Jeremiah 17:3
ਉਹ ਇਹ ਗੱਲਾਂ ਖੁਲ੍ਹੇ ਦੇਸ਼ ਅੰਦਰ ਪਹਾੜਾਂ ਉੱਤੇ ਯਾਦ ਕਰਦੇ ਨੇ। ਯਹੂਦਾਹ ਦੇ ਲੋਕਾਂ ਕੋਲ ਬਹੁਤ ਖਜ਼ਾਨੇ ਨੇ। ਇਹ ਚੀਜ਼ਾਂ ਮੈਂ ਹੋਰਨਾਂ ਲੋਕਾਂ ਨੂੰ ਦੇ ਦੇਵਾਂਗਾ। ਲੋਕ ਤੁਹਾਡੇ ਦੇਸ਼ ਦੀਆਂ ਸਾਰੀਆਂ ਉੱਚੀਆਂ ਥਾਵਾਂ ਨੂੰ ਤਬਾਹ ਕਰ ਦੇਣਗੇ। ਤੁਸੀਂ ਉਨ੍ਹਾਂ ਥਾਵਾਂ ਉੱਤੇ ਉਪਾਸਨਾ ਕੀਤੀ ਸੀ ਅਤੇ ਇਹ ਪਾਪ ਸੀ।
Jeremiah 17:3 in Other Translations
King James Version (KJV)
O my mountain in the field, I will give thy substance and all thy treasures to the spoil, and thy high places for sin, throughout all thy borders.
American Standard Version (ASV)
O my mountain in the field, I will give thy substance and all thy treasures for a spoil, `and' thy high places, because of sin, throughout all thy borders.
Bible in Basic English (BBE)
I will give your wealth and all your stores to be taken away in war without a price, because of your sins in every part of your land.
Darby English Bible (DBY)
My mountain in the field, thy substance, all thy treasures will I give for a spoil, -- thy high places, because of sin throughout thy borders.
World English Bible (WEB)
My mountain in the field, I will give your substance and all your treasures for a spoil, [and] your high places, because of sin, throughout all your borders.
Young's Literal Translation (YLT)
O My mountain in the field -- thy strength, All thy treasures -- for a prey I give, Thy high places for sin in all thy borders.
| O my mountain | הֲרָרִי֙ | hărāriy | huh-ra-REE |
| in the field, | בַּשָּׂדֶ֔ה | baśśāde | ba-sa-DEH |
| give will I | חֵילְךָ֥ | ḥêlĕkā | hay-leh-HA |
| thy substance | כָל | kāl | hahl |
| and all | אוֹצְרוֹתֶ֖יךָ | ʾôṣĕrôtêkā | oh-tseh-roh-TAY-ha |
| treasures thy | לָבַ֣ז | lābaz | la-VAHZ |
| to the spoil, | אֶתֵּ֑ן | ʾettēn | eh-TANE |
| places high thy and | בָּמֹתֶ֕יךָ | bāmōtêkā | ba-moh-TAY-ha |
| for sin, | בְּחַטָּ֖את | bĕḥaṭṭāt | beh-ha-TAHT |
| throughout all | בְּכָל | bĕkāl | beh-HAHL |
| thy borders. | גְּבוּלֶֽיךָ׃ | gĕbûlêkā | ɡeh-voo-LAY-ha |
Cross Reference
Jeremiah 15:13
ਯਹੂਦਾਹ ਦੇ ਲੋਕਾਂ ਕੋਲ ਬਹੁਤ ਸਾਰੇ ਖਜ਼ਾਨੇ ਨੇ। ਮੈਂ ਉਹ ਦੌਲਤਾਂ ਹੋਰਨਾਂ ਕੌਮਾਂ ਨੂੰ ਦੇ ਦੇਵਾਂਗਾ। ਉਨ੍ਹਾਂ ਹੋਰਨਾਂ ਲੋਕਾਂ ਨੂੰ ਉਨ੍ਹਾਂ ਨੂੰ ਖਰੀਦਣਾ ਨਹੀਂ ਪਵੇਗਾ। ਮੈਂ ਇਹ ਦੌਲਤਾਂ ਉਨ੍ਹਾਂ ਨੂੰ ਦੇ ਦੇਵਾਂਗਾ। ਕਿਉਂ? ਕਿਉਂ ਕਿ ਯਹੂਦਾਹ ਨੇ ਕਈ ਸਾਰੇ ਪਾਪ ਕੀਤੇ ਨੇ। ਯਹੂਦਾਹ ਦੇ ਹਰ ਭਾਗ ਵਿੱਚ ਲੋਕਾਂ ਨੇ ਪਾਪ ਕੀਤੇ ਨੇ।
Jeremiah 26:18
ਉਨ੍ਹਾਂ ਨੇ ਆਖਿਆ, “ਨਬੀ ਮੀਕਾਹ ਮੋਰਸ਼ਤ ਸ਼ਹਿਰ ਦਾ ਸੀ। ਮੀਕਾਹ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਰਾਜ ਵੇਲੇ ਦਾ ਨਬੀ ਸੀ। ਮੀਕਾਹ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਆਖੀਆਂ: ‘ਸਰਬ-ਸ਼ਕਤੀਮਾਨ ਯਹੋਵਾਹ ਆਖਦਾ ਹੈ: ਸੀਯੋਨ ਤਬਾਹ ਹੋ ਜਾਵੇਗਾ, ਇਹ ਵਾਹਿਆ ਹੋਇਆ ਖੇਤ ਬਣ ਜਾਵੇਗਾ। ਯਰੂਸ਼ਲਮ ਪੱਥਰ ਦਾ ਢੇਰ ਬਣ ਜਾਵੇਗਾ। ਮੰਦਰ ਵਾਲੀ ਪਹਾੜੀ ਸੱਖਣੀ ਪਹਾੜੀ ਹੋਵੇਗੀ, ਜਿਸ ਉੱਪਰ ਝਾੜੀਆਂ ਉੱਗੀਆਂ ਹੋਣਗੀਆਂ।’
2 Kings 24:13
ਨਬੂਕਦਨੱਸਰ ਨੇ ਯਹੋਵਾਹ ਦੇ ਮੰਦਰ ਵਿੱਚੋਂ ਯਰੂਸ਼ਲਮ ਚੋ ਸਾਰਾ ਖਜ਼ਾਨਾ ਕੱਢ ਲਿਆ ਅਤੇ ਪਾਤਸ਼ਾਹ ਦੇ ਮਹਿਲ ਵਿੱਚੋਂ ਵੀ ਸਾਰਾ ਖਜ਼ਾਨਾ ਲੁੱਟ ਲਿਆ। ਸੋਨੇ ਦੇ ਸਾਰੇ ਭਾਂਡੇ ਜੋ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਨੇ ਯਹੋਵਾਹ ਦੇ ਮੰਦਰ ਵਿੱਚ ਰੱਖੇ ਸਨ, ਉਸ ਨੇ ਕੱਟ ਕੇ ਤੋੜ ਕੇ ਯਹੋਵਾਹ ਦੇ ਕਹੇ ਅਨੁਸਾਰ ਟੁਕੜੇ-ਟੁਕੜੇ ਕਰ ਦਿੱਤੇ।
Isaiah 39:4
ਇਸ ਲਈ ਯਸਾਯਾਹ ਨੇ ਉਸ ਨੂੰ ਪੁੱਛਿਆ, “ਉੱਨ੍ਹਾਂ ਨੇ ਤੁਹਾਡੇ ਘਰ ਵਿੱਚ ਕੀ ਦੇਖਿਆ?” ਹਿਜ਼ਕੀਯਾਹ ਨੇ ਆਖਿਆ, “ਉਨ੍ਹਾਂ ਨੇ ਮੇਰੇ ਮਹਿਲਾਂ ਦੀ ਹਰ ਚੀਜ਼ ਦੇਖੀ। ਮੈਂ ਉਨ੍ਹਾਂ ਨੂੰ ਆਪਣੀ ਸਾਰੀ ਦੌਲਤ ਦਿਖਾਈ।”
Micah 3:12
ਹੇ ਆਗੂਓ! ਤੁਹਾਡੇ ਕਾਰਣ ਸੀਯੋਨ ਦੀ ਤਬਾਹੀ ਹੋਵੇਗੀ ਅਤੇ ਇਹ ਖੇਤ ਵਾਂਗ ਵਾਹਿਆ ਜਾਵੇਗਾ। ਯਰੂਸ਼ਲਮ ਬੇਹ ਹੋ ਜਾਵੇਗਾ ਪਹਾੜ ਵਾਲਾ ਮੰਦਰ ਇੱਕ ਸੱਖਣੀ ਉਚਿਆਈ ਜਿੱਥੇ ਜੰਗਲੀ ਬੋਹਰ ਉਗੇਗੀ।
Micah 1:5
ਇਹ ਸਭ ਕੁਝ ਯਾਕੂਬ ਅਤੇ ਇਸਰਾਏਲ ਦੇ ਪਾਪਾਂ ਕਾਰਣ ਹੈ। ਪਾਪਾਂ ਦਾ ਕਾਰਣ, ਸਾਮਰਿਯਾ ਕਿਸਨੇ ਯਾਕੂਬ ਤੋਂ ਪਾਪ ਕਰਵਾਇਆ? ਇਹ ਸਾਮਰਿਯਾ ਹੀ ਸੀ। ਯਹੂਦਾਹ ਵਿੱਚ ਉੱਚੀ ਜਗ੍ਹਾ ਕਿੱਥੋ ਹੈ? ਇਹ ਯਰੂਸ਼ਲਮ ਵਿੱਚ ਹੈ।
Ezekiel 16:39
ਮੈਂ ਤੈਨੂੰ ਉਨ੍ਹਾਂ ਪ੍ਰੇਮੀਆਂ ਦੇ ਹਵਾਲੇ ਕਰ ਦਿਆਂਗਾ। ਉਹ ਤੇਰੇ ਬੇਹਾਂ ਨੂੰ ਤਬਾਹ ਕਰ ਦੇਣਗੇ। ਉਹ ਤੇਰੇ ਉਪਾਸਨਾ ਸਥਾਨਾਂ ਨੂੰ ਸਾੜ ਦੇਣਗੇ। ਉਹ ਤੇਰੇ ਕੱਪੜੇ ਪਾੜ ਦੇਣਗੇ ਅਤੇ ਤੇਰੇ ਖੂਬਸੂਰਤ ਗਹਿਣੇ ਖੋਹ ਲੈਣਗੇ। ਉਹ ਤੈਨੂੰ ਓਸੇ ਤਰ੍ਹਾਂ ਨੰਗੀ ਬੁਚ੍ਚੀ ਕਰਕੇ ਛੱਡ ਦੇਣਗੇ। ਜਿਵੇਂ ਮੈਂ ਤੈਨੂੰ ਲੱਭਿਆ ਸੀ।
Ezekiel 7:20
“ਉਨ੍ਹਾਂ ਲੋਕਾਂ ਨੇ ਆਪਣੇ ਖੂਬਸੂਰਤ ਗਹਿਣਿਆਂ ਨੂੰ ਬੁੱਤ ਬਨਾਉਣ ਲਈ ਵਰਤਿਆ। ਉਹ ਉਸ ਬੁੱਤ ਉੱਤੇ ਮਾਣ ਕਰਦੇ ਸਨ। ਉਨ੍ਹਾਂ ਨੇ ਆਪਣੇ ਭਿਆਨਕ ਬੁੱਤ ਬਣਾਏ। ਉਨ੍ਹਾਂ ਨੇ ਉਹ ਚੀਜ਼ਾਂ ਬਣਾਈਆਂ। ਇਸ ਲਈ ਮੈਂ (ਪਰਮੇਸ਼ੁਰ) ਉਨ੍ਹਾਂ ਨੂੰ ਕਿਸੇ ਨਾਪਾਕ ਔਰਤ ਵਾਂਗ ਪਰ੍ਹਾਂ ਸੁੱਟ ਦਿਆਂਗਾ।
Ezekiel 6:3
ਉਨ੍ਹਾਂ ਪਰਬਤਾਂ ਨੂੰ ਇਹ ਗੱਲਾਂ ਦੱਸ: ‘ਇਸਰਾਏਲ ਦੇ ਪਰਬਤੋਂ, ਯਹੋਵਾਹ ਮੇਰੇ ਪ੍ਰਭੂ ਦੇ ਇਸ ਸੰਦੇਸ਼ ਨੂੰ ਸੁਣੋ! ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਪਹਾੜੀਆਂ ਪਰਬਤਾਂ ਅਤੇ ਘਾਟੀਆਂ ਨੂੰ ਆਖਦਾ ਹੈ। ਦੇਖੋ! ਮੈਂ (ਪਰਮੇਸ਼ੁਰ) ਤੁਹਾਡੇ ਵਿਰੁੱਧ ਲੜਨ ਲਈ ਦੁਸ਼ਮਣ ਨੂੰ ਲਿਆ ਰਿਹਾ ਹਾਂ। ਮੈ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰ ਦਿਆਂਗਾ।
Lamentations 5:17
ਇਨ੍ਹਾਂ ਗੱਲਾਂ ਕਰਕੇ ਸਾਡੇ ਦਿਲ ਬਿਮਾਰ ਹੋ ਗਏ ਹਨ ਸਾਡੀ ਅੱਖੀਆਂ ਨੂੰ ਠੀਕ ਤਰ੍ਹਾਂ ਨਾਲ ਦਿਖਦਾ ਨਹੀਂ।
Lamentations 1:10
ਦੁਸ਼ਮਣ ਨੇ ਆਪਣਾ ਹੱਥ ਫ਼ੈਲਾਇਆ। ਉਸ ਨੇ ਉਸ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਖੋਹ ਲਈਆਂ। ਦਰਅਸਲ, ਉਸ ਨੇ ਵਿਦੇਸ਼ੀ ਕੌਮਾਂ ਆਪਣੇ ਮੰਦਰ ਅੰਦਰ ਜਾਂਦੀਆਂ ਦੇਖੀਆਂ। ਅਤੇ ਯਹੋਵਾਹ ਜੀ, ਤੁਸੀਂ ਆਖਿਆ ਸੀ ਕਿ ਉਹ ਲੋਕ ਸਾਡੀ ਸਭਾ ਵਿੱਚ ਸ਼ਾਮਿਲ ਨਹੀਂ ਹੋ ਸੱਕਦੇ!
Jeremiah 52:15
ਕਮਾਂਡਰ ਨਬੂਜ਼ਰਦਾਨ ਨੇ ਉਨ੍ਹਾਂ ਬਾਕੀ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਜਿਹੜੇ ਹਾਲੇ ਵੀ ਯਰੂਸ਼ਲਮ ਵਿੱਚ ਸਨ। ਉਹ ਉਨ੍ਹਾਂ ਨੂੰ ਵੀ ਨਾਲ ਲੈ ਗਿਆ ਜਿਂਨ੍ਹਾਂ ਨੇ ਪਹਿਲਾਂ ਬਾਬਲ ਦੇ ਰਾਜੇ ਦੇ ਨਾਲ ਆਤਮ ਸਮਰਪਣ ਕੀਤਾ ਸੀ। ਉਹ ਯਰੂਸ਼ਲਮ ਵਿੱਚ ਰਹਿ ਗਏ ਮਾਹਰ ਕਾਰੀਗਰਾਂ ਨੂੰ ਵੀ ਲੈ ਗਿਆ।
Jeremiah 12:12
ਫ਼ੌਜੀ ਮਾਰੂਬਲ ਦੀਆਂ ਚੀਜ਼ਾਂ ਖੋਹਣ ਲਈ ਬੰਜਰ ਪਹਾੜੀਆਂ ਤੋਂ ਆਏ। ਯਹੋਵਾਹ ਨੇ ਉਨ੍ਹਾਂ ਫ਼ੌਜਾਂ ਦਾ ਇਸਤੇਮਾਲ ਉਸ ਧਰਤੀ ਨੂੰ ਸਜ਼ਾ ਦੇਣ ਲਈ ਕੀਤਾ। ਧਰਤੀ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੀਕ ਲੋਕਾਂ ਨੂੰ ਸਜ਼ਾ ਦਿੱਤੀ ਗਈ। ਕੋਈ ਵੀ ਬੰਦਾ ਸੁਰੱਖਿਅਤ ਨਹੀਂ ਸੀ।
Isaiah 27:9
ਯਾਕੂਬ ਦਾ ਦੋਸ਼ ਕਿਵੇਂ ਬਖਸ਼ਿਆ ਜਾਵੇਗਾ? ਕੀ ਵਾਪਰੇਗਾ ਤਾਂ ਜੋ ਉਸ ਦੇ ਪਾਪ ਦੂਰ ਕੀਤੇ ਜਾ ਸੱਕਣ? ਇਹ ਗੱਲਾਂ ਵਾਪਰਨਗੀਆਂ: ਜਗਵੇਦੀ ਦੇ ਪੱਥਰ ਚੂਰ-ਚੂਰ ਹੋ ਜਾਣਗੇ, ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਵਾਲੇ ਸਾਰੇ ਬੁੱਤ ਅਤੇ ਜਗਵੇਦੀਆਂ ਤਬਾਹ ਕੀਤੇ ਜਾਣਗੇ।
Isaiah 2:2
ਆਖਰੀ ਦਿਨਾਂ ਵਿੱਚ, ਯਹੋਵਾਹ ਦੇ ਮੰਦਰ ਵਾਲਾ ਪਰਬਤ ਸਭ ਤੋਂ ਉੱਚੇ ਪਹਾੜਾਂ ਤੇ ਹੋਵੇਗਾ। ਇਸ ਨੂੰ ਸਾਰੀਆਂ ਪਹਾੜੀਆਂ ਤੋਂ ਉੱਚਾ ਕਰ ਦਿੱਤਾ ਜਾਵੇਗਾ। ਸਮੂਹ ਕੌਮਾਂ ਦੇ ਲੋਕਾਂ ਦੀ ਇੱਕਸਾਰ ਭੀੜ ਉੱਥੇ ਜਾ ਰਹੀ ਹੋਵੇਗੀ।
2 Kings 25:13
ਬਾਬਲ ਦੀ ਸੈਨਾ ਨੇ ਕਾਂਸੇ ਦੇ ਉਨ੍ਹਾਂ ਸਾਰੇ ਥੰਮਾਂ, ਕੁਰਸੀਆਂ, ਕਾਂਸੇ ਦੇ ਵੱਡੇ ਟੱਬਾਂ ਨੂੰ ਤੋੜ ਦਿੱਤਾ ਜੋ ਯਹੋਵਾਹ ਦੇ ਮੰਦਰ ਵਿੱਚ ਸਨ ਅਤੇ ਸਾਰਾ ਕਾਂਸਾ ਬਾਬਲ ਦੇਸ਼ ਨੂੰ ਲੈ ਗਏ।
Leviticus 26:30
ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨਸ਼ਟ ਕਰ ਦਿਆਂਗਾ ਅਤੇ ਤੁਹਾਡੀਆਂ ਧੂਪ ਦੀਆਂ ਜਗਵੇਦੀਆਂ ਚੀਰ ਸੁੱਟਾਂਗਾ। ਮੈਂ ਤੁਹਾਡੀਆਂ ਲਾਸ਼ਾਂ ਨੂੰ ਤੁਹਾਡੇ ਬੁੱਤਾਂ ਦੀਆਂ ਲਾਸ਼ਾਂ ਉੱਤੇ ਸੁੱਟ ਦਿਆਂਗਾ। ਤੁਸੀਂ ਮੇਰੇ ਲਈ ਬਹੁਤ ਘਿਰਣਾਯੋਗ ਹੋਵੋਂਗੇ।