Genesis 49:22
ਯੂਸੁਫ਼ “ਯੂਸੁਫ਼ ਬਹੁਤ ਸਫ਼ਲ ਹੈ। ਯੂਸੁਫ਼ ਫ਼ਲ ਨਾਲ ਲੱਦੀ ਅੰਗੂਰੀ ਵੇਲ, ਚਸ਼ਮੇ ਲਾਗੇ ਉੱਗ ਰਹੀ ਵੇਲ ਵਾਂਗ, ਅਤੇ ਕੰਧ ਉੱਤੇ ਉੱਗ ਰਹੀ ਵੇਲ ਵਾਂਗ ਹੈ।
Genesis 49:22 in Other Translations
King James Version (KJV)
Joseph is a fruitful bough, even a fruitful bough by a well; whose branches run over the wall:
American Standard Version (ASV)
Joseph is a fruitful bough, A fruitful bough by a fountain; His branches run over the wall.
Bible in Basic English (BBE)
Joseph is a young ox, whose steps are turned to the fountain;
Darby English Bible (DBY)
Joseph is a fruitful bough; A fruitful bough by a well; [His] branches shoot over the wall.
Webster's Bible (WBT)
Joseph is a fruitful bough, even a fruitful bough by a well; whose branches run over the wall:
World English Bible (WEB)
"Joseph is a fruitful vine, A fruitful vine by a spring; His branches run over the wall.
Young's Literal Translation (YLT)
Joseph `is' a fruitful son; A fruitful son by a fountain, Daughters step over the wall;
| Joseph | בֵּ֤ן | bēn | bane |
| is a fruitful | פֹּרָת֙ | pōrāt | poh-RAHT |
| bough, | יוֹסֵ֔ף | yôsēp | yoh-SAFE |
| even a fruitful | בֵּ֥ן | bēn | bane |
| bough | פֹּרָ֖ת | pōrāt | poh-RAHT |
| by | עֲלֵי | ʿălê | uh-LAY |
| a well; | עָ֑יִן | ʿāyin | AH-yeen |
| whose branches | בָּנ֕וֹת | bānôt | ba-NOTE |
| run | צָֽעֲדָ֖ה | ṣāʿădâ | tsa-uh-DA |
| over | עֲלֵי | ʿălê | uh-LAY |
| the wall: | שֽׁוּר׃ | šûr | shoor |
Cross Reference
Genesis 41:52
ਯੂਸੁਫ਼ ਨੇ ਦੂਸਰੇ ਪੁੱਤਰ ਦਾ ਨਾਮ ਇਫ਼ਰਾਈਮ ਰੱਖਿਆ। ਯੂਸੁਫ਼ ਨੇ ਉਸ ਨੂੰ ਇਹ ਨਾਮ ਇਸ ਲਈ ਦਿੱਤਾ ਕਿਉਂਕਿ ਯੂਸੁਫ਼ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਉਸ ਧਰਤੀ ਉੱਤੇ ਸਫ਼ਲਤਾ ਦਿੱਤੀ ਜਿੱਥੇ ਮੈਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਸੀ।”
Ezekiel 19:11
ਫ਼ੇਰ ਉਗਾ ਲਈਆਂ ਉਸੇ ਲੰਮੀਆਂ ਟਾਹਣੀਆਂ ਮਜ਼ਬੂਤ ਸਨ ਉਹ ਇੱਕ ਚੱਲਣ ਵਾਲੀ ਸੋਟੀ ਵਾਂਗ। ਮਜ਼ਬੂਤ ਸਨ ਉਹ ਰਾਜੇ ਦੇ ਰਾਜ-ਦੰਡ ਵਾਂਗ। ਵੱਧਦੀ ਗਈ, ਵੱਧਦੀ ਗਈ ਵੇਲ ਉਹ ਬਹੁਤ ਸਨ ਟਾਹਣੀਆਂ ਉਸਦੀਆਂ ਆਕਾਸ਼ ਵੱਲ ਨੂੰ ਫ਼ੈਲਦੀਆਂ ਹੋਈਆਂ।
Psalm 128:3
ਘਰ ਵਿੱਚ, ਤੁਹਾਡੀ ਪਤਨੀ ਫ਼ਲਦਾਰ ਅੰਗੂਰੀ ਵੇਲ ਵਰਗੀ ਹੋਵੇਗੀ। ਤੁਹਾਡੇ ਬੱਚੇ ਜਿਹੜੇ ਮੇਜ਼ ਦੇ ਦੁਆਲੇ ਬਿਠਾਏ ਗਏ ਹਨ, ਤੁਹਾਡੇ ਲਈ ਹੋਏ ਜੈਤੂਨ ਦੇ ਰੁੱਖਾਂ ਵਰਗੇ ਹੋਣਗੇ।
Psalm 128:1
ਮੰਦਰ ਜਾਣ ਵੇਲੇ ਦਾ ਇੱਕ ਗੀਤ। ਯਹੋਵਾਹ ਦੇ ਸਾਰੇ ਚੇਲੇ ਹੀ ਖੁਸ਼ ਹਨ। ਉਹ ਲੋਕ ਉਸੇ ਢੰਗ ਨਾਲ ਰਹਿੰਦੇ ਹਨ ਜਿਵੇਂ ਪਰਮੇਸ਼ੁਰ ਚਾਹੁੰਦਾ ਕਿ ਉਹ ਰਹਿਣ।
Psalm 1:1
ਭਾਗ (ਜ਼ਬੂਰ 1-41) ਉਹ ਵਿਅਕਤੀ ਵਡਭਾਗਾ ਹੈ ਜਿਹੜਾ ਬੁਰੇ ਬੰਦਿਆਂ ਦੀਆਂ ਸਲਾਹਾਂ ਨਹੀਂ ਲੈਂਦਾ ਅਤੇ ਜਿਹੜਾ ਪਾਪੀਆਂ ਵਾਂਗ ਨਹੀਂ ਜਿਉਂਦਾ। ਅਤੇ ਉਨ੍ਹਾਂ ਲੋਕਾਂ ਨਾਲ ਨਹੀਂ ਰਲਦਾ ਜਿਹੜੇ ਪਰਮੇਸ਼ੁਰ ਨੂੰ ਮਾਨ ਨਹੀਂ ਦਿੰਦੇ।
Joshua 17:14
ਯੂਸੁਫ਼ ਦੇ ਪਰਿਵਾਰ-ਸਮੂਹ ਨੇ ਯਹੋਸ਼ੁਆ ਨਾਲ ਗੱਲ ਕੀਤੀ ਅਤੇ ਆਖਿਆ, “ਤੁਸੀਂ ਸਾਨੂੰ ਧਰਤੀ ਦਾ ਸਿਰਫ਼ ਇੱਕ ਇਲਾਕਾ ਹੀ ਦਿੱਤਾ ਹੈ। ਪਰ ਅਸੀਂ ਬਹੁਤ ਲੋਕ ਹਾਂ। ਤੁਸੀਂ ਸਾਨੂੰ ਉਸ ਸਾਰੀ ਧਰਤੀ ਦਾ ਸਿਰਫ਼ ਇੱਕ ਹਿੱਸਾ ਹੀ ਦਿੱਤਾ ਜਿਹੜੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿੱਤੀ ਸੀ?”
Joshua 16:1
ਅਫ਼ਰਾਈਮ ਅਤੇ ਮਨੱਸ਼ਹ ਲਈ ਧਰਤੀ ਇਹ ਉਹ ਧਰਤੀ ਹੈ ਜਿਹੜੀ ਯੂਸੁਫ਼ ਦੇ ਪਰਿਵਾਰ ਨੂੰ ਮਿਲੀ। ਇਹ ਧਰਤੀ ਯਰੀਹੋ ਨੇੜੇ ਯਰਦਨ ਨਦੀ ਤੋਂ ਸ਼ੁਰੂ ਹੁੰਦੀ ਸੀ ਅਤੇ ਯਰੀਹੋ ਦੇ ਪਾਣੀਆਂ ਤੱਕ ਜਾਂਦੀ ਸੀ। (ਇਹ ਯਰੀਹੋ ਦੇ ਬਿਲਕੁਲ ਪੂਰਬ ਵੱਲ ਸੀ।) ਸਰਹੱਦ ਯਰੀਹੋ ਤੋਂ ਬੈਤਏਲ ਦੇ ਪਹਾੜੀ ਪ੍ਰਦੇਸ਼ ਤੱਕ ਜਾਂਦੀ ਸੀ।
Deuteronomy 33:13
ਯੂਸੁਫ਼ ਦੀ ਅਸੀਸ ਮੂਸਾ ਨੇ ਯੂਸੁਫ਼ ਬਾਰੇ ਇਹ ਆਖਿਆ, “ਸ਼ਾਲਾ ਯਹੋਵਾਹ ਯੂਸੁਫ਼ ਦੀ ਧਰਤੀ ਨੂੰ ਅਸੀਸ ਦੇਵੇ। ਯਹੋਵਾਹ, ਉੱਪਰੋਂ ਆਕਾਸ਼ ਵਿੱਚੋਂ ਮੀਂਹ ਅਤੇ ਹੇਠਾ ਧਰਤੀ ਵਿੱਚੋਂ ਪਾਣੀ ਭੇਜੋ।
Numbers 32:1
ਯਰਦਨ ਨਦੀ ਦੇ ਪੂਰਬ ਦੇ ਪਰਿਵਾਰ-ਸਮੂਹ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਕੋਲ ਬਹੁਤ ਸਾਰੀਆਂ ਗਾਵਾਂ ਸਨ। ਉਨ੍ਹਾਂ ਲੋਕਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਨੇੜੇ ਦੀ ਜ਼ਮੀਨ ਵੱਲ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਇਹ ਧਰਤੀ ਉਨ੍ਹਾਂ ਦੀਆਂ ਗਾਵਾਂ ਲਈ ਚੰਗੀ ਸੀ।
Genesis 48:19
ਪਰ ਉਸ ਦੇ ਪਿਤਾ ਨੇ ਦਲੀਲ ਦਿੱਤੀ ਅਤੇ ਆਖਿਆ, “ਮੈਂ ਜਾਣਦਾ ਹਾਂ, ਪੁੱਤਰ। ਮੈਂ ਜਾਣਦਾ ਹਾਂ ਮਨੱਸ਼ਹ ਪਹਿਲੋਠਾ ਹੈ ਅਤੇ ਉਹ ਮਹਾਨ ਬਣੇਗਾ। ਉਹ ਬਹੁਤ ਸਾਰੇ ਲੋਕਾਂ ਦਾ ਪਿਤਾਮਾ ਹੋਵੇਗਾ। ਪਰ ਛੋਟਾ ਭਰਾ ਵੱਡੇ ਨਾਲੋਂ ਵੱਧੇਰੇ ਮਹਾਨ ਹੋਵੇਗਾ। ਅਤੇ ਛੋਟੇ ਭਰਾ ਦਾ ਪਰਿਵਾਰ ਬਹੁਤ ਵੱਡੇਰਾ ਹੋਵੇਗਾ।”
Genesis 48:16
ਉਹ ਦੂਤ ਸੀ, ਜਿਸਨੇ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ ਸੀ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ। ਹੁਣ ਇਨ੍ਹਾਂ ਮੁੰਡਿਆਂ ਨੂੰ ਮੇਰਾ ਅਤੇ ਸਾਡੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦਾ ਨਾਮ ਮਿਲੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਵੱਧ ਫ਼ੁੱਲ ਕੇ ਧਰਤੀ ਦੇ ਮਹਾਨ ਪਰਿਵਾਰ ਅਤੇ ਕੌਮਾਂ ਬਨਣ।”
Genesis 48:5
ਅਤੇ ਹੁਣ ਤੇਰੇ ਦੋ ਪੁੱਤਰ ਹਨ। ਇਨ੍ਹਾਂ ਪੁੱਤਰਾਂ ਦਾ ਜਨਮ ਮੇਰੇ ਆਉਣ ਤੋਂ ਪਹਿਲਾਂ ਇੱਥੇ ਮਿਸਰ ਦੇਸ਼ ਵਿੱਚ ਹੋਇਆ ਸੀ। ਤੇਰੇ ਦੋਵੇਂ ਪੁੱਤਰ, ਇਫ਼ਰਾਈਮ ਅਤੇ ਮਨੱਸ਼ਹ ਮੇਰੇ ਆਪਣੇ ਪੁੱਤਰਾਂ ਵਰਗੇ ਹੋਣਗੇ। ਉਹ ਮੇਰੇ ਲਈ ਰਊਬੇਨ ਅਤੇ ਸਿਮਓਨ ਵਰਗੇ ਹੋਣਗੇ।
Genesis 48:1
ਮਨੱਸ਼ਹ ਅਤੇ ਇਫ਼ਰਾਈਮ ਲਈ ਅਸੀਸਾਂ ਕੁਝ ਸਮੇਂ ਬਾਦ, ਯੂਸੁਫ਼ ਨੂੰ ਪਤਾ ਲੱਗਿਆ ਕਿ ਉਸਦਾ ਪਿਤਾ ਬਹੁਤ ਬਿਮਾਰ ਸੀ। ਇਸ ਲਈ ਯੂਸੁਫ਼ ਨੇ ਆਪਣੇ ਦੋਹਾਂ ਪੁੱਤਰਾਂ, ਮਨੱਸ਼ਹ ਅਤੇ ਇਫ਼ਰਾਈਮ ਨੂੰ ਨਾਲ ਲਿਆ ਅਤੇ ਆਪਣੇ ਪਿਤਾ ਵੱਲ ਗਿਆ।
Genesis 46:27
ਇਨ੍ਹਾਂ ਤੋਂ ਇਲਾਵਾ, ਯੂਸੁਫ਼ ਦੇ ਦੋ ਪੁੱਤਰ ਸਨ। ਉਹ ਮਿਸਰ ਵਿੱਚ ਜਨਮੇ ਸਨ। ਇਸ ਤਰ੍ਹਾਂ ਮਿਸਰ ਵਿੱਚ ਯਾਕੂਬ ਦੇ ਪਰਿਵਾਰ ਵਾਲੇ ਲੋਕਾਂ ਦੀ ਕੁਲ ਗਿਣਤੀ 70 ਸੀ।
Genesis 30:22
ਫ਼ੇਰ ਪਰਮੇਸ਼ੁਰ ਨੇ ਰਾਖੇਲ ਦੀ ਪ੍ਰਾਰਥਨਾ ਸੁਣ ਲਈ ਪਰਮੇਸ਼ੁਰ ਨੇ ਰਾਖੇਲ ਨੂੰ ਸੰਤਾਨ ਪੈਦਾ ਕਰਨ ਦੇ ਯੋਗ ਬਣਾ ਦਿੱਤਾ।