Jeremiah 18:10
ਪਰ ਸ਼ਾਇਦ ਮੈਂ ਉਸ ਕੌਮ ਨੂੰ ਬਦੀ ਕਰਦਿਆਂ ਅਤੇ ਆਪਣਾ ਹੁਕਮ ਨਾ ਮਂਨਦਿਆਂ ਦੇਖਾਂ। ਤਾਂ ਮੈਂ ਉਸ ਕੌਮ ਨਾਲ ਨੇਕੀ ਕਰਨ ਦੀ ਵਿਉਂਤ ਬਾਰੇ ਇੱਕ ਵਾਰੀ ਫ਼ੇਰ ਸੋਚਾਂਗਾ।
Jeremiah 18:10 in Other Translations
King James Version (KJV)
If it do evil in my sight, that it obey not my voice, then I will repent of the good, wherewith I said I would benefit them.
American Standard Version (ASV)
if they do that which is evil in my sight, that they obey not my voice, then I will repent of the good, wherewith I said I would benefit them.
Bible in Basic English (BBE)
If, in that very minute, it does evil in my eyes, going against my orders, then my good purpose, which I said I would do for them, will be changed.
Darby English Bible (DBY)
if it do evil in my sight, that it hearken not unto my voice, then I will repent of the good wherewith I said I would benefit them.
World English Bible (WEB)
if they do that which is evil in my sight, that they not obey my voice, then I will repent of the good, with which I said I would benefit them.
Young's Literal Translation (YLT)
And it hath done the evil thing in Mine eyes, So as not to hearken to My voice, Then I have repented of the good That I have spoken of doing to it.
| If it do | וְעָשָׂ֤ה | wĕʿāśâ | veh-ah-SA |
| evil | הָרַע֙ה | hāraʿ | ha-RA |
| in my sight, | בְּעֵינַ֔י | bĕʿênay | beh-ay-NAI |
| obey it that | לְבִלְתִּ֖י | lĕbiltî | leh-veel-TEE |
| not | שְׁמֹ֣עַ | šĕmōaʿ | sheh-MOH-ah |
| my voice, | בְּקוֹלִ֑י | bĕqôlî | beh-koh-LEE |
| repent will I then | וְנִֽחַמְתִּי֙ | wĕniḥamtiy | veh-nee-hahm-TEE |
| of | עַל | ʿal | al |
| the good, | הַטּוֹבָ֔ה | haṭṭôbâ | ha-toh-VA |
| wherewith | אֲשֶׁ֥ר | ʾăšer | uh-SHER |
| said I | אָמַ֖רְתִּי | ʾāmartî | ah-MAHR-tee |
| I would benefit | לְהֵיטִ֥יב | lĕhêṭîb | leh-hay-TEEV |
| them. | אוֹתֽוֹ׃ | ʾôtô | oh-TOH |
Cross Reference
1 Samuel 2:30
“ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਤੇਰੇ ਪਿਤਾ ਦਾ ਪਰਿਵਾਰ ਸਦੈਵ ਉਸਦੀ ਸੇਵਾ ਕਰੇਗਾ। ਪਰ ਹੁਣ ਯਹੋਵਾਹ ਕਹਿੰਦਾ ਹੈ, ‘ਇੰਝ ਕਦੇ ਨਹੀਂ ਵਾਪਰੇਗਾ। ਮੈਂ ਉਨ੍ਹਾਂ ਲੋਕਾਂ ਨੂੰ ਹੀ ਸੰਮਾਨ ਦੇਵਾਂਗਾ ਜਿਹੜੇ ਮੇਰਾ ਆਦਰ ਕਰਦੇ ਹਨ। ਪਰ ਉਹ ਜਿਹੜੇ ਮੈਨੂੰ ਤਿਰਸੱਕਾਰਦੇ ਹਨ, ਨਿੰਦਿਆ ਵਿੱਚ ਫ਼ਸ ਜਾਣਗੇ।
Ezekiel 33:18
ਜੇ ਕੋਈ ਨੇਕ ਬੰਦਾ ਨੇਕੀ ਕਰਨਾ ਛੱਡ ਦਿੰਦਾ ਹੈ ਅਤੇ ਪਾਪ ਕਰਨ ਲੱਗ ਪੈਂਦਾ ਹੈ, ਤਾਂ ਉਹ ਆਪਣੇ ਪਾਪਾਂ ਕਾਰਣ ਮਰੇਗਾ।
1 Samuel 13:13
ਸਮੂਏਲ ਨੇ ਕਿਹਾ, “ਤੂੰ ਬੜੀ ਮੂਰੱਖਤਾਈ ਕੀਤੀ ਹੈ। ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ। ਜੇਕਰ ਤੂੰ ਪਰਮੇਸ਼ੁਰ ਦੇ ਹੁਕਮ ਨੂੰ ਮੰਨਿਆ ਹੁੰਦਾ ਤਾਂ ਉਸ ਨੇ ਤੇਰੇ ਪਰਿਵਾਰ ਨੂੰ ਹਮੇਸ਼ਾ ਲਈ ਇਸਰਾਏਲ ਦੇ ਲੋਕਾਂ ਉੱਪਰ ਰਾਜ ਬਖਸ਼ ਦੇਣਾ ਸੀ।
Ezekiel 18:24
“ਹੁਣ, ਹੋ ਸੱਕਦਾ ਹੈ ਕਿ ਕੋਈ ਚੰਗਾ ਬੰਦਾ ਨੇਕੀ ਛੱਡ ਦੇਵੇ। ਹੋ ਸੱਕਦਾ ਹੈ ਕਿ ਉਹ ਆਪਣੀ ਜ਼ਿੰਦਗੀ ਤਬਦੀਲ ਕਰ ਲੇ ਅਤੇ ਉਹ ਸਾਰੀਆਂ ਭਿਆਨਕ ਗੱਲਾਂ ਕਰਨ ਲੱਗ ਜਾਵੇ ਜਿਹੜੀਆਂ ਮੰਦੇ ਬੰਦੇ ਨੇ ਅਤੀਤ ਵਿੱਚ ਕੀਤੀਆਂ ਸਨ, (ਉਹ ਮੰਦਾ ਬੰਦਾ ਤਾਂ ਤਬਦੀਲ ਹੋ ਗਿਆ ਸੀ ਇਸ ਲਈ ਉਹ ਜਿਉਂ ਸੱਕਦਾ ਹੈ!) ਇਸ ਲਈ ਜੇ ਕੋਈ ਚੰਗਾ ਬੰਦਾ ਬਦਲ ਜਾਂਦਾ ਹੈ ਅਤੇ ਬਦ ਬਣ ਜਾਂਦਾ ਹੈ, ਤਾਂ ਪਰਮੇਸ਼ੁਰ ਉਸ ਦੇ ਕੀਤੇ ਨੇਕ ਕੰਮਾਂ ਨੂੰ ਚੇਤੇ ਨਹੀਂ ਕਰੇਗਾ। ਪਰਮੇਸ਼ੁਰ ਇਹ ਗੱਲ ਚੇਤੇ ਰੱਖੇਗਾ ਕਿ ਉਹ ਉਸ ਦੇ ਵਿਰੁੱਧ ਹੋ ਗਿਆ ਸੀ ਅਤੇ ਪਾਪ ਕਰਨ ਲੱਗ ਪਿਆ ਸੀ। ਇਸ ਲਈ ਉਹ ਬੰਦਾ ਅਪਣੇ ਪਾਪਾਂ ਕਾਰਣ ਮਰੇਗਾ।”
Psalm 125:5
ਮੰਦੇ ਆਦਮੀ ਮੰਦੀਆਂ ਗੱਲਾਂ ਕਰਦੇ ਹਨ। ਯਹੋਵਾਹ ਉਨ੍ਹਾਂ ਮੰਦੇ ਲੋਕਾਂ ਨੂੰ ਦੰਡ ਦੇਵੇਗਾ ਇਸਰਾਏਲ ਵਿੱਚ ਸ਼ਾਂਤੀ ਹੋਵੇ।
1 Samuel 15:11
ਯਹੋਵਾਹ ਨੇ ਕਿਹਾ, “ਸ਼ਾਊਲ ਨੇ ਮੈਨੂੰ ਮੰਨਣਾ ਛੱਡ ਦਿੱਤਾ ਹੈ, ਸੋ ਮੇਰੇ ਕੋਲੋਂ ਗਲਤੀ ਹੋ ਗਈ ਕਿ ਮੈਂ ਉਸ ਨੂੰ ਪਾਤਸ਼ਾਹ ਠਹਿਰਾਇਆ। ਉਹ ਆਪਣੀ ਮਨ-ਮਰਜ਼ੀ ਕਰਦਾ ਹੈ ਉਹ ਨਹੀਂ ਕਰਦਾ ਜੋ ਮੈਂ ਕਹਿੰਦਾ ਹਾਂ।” ਸਮੂਏਲ ਗੁੱਸੇ ਹੋਇਆ ਅਤੇ ਸਾਰੀ ਰਾਤ ਯਹੋਵਾਹ ਅੱਗੇ ਰੋਂਦਾ ਤਰਲੇ ਲੈਂਦਾ ਰਿਹਾ।
Zephaniah 1:6
ਕੁਝ ਲੋਕ ਯਹੋਵਾਹ ਵੱਲੋਂ ਮੂੰਹ ਮੋੜ ਗਏ ਤੇ ਉਨ੍ਹਾਂ ਮੇਰੇ ਤੋਂ ਮਦਦ ਮੰਗਣੀ ਬੰਦ ਕਰ ਦਿੱਤੀ। ਜਿਨ੍ਹਾਂ ਨੇ ਆਪਣਾ ਰੁੱਖ ਮੋੜ ਲਿਆ ਉਨ੍ਹਾਂ ਨੂੰ ਮੈਂ ਉਸ ਥਾਂ ਤੋਂ ਹਟਾ ਦੇਵਾਂਗਾ।”
Jeremiah 7:23
ਮੈਂ ਉਨ੍ਹਾਂ ਨੂੰ ਸਿਰਫ਼ ਇਹੀ ਆਦੇਸ਼ ਦਿੱਤਾ ਸੀ: ‘ਮੇਰਾ ਹੁਕਮ ਮੰਨੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ, ਅਤੇ ਤੁਸੀਂ ਮੇਰੇ ਬੰਦੇ ਹੋਵੋਗੇ। ਉਹ ਸਭ ਕੁਝ ਕਰੋ ਜਿਸਦਾ ਮੈਂ ਆਦੇਸ਼ ਦਿੰਦਾ ਹਾਂ ਅਤੇ ਤੁਹਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।’
1 Samuel 15:35
ਉਸਤੋਂ ਬਾਦ ਸਮੂਏਲ ਆਪਣੀ ਸਾਰੀ ਜ਼ਿੰਦਗੀ ਸ਼ਾਊਲ ਨੂੰ ਮੁੜ ਨਹੀਂ ਮਿਲਿਆ। ਸਮੂਏਲ ਨੂੰ ਸ਼ਾਊਲ ਲਈ ਬੜਾ ਦੁੱਖ ਸੀ ਅਤੇ ਯਹੋਵਾਹ ਨੂੰ ਬੜਾ ਅਫ਼ਸੋਸ ਸੀ ਕਿ ਉਸ ਨੇ ਸ਼ਾਊਲ ਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਇਆ।
Numbers 14:22
ਉਨ੍ਹਾਂ ਲੋਕਾਂ ਵਿੱਚੋਂ, ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਲਿਆਂਦਾ ਸੀ, ਕੋਈ ਵੀ ਕਦੇ ਕਨਾਨ ਦੀ ਧਰਤੀ ਨੂੰ ਨਹੀਂ ਦੇਖ ਸੱਕੇਗਾ। ਉਨ੍ਹਾਂ ਲੋਕਾਂ ਨੇ ਮੇਰਾ ਪਰਤਾਪ ਦੇਖਿਆ ਸੀ ਅਤੇ ਉਹ ਸਾਰੇ ਮਹਾਨ ਸੰਕੇਤ ਦੇਖੇ ਸਨ ਜਿਹੜੇ ਮੈਂ ਮਿਸਰ ਵਿੱਚ ਦਰਸ਼ਾਏ ਸਨ। ਅਤੇ ਉਨ੍ਹਾਂ ਨੇ ਉਹ ਸਾਰੀਆਂ ਮਹਾਨ ਗੱਲਾਂ ਵੀ ਦੇਖੀਆਂ ਸਨ ਜਿਹੜੀਆਂ ਮੈਂ ਮਾਰੂਥਲ ਵਿੱਚ ਕੀਤੀਆਂ ਸਨ। ਪਰ ਉਨ੍ਹਾਂ ਨੇ ਮੇਰੀ ਹੁਕਮ ਅਦੂਲੀ ਕੀਤੀ ਅਤੇ ਮੈਨੂੰ 10 ਵਾਰੀ ਪਰੱਖਿਆ।
Ezekiel 45:20
ਉਸ ਮਹੀਨੇ ਦੇ 7ਵੇਂ ਦਿਨ ਤੁਸੀਂ ਇਹੀ ਗੱਲ ਕਿਸੇ ਉਸ ਬੰਦੇ ਲਈ ਕਰੋਂਗੇ ਜਿਸ ਨੇ ਗ਼ਲਤੀ ਨਾਲ ਜਾਂ ਅਣਜਾਣਿਆਂ ਪਾਪ ਕੀਤਾ ਹੈ। ਇਸ ਤਰ੍ਹਾਂ ਤੁਸੀਂ ਮੰਦਰ ਨੂੰ ਲਈ ਪ੍ਰਾਸਚਿਤ ਕਰ ਦੇਵੋਂਗੇ।
Numbers 14:34
ਚਾਲੀ ਸਾਲਾਂ ਤੀਕ ਤੁਸੀਂ ਆਪਣੇ ਪਾਪਾਂ ਕਾਰਣ ਦੁੱਖ ਭੋਗੋਂਗੇ। (ਮਤਲਬ ਇਹ ਕਿ ਉਨ੍ਹਾਂ 40 ਦਿਨਾਂ ਦੇ ਹਰੇਕ ਦਿਨ ਬਦਲੇ ਇੱਕ ਸਾਲ, ਜਦੋਂ ਆਦਮੀਆਂ ਨੇ ਉਸ ਧਰਤੀ ਦੀ ਖੋਜ ਪੜਤਾਲ ਕੀਤੀ ਸੀ।) ਤੁਸੀਂ ਜਾਣ ਜਾਵੋਂਗੇ ਕਿ ਮੇਰੇ ਲਈ ਤੁਹਾਡੇ ਵਿਰੁੱਧ ਹੋਣਾ ਕਿੰਨੀ ਭਿਆਨਕ ਗੱਲ ਹੈ।’