Isaiah 49:24
ਜਦੋਂ ਕੋਈ ਤਕੜਾ ਸਿਪਾਹੀ ਜੰਗ ਵਿੱਚ ਦੌਲਤ ਜਿਤ੍ਤਦਾ ਹੈ, ਤੁਸੀਂ ਉਹ ਦੌਲਤ ਉਸ ਕੋਲੋ ਨਹੀਂ ਖੋਹ ਸੱਕਦੇ। ਜਦੋਂ ਕੋਈ ਤਕੜਾ ਸਿਪਾਹੀ ਕਿਸੇ ਕੈਦੀ ਦੀ ਰਾਖੀ ਕਰਦਾ, ਉਹ ਕੈਦੀ ਬਚਕੇ ਨਹੀਂ ਨਿਕਲ ਸੱਕਦਾ।
Isaiah 49:24 in Other Translations
King James Version (KJV)
Shall the prey be taken from the mighty, or the lawful captive delivered?
American Standard Version (ASV)
Shall the prey be taken from the mighty, or the lawful captives be delivered?
Bible in Basic English (BBE)
Will the goods of war be taken from the strong man, or the prisoners of the cruel one be let go?
Darby English Bible (DBY)
Shall the prey be taken from the mighty? and shall he that is rightfully captive be delivered?
World English Bible (WEB)
Shall the prey be taken from the mighty, or the lawful captives be delivered?
Young's Literal Translation (YLT)
Is prey taken from the mighty? And the captive of the righteous delivered?
| Shall the prey | הֲיֻקַּ֥ח | hăyuqqaḥ | huh-yoo-KAHK |
| be taken | מִגִּבּ֖וֹר | miggibbôr | mee-ɡEE-bore |
| mighty, the from | מַלְק֑וֹחַ | malqôaḥ | mahl-KOH-ak |
| or | וְאִם | wĕʾim | veh-EEM |
| the lawful | שְׁבִ֥י | šĕbî | sheh-VEE |
| captive | צַדִּ֖יק | ṣaddîq | tsa-DEEK |
| delivered? | יִמָּלֵֽט׃ | yimmālēṭ | yee-ma-LATE |
Cross Reference
Matthew 12:29
ਜੇਕਰ ਕੋਈ ਮਨੁੱਖ ਕਿਸੇ ਜ਼ੋਰਾਵਰ ਦੇ ਘਰ ਵਿੱਚ ਘੁਸ ਕੇ ਉਸਦਾ ਮਾਲ ਚੋਰੀ ਕਰਨਾ ਚਾਹੇ ਤਾਂ ਪਹਿਲਾਂ ਉਹ ਉਸ ਜੋਰਾਵਰ ਨੂੰ ਬੰਨ੍ਹੇਗਾ ਤਾਂ ਹੀ ਉਹ ਜੋਰਾਵਰ ਦੇ ਘਰੋਂ ਮਾਲ ਚੋਰੀ ਕਰ ਸੱਕਦਾ ਹੈ।
Luke 11:21
“ਜਦੋਂ ਕੋਈ ਤਾਕਤਵਰ ਮਨੁੱਖ ਪੂਰੀ ਤਰ੍ਹਾਂ ਹਥਿਆਰ ਬੰਦ ਹੁੰਦਾ ਹੈ ਅਤੇ ਆਪਣੇ ਘਰ ਦੀ ਰੱਖਵਾਲੀ ਕਰ ਰਿਹਾ ਹੁੰਦਾ ਹੈ, ਤਾਂ ਉਸਦੀ ਸੰਪਤੀ ਸੁਰੱਖਿਅਤ ਹੁੰਦੀ ਹੈ।
Ezekiel 37:11
ਫ਼ੇਰ ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਇਹ ਹੱਡੀਆਂ ਇਸਰਾਏਲ ਦੇ ਸਾਰੇ ਪਰਿਵਾਰ ਵਾਂਗ ਹਨ। ਇਸਰਾਏਲ ਦੇ ਲੋਕ ਆਖਦੇ ਹਨ, ‘ਸਾਡੀਆਂ ਹੱਡੀਆਂ ਖੁਸ਼ਕ ਹੋ ਗਈਆਂ ਹਨ, ਸਾਡੀ ਉਮੀਦ ਚਲੀ ਗਈ ਹੈ। ਅਸੀਂ ਪੂਰੀ ਤਰ੍ਹਾਂ ਤਬਾਹ ਹੋ ਗਏ ਹਾਂ!’
Ezekiel 37:3
ਫ਼ੇਰ ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਇਹ ਹੱਡੀਆਂ ਮੁੜਕੇ ਜਿਉਂਦੀਆਂ ਹੋ ਸੱਕਦੀਆਂ ਹਨ?” ਮੈਂ ਜਵਾਬ ਦਿੱਤਾ, “ਯਹੋਵਾਹ ਮੇਰੇ ਪ੍ਰਭੂ, ਸਿਰਫ਼ ਤੁਸੀਂ ਹੀ ਇਹ ਸਵਾਲ ਦਾ ਜਵਾਬ ਜਾਣਦੇ ਹੋ।”
Jeremiah 25:11
ਉਹ ਸਾਰਾ ਇਲਾਕਾ ਸਖਣਾ ਮਾਰੂਬਲ ਹੋਵੇਗਾ। ਉਹ ਸਾਰੇ ਲੋਕ 70 ਵਰ੍ਹਿਆਂ ਤੀਕ ਬਾਬਲ ਦੇ ਰਾਜੇ ਦੇ ਗੁਲਾਮ ਬਣੇ ਰਹਿਣਗੇ।
Jeremiah 25:6
ਹੋਰਨਾਂ ਦੇਵਤਿਆਂ ਦੇ ਅਨੁਯਾਈ ਨਾ ਬਣੋ। ਉਨ੍ਹਾਂ ਦੀ ਸੇਵਾ ਜਾਂ ਉਪਾਸਨਾ ਨਾ ਕਰੋ। ਉਨ੍ਹਾਂ ਬੁੱਤਾਂ ਦੀ ਉਪਾਸਨਾ ਨਾ ਕਰੋ ਜਿਨ੍ਹਾਂ ਨੂੰ ਕਿਸੇ ਬੰਦੇ ਨੇ ਬਣਾਇਆ ਹੈ। ਇਹ ਗੱਲ ਸਿਰਫ਼ ਮੈਨੂੰ ਤੁਹਾਡੇ ਲਈ ਗੁੱਸਾ ਦਿਵਾਉਂਦੀ ਹੈ। ਇਹ ਗੱਲ ਕਰਕੇ ਤੁਸੀਂ ਸਿਰਫ਼ ਆਪਣੇ ਆਪ ਨੂੰ ਦੁੱਖ ਦਿੰਦੇ ਹੋ।”
Isaiah 53:12
ਇਸ ਕਾਰਣ ਮੈਂ ਆਪਣੇ ਬੰਦਿਆਂ ਵਿੱਚੋਂ ਉਸ ਨੂੰ ਇਨਾਮ ਦੇਵਾਂਗਾ। ਉਹ ਉਨ੍ਹਾਂ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਵਿੱਚੋਂ ਹਿੱਸਾ ਲਵੇਗਾ ਜਿਹੜੇ ਤਾਕਤਵਰ ਹਨ। ਮੈਂ ਉਸ ਦੇ ਲਈ ਹੀ ਅਜਿਹਾ ਕਰਾਂਗਾ ਕਿਉਂ ਕਿ ਉਹ ਮਰ ਗਿਆ ਅਤੇ ਲੋਕਾਂ ਨੂੰ ਆਪਣਾ ਜੀਵਨ ਦੇ ਦਿੱਤਾ। ਲੋਕਾਂ ਨੇ ਆਖਿਆ ਕਿ ਉਹ ਮੁਜਰਿਮ ਸੀ। ਪਰ ਸੱਚ ਇਹ ਹੈ ਕਿ ਉਸ ਨੇ ਬਹੁਤ ਸਾਰੇ ਲੋਕਾਂ ਦੇ ਪਾਪ ਆਪਣੇ ਉੱਤੇ ਲੈ ਲੇ। ਅਤੇ ਹੁਣ ਉਹ ਉਨ੍ਹਾਂ ਲੋਕਾਂ ਲਈ ਗੱਲ ਕਰਦਾ ਹੈ ਜਿਨ੍ਹਾਂ ਨੇ ਪਾਪ ਕੀਤੇ ਹਨ।”
Isaiah 42:22
ਪਰ ਜ਼ਰਾ ਲੋਕਾਂ ਵੱਲ ਦੇਖੋ। ਹੋਰਨਾਂ ਲੋਕਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਹੈ ਤੇ ਉਨ੍ਹਾਂ ਪਾਸੋਂ ਉਨ੍ਹਾਂ ਦੀਆਂ ਚੀਜ਼ਾਂ ਖੋਹ ਲਈਆਂ ਹਨ। ਸਾਰੇ ਹੀ ਜਵਾਨ ਆਦਮੀ ਭੈਭੀਤ ਨੇ ਉਹ ਕੈਦਾਂ ਅੰਦਰ ਡਕੱ ਹੋਏ ਨੇ ਲੋਕਾਂ ਨੇ ਉਨ੍ਹਾਂ ਤੋਂ ਪੈਸੇ ਖੋਹ ਲੇ ਨੇ। ਤੇ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ। ਹੋਰਨਾਂ ਲੋਕਾਂ ਉਨ੍ਹਾਂ ਦਾ ਪੈਸਾ ਖੋਹਿਆ ਤੇ ਕਿਸੇ ਬੰਦੇ ਨੇ ਵੀ ਨਹੀਂ ਆਖਿਆ, “ਇਸ ਨੂੰ ਵਾਪਸ ਕਰੋ!”
Psalm 126:1
ਮੰਦਰ ਜਾਣ ਵੇਲੇ ਦਾ ਇੱਕ ਗੀਤ। ਜਦੋਂ ਇੱਕ ਵਾਰ ਫ਼ੇਰ ਯਹੋਵਾਹ ਸਾਨੂੰ ਮੁਕਤ ਕਰੇਗਾ ਇਹ ਗੱਲ ਸੁਪਨੇ ਵਰਗੀ ਹੋਵੇਗੀ।
Psalm 124:6
ਯਹੋਵਾਹ ਦੀ ਉਸਤਤਿ ਕਰੋ! ਯਹੋਵਾਹ ਨੇ ਸਾਨੂੰ ਸਾਡੇ ਦੁਸ਼ਮਣਾ ਹੱਥੋਂ ਫ਼ੜੇ ਜਾਣ ਅਤੇ ਸਾਨੂੰ ਮਾਰਨ ਨਹੀਂ ਦਿੱਤਾ।
Nehemiah 9:37
ਇਸ ਧਰਤੀ ਦੀ ਮਿੱਟੀ ਬੜੀ ਉਪਜਾਉ ਹੈ ਪਰ ਅਸੀਂ ਪਾਪ ਕੀਤੇ ਹਨ। ਅਤੇ ਜਿਹੜੇ ਰਾਜੇ ਤੂੰ ਸਾਡੇ ਉੱਪਰ ਨਿਯੁਕਤ ਕੀਤੇ ਇਹ ਫ਼ਸ਼ਲ ਉਨ੍ਹਾਂ ਨੂੰ ਚਲੀ ਗਈ। ਉਹੀ ਪਾਤਸ਼ਾਹ ਸਾਡੇ ਸਰੀਰਾਂ ਅਤੇ ਸਾਡੇ ਪਸ਼ੂਆਂ ਤੇ ਸ਼ਾਸਨ ਕਰਦੇ ਹਨ। ਉਹ ਆਪਣੀ ਮਨ ਮਰਜ਼ੀ ਕਰਦੇ ਹਨ ਤੇ ਹੁਣ ਅਸੀਂ ਬੜੀ ਮੁਸੀਬਤ ਵਿੱਚ ਹਾਂ।
Nehemiah 9:33
ਪਰ ਪਰਮੇਸ਼ੁਰ, ਤੂੰ ਉਹ ਕਰਨ ਵਿੱਚ ਧਰਮੀ ਸੀ ਜੋ ਤੂੰ ਸਾਡੇ ਨਾਲ ਕੀਤਾ। ਤੂੰ ਧਰਮੀ ਸੀ ਅਤੇ ਅਸੀਂ ਦੁਸ਼ਟਤਾ ਦਾ ਵਿਖਾਵਾ ਕੀਤਾ।
Ezra 9:13
“ਜੋ ਬਦਕਿਸਮਤੀ ਸਾਨੂੰ ਭੋਗਣੀ ਪਈ ਹੈ ਉਹ ਸਾਡੀਆਂ ਆਪਣੀਆਂ ਗਲਤੀਆਂ ਕਾਰਣ ਹੈ। ਅਸੀਂ ਬਹੁਤ ਭੈੜੇ ਕੰਮ ਕੀਤੇ ਇਸ ਲਈ ਅਸੀਂ ਦੋਸ਼ੀ ਹਾਂ ਪਰ ਪਰਮੇਸ਼ੁਰ, ਤੂੰ ਸਾਨੂੰ ਉਸ ਨਾਲੋਂ ਬਹੁਤ ਘੱਟ ਸਜ਼ਾ ਦਿੱਤੀ ਹੈ ਜਿਸਦੇ ਕਿ ਅਸੀਂ ਅਧਿਕਾਰੀ ਹਾਂ ਉਨ੍ਹਾਂ ਭਿਆਨਕ ਕੰਮਾਂ ਲਈ ਜੋ ਅਸੀਂ ਕੀਤੇ ਸਨ। ਅਤੇ ਤੂੰ ਸਾਡੇ ਕੁਝ ਲੋਕਾਂ ਨੂੰ ਕੈਦ ਤੋਂ ਪਰਤਨ ਦਿੱਤਾ।
Ezra 9:9
ਹਾਂ ਅਸੀਂ ਗੁਲਾਮ ਸੀ, ਪਰ ਸਾਡੇ ਪਰਮੇਸ਼ੁਰ ਨੇ ਸਾਨੂੰ ਗੁਲਾਮਾਂ ਵਜੋਂ ਨਹੀਂ ਰਹਿਣ ਦਿੱਤਾ। ਉਹ ਸਾਡੇ ਤੇ ਦਯਾਲੂ ਸੀ ਅਤੇ ਫਾਰਸ ਦੇ ਪਾਤਸ਼ਾਹ ਤੋਂ ਵੀ ਸਾਡੇ ਉੱਤੇ ਮਿਹਰ ਦਰਸਾਈ। ਸਾਡੇ ਪਰਮੇਸ਼ੁਰ ਦਾ ਮੰਦਰ ਤਬਾਹ ਕਰ ਦਿੱਤਾ ਗਿਆ ਸੀ। ਪਰ ਉਸ ਨੇ ਸਾਨੂੰ ਨਵਾਂ ਜੀਵਨ ਦਿੱਤਾ ਤਾਂ ਜੋ ਅਸੀਂ ਉਸ ਦਾ ਮੰਦਰ ਮੁੜ ਤੋਂ ਉਸਾਰ ਕੇ ਨਵਾਂ ਬਣਾ ਸੱਕੀਏ। ਉਸ ਨੇ ਸਾਡੀ ਰੱਖਿਆ ਲਈ ਸਾਨੂੰ ਯਹੂਦਾਹ ਅਤੇ ਯਰੂਸ਼ਲਮ ਵਿੱਚ ਕੰਧ ਦਿੱਤੀ।