Isaiah 6:2 in Punjabi

Punjabi Punjabi Bible Isaiah Isaiah 6 Isaiah 6:2

Isaiah 6:2
ਸਰਾਫ਼ੀਮ ਫ਼ਰਿਸ਼ਤੇ ਯਹੋਵਾਹ ਦੇ ਆਲੇ-ਦੁਆਲੇ ਖਲੋਤੇ ਸਨ। ਹਰ ਸਰਾਫ਼ੀਮ ਫ਼ਰਿਸ਼ਤੇ ਦੇ ਛੇ ਖੰਭ ਸਨ। ਉਹ ਆਪਣੇ ਦੋ ਖੰਭਾਂ ਨੂੰ ਚਿਹਰਾ ਕੱਜਣ ਲਈ, ਦੋ ਖੰਭਾਂ ਨੂੰ ਆਪਣੇ ਪੈਰ ਕੱਜਣ ਲਈ ਅਤੇ ਦੋ ਖੰਭਾਂ ਨੂੰ ਉੱਡਣ ਲਈ ਵਰਤਦੇ ਸਨ।

Isaiah 6:1Isaiah 6Isaiah 6:3

Isaiah 6:2 in Other Translations

King James Version (KJV)
Above it stood the seraphims: each one had six wings; with twain he covered his face, and with twain he covered his feet, and with twain he did fly.

American Standard Version (ASV)
Above him stood the seraphim: each one had six wings; with twain he covered his face, and with twain he covered his feet, and with twain he did fly.

Bible in Basic English (BBE)
Over him were the winged ones: every one had six wings; two for covering his face, two for covering his feed, and two for flight.

Darby English Bible (DBY)
Seraphim were standing above him: each had six wings; with twain he covered his face, and with twain he covered his feet, and with twain he flew.

World English Bible (WEB)
Above him stood the seraphim. Each one had six wings. With two he covered his face. With two he covered his feet. With two he flew.

Young's Literal Translation (YLT)
Seraphs are standing above it: six wings hath each one; with two `each' covereth its face, and with two `each' covereth its feet, and with two `each' flieth.

Above
שְׂרָפִ֨יםśĕrāpîmseh-ra-FEEM
it
stood
עֹמְדִ֤ים׀ʿōmĕdîmoh-meh-DEEM
the
seraphims:
מִמַּ֙עַל֙mimmaʿalmee-MA-AL
each
one
ל֔וֹloh
six
had
שֵׁ֧שׁšēšshaysh
wings;
כְּנָפַ֛יִםkĕnāpayimkeh-na-FA-yeem

שֵׁ֥שׁšēšshaysh
with
twain
כְּנָפַ֖יִםkĕnāpayimkeh-na-FA-yeem
he
covered
לְאֶחָ֑דlĕʾeḥādleh-eh-HAHD
face,
his
בִּשְׁתַּ֣יִם׀bištayimbeesh-TA-yeem
and
with
twain
יְכַסֶּ֣הyĕkasseyeh-ha-SEH
he
covered
פָנָ֗יוpānāywfa-NAV
feet,
his
וּבִשְׁתַּ֛יִםûbištayimoo-veesh-TA-yeem
and
with
twain
יְכַסֶּ֥הyĕkasseyeh-ha-SEH
he
did
fly.
רַגְלָ֖יוraglāywrahɡ-LAV
וּבִשְׁתַּ֥יִםûbištayimoo-veesh-TA-yeem
יְעוֹפֵֽף׃yĕʿôpēpyeh-oh-FAFE

Cross Reference

Revelation 4:8
ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਵਿੱਚੋਂ ਹਰ ਇੱਕ ਦੇ ਛੇ ਖੰਭ ਸਨ। ਇਹ ਸਜੀਵ ਚੀਜ਼ਾਂ ਅੰਦਰੋਂ ਬਾਹਰੋਂ ਸਾਰੇ ਪਾਸੇ ਅੱਖਾਂ ਨਾਲ ਢੱਕੀਆਂ ਹੋਈਆਂ ਸਨ। ਦਿਨ ਅਤੇ ਰਾਤ ਇਨ੍ਹਾਂ ਚੌਹਾਂ ਸਜੀਵ ਚੀਜ਼ਾਂ ਨੇ ਕਦੇ ਵੀ ਆਖਣਾ ਬੰਦ ਨਹੀਂ ਕੀਤਾ: “ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ। ਉਹ ਹਮੇਸ਼ਾ ਸੀ, ਉਹ ਹੈ ਅਤੇ ਆਉਣ ਵਾਲਾ ਹੈ।”

Psalm 103:20
ਹੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਹੇ ਦੂਤੋਂ, ਤੁਸੀਂ ਸ਼ਕਤੀਸ਼ਾਲੀ ਸਿਪਾਹੀ ਹੋ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ। ਤੁਸੀਂ ਪਰਮੇਸ਼ੁਰ ਨੂੰ ਸੁਣਦੇ ਹੋ ਅਤੇ ਉਸ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋ।

1 Kings 6:24
ਦੋਵੇਂ ਕਰੂਬੀ ਫਰਿਸ਼ਤੇ ਇੱਕੋ ਨਾਪ ਅਤੇ ਇੱਕੋ ਢੰਗ ਦੇ ਬਣੇ ਹੋਏ ਸਨ। ਹਰੇਕ ਦੇ 5 ਹੱਥ ਲੰਬੇ ਦੋ ਖੰਭ ਸਨ। ਇੱਕ ਖੰਭ ਦੇ ਕੋਨੇ ਤੋਂ ਦੂਜੇ ਤਾਈਂ ਦਾ ਫ਼ਾਸਲਾ 10 ਹੱਥ ਸੀ। ਦੋਵੇਂ ਕਰੂਬੀ ਫ਼ਰਿਸਤੇ 10 ਹੱਥ ਉੱਚੇ ਸਨ।

Isaiah 6:6
ਜਗਵੇਦੀ ਉੱਤੇ ਅਗਨੀ ਸੀ। ਸਰਾਫ਼ੀਮ ਫ਼ਰਿਸ਼ਤਿਆਂ ਵਿੱਚੋਂ ਇੱਕ ਨੇ ਅੱਗ ਵਿੱਚੋਂ ਮਘਦੇ ਕੋਲੇ ਨੂੰ ਕੱਢਣ ਲਈ ਚਿਮਟੇ ਦੀ ਵਰਤੋਂ ਕੀਤੀ। ਫ਼ੇਰ ਆਪਣੇ ਚਿਮਟਿਆਂ ਵਿੱਚ ਮਘਦੇ ਕੋਲੇ ਨੂੰ ਫ਼ੜੀ, ਉਹ ਮੇਰੇ ਵੱਲ ਉਡਿਆ।

Ezekiel 1:11
ਜਾਨਵਰਾਂ ਦੇ ਖੰਭ ਉਨ੍ਹਾਂ ਦੇ ਉੱਪਰ ਵੱਲ ਫ਼ੈਲੇ ਹੋਏ ਹਨ। ਆਪਣੇ ਦੋ ਖੰਭਾਂ ਨਾਲ ਹਰ ਜਾਨਵਰ ਆਪਣੇ ਨੇੜੇ ਦੇ ਜਾਨਵਰਾਂ ਨੂੰ ਛੁਹੰਦਾ ਸੀ ਅਤੇ ਆਪਣੇ ਦੂਸਰੇ ਦੋ ਖੰਭਾਂ ਨਾਲ ਉਹ ਆਪਣੇ ਸ਼ਰੀਰ ਨੂੰ ਢੱਕਦਾ ਸੀ।

Revelation 7:11
ਬਜ਼ੁਰਗ ਅਤੇ ਚਾਰੇ ਸਜੀਵ ਚੀਜ਼ਾਂ ਉੱਥੇ ਹੀ ਸਨ। ਸਾਰੇ ਦੂਤ ਉਨ੍ਹਾਂ ਦੇ ਅਤੇ ਤਖਤ ਦੇ ਆਲੇ-ਦੁਆਲੇ ਖਲੋਤੇ ਹੋਏ ਸਨ। ਦੂਤ ਤਖਤ ਅੱਗੇ ਮੂਧੇ ਮੂੰਹ ਡਿੱਗ ਪਏ ਅਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ।

Ezekiel 10:16
ਅਤੇ ਉਨ੍ਹਾਂ ਦੇ ਨਾਲ ਹੀ ਪਹੀਏ ਵੀ ਉੱਠ ਗਏ। ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਚੁੱਕੇ ਅਤੇ ਹਵਾ ਵਿੱਚ ਉੱਡ ਗਏ, ਕੋਈ ਪਹੀਏ ਵੀ ਮੁੜੇ ਨਹੀਂ।

Ezekiel 10:21
ਮੇਰਾ ਭਾਵ ਹੈ ਹਰ ਜਾਨਵਰ ਦੇ ਚਾਰ ਚਿਹਰੇ ਸਨ, ਚਾਰ ਖੰਭ ਸਨ, ਅਤੇ ਕੁਝ ਅਜਿਹਾ ਉਨ੍ਹਾਂ ਨੇ ਖੰਭਾਂ ਹੇਠਾਂ ਆਦਮੀ ਦੀਆਂ ਬਾਹਾਂ ਵਰਗਾ ਦਿਖਾਈ ਦਿੰਦਾ ਸੀ।

Daniel 7:10
ਅਗ੍ਗ ਦਾ ਦਰਿਆ ਇੱਕ ਸੀ ਵਗਦਾ ਪਿਆ ਸਾਹਮਣੇ ਪਰਾਚੀਨ ਰਾਜੇ ਦੇ। ਹਜਾਰਾਂ ਦੇ ਹਜਾਰਾਂ ਲੋਕ ਉਸਦੀ ਸੇਵਾ ਕਰ ਰਹੇ ਸਨ। ਦਸ ਹਜ਼ਾਰ ਵਾਰੀ ਦਸ ਹਜ਼ਾਰ ਲੋਕ ਉਸ ਦੇ ਅੱਗੇ ਖਲੋਤੇ ਹੋਏ ਸਨ। ਇਹ ਸੀ ਜਿਵੇਂ ਕਚਿਹਰੀ ਹੋਵੇ ਸ਼ੁਰੂ ਹੋਣ ਵਾਲੀ ਅਤੇ ਕਿਤਾਬਾਂ ਹੋਣ ਖੁਲ੍ਹੀਆਂ।

Daniel 9:21
ਜਦੋਂ ਮੈਂ ਪ੍ਰਾਰਥਨਾ ਕਰ ਰਿਹਾ ਸਾਂ, ਉਹ ਆਦਮੀ ਜਬਰਾਈਲ, ਮੇਰੇ ਕੋਲ ਆਇਆ। ਜਬਰਾਈਲ ਉਹ ਵਿਅਕਤੀ ਸੀ ਜਿਸ ਨੂੰ ਮੈਂ ਦਰਸ਼ਨ ਵਿੱਚ ਦੇਖਿਆ ਸੀ। ਜਬਰਾਈਲ ਉਡਦਾ ਹੋਇਆ ਕਾਹਲੀ ਨਾਲ ਮੇਰੇ ਕੋਲ ਆਇਆ। ਉਹ ਸ਼ਾਮ ਦੀ ਬਲੀ ਵੇਲੇ ਆਇਆ।

Zechariah 3:4
ਫ਼ਿਰ ਦੂਤ ਨੇ ਬਾਕੀ ਖੜ੍ਹੇ ਦੂਤਾਂ ਨੂੰ ਆਖਿਆ, “ਯਹੋਸ਼ੁਆ ਦਾ ਮੈਲਾ ਚੋਲਾ ਲਾਹ ਲਓ।” ਤਦ ਦੂਤ ਨੇ ਯਹੋਸ਼ੁਆ ਨੂੰ ਕਿਹਾ, “ਹੁਣ ਮੈਂ ਤੇਰੀ ਪੁਰਾਣੀ ਸ਼ਰਮਿੰਦਗੀ ਲਾਹ ਲਈ ਹੈ ਅਤੇ ਉਸ ਬਦਲੇ ਤੈਨੂੰ ਨਵਾਂ ਚੋਲਾ ਦੇ ਰਿਹਾ ਹਾਂ।”

Luke 1:10
ਜਿਸ ਵਕਤ ਧੂਪ ਧੁਖਾਉਣ ਦਾ ਵੇਲਾ ਸੀ, ਸਾਰੇ ਲੋਕ ਇਕੱਠੇ ਹੋਕੇ ਮੰਦਰ ਦੇ ਬਾਹਰ ਪ੍ਰਾਰਥਨਾ ਕਰ ਰਹੇ ਸਨ।

Hebrews 1:7
ਦੂਤਾਂ ਬਾਰੇ ਪਰਮੇਸ਼ੁਰ ਨੇ ਇਹ ਆਖਿਆ, “ਪਰਮੇਸ਼ੁਰ ਆਪਣੇ ਦੂਤਾਂ ਨੂੰ ਹਵਾਵਾਂ ਵਰਗਾ ਬਣਾਉਂਦਾ ਹੈ ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਵਰਗਾ ਬਣਾਉਂਦਾ ਹੈ।”

Revelation 8:13
ਜਦੋਂ ਮੈਂ ਤੱਕਿਆ, ਮੈਂ ਅਕਾਸ਼ ਵਿੱਚ ਬਹੁਤ ਉੱਚੇ ਉੱਡਦੇ ਬਾਜ਼ ਨੂੰ ਵੇਖਿਆ ਅਤੇ ਉਸ ਨੇ ਆਖਿਆ, “ਤਕਲੀਫ਼। ਤਕਲੀਫ਼। ਉਨ੍ਹਾਂ ਲੋਕਾਂ ਲਈ ਤਕਲੀਫ਼ ਜੋ ਧਰਤੀ ਤੇ ਰਹਿੰਦੇ ਹਨ। ਇਹ ਉਦੋਂ ਸ਼ੁਰੂ ਹੋਵੇਗੀ ਜਦੋਂ ਦੂਸਰੇ ਤਿੰਨ ਦੂਤ ਆਪਣੀਆਂ ਤੁਰ੍ਹੀਆਂ ਵਜਾਉਣਗੇ।”

Revelation 14:6
ਤਿੰਨ ਦੂਤ ਫ਼ਿਰ ਮੈਂ ਇੱਕ ਹੋਰ ਦੂਤ ਨੂੰ ਹਵਾ ਵਿੱਚ ਉੱਚਾ ਉਡਦਿਆਂ ਵੇਖਿਆ। ਇਸ ਦੂਤ ਕੋਲ ਧਰਤੀ ਤੇ ਰਹਿਣ ਵਾਲੇ ਲੋਕਾਂ – ਹਰ ਕੌਮ, ਕਬੀਲੇ ਭਾਸ਼ਾ ਅਤੇ ਜਾਤੀ ਦੇ ਲੋਕਾਂ ਨੂੰ ਕਦੀ ਵੀ ਨਾ ਖਤਮ ਹੋਣ ਵਾਲੀ ਖੁਸ਼ਖਬਰੀ ਦਿੱਤੀ ਗਈ ਸੀ।

Ezekiel 1:24
ਫ਼ੇਰ ਮੈਂ ਖੰਭਾਂ ਦੀ ਸਰਸਰਾਹਟ ਸੁਣੀ। ਹਰ ਵਾਰੀ ਜਦੋਂ ਉਹ ਜਾਨਵਰ ਹਿਲਦੇ ਸਨ, ਉਨ੍ਹਾਂ ਦੇ ਖੰਭ ਬਹੁਤ ਉੱਚੀ ਆਵਾਜ਼ ਕਰਦੇ ਸਨ। ਉਹ ਪਾਣੀ ਦੇ ਹੜ੍ਹ ਵਰਗੀ ਆਵਾਜ਼ ਕਰਦੇ ਸਨ। ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਵਾਂਗ ਸ਼ੋਰੀਲੇ ਸਨ। ਉਹ ਇੱਕ ਫ਼ੌਜ ਵਾਂਗ ਜਾਂ ਲੋਕਾਂ ਦੀ ਭੀੜ ਵਾਂਗ ਸ਼ੋਰੀਲੇ ਸਨ ਅਤੇ ਜਦੋਂ ਉਹ ਜਾਨਵਰ ਹਿਲਣੋ ਹਟ ਜਾਂਦੇ ਸਨ, ਉਹ ਆਪਣੇ ਖੰਭਾਂ ਨੂੰ ਆਪਣੇ ਪਾਸਿਆਂ ਤੇ ਸੁੱਟ ਲੈਂਦੇ ਸਨ।

Ezekiel 1:9
ਉਹ ਉਸ ਦਿਸ਼ਾ ਵੱਲ ਤੁਰੇ ਜਿੱਧਰ ਉਹ ਤੱਕ ਰਹੇ ਸਨ।

Ezekiel 1:6
ਪਰ ਹਰੇਕ ਜਾਨਵਰ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ।

Genesis 17:3
ਫ਼ੇਰ ਅਬਰਾਮ ਨੇ ਪਰਮੇਸ਼ੁਰ ਨੂੰ ਸਿਜਦਾ ਕੀਤਾ। ਪਰਮੇਸ਼ੁਰ ਨੇ ਉਸ ਨੂੰ ਆਖਿਆ,

Exodus 3:6
ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ੁਰ ਹਾਂ। ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਤੇ ਯਾਕੂਬ ਦਾ ਪਰਮੇਸ਼ੁਰ ਹਾਂ।” ਮੂਸਾ ਨੇ ਆਪਣਾ ਚਿਹਰਾ ਕੱਜ ਲਿਆ ਕਿਉਂਕਿ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ।

Exodus 25:20
ਇਨ੍ਹਾਂ ਦੂਤਾਂ ਦੇ ਖੰਭ ਅਕਾਸ਼ ਵੱਲ ਫ਼ੈਲੇ ਹੋਣੇ ਚਾਹੀਦੇ ਹਨ। ਦੂਤਾਂ ਨੇ ਸੰਦੂਕ ਨੂੰ ਆਪਣੀਆਂ ਖੰਭਾਂ ਨਾਲ ਕਜਿਆ ਹੋਣਾ ਚਾਹੀਦਾ ਹੈ। ਦੂਤਾਂ ਦਾ ਚਿਹਰਾ ਇੱਕ ਦੂਸਰੇ ਦੇ ਸਾਹਮਣੇ ਹੋਣਾ ਚਾਹੀਦਾ ਹੈ, ਢੱਕਣ ਵੱਲ ਦੇਖਦਿਆਂ ਹੋਇਆਂ।

Exodus 37:9
ਦੂਤਾਂ ਦੇ ਖੰਭ ਅਕਾਸ਼ ਵੱਲ ਫ਼ੈਲੇ ਹੋਏ ਸਨ। ਦੂਤਾਂ ਨੇ ਆਪਣੇ ਖੰਭਾਂ ਨਾਲ ਸੰਦੂਕ ਨੂੰ ਢੱਕਿਆ ਹੋਇਆ ਸੀ। ਦੂਤਾਂ ਦਾ ਮੂੰਹ ਢੱਕਣ ਵੱਲ ਦੇਖਦੇ ਹੋਏ ਇੱਕ ਦੂਸਰੇ ਵੱਲ ਸੀ।

1 Kings 6:27
ਉਸ ਨੇ ਦੋਨਾਂ ਕਰੂਬੀ ਫਰਿਸ਼ਤਿਆਂ ਨੂੰ ਮੰਦਰ ਦੇ ਅੰਦਰਲੇ ਵੱਲ ਰੱਖਿਆ ਅਤੇ ਉਨ੍ਹਾਂ ਨੇ ਆਪਣੇ ਖੰਭ ਖਿਲਾਰੇ ਹੋਏ ਸਨ। ਇੱਕ ਕਰੂਬੀ ਫਰਿਸ਼ਤੇ ਦਾ ਖੰਭ ਇੱਕ ਕੰਧ ਨਾਲ ਅਤੇ ਦੂਜੇ ਕਰੂਬੀ ਫਰਿਸ਼ਤੇ ਦਾ ਖੰਭ ਦੂਜੀ ਕੰਧ ਨਾਲ ਲੱਗਿਆ ਹੋਇਆ ਸੀ ਅਤੇ ਉਨ੍ਹਾਂ ਦੇ ਖੰਭ ਮੰਦਰ ਵਿੱਚ ਇੱਕ ਦੂਜੇ ਨਾਲ ਲੱਗਦੇ ਸਨ।

1 Kings 8:7
ਕਰੂਬੀ ਫ਼ਰਿਸ਼ਤਿਆਂ ਦੇ ਖੰਭ ਪਵਿੱਤਰ ਸੰਦੂਕ ਦੇ ਉੱਪਰ ਫ਼ੈਲੇ ਹੋਏ ਸਨ। ਤਾਂ ਜੋ ਉਹ ਪਵਿੱਤਰ ਸੰਦੂਕ ਅਤੇ ਇਸ ਨੂੰ ਚੁੱਕਣ ਲਈ ਵਰਤੀਆਂ ਜਾਣ ਵਾਲੀਆਂ ਚੋਬਾਂ ਨੂੰ ਢੱਕ ਲੈਣ।

1 Kings 19:13
ਜਦੋਂ ਏਲੀਯਾਹ ਨੇ ਆਵਾਜ਼ ਸੁਣੀ, ਉਸ ਨੇ ਆਪਣਾ ਚਿਹਰਾ ਢੱਕਣ ਲਈ ਆਪਣੇ ਚੋਲੇ ਦਾ ਇਸਤੇਮਾਲ ਕੀਤਾ। ਫ਼ੇਰ ਉਹ ਗਿਆ ਅਤੇ ਗੁਫ਼ਾ ਦੇ ਪ੍ਰਵੇਸ਼ ਤੇ ਖਲੋ ਗਿਆ। ਫ਼ਿਰ ਇੱਕ ਆਵਾਜ਼ ਨੇ ਉਸ ਨੂੰ ਆਖਿਆ, “ਏਲੀਯਾਹ, ਤੂੰ ਇੱਥੇ ਕਿਉਂ ਹੈਂ?”

1 Kings 22:19
ਪਰ ਮੀਕਾਯਾਹ ਯਹੋਵਾਹ ਵਲੋਂ ਬੋਲਦਾ ਰਿਹਾ ਅਤੇ ਆਖਿਆ, “ਸੁਣੋ! ਇਹ ਵਾਕ ਹਨ ਜੋ ਯਹੋਵਾਹ ਨੇ ਕਹੇ। ਮੈਂ ਯਹੋਵਾਹ ਨੂੰ ਅਕਾਸ਼ ਵਿੱਚ ਆਪਣੇ ਸਿੰਘਾਸਣ ਤੇ ਬੈਠਿਆਂ ਅਤੇ ਉਸ ਦੇ ਦੂਤਾਂ ਨੂੰ ਉਸ ਦੇ ਨਜ਼ਦੀਕ ਖੜ੍ਹੇ ਵੇਖਿਆ ਹੈ।

Job 1:6
ਫੇਰ ਦੂਤਾਂ ਦਾ, ਯਹੋਵਾਹ ਨੂੰ ਮਿਲਣ ਦਾ ਦਿਨ ਆ ਗਿਆ। ਸ਼ਤਾਨ ਵੀ ਉਨ੍ਹਾਂ ਦੂਤਾਂ ਨਾਲ ਉਬੇ ਸੀ।

Job 4:18
ਦੇਖੋ, ਪਰਮੇਸ਼ੁਰ ਆਪਣੇ ਅਕਾਸ਼ ਦੇ ਸੇਵਕਾਂ ਉੱਤੇ ਵੀ ਭਰੋਸਾ ਨਹੀਂ ਕਰ ਸੱਕਦਾ। ਉਹ ਆਪਣੇ ਦੂਤਾਂ ਅੰਦਰ ਵੀ ਸਮੱਸਿਆਵਾਂ ਵੇਖ ਸੱਕਦਾ ਹੈ।

Job 15:15
ਪਰਮੇਸ਼ੁਰ ਆਪਣੇ ਦੂਤਾਂ ਤੇ ਵੀ ਭਰੋਸਾ ਨਹੀਂ ਕਰਦਾ। ਪਰਮੇਸ਼ੁਰ ਦੇ ਮੁਕਾਬਲੇ ਵਿੱਚ ਅਕਾਸ਼ ਵੀ ਪਵਿੱਤਰ ਨਹੀਂ ਹਨ।

Psalm 18:10
ਯਹੋਵਾਹ ਆਕਾਸ਼ ਵਿੱਚ ਉੱਡ ਰਿਹਾ ਸੀ। ਉਹ ਤੇਜ਼ ਦੇ ਕਰੂਬੀਆਂ ਤੇ ਸਵਾਰ ਉੱਡ ਰਿਹਾ ਸੀ। ਉਹ ਉੱਚੀਆਂ ਹਵਾਵਾਂ ਉੱਤੋਂ ਦੀ ਉੱਡ ਰਿਹਾ ਸੀ।

Psalm 89:7
ਪਰਮੇਸ਼ੁਰ ਇੱਕ ਸਾਥ ਪਵਿੱਤਰ ਇਕੱਠ ਕਰੇਗਾ। ਉਹ ਦੂਤ ਉਸ ਦੇ ਚਾਰ-ਚੁਫ਼ੇਰੇ ਹਨ। ਉਹ ਉਸਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ। ਅਤੇ ਉਹ ਉਸ ਦੇ ਅੱਗੇ ਸ਼ਰਧਾ ਵਿੱਚ ਖੜਦੇ ਹਨ।

Psalm 104:4
ਹੇ ਪਰਮੇਸ਼ੁਰ, ਤੁਸੀਂ ਆਪਣੇ ਦੂਤਾਂ ਨੂੰ ਹਵਾ ਦੇ ਵਾਂਗ ਅਤੇ ਸੇਵਕਾਂ ਨੂੰ ਅੱਗ ਵਾਂਗ ਬਣਾਇਆ ਹੈ।

Ezekiel 1:4
ਯਹੋਵਾਹ ਦਾ ਰਬ-ਪਰਮੇਸ਼ੁਰ ਦਾ ਤਖਤ ਮੈਂ (ਹਿਜ਼ਕੀਏਲ) ਉੱਤਰ ਵੱਲੋਂ ਇੱਕ ਵੱਡਾ ਤੂਫ਼ਾਨ ਆਉਂਦਿਆਂ ਦੇਖਿਆ। ਇੱਕ ਤੇਜ਼ ਹਵਾ ਵਾਲਾ ਇੱਕ ਵੱਡਾ ਬੱਦਲ ਸੀ, ਅਤੇ ਇਸ ਵਿੱਚੋਂ ਅੱਗ ਚਮਕ ਰਹੀ ਸੀ। ਇਸਦੇ ਸਾਰੇ ਪਾਸੇ ਰੌਸ਼ਨੀ ਲਿਸ਼ਕ ਰਹੀ ਸੀ ਅਤੇ ਇਸਦੇ ਅੰਦਰੋਂ ਕੁਝ ਗਰਮ ਧਾਤ ਜਿਹਾ ਅੱਗ ਵਿੱਚ ਭਖ ਰਿਹਾ ਸੀ।