Isaiah 12:5
ਯਹੋਵਾਹ ਦੀ ਉਸਤਤ ਦੇ ਗੀਤ ਗਾਵੋ! ਕਿਉਂ ਕਿ ਉਸ ਨੇ ਮਹਾਨ ਕੰਮ ਕੀਤੇ ਹਨ! ਪਰਮੇਸ਼ੁਰ ਬਾਰੇ ਇਹ ਖਬਰ ਸਾਰੀ ਦੁਨੀਆਂ ਅੰਦਰ ਫ਼ੈਲਾ ਦੇਵੋ। ਸਾਰੇ ਲੋਕ ਇਹ ਗੱਲਾਂ ਜਾਣ ਲੈਣ।
Isaiah 12:5 in Other Translations
King James Version (KJV)
Sing unto the LORD; for he hath done excellent things: this is known in all the earth.
American Standard Version (ASV)
Sing unto Jehovah; for he hath done excellent things: let this be known in all the earth.
Bible in Basic English (BBE)
Make a song to the Lord; for he has done noble things: give news of them through all the earth.
Darby English Bible (DBY)
Sing psalms of Jehovah, for he hath done excellent things: this is known in all the earth.
World English Bible (WEB)
Sing to Yahweh, for he has done excellent things! Let this be known in all the earth!
Young's Literal Translation (YLT)
Praise ye Jehovah, for excellence He hath done, Known is this in all the earth.
| Sing | זַמְּר֣וּ | zammĕrû | za-meh-ROO |
| unto the Lord; | יְהוָ֔ה | yĕhwâ | yeh-VA |
| for | כִּ֥י | kî | kee |
| he hath done | גֵא֖וּת | gēʾût | ɡay-OOT |
| things: excellent | עָשָׂ֑ה | ʿāśâ | ah-SA |
| this | מיּדַ֥עַת | myydaʿat | m-YDA-at |
| is known | זֹ֖את | zōt | zote |
| in all | בְּכָל | bĕkāl | beh-HAHL |
| the earth. | הָאָֽרֶץ׃ | hāʾāreṣ | ha-AH-rets |
Cross Reference
Psalm 98:1
ਉਸਤਤਿ ਦਾ ਇੱਕ ਗੀਤ। ਯਹੋਵਾਹ ਲਈ ਕੋਈ ਨਵਾਂ ਗੀਤ ਗਾਵੋ ਕਿਉਂ ਕਿ ਉਸ ਨੇ ਕਈ ਨਵੇਂ ਚਮਤਕਾਰ ਕੀਤੇ ਹਨ। ਉਸਦੀ ਪਵਿੱਤਰ ਸੱਜੀ ਬਾਂਹ ਨੇ ਇੱਕ ਵਾਰੇ ਫ਼ੇਰ ਜਿੱਤ ਉਸ ਨੂੰ ਜਿੱਤ ਪ੍ਰਦਾਨ ਕੀਤੀ ਹੈ।
Exodus 15:1
ਮੂਸਾ ਦਾ ਗੀਤ ਤਾਂ ਮੂਸਾ ਅਤੇ ਇਸਰਾਏਲ ਦੇ ਲੋਕਾਂ ਨੇ ਯਹੋਵਾਹ ਲਈ ਇਹ ਗੀਤ ਗਾਉਣਾ ਸ਼ੁਰੂ ਕੀਤਾ: ਮੈਂ ਯਹੋਵਾਹ ਵਾਸਤੇ ਗਾਵਾਂਗਾ। ਉਸ ਨੇ ਮਹਾਨ ਕਾਰਨਾਮੇ ਕੀਤੇ ਹਨ। ਉਸ ਨੇ ਘੋੜੇ ਅਤੇ ਸਵਾਰਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ।
Revelation 19:1
ਸਵਰਗ ਵਿੱਚ ਲੋਕ ਪਰਮੇਸ਼ੁਰ ਦੀ ਉਸਤਤਿ ਕਰਦੇ ਹਨ ਇਸਤੋਂ ਮਗਰੋਂ, ਮੈਂ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ ਜੋ ਬਹੁਤ ਸਾਰੇ ਲੋਕਾਂ ਵਾਂਗੂ ਲੱਗੀ। ਉਹ, “ਹਲਲੂਯਾਹ! ਆਖ ਰਹੇ ਸਨ। ਫ਼ਤੇਹ, ਮਹਿਮਾ ਅਤੇ ਸ਼ਕਤੀ ਸਾਡੇ ਪਰਮੇਸ਼ੁਰ ਨਾਲ ਸੰਬੰਧਿਤ ਹੈ।
Revelation 15:3
ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਇਆ, “ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ, ਜਿਹੜੀਆਂ ਗੱਲਾਂ ਤੂੰ ਕਰਦਾ ਹੈਂ ਮਹਾਨ ਅਤੇ ਹੈਰਾਨੁਕ ਹਨ। ਸਾਰੀਆਂ ਕੌਮਾਂ ਦੇ ਰਾਜਿਆ, ਤੇਰੇ ਰਾਹ ਧਰਮੀ ਅਤੇ ਸੱਚੇ ਹਨ।
Revelation 11:15
ਸੱਤਵਾਂ ਬਿਗੁਲ ਸੱਤਵੇਂ ਦੂਤ ਨੇ ਆਪਣਾ ਬਿਗੁਲ ਵਜਾਇਆ। ਉੱਥੇ ਸਵਰਗਾਂ ਵਿੱਚ ਉੱਚੀਆਂ ਅਵਾਜ਼ਾਂ ਸਨ। ਅਵਾਜ਼ਾਂ ਨੇ ਆਖਿਆ: “ਦੁਨੀਆਂ ਦੀ ਸਲਤਨਤ ਹੁਣ ਸਾਡੇ ਪ੍ਰਭੂ ਅਤੇ ਉਸ ਦੇ ਮਸੀਹ ਦੀ ਬਣ ਗਈ ਹੈ। ਅਤੇ ਉਹ ਸਦਾ ਅਤੇ ਸਦਾ ਲਈ ਹਕੂਮਤ ਕਰੇਗਾ।”
Habakkuk 2:14
ਤਦ ਹਰ ਜਗ੍ਹਾ ਲੋਕਾਂ ਨੂੰ ਯਹੋਵਾਹ ਦੇ ਪਰਤਾਪ ਬਾਰੇ ਖਬਰ ਪਹੁੰਚੇਗੀ। ਇਹ ਖਬਰ ਸਮੁੰਦਰ ਦੇ ਪਾਣੀ ਵਾਂਗ ਫ਼ੈਲੇਗੀ।
Isaiah 40:9
ਮੁਕਤੀ: ਪਰਮੇਸ਼ੁਰ ਦਾ ਸ਼ੁਭ ਸੰਦੇਸ਼ ਸੀਯੋਨ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ। ਉੱਚੇ ਪਰਬਤ ਉੱਤੇ ਜਾਓ ਅਤੇ ਉੱਚੀ ਸ਼ੁਭ ਸਮਾਚਾਰ ਸੁਣਾਓ! ਯਰੂਸ਼ਲਮ, ਤੇਰੇ ਕੋਲ ਦੱਸਣ ਲਈ, ਸ਼ੁਭ ਸਮਾਚਾਰ ਹੈ। ਡਰੋ ਨਹੀਂ, ਉੱਚੀ ਬੋਲੋ! ਇਹ ਖਬਰ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਦੱਸੋ: “ਦੇਖੋ, ਤੁਹਾਡਾ ਪਰਮੇਸ਼ੁਰ ਇੱਥੇ ਹੈ!”
Psalm 105:2
ਯਹੋਵਾਹ ਲਈ ਗੀਤ ਗਾਵੋ। ਉਸਦੀ ਉਸਤਤਿ ਗਾਵੋ ਉਸ ਦੇ ਚਮਤਕਾਰਾਂ ਬਾਰੇ ਦੱਸੋ।
Psalm 72:19
ਉਸ ਦੇ ਮਹਿਮਾਮਈ ਨਾਮ ਦੀ ਉਸਤਤਿ ਕਰੋ। ਸਦਾ-ਸਦਾ ਲਈ ਉਸਦੀ ਮਹਿਮਾ ਸਾਰੀ ਦੁਨੀਆਂ ਅੰਦਰ ਭਰ ਜਾਵੇ। ਆਮੀਨ ਫੇਰ ਆਮੀਨ।
Psalm 68:32
ਧਰਤੀ ਦੇ ਰਾਜਿਉ, ਪਰਮੇਸ਼ੁਰ ਲਈ ਗੀਤ ਗਾਉ। ਸਾਡੇ ਯਹੋਵਾਹ ਦੀਆਂ ਮਹਿਮਾ ਦੇ ਗੀਤ ਗਾਵੋ।
Exodus 15:21
ਮਿਰਯਮ ਨੇ ਇਹ ਸ਼ਬਦ ਦੁਹਰਾਏ, “ਯਹੋਵਾਹ ਲਈ ਗਾਓ। ਉਸ ਨੇ ਮਹਾਨ ਕਾਰਨਾਮੇ ਕੀਤੇ ਹਨ। ਉਸ ਨੇ ਘੋੜੇ ਅਤੇ ਸਵਾਰਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ।”