Isaiah 46:2
ਉਹ ਸਾਰੇ ਝੂਠੇ ਦੇਵਤੇ ਝੁਕ ਜਾਣਗੇ-ਉਹ ਸਾਰੇ ਹੀ ਡਿੱਗ ਪੈਣਗੇ। ਉਹ ਝੂਠੇ ਦੇਵਤੇ ਬਚ ਕੇ ਨਹੀਂ ਜਾ ਸੱਕਦੇ-ਉਨ੍ਹਾਂ ਸਾਰਿਆਂ ਨੂੰ ਕੈਦੀਆਂ ਵਾਂਗ ਲਿਜਾਇਆ ਜਾਵੇਗਾ।
Isaiah 46:2 in Other Translations
King James Version (KJV)
They stoop, they bow down together; they could not deliver the burden, but themselves are gone into captivity.
American Standard Version (ASV)
They stoop, they bow down together; they could not deliver the burden, but themselves are gone into captivity.
Bible in Basic English (BBE)
They are bent down, they are falling together: they were not able to keep their images safe, but they themselves have been taken prisoner.
Darby English Bible (DBY)
They bend, they are bowed down together; they could not deliver the burden, and themselves are gone into captivity.
World English Bible (WEB)
They stoop, they bow down together; they could not deliver the burden, but themselves are gone into captivity.
Young's Literal Translation (YLT)
They have stooped, they have bowed together, They have not been able to deliver the burden, And themselves into captivity have gone.
| They stoop, | קָרְס֤וּ | qorsû | kore-SOO |
| they bow down | כָֽרְעוּ֙ | kārĕʿû | ha-reh-OO |
| together; | יַחְדָּ֔ו | yaḥdāw | yahk-DAHV |
| they could | לֹ֥א | lōʾ | loh |
| not | יָכְל֖וּ | yoklû | yoke-LOO |
| deliver | מַלֵּ֣ט | mallēṭ | ma-LATE |
| the burden, | מַשָּׂ֑א | maśśāʾ | ma-SA |
| but themselves | וְנַפְשָׁ֖ם | wĕnapšām | veh-nahf-SHAHM |
| are gone | בַּשְּׁבִ֥י | baššĕbî | ba-sheh-VEE |
| into captivity. | הָלָֽכָה׃ | hālākâ | ha-LA-ha |
Cross Reference
Jeremiah 48:7
“ਤੁਸੀਂ ਆਪਣੀਆਂ ਬਣਾਈਆਂ ਚੀਜ਼ਾਂ ਅੰਦਰ ਅਤੇ ਆਪਣੀ ਦੌਲਤ ਵਿੱਚ ਭਰੋਸਾ ਕੀਤਾ ਸੀ। ਇਸ ਲਈ ਤੁਸੀਂ ਫ਼ੜੇ ਜਾਵੋਂਗੇ। ਕਮੋਸ਼ ਦੇਵਤੇ ਨੂੰ ਬੰਦੀ ਬਣਾ ਲਿਆ ਜਾਵੇਗਾ। ਅਤੇ ਉਸ ਦੇ ਨਾਲ ਉਸ ਦੇ ਜਾਜਕ ਅਤੇ ਅਧਿਕਾਰੀ ਵੀ ਫ਼ੜੇ ਜਾਣਗੇ।
2 Samuel 5:21
ਫ਼ਲਿਸਤੀਆਂ ਨੇ ਆਪਣੇ ਦੇਵਤਿਆਂ ਦੀਆਂ ਮੂਰਤਾਂ ਨੂੰ ਬਆਲ ਪਰਾਸੀਮ ਵਿੱਚ ਹੀ ਛੱਡਿਆ ਤ੍ਤੇ ਉੱਥੋਂ ਚੱਲੇ ਗਏ ਤਾਂ ਦਾਊਦ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਮੂਰਤਾਂ ਨੂੰ ਉੱਥੋਂ ਚੁੱਕ ਲਿਆ।
Judges 18:17
ਪੰਜ ਜਾਸੂਸ ਘਰ ਦੇ ਅੰਦਰ ਗਏ। ਪੁਜਾਰੀ ਬਸ ਦਰਵਾਜ਼ੇ ਦੇ ਬਾਹਰ ਉਨ੍ਹਾਂ 600 ਆਦਮੀਆਂ ਨਾਲ ਖਲੋਤਾ ਹੋਇਆ ਸੀ ਜਿਹੜੇ ਲੜਨ ਲਈ ਤਿਆਰ ਸਨ। ਆਦਮੀਆਂ ਨੇ ਘੜਿਆ ਹੋਇਆ ਬੁੱਤ, ਏਫ਼ੋਦ, ਘਰੋਗੀ ਬੁੱਤ ਅਤੇ ਚਾਂਦੀ ਦਾ ਬੁੱਤ ਚੁੱਕ ਲਿਆ। ਜਵਾਨ ਲੇਵੀ ਜਾਜਕ ਨੇ ਆਖਿਆ, “ਤੁਸੀਂ ਕੀ ਕਰ ਰਹੇ ਹੋ?”
Jeremiah 43:12
ਨਬੂਕਦਨੱਸਰ ਮਿਸਰ ਦੇ ਝੂਠੇ ਦੇਵਤਿਆਂ ਦੇ ਮੰਦਰਾਂ ਵਿੱਚ ਅੱਗ ਬਾਲੇਗਾ। ਉਹ ਉਨ੍ਹਾਂ ਮੰਦਰਾਂ ਨੂੰ ਸਾੜ ਦੇਵੇਗਾ ਅਤੇ ਉਹ ਉਨ੍ਹਾਂ ਬੁੱਤਾਂ ਨੂੰ ਚੁੱਕ ਕੇ ਲੈ ਜਾਵੇਗਾ। ਜਿਵੇਂ ਇੱਕ ਆਜੜੀ ਆਪਣੇ ਆਪ ਨੂੰ ਗਰਮ ਕਪੜਿਆਂ ਵਿੱਚ ਲਪੇਟਦਾ ਹੈ, ਨਬੂਕਦਨੱਸਰ ਆਪਣੇ-ਆਪ ਨੂੰ ਮਿਸਰ ਦੀ ਧਰਤੀ ਨਾਲ ਲਪੇਟੇਗਾ ਅਤੇ ਮਿਸਰ ਨੂੰ ਸੁਰੱਖਿਅਤ ਛੱਡ ਜਾਵੇਗਾ।
Judges 18:24
ਮੀਕਾਹ ਨੇ ਜਵਾਬ ਦਿੱਤਾ, “ਤੁਸੀਂ, ਦਾਨ ਦੇ ਬੰਦਿਆਂ ਨੇ ਮੇਰੇ ਬੁੱਤ ਚੁੱਕ ਲਈ ਹਨ। ਮੈਂ ਇਹ ਬੁੱਤ ਆਪਣੇ ਲਈ ਬਣਾਏ ਸਨ। ਤੁਸੀਂ ਮੇਰਾ ਜਾਜਕ ਵੀ ਨਾਲ ਲੈ ਲਿਆ ਹੈ। ਹੁਣ ਮੇਰੇ ਕੋਲ ਕੀ ਬੱਚਿਆਂ ਹੈ? ਤੁਸੀਂ ਮੈਨੂੰ ਇਹ ਕਿਵੇਂ ਆਖ ਸੱਕਦੇ ਹੋ, ‘ਤੈਨੂੰ ਕੀ ਤਕਲੀਫ਼ ਹੈ?’”
Hosea 10:5
ਸਾਮਰਿਯਾ ਦੇ ਲੋਕ ਬੈਤ-ਆਵਨ ਦੇ ਵੱਛਿਆਂ ਦੀ ਉਪਾਸਨਾ ਕਰਦੇ ਹਨ। ਉਹ ਲੋਕ ਰੋਣਗੇ ਅਤੇ ਸੋਗ ਕਰਨਗੇ। ਜਿਨ੍ਹਾਂ ਜਾਜਕਾਂ ਨੇ ਉਸ ਬੁੱਤ ਦੀ ਖੂਬਸੂਰਤੀ ਤੇ ਆਨੰਦ ਮਾਣਿਆ, ਉਹ ਵੀ ਸੋਗ ਮਨਾਉਣਗੇ, ਕਿਉਂ ਕਿ ਇਹ ਉਨ੍ਹਾਂ ਤੋਂ ਲੈ ਲਿਆ ਗਿਆ ਹੈ।
Isaiah 45:20
ਯਹੋਵਾਹ ਪ੍ਰਮਾਣ ਦਿੰਦਾ ਹੈ ਕਿ ਉਹੀ ਇੱਕੋ ਇੱਕ ਪਰਮੇਸ਼ੁਰ ਹੈ “ਤੁਸੀਂ ਲੋਕ ਹੋਰਨਾਂ ਕੌਮਾਂ ਤੋਂ ਬਚ ਗਏ ਹੋ। ਇਸ ਲਈ ਇਕੱਠੇ ਹੋ ਜਾਓ ਅਤੇ ਮੇਰੇ ਪਾਸ ਆਓ। (ਇਨ੍ਹਾਂ ਲੋਕਾਂ ਨੇ ਝੂਠੇ ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ। ਇਹ ਲੋਕ ਉਨ੍ਹਾਂ ਨਿਕੰਮੇ ਦੇਵਤਿਆਂ ਦੀ ਉਪਾਸਨਾ ਕਰਦੇ ਹਨ। ਪਰ ਉਹ ਲੋਕ ਇਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।
Isaiah 44:17
ਪਰ ਬੋੜੀ ਜਿਹੀ ਲੱਕੜ ਬਚੀ ਰਹਿ ਗਈ ਹੈ ਇਸ ਲਈ ਉਹ ਬੰਦਾ ਉਸ ਲੱਕੜ ਵਿੱਚੋਂ ਮੂਰਤੀ ਬਣਾਉਂਦਾ ਹੈ ਅਤੇ ਉਸ ਨੂੰ ਆਪਣਾ ਦੇਵਤਾ ਬੁਲਾਉਂਦਾ ਹੈ। ਉਹ ਇਸ ਦੇਵਤੇ ਅੱਗੇ ਸਿਜਦਾ ਕਰਦਾ ਹੈ ਅਤੇ ਆਖਦਾ ਹੈ, “ਤੂੰ ਮੇਰਾ ਦੇਵਤਾ ਹੈਂ, ਮੇਰੀ ਰੱਖਿਆ ਕਰ!”
Isaiah 37:19
ਅੱਸ਼ੂਰ ਦੇ ਰਾਜਿਆਂ ਨੇ ਉਨ੍ਹਾਂ ਕੌਮਾਂ ਦੇ ਦੇਵਤਿਆਂ ਨੂੰ ਸਾੜ ਦਿੱਤਾ ਹੈ। ਪਰ ਉਹ ਅਸਲੀ ਦੇਵਤੇ ਨਹੀਂ ਸਨ। ਉਹ ਸਿਰਫ਼ ਲੱਕੜੀ ਅਤੇ ਪੱਥਰ ਦੇ ਬੁੱਤ ਹੀ ਸਨ ਜਿਹੜੇ ਬੰਦਿਆਂ ਨੇ ਬਣਾਏ ਸਨ। ਇਸੇ ਲਈ ਅੱਸ਼ੂਰ ਦਾ ਰਾਜਾ ਉਨ੍ਹਾਂ ਨੂੰ ਤਬਾਹ ਕਰ ਸੱਕਿਆ!
Isaiah 37:12
ਕੀ ਉਨ੍ਹਾਂ ਲੋਕਾਂ ਦੇ ਦੇਵਤਿਆਂ ਨੇ ਉਨ੍ਹਾਂ ਨੂੰ ਬਚਾਇਆ? ਨਹੀਂ! ਮੇਰੇ ਪੁਰਖਿਆਂ ਨੇ ਉਨ੍ਹਾਂ ਸਭਨਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਗੋਜ਼ਾਨ, ਹਾਰਾਨ, ਰਸਫ਼ ਅਤੇ ਤੱਲਾਸਰ ਵਿੱਚ ਰਹਿਣ ਵਾਲੇ ਅਦਨ ਦੇ ਲੋਕਾਂ ਨੂੰ ਤਬਾਹ ਕਰ ਦਿੱਤਾ।
Isaiah 36:18
ਹਿਜ਼ਕੀਯਾਹ ਨੂੰ ਆਪਣੇ ਲਈ ਮੁਸੀਬਤ ਖੜੀ ਨਾ ਕਰਨ ਦਿਓ। ਉਹ ਆਖਦਾ ਹੈ, “ਯਹੋਵਾਹ ਸਾਡੀ ਰੱਖਿਆ ਕਰੇਗਾ।” ਪਰ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਕਿਸੇ ਹੋਰ ਕੌਮ ਦੇ ਦੇਵਤਿਆਂ ਨੇ ਅੱਸ਼ੂਰ ਦੇ ਰਾਜੇ ਕੋਲੋਂ ਆਪਣੇ ਦੇਸ਼ ਨੂੰ ਬਚਾਇਆ ਸੀ? ਨਹੀਂ!