਤਾਂ ਉੱਤੇ ਕਿਉਂ ਛੁਪ ਰਹੇ ਹੋ?
2 Samuel 5:6
ਦਾਊਦ ਦਾ ਯਰੂਸ਼ਲਮ ਸ਼ਹਿਰ ਨੂੰ ਜਿੱਤਣਾ ਫ਼ਿਰ ਪਾਤਸ਼ਾਹ ਅਤੇ ਉਸ ਦੇ ਆਦਮੀ ਯਾਰੁਸ਼ਲਮ ਵਿੱਚ ਰਹਿੰਦੇ ਯਬੂਸੀਆਂ ਦੇ ਵਿਰੁੱਧ ਗਏ। ਯਬੂਸੀਆਂ ਨੇ ਦਾਊਦ ਨੂੰ ਕਿਹਾ, “ਤੂੰ ਸਾਡੇ ਸ਼ਹਿਰ ਵਿੱਚ ਪ੍ਰਵੇਸ਼ ਨਾ ਕਰ ਸੱਕੇਂਗਾ। ਸਾਡੇ ਅੰਨ੍ਹੇ ਤੇ ਲੰਗੜ੍ਹੇ ਲੋਕ ਵੀ ਤੈਨੂੰ ਅੰਦਰ ਆਉਣ ਤੋਂ ਰੋਕ ਸੱਕਦੇ ਹਨ।” (ਇਹ ਉਨ੍ਹਾਂ ਇਸ ਲਈ ਆਖਿਆ ਕਿਉਂ ਕਿ ਉਹ ਸੋਚਦੇ ਸਨ ਕਿ ਉਨ੍ਹਾਂ ਦੇ ਸ਼ਹਿਰਾਂ ਵਿੱਚ ਵੜਨਾ ਇੰਨਾ ਔਖਾ ਸੀ ਕਿ ਦਾਊਦ ਵੀ ਸਫ਼ਲ ਨਹੀਂ ਹੋ ਸੱਕੇਗਾ।
Jeremiah 51:25
ਯਹੋਵਾਹ ਆਖਦਾ ਹੈ, “ਬਾਬਲ ਤੂੰ ਇੱਕ ਤਬਾਹ ਕਰਨ ਵਾਲਾ ਪਰਬਤ ਹੈਂ, ਅਤੇ ਬਾਬਲ, ਮੈਂ ਤੇਰੇ ਵਿਰੁੱਧ ਹਾਂ ਤੂੰ ਸਾਰੇ ਦੇਸ਼ ਨੂੰ ਤਬਾਹ ਕਰ ਦਿੱਤਾ ਸੀ, ਅਤੇ ਮੈਂ ਤੇਰੇ ਵਿਰੁੱਧ ਹਾਂ। ਮੈਂ ਆਪਣਾ ਹੱਥ ਤੇਰੇ ਵਿਰੁੱਧ ਰੱਖ ਦੇਵਾਂਗਾ ਮੈਂ ਤੈਨੂੰ ਸਿਖਰਾਂ ਤੋਂ ਧੱਕ ਦੇਵਾਂਗਾ ਮੈਂ ਤੈਨੂੰ ਇੱਕ ਸੜਿਆ ਹੋਇਆ ਪਰਬਤ ਬਣਾ ਦੇਵਾਂਗਾ।
Jeremiah 49:16
ਅਦੋਮ, ਤੂੰ ਹੋਰਨਾਂ ਕੌਮਾਂ ਨੂੰ ਡਰਾ ਦਿੱਤਾ ਸੀ। ਇਸ ਲਈ ਤੂੰ ਸੋਚਿਆ ਸੀ ਕਿ ਤੂੰ ਮਹੱਤਵਪੂਰਣ ਹੈਂ। ਪਰ ਤੂੰ ਮੂਰਖ ਬਣਾ ਗਿਆ ਸੈਂ। ਅਦੋਮ, ਤੈਨੂੰ ਤੇਰੇ ਗੁਮਾਨ ਨੇ ਧੋਖਾ ਦਿੱਤਾ ਹੈ, ਤੂੰ ਉਚਿਆਂ ੱਪਹਾੜਾਂ ਉੱਤੇ ਰਹਿੰਦਾ ਹੈਂ, ਜਿਹੜੇ ਵੱਡੀਆਂ ਚੱਟਾਨਾਂ ਅਤੇ ਪਹਾੜੀਆਂ ਨਾਲ ਸੁਰੱਖਿਅਤ ਹੈ। ਪਰ ਜੇ ਤੂੰ ਆਪਣਾ ਮਕਾਨ ਬਾਜ਼ ਦੇ ਆਲ੍ਹਣੇ ਜਿੰਨਾ ਉੱਚਾ ਵੀ ਬਣਾ ਲਵੇਂ, ਮੈਂ ਤੈਨੂੰ ਫ਼ੜ ਲਵਾਂਗਾ ਅਤੇ ਮੈਂ ਤੈਨੂੰ ਓਬੋਁ ਧੂਹ ਲਿਆਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
Jeremiah 21:5
ਮੈਂ ਖੁਦ ਤੁਹਾਡੇ ਯਹੂਦਾਹ ਦੇ ਲੋਕਾਂ, ਦੇ ਖਿਲਾਫ਼ ਲੜਾਂਗਾ। ਮੈਂ ਤੁਹਾਡੇ ਖਿਲਾਫ਼ ਆਪਣੇ ਤਾਕਤਵਰ ਹੱਥ ਨਾਲ ਲੜਾਂਗਾ। ਮੈਂ ਬਹੁਤ ਕਹਿਰਵਾਨ ਹਾਂ ਤੁਹਾਡੇ ਉੱਤੇ, ਇਸ ਲਈ ਮੈਂ ਆਪਣੇ ਤਾਕਤਵਰ ਹੱਥ ਨਾਲ ਤੁਹਾਡੇ ਖਿਲਾਫ਼ ਲੜਾਂਗਾ। ਮੈਂ ਤੁਹਾਡੇ ਖਿਲਾਫ਼ ਸਖਤੀ ਨਾਲ ਲੜਾਂਗਾ ਅਤੇ ਦਿਖਾ ਦੇਵਾਂਗਾ ਕਿ ਮੈਂ ਕਿਤਨਾ ਕਹਿਰਵਾਨ ਹਾਂ।
Jeremiah 7:4
ਉਨ੍ਹਾਂ ਝੂਠੇ ਬੋਲਾਂ ਉੱਤੇ ਭਰੋਸਾ ਨਾ ਕਰੋ ਜੋ ਕੁਝ ਲੋਕ ਬੋਲਦੇ ਹਨ। ਉਹ ਆਖਦੇ ਹਨ, “ਇਹ ਹੈ ਯਹੋਵਾਹ ਦਾ ਮੰਦਰ, ਯਹੋਵਾਹ ਦਾ ਮੰਦਰ, ਯਹੋਵਾਹ ਦਾ ਮੰਦਰ!”
Exodus 13:20
ਯਹੋਵਾਹ ਲੋਕਾਂ ਦੀ ਅਗਵਾਈ ਕਰਦਾ ਹੈ ਇਸਰਾਏਲ ਦੇ ਲੋਕਾਂ ਨੇ ਸੁੱਕੋਥ ਛੱਡ ਦਿੱਤਾ ਅਤੇ ਏਥਾਮ ਵਿਖੇ ਡੇਰਾ ਲਾਇਆ। ਏਥਾਮ ਮਾਰੂਥਲ ਦੇ ਨੇੜੇ ਸੀ।
Exodus 13:8
ਇਸ ਦਿਨ ਤੁਹਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ, ‘ਅਸੀਂ ਇਹ ਭੋਜਨ ਇਸ ਵਾਸਤੇ ਕਰ ਰਹੇ ਹਾਂ ਕਿ ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਲਿਆਇਆ ਸੀ।’