Hosea 1:5
ਅਤੇ ਫ਼ਿਰ ਉਸ ਵਕਤ ਉਸੇ ਦਿਨ ਮੈਂ ਇਸਰਾਏਲ ਦਾ ਧਨੁੱਖ ਯਿਜ਼ਰੇਲ ਦੀ ਵਾਦੀ ਵਿੱਚ ਤੋੜ ਦੇਵਾਂਗਾ।”
And pass to come shall it | וְהָיָ֖ה | wĕhāyâ | veh-ha-YA |
at that | בַּיּ֣וֹם | bayyôm | BA-yome |
day, | הַה֑וּא | hahûʾ | ha-HOO |
break will I that | וְשָֽׁבַרְתִּי֙ | wĕšābartiy | veh-sha-vahr-TEE |
אֶת | ʾet | et | |
the bow | קֶ֣שֶׁת | qešet | KEH-shet |
Israel of | יִשְׂרָאֵ֔ל | yiśrāʾēl | yees-ra-ALE |
in the valley | בְּעֵ֖מֶק | bĕʿēmeq | beh-A-mek |
of Jezreel. | יִזְרְעֶֽאל׃ | yizrĕʿel | yeez-reh-EL |
Cross Reference
Joshua 17:16
ਯੂਸੁਫ਼ ਦੇ ਲੋਕਾਂ ਨੇ ਆਖਿਆ, “ਇਹ ਠੀਕ ਹੈ ਕਿ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਸਾਡੇ ਲਈ ਕਾਫ਼ੀ ਨਹੀਂ ਹੈ। ਪਰ ਉੱਥੇ ਰਹਿਣ ਵਾਲੇ ਕਨਾਨੀ ਲੋਕਾਂ ਕੋਲ ਸ਼ਕਤੀਸ਼ਾਲੀ ਹਥਿਆਰ ਹਨ-ਉਨ੍ਹਾਂ ਕੋਲ ਲੋਹੇ ਦੇ ਰੱਥ ਹਨ ਅਤੇ ਉਨ੍ਹਾਂ ਨੇ ਬੈਤ-ਸ਼ਾਨ ਅਤੇ ਯਿਜ਼ਰਾਏਲ ਵਾਦੀ ਵਿੱਚਲੇ ਛੋਟੇ-ਛੋਟੇ ਨਗਰਾਂ ਉੱਤੇ ਕਬਜ਼ਾ ਕਰ ਲਿਆ ਹੈ।”
Judges 6:33
ਗਿਦਾਊਨ ਮਿਦਯਾਨ ਦੇ ਲੋਕਾਂ ਨੂੰ ਹਰਾਉਂਦਾ ਹੈ ਮਿਦਯਾਨ, ਅਮਾਲੇਕ ਅਤੇ ਪੂਰਬ ਦੇ ਹੋਰ ਲੋਕ ਇਸਰਾਏਲ ਦੇ ਲੋਕਾਂ ਨਾਲ ਲੜਨ ਲਈ ਇਕੱਠੇ ਹੋ ਗਏ ਇਨ੍ਹਾਂ ਲੋਕਾਂ ਨੇ ਨਦੀ ਪਾਰ ਕਰਕੇ ਯਜ਼ਰਏਲ ਵਾਦੀ ਅੰਦਰ ਡੇਰਾ ਲਾ ਲਿਆ।
2 Kings 15:29
ਇਸਰਾਏਲ ਦੇ ਪਾਤਸ਼ਾਹ ਪਕਹ ਦੇ ਸਮੇਂ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਥ ਪਿਲਸਰ ਨੇ ਆਕੇ ਈਯੋਨ ਅਤੇ ਆਬੇਲ-ਬੈਤ-ਮਆਕਾਹ ਅਤੇ ਯਾਨੋਆਹ, ਕਦਸ਼, ਹਾਸੋਰ, ਗਿਲਆਦ, ਗਾਲੀਲ ਅਤੇ ਨਫ਼ਤਾਲੀ ਦੇ ਸਾਰੇ ਖੇਤਰਾਂ ਨੂੰ ਲੈ ਲਿਆ। ਪਾਤਸ਼ਾਹ ਤਿਗਲਥ ਪਿਲਸਰ ਇਨ੍ਹਾਂ ਸਾਰੇ ਆਦਮੀਆਂ ਨੂੰ ਕੈਦੀ ਬਣਾਕੇ ਅੱਸ਼ੂਰ ਨੂੰ ਲੈ ਗਿਆ।
Psalm 37:15
ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਖੁਦ ਦੇ ਦਿਲਾਂ ਅੰਦਰ ਹੀ ਧਸਣਗੀਆਂ ਅਤੇ ਉਨ੍ਹਾਂ ਦੇ ਧਨੁਸ਼ ਟੁੱਟ ਜਾਣਗੇ।
Psalm 46:9
ਯਹੋਵਾਹ ਲੜਾਈਆਂ ਨੂੰ ਧਰਤੀ ਦੇ ਕਿਸੇ ਕੋਨੇ ਉੱਤੇ ਵੀ ਰੋਕ ਸੱਕਦਾ ਹੈ। ਉਹ ਸਿਪਾਹੀਆਂ ਦੀਆਂ ਕਮਾਨਾਂ ਨੂੰ ਤੋੜ ਸੱਕਦਾ ਹੈ। ਉਹ ਉਨ੍ਹਾਂ ਦੇ ਨੇਜਿਆਂ ਨੂੰ ਟੁਕੜਿਆਂ ਵਿੱਚ ਤੋੜ ਸੱਕਦਾ ਹੈ ਅਤੇ ਜੰਗੀ ਗਡਿਆਂ ਨੂੰ ਅੱਗ ਨਾਲ ਸਾੜ ਸੱਕਦਾ ਹੈ।
Jeremiah 49:34
ਏਲਾਮ ਬਾਰੇ ਇੱਕ ਸੰਦੇਸ਼ ਜਦੋਂ ਸਿਦਕੀਯਾਹ ਯਹੂਦਾਹ ਦਾ ਰਾਜਾ ਸੀ ਉਸ ਦੇ ਸ਼ੁਰੂ ਦੇ ਸਮੇਂ ਵਿੱਚ, ਨਬੀ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਇੱਕ ਸੰਦੇਸ਼ ਮਿਲਿਆ। ਇਹ ਸੰਦੇਸ਼ ਏਲਾਮ ਦੀ ਕੌਮ ਬਾਰੇ ਹੈ।
Jeremiah 51:56
ਇੱਕ ਫ਼ੌਜ ਆਵੇਗੀ ਅਤੇ ਬਾਬਲ ਨੂੰ ਤਬਾਹ ਕਰ ਦੇਵੇਗੀ। ਬਾਬਲ ਦੇ ਫ਼ੌਜੀ ਫ਼ੜੇ ਜਾਣਗੇ। ਉਨ੍ਹਾਂ ਦੀਆਂ ਕਮਾਨਾਂ ਟੁੱਟ ਜਾਣਗੀਆਂ। ਕਿਉਂ ਯਹੋਵਾਹ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਅਮਲਾਂ ਦੀ ਸਜ਼ਾ ਦਿੰਦਾ ਹੈ। ਯਹੋਵਾਹ ਉਨ੍ਹਾਂ ਨੂੰ ਪੂਰੀ ਸਜ਼ਾ ਦਿੰਦਾ ਹੈ, ਜਿਸਦੇ ਉਹ ਅਧਿਕਾਰੀ ਹਨ।
Hosea 2:18
“ਉਸ ਵਕਤ, ਮੈਂ ਇਸਰਾਏਲ ਦੇ ਲੋਕਾਂ ਖਾਤਰ ਖੇਤਾਂ ਦੇ ਜਾਨਵਰਾਂ ਨਾਲ, ਅਕਾਸ਼ ਦੇ ਪੰਛੀਆਂ ਨਾਲ ਅਤੇ ਧਰਤੀ ਤੇ ਰੀਂਗਦੇ ਜੰਤੂਆਂ ਨਾਲ ਇੱਕ ਇਕਰਾਰਨਾਮਾ ਬਣਾਵਾਂਗਾ। ਮੈਂ ਧਨੁੱਖ, ਤਲਵਾਰ ਅਤੇ ਜੰਗੀ ਹਬਿਆਰ ਭੰਨ ਸੁੱਟਾਂਗਾ। ਇਸ ਧਰਤੀ ਤੇ ਕੋਈ ਹਬਿਆਰ ਨਾ ਬਚੇਗਾ। ਮੈਂ ਇਸ ਧਰਤੀ ਨੂੰ ਸੁਰੱਖਿਆਤ ਕਰਾਂਗਾ, ਤਾਂ ਜੋ ਇਸਰਾਏਲ ਦੇ ਲੋਕ ਸ਼ਾਂਤੀ ਨਾਲ ਰਹਿ ਸੱਕਣ।