Jeremiah 11:23
ਅਨਾਬੋਬ ਸ਼ਹਿਰ ਦਾ ਕੋਈ ਵੀ ਬੰਦਾ ਬਾਕੀ ਨਹੀਂ ਰਹੇਗਾ। ਕੋਈ ਵੀ ਨਹੀਂ ਬਚੇਗਾ। ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ। ਮੈਂ ਉਨ੍ਹਾਂ ਵੱਲ ਕੋਈ ਬਲਾ ਭੇਜਾਂਗਾ।”
Jeremiah 11:23 in Other Translations
King James Version (KJV)
And there shall be no remnant of them: for I will bring evil upon the men of Anathoth, even the year of their visitation.
American Standard Version (ASV)
and there shall be no remnant unto them: for I will bring evil upon the men of Anathoth, even the year of their visitation.
Bible in Basic English (BBE)
Not one of them will keep his life, for I will send evil on the men of Anathoth in the year of their punishment.
Darby English Bible (DBY)
and there shall be no remnant of them; for I will bring evil upon the men of Anathoth, in the year of their visitation.
World English Bible (WEB)
and there shall be no remnant to them: for I will bring evil on the men of Anathoth, even the year of their visitation.
Young's Literal Translation (YLT)
And they have no remnant, For I bring evil unto the men of Anathoth, The year of their inspection!'
| And there shall be | וּשְׁאֵרִ֕ית | ûšĕʾērît | oo-sheh-ay-REET |
| no | לֹ֥א | lōʾ | loh |
| remnant | תִֽהְיֶ֖ה | tihĕye | tee-heh-YEH |
| for them: of | לָהֶ֑ם | lāhem | la-HEM |
| I will bring | כִּֽי | kî | kee |
| evil | אָבִ֥יא | ʾābîʾ | ah-VEE |
| upon | רָעָ֛ה | rāʿâ | ra-AH |
| the men | אֶל | ʾel | el |
| of Anathoth, | אַנְשֵׁ֥י | ʾanšê | an-SHAY |
| year the even | עֲנָת֖וֹת | ʿănātôt | uh-na-TOTE |
| of their visitation. | שְׁנַ֥ת | šĕnat | sheh-NAHT |
| פְּקֻדָּתָֽם׃ | pĕquddātām | peh-koo-da-TAHM |
Cross Reference
Jeremiah 23:12
“ਮੈਂ ਆਪਣੇ ਸੰਦੇਸ਼ ਉਨ੍ਹਾਂ ਨੂੰ ਦੇਵੋ ਰੋਕ ਦਿਆਂਗਾ। ਇਹ ਉਨ੍ਹਾਂ ਲਈ ਹਨੇਰੇ ਵਿੱਚ ਚੱਲਣ ਵਾਂਗ ਹੋਵੇਗਾ। ਇਹ ਹੋਵੇਗਾ ਜਿਵੇਂ ਉਨ੍ਹਾਂ ਨਬੀਆਂ ਅਤੇ ਜਾਜਕਾਂ ਲਈ ਤਿਲਕਣ ਵਾਲੀ ਸੜਕ ਹੋਵੇ। ਅਤੇ ਉਹ ਉਸ ਅੰਧਕਾਰ ਵਿੱਚ ਡਿੱਗ ਪੈਣਗੇ। ਮੈਂ ਉਨ੍ਹਾਂ ਲਈ ਬਿਪਤਾ ਲਿਆਵਾਂਗਾ। ਮੈਂ ਉਨ੍ਹਾਂ ਨਬੀਆਂ ਅਤੇ ਜਾਜਕਾਂ ਨੂੰ ਸਜ਼ਾ ਦੇਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
Luke 19:44
ਉਹ ਤੈਨੂੰ ਅਤੇ ਤੇਰੇ ਲੋਕਾਂ ਨੂੰ ਨਸ਼ਟ ਕਰ ਦੇਣਗੇ। ਉਹ ਇੱਕ ਪੱਥਰ ਨੂੰ ਦੂਜੇ ਪੱਥਰ ਉੱਤੇ ਟਿਕਿਆ ਨਹੀਂ ਰਹਿਣ ਦੇਣਗੇ। ਇਹ ਸਭ ਇਸ ਲਈ ਵਾਪਰੇਗਾ ਕਿਉਂਕਿ ਜਦੋਂ ਪਰਮੇਸ਼ੁਰ ਤੈਨੂੰ ਬਚਾਉਣ ਲਈ ਆਇਆ ਤੂੰ ਉਸ ਨੂੰ ਮਹਿਸੂਸ ਨਾ ਕੀਤਾ।”
Micah 7:4
ਉਨ੍ਹਾਂ ਵਿੱਚੋਂ ਵੱਧੀਆ ਮਨੁੱਖ ਵੀ ਬੋਹਰ ਵਰਗੇ ਹਨ। ਸਗੋਂ ਜਿੰਨੇ ਵੱਧੀਆ ਓਨੇ ਖੋਟੇ ਹਨ, ਉਹ ਜੰਗਲੀ ਕੰਡਿਆਂ ਤੋਂ ਵੀ ਨਖਿੱਧ ਹਨ। ਸਜ਼ਾ ਦਾ ਦਿਨ ਆ ਰਿਹਾ ਹੈ ਤੇਰੇ ਨਬੀਆਂ ਦਾ ਕਹਿਣਾ ਹੈ ਕਿ ਉਹ ਦਿਨ ਆਵੇਗਾ। ਤੇਰੇ ਰਾਖਿਆਂ ਦਾ ਦਿਨ, ਤੇਰੇ ਦਰਬਾਨਾਂ ਦਾ ਦਿਨ ਆ ਗਿਆ ਹੈ। ਹੁਣ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਤੁਸੀਂ ਘਬਰਾ ਜਾਵੋਂਗੇ।
Hosea 9:7
ਇਸਰਾਏਲ ਦਾ ਸੱਚੇ ਨਬੀਆਂ ਨੂੰ ਨਾਮਂਜ਼ੂਰ ਕਰਨਾ ਨਬੀਆਂ ਦਾ ਕਹਿਣਾ, “ਹੇ ਇਸਰਾਏਲ! ਇਹ ਚੇਤੇ ਰੱਖ: ਸਜ਼ਾ ਦਾ ਵਕਤ ਆ ਗਿਆ ਹੈ। ਤੇਰੇ ਲਈ ਆਪਣੀ ਕੀਤੀ ਦੀ ਸਜ਼ਾ ਪਾਉਣ ਦਾ ਸਮਾਂ ਆ ਗਿਆ ਹੈ!” ਪਰ ਇਸਰਾਏਲ ਦੇ ਲੋਕ ਕਹਿੰਦੇ ਹਨ: “ਨਬੀ ਮੂਰਖ ਹੈ। ਪਰਮੇਸ਼ੁਰ ਦੇ ਆਤਮੇ ਵਾਲਾ ਮਨੁੱਖ ਸਨਕੀ ਹੈ।” ਨਬੀ ਆਖਦਾ: “ਤੁਸੀਂ ਆਪਣੇ ਮਹਾਨ ਪਾਪ ਅਤੇ ਨਫ਼ਰਤ ਕਾਰਣ ਸਜ਼ਾ ਪਾਵੋਂਗੇ।”
Jeremiah 50:27
ਬਾਬਲ ਅੰਦਰ ਸਭ ਜਵਾਨ ਬਲਦਾਂ (ਆਦਮੀਆਂ) ਨੂੰ ਮਾਰ ਦਿਓ। ਉਨ੍ਹਾਂ ਦਾ ਕਤਲੇਆਮ ਕਰ ਦਿਓ। ਉਨ੍ਹਾਂ ਦੇ ਹਾਰ ਜਾਣ ਦਾ ਸਮਾਂ ਆ ਗਿਆ ਹੈ, ਇਸ ਲਈ ਉਨ੍ਹਾਂ ਲਈ ਬਹੁਤ ਬੁਰਾ ਹੋਵੇਗਾ। ਉਨ੍ਹਾਂ ਲਈ ਸਜ਼ਾ ਦਿੱਤੇ ਜਾਣ ਦਾ ਸਮਾਂ ਹੈ।
Jeremiah 48:44
ਲੋਕ ਭੈਭੀਤ ਹੋਣਗੇ ਅਤੇ ਦੂਰ ਭੱਜ ਜਾਣਗੇ ਅਤੇ ਉਹ ਡੂੰਘਿਆਂ ਟੋਇਆਂ ਅੰਦਰ ਡਿੱਗ ਪੈਣਗੇ। ਜਿਹੜਾ ਡੂੰਘਿਆਂ ਟੋਇਆਂ ਵਿੱਚੋਂ ਬਾਹਰ ਆਵੇਗਾ, ਉਹ ਜਾਲਾਂ ਅੰਦਰ ਫ਼ੜਿਆ ਜਾਵੇਗਾ। ਮੈਂ ਮੋਆਬ ਲਈ ਸਜ਼ਾ ਦਾ ਸਾਲ ਲਿਆਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
Jeremiah 46:21
ਮਿਸਰ ਦੀ ਫ਼ੌਜ ਦੇ ਭਾੜੇ ਦੇ ਸਿਪਾਹੀ ਮੋਟੇ ਵੱਛਿਆਂ ਵ੍ਵਰਗੇ ਹਨ। ਉਹ ਮੁੜਕੇ ਪਿੱਛਾਂਹ ਭੱਜ ਜਾਣਗੇ। ਉਹ ਹਮਲੇ ਦੇ ਖਿਲਾਫ਼ ਖਲੋਤੇ ਨਹੀਂ ਰਹਿ ਸੱਕਣਗੇ। ਉਨ੍ਹਾਂ ਦੀ ਬਰਬਾਦੀ ਦਾ ਸਮਾਂ ਆ ਰਿਹਾ ਹੈ। ਉਨ੍ਹਾਂ ਨੂੰ ਛੇਤੀ ਹੀ ਸਜ਼ਾ ਮਿਲੇਗੀ।
Jeremiah 44:27
ਮੈਂ ਯਹੂਦਾਹ ਦੇ ਉਨ੍ਹਾਂ ਲੋਕਾਂ ਉੱਤੇ ਨਜ਼ਰ ਰੱਖ ਰਿਹਾ ਹਾਂ। ਪਰ ਮੈਂ ਉਨ੍ਹਾਂ ਉੱਤੇ ਇਸ ਲਈ ਨਜ਼ਰ ਨਹੀਂ ਰੱਖ ਰਿਹਾ ਕਿ ਉਨ੍ਹਾਂ ਦਾ ਧਿਆਨ ਰੱਖਾਂ। ਮਿਸਰ ਵਿੱਚ ਰਹਿਣ ਵਾਲੇ ਯਹੂਦਾਹ ਦੇ ਲੋਕ ਭੁੱਖ ਨਾਲ ਮਰਨਗੇ ਅਤੇ ਤਲਵਾਰਾਂ ਨਾਲ ਮਰਨਗੇ। ਉਹ ਉਨਾਂ ਚਿਰ ਤੱਕ ਮਰਦੇ ਰਹਿਣਗੇ ਜਿੰਨਾ ਚਿਰ ਤੀਕ ਕਿ ਸਾਰੇ ਖਤਮ ਨਹੀਂ ਹੋ ਜਾਂਦੇ।
Jeremiah 11:19
ਇਸ ਤੋਂ ਪਹਿਲਾਂ ਕਿ ਯਹੋਵਾਹ ਮੈਨੂੰ ਇਹ ਦਰਸਾਵੇ ਕਿ ਲੋਕ ਮੇਰੇ ਖਿਲਾਫ਼ ਸਨ, ਮੈਂ ਉਸ ਮਾਸੂਮ ਲੇਲੇ ਵਰਗਾ ਸਾਂ ਜਿਹੜਾ ਜ਼ਿਬਾਹ ਹੋਣ ਦੀ ਉਡੀਕ ਕਰ ਰਿਹਾ ਹੁੰਦਾ ਹੈ। ਮੈਂ ਇਹ ਨਹੀਂ ਸੀ ਸਮਝਦਾ ਕਿ ਉਹ ਮੇਰੇ ਖਿਲਾਫ਼ ਸਨ। ਉਹ ਮੇਰੇ ਬਾਰੇ ਇਹ ਗੱਲਾਂ ਕਰ ਰਹੇ ਸਨ: “ਆਓ ਅਸੀਂ ਰੁੱਖ ਨੂੰ ਅਤੇ ਉਸ ਦੇ ਫ਼ਲ ਨੂੰ ਬਰਬਾਦ ਕਰ ਦੇਈਏ। ਆਓ ਅਸੀਂ ਉਸ ਨੂੰ ਮਾਰ ਦੇਈਏ! ਫ਼ੇਰ ਲੋਕੀ ਉਸ ਨੂੰ ਭੁੱਲ ਜਾਣਗੇ।”
Jeremiah 8:12
ਉਨ੍ਹਾਂ ਨੂੰ ਉਨ੍ਹਾਂ ਮੰਦੇ ਕੰਮਾਂ ਤੋਂ ਸ਼ਰਮਸਾਰ ਹੋਣਾ ਚਾਹੀਦਾ ਹੈ ਜੋ ਉਹ ਕਰਦੇ ਨੇ। ਪਰ ਉਹ ਬਿਲਕੁਲ ਵੀ ਸ਼ਰਮਸਾਰ ਨਹੀਂ ਹਨ। ਉਹ ਆਪਣੇ ਪਾਪਾਂ ਦਾ ਪਰਾਸਚਿਤ ਕਰਨਾ ਨਹੀਂ ਜਾਣਦੇ। ਇਸ ਲਈ ਉਨ੍ਹਾਂ ਨੂੰ ਹੋਰਨਾਂ ਸਾਰਿਆਂ ਨਾਲ ਸਜ਼ਾ ਮਿਲੇਗੀ। ਉਹ ਧਰਤੀ ਉੱਤੇ ਸੁੱਟੇ ਜਾਣਗੇ ਜਦੋਂ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ।’” ਯਹੋਵਾਹ ਨੇ ਇਹ ਗੱਲਾਂ ਆਖੀਆਂ।
Jeremiah 6:9
ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ: “ਇਸਰਾਏਲ ਦੇ ਲੋਕਾਂ ਨੂੰ ਇਕੱਠਿਆਂ ਕਰੋ, ਜਿਹੜੇ ਆਪਣੀ ਧਰਤੀ ਉੱਤੇ ਬਚ ਗਏ ਸਨ। ਉਨ੍ਹਾਂ ਨੂੰ ਓਸੇ ਤਰ੍ਹਾਂ ਇਕੱਠਿਆਂ ਕਰੋ ਜਿਵੇਂ ਤੁਸੀਂ ਅੰਗੂਰੀ ਵੇਲ ਤੋਂ ਬਚੇ-ਖੁਚੇ ਅੰਗੂਰ ਤੋਂੜਦੇ ਹੋ। ਹਰ ਵੇਲ ਦੀ ਜਾਂਚ ਕਰੋ ਜਿਵੇਂ ਕਾਮਾ ਹਰ ਵੇਲ ਦੀ ਜਾਂਚ ਕਰਦਾ ਹੈ, ਜਦੋਂ ਉਹ ਅੰਗੂਰ ਤੋੜਦਾ ਹੈ।”
Jeremiah 5:29
ਕੀ ਯਹੂਦਾਹ ਦੇ ਲੋਕਾਂ ਨੂੰ ਮੈਨੂੰ ਇਹ ਗੱਲਾਂ ਕਰਨ ਲਈ ਇਹ ਸਜ਼ਾ ਦੇਣੀ ਚਾਹੀਦੀ ਹੈ?” ਇਹ ਸੰਦੇਸ਼ ਯਹੋਵਾਹ ਵੱਲੋਂ ਸੀ। “ਤੁਸੀਂ ਜਾਣਦੇ ਸੀ ਕਿ ਮੈਨੂੰ ਇਹੋ ਜਿਹੀ ਕੌਮ ਨੂੰ ਸਜ਼ਾ ਦੇਣੀ ਚਾਹੀਦੀ ਹੈ। ਮੈਨੂੰ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਸਦੇ ਉਹ ਅਧਿਕਾਰੀ ਨੇ।”
Jeremiah 5:9
ਕੀ ਮੈਨੂੰ ਯਹੂਦਾਹ ਦੇ ਲੋਕਾਂ ਨੂੰ ਅਜਿਹੀਆਂ ਗੱਲਾਂ ਕਰਨ ਲਈ
Isaiah 14:20
ਹੋਰ ਬਹੁਤ ਸਾਰੇ ਰਾਜੇ ਮਰ ਚੁੱਕੇ ਹਨ। ਅਤੇ ਉਨ੍ਹਾਂ ਦੀਆਂ ਆਪੋ-ਆਪਣੀਆਂ ਕਬਰਾਂ ਹਨ। ਪਰ ਤੂੰ ਉਨ੍ਹਾਂ ਨਾਲ ਸ਼ਾਮਿਲ ਨਹੀਂ ਹੋਵੇਂਗਾ। ਕਿਉਂ ਕਿ ਤੂੰ ਆਪਣੇ ਹੀ ਦੇਸ਼ ਨੂੰ ਤਬਾਹ ਕਰ ਦਿੱਤਾ ਸੀ। ਤੂੰ ਆਪਣੇ ਹੀ ਲੋਕਾਂ ਨੂੰ ਮਾਰ ਦਿੱਤਾ ਸੀ। ਤੇਰੇ ਬੱਚੇ ਤੇਰੇ ਵਾਂਗ ਤਬਾਹ ਨਹੀਂ ਕਰਦੇ ਰਹਿਣਗੇ। ਤੇਰੇ ਬੱਚਿਆਂ ਨੂੰ ਰੋਕ ਦਿੱਤਾ ਜਾਵੇਗਾ।