Genesis 39:7
ਕੁਝ ਸਮੇਂ ਬਾਦ, ਯੂਸੁਫ਼ ਦੇ ਸੁਆਮੀ ਦੀ ਪਤਨੀ ਯੂਸੁਫ਼ ਨੂੰ ਪਸੰਦ ਕਰਨ ਲਗੀ। ਇੱਕ ਦਿਨ ਉਸ ਨੂੰ ਆਖਿਆ, “ਮੇਰੇ ਕੋਲ ਸੌਂ।”
Genesis 39:7 in Other Translations
King James Version (KJV)
And it came to pass after these things, that his master's wife cast her eyes upon Joseph; and she said, Lie with me.
American Standard Version (ASV)
And it came to pass after these things, that his master's wife cast her eyes upon Joseph; and she said, Lie with me.
Bible in Basic English (BBE)
And after a time, his master's wife, looking on Joseph with desire, said to him, Be my lover.
Darby English Bible (DBY)
And it came to pass after these things, that his master's wife cast her eyes on Joseph, and said, Lie with me!
Webster's Bible (WBT)
And it came to pass after these things, that his master's wife cast her eyes upon Joseph: and she said, Lie with me.
World English Bible (WEB)
It happened after these things, that his master's wife cast her eyes on Joseph; and she said, "Lie with me."
Young's Literal Translation (YLT)
And it cometh to pass after these things, that his lord's wife lifteth up her eyes unto Joseph, and saith, `Lie with me;'
| And it came to pass | וַיְהִ֗י | wayhî | vai-HEE |
| after | אַחַר֙ | ʾaḥar | ah-HAHR |
| these | הַדְּבָרִ֣ים | haddĕbārîm | ha-deh-va-REEM |
| things, | הָאֵ֔לֶּה | hāʾēlle | ha-A-leh |
| that his master's | וַתִּשָּׂ֧א | wattiśśāʾ | va-tee-SA |
| wife | אֵֽשֶׁת | ʾēšet | A-shet |
| cast | אֲדֹנָ֛יו | ʾădōnāyw | uh-doh-NAV |
| אֶת | ʾet | et | |
| her eyes | עֵינֶ֖יהָ | ʿênêhā | ay-NAY-ha |
| upon | אֶל | ʾel | el |
| Joseph; | יוֹסֵ֑ף | yôsēp | yoh-SAFE |
| said, she and | וַתֹּ֖אמֶר | wattōʾmer | va-TOH-mer |
| Lie | שִׁכְבָ֥ה | šikbâ | sheek-VA |
| with | עִמִּֽי׃ | ʿimmî | ee-MEE |
Cross Reference
2 Samuel 13:11
ਉਸ ਨੇ ਆਪਣੇ ਹੱਥੀਂ ਅਮਨੋਨ ਨੂੰ ਖੁਆਣਾ ਸ਼ੁਰੂ ਕੀਤਾ ਪਰ ਉਸ ਨੇ ਉਸਦਾ ਹੱਥ ਪਕੜ ਲਿਆ ਅਤੇ ਉਸ ਨੂੰ ਆਖਿਆ, “ਭੈਣ! ਇੱਥੇ ਆਕੇ ਤੂੰ ਮੇਰੇ ਨਾਲ ਸੌਂ।”
1 John 2:16
ਇਹ ਦੁਨਿਆਵੀ ਗੱਲਾਂ ਮੰਦੀਆਂ ਹਨ। ਸਾਡੇ ਪਾਪੀ-ਆਪੇ ਦੀਆਂ ਇੱਛਾਵਾਂ, ਉਨ੍ਹਾਂ ਪਾਪੀ ਗੱਲਾਂ ਦੀ ਇੱਛਾ ਜਿਨ੍ਹਾਂ ਨੂੰ ਅਸੀ ਦੇਖਦੇ ਹਾਂ, ਉਨ੍ਹਾਂ ਚੀਜ਼ਾਂ ਦਾ ਬਹੁਤ ਘਮੰਡ ਕਰਨਾ ਜੋ ਸਾਡੇ ਕੋਲ ਹਨ। ਪਰ ਇਨ੍ਹਾਂ ਚੋਂ ਕੋਈ ਵੀ ਚੀਜ਼ ਪਰਮੇਸ਼ੁਰ ਪਾਸੋਂ ਨਹੀਂ ਆਈ। ਉਹ ਦੁਨੀਆਂ ਵੱਲੋਂ ਹਨ।
2 Peter 2:14
ਹਰ ਵਕਤ ਉਹ ਭੋਗ ਵਿਲਾਸ ਕਰਨ ਲਈ ਔਰਤਾਂ ਨੂੰ ਲੱਭਦੇ ਰਹਿੰਦੇ ਹਨ। ਉਹ ਹਮੇਛਾਂ ਪਾਪ ਕਰਨ ਵਿੱਚ ਲਗੇ ਰਹਿੰਦੇ ਹਨ। ਉਹ ਉਨ੍ਹਾਂ ਲੋਕਾਂ ਨੂੰ, ਪਾਪ ਦੇ ਜਾਲ ਵਿੱਚ ਫ਼ਸਾਉਂਦੇ ਹਨ ਜਿਹੜੇ ਕਮਜ਼ੋਰ ਹਨ। ਉਹ ਲਾਲਚ ਨਾਲ ਭਰੇ ਹੋਏ ਹਨ ਅਤੇ ਸਰਾਪੇ ਹੋਏ ਹਨ।
Matthew 5:28
ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਕੋਈ ਵਿਅਕਤੀ ਕਿਸੇ ਔਰਤ ਵੱਲ ਬੁਰੀ ਇੱਛਾ ਨਾਲ ਵੇਖਦਾ ਹੈ, ਤਾਂ ਉਹ ਪਹਿਲਾਂ ਹੀ ਆਪਣੇ ਦਿਲੋਂ ਉਸ ਔਰਤ ਨਾਲ ਬਦਕਾਰੀ ਦਾ ਪਾਪ ਕਰ ਚੁੱਕਿਆ ਹੈ।
Ezekiel 23:12
ਉਸ ਨੂੰ ਅੱਸ਼ੂਰੀਆਂ ਦੇ ਆਗੂ ਅਤੇ ਅਫ਼ਸਰ ਚਾਹੀਦੇ ਸਨ। ਉਸ ਨੂੰ ਉਹ ਨੀਲੀ ਵਰਦੀ ਵਾਲੇ ਘੋੜ-ਸਵਾਰ ਸਿਪਾਹੀ ਚਾਹੀਦੇ ਸਨ। ਉਹ ਸਾਰੇ ਹੀ ਸੋਹਣੇ ਗੱਭਰੂ ਜਵਾਨ ਸਨ।
Ezekiel 23:5
“ਫ਼ੇਰ ਆਹਾਲਾਹ ਨੇ ਮੇਰੇ ਨਾਲ ਬੇਵਫ਼ਾਈ ਕੀਤੀ-ਉਹ ਵੇਸਵਾ ਵਾਂਗ ਰਹਿਣ ਲਗੀ। ਉਹ ਆਪਣੇ ਪ੍ਰੇਮੀਆਂ ਨੂੰ ਚਾਹੁਣ ਲਗੀ। ਉਸ ਨੇ ਅਸ਼ੂਰ੍ਰੀਆਂ ਦੇ ਸਿਪਾਹੀਆਂ ਨੂੰ
Ezekiel 16:34
ਤੂੰ ਤਾਂ ਬਹੁਤੀਆਂ ਵੇਸਵਾਵਾਂ ਨਾਲੋਂ ਬਿਲਕੁਲ ਉਲਟ ਹੈਂ। ਵੱਧੇਰੇ ਵੇਸਵਾਵਾਂ ਲੋਕਾਂ ਨੂੰ ਪੈਸੇ ਦੇਣ ਲਈ ਮਜ਼ਬੂਰ ਕਰਦੀਆਂ ਹਨ। ਪਰ ਤੂੰ ਆਦਮੀਆਂ ਨੂੰ ਆਪਣੇ ਨਾਲ ਸੰਭੋਗ ਕਰਨ ਲਈ ਪੈਸੇ ਦਿੰਦੀ ਹੈਂ।”
Ezekiel 16:32
ਤੂੰ ਵਿਭਚਾਰੀ ਔਰਤ। ਤੂੰ ਆਪਣੇ ਪਤੀ ਨਾਲੋਂ ਅਜਨਬੀਆਂ ਨਾਲ ਸੰਭੋਗ ਕਰਕੇ ਖੁਸ਼ ਹੈਂ।
Ezekiel 16:25
ਤੂੰ ਓਹੋ ਜਿਹੇ ਟਿੱਲੇ ਹਰ ਸੜਕ ਦੇ ਅਖੀਰ ਤੇ ਬਣਾਏ। ਫ਼ੇਰ ਤੂੰ ਆਪਣੀ ਸੁੰਦਰਤਾ ਨੂੰ ਬਦਨਾਮ ਕਰ ਲਿਆ। ਤੂੰ ਇਸ ਨੂੰ ਹਰ ਲੰਘਣ ਵਾਲੇ ਆਦਮੀ ਨੂੰ ਫ਼ਸਾਉਣ ਲਈ ਵਰਤਿਆ। ਤੂੰ ਆਪਣੀ ਘੱਗਰੀ ਚੁੱਕ ਦਿੱਤੀ ਤਾਂ ਜੋ ਉਹ ਤੇਰੀਆਂ ਲੱਤਾਂ ਦੇਖ ਸੱਕਣ, ਅਤੇ ਫ਼ੇਰ ਤੂੰ ਉਨ੍ਹਾਂ ਆਦਮੀਆਂ ਲਈ ਵੇਸਵਾ ਵਰਗੀ ਸੈਂ।
Jeremiah 3:3
ਤੂੰ ਪਾਪ ਕੀਤਾ, ਇਸ ਲਈ ਬਰੱਖਾ ਨਹੀਂ ਹੋਈ। ਬਰੱਖਾ ਰੁੱਤ ਵਿੱਚ ਕੋਈ ਬਹਾਰ ਦਾ ਮੌਸਮ ਨਹੀਂ ਸੀ। ਪਰ ਫ਼ੇਰ ਵੀ ਤੈਨੂੰ ਸ਼ਰਮਿੰਦਗੀ ਤੋਂ ਇਨਕਾਰ ਹੈ। ਤੇਰੇ ਚਿਹਰੇ ਦੀ ਤੱਕਣੀ ਕਿਸੇ ਵੇਸਵਾ ਦੀ ਤੱਕਣੀ ਵਰਗੀ ਹੈ। ਉਦੋਂ ਜਦੋਂ ਉਹ ਸ਼ਰਮਿੰਦਗੀ ਤੋਂ ਇਨਕਾਰ ਕਰਦੀ ਹੈ। ਤੈਨੂੰ ਆਪਣੇ ਕੀਤੇ ਉੱਤੇ ਸ਼ਰਮਸਾਰ ਹੋਣ ਤੋਂ ਇਨਕਾਰ ਹੈ।
Proverbs 7:15
ਅਤੇ ਇਸ ਲਈ ਮੈਂ ਤੁਹਾਨੂੰ ਆਪਣੇ ਨਾਲ ਭੋਜਨ ਲਈ ਸੱਦਾ ਦੇਣ ਬਾਹਰ ਆਈ ਹਾਂ। ਮੈਂ ਤੇਰੀ ਬਹੁਤ ਭਾਲ ਕਰਦੀ ਰਹੀ ਹਾਂ। ਤੇ ਹੁਣ ਮੈਂ ਤੈਨੂੰ ਲੱਭ ਲਿਆ ਹੈ!
Proverbs 7:13
ਉਸ ਨੇ ਨੌਜਵਾਨ ਨੂੰ ਖਿੱਚ ਲਿਆ ਅਤੇ ਉਸ ਨੂੰ ਚੁੰਮ ਲਿਆ। ਉਸ ਨੇ ਬੇਸ਼ਰਮੀ ਨਾਲ ਉਸ ਨੂੰ ਆਖਿਆ,
Proverbs 5:9
ਨਹੀਂ ਤਾਂ ਤੁਸੀਂ ਆਪਣਾ ਸਤਿਕਾਰ ਕਿਸੇ ਹੋਰ ਨੂੰ ਅਤੇ ਆਪਣੀ ਜ਼ਿੰਦਗੀ ਕਿਸੇ ਜ਼ੁਲਮੀ ਨੂੰ ਦੇ ਦੇਵੋਂਗੇ।
Proverbs 2:16
ਸਿਆਣਪ ਤੁਹਾਨੂੰ ਇੱਕ ਪਰਾਈ ਔਰਤ, ਇੱਕ ਅਜਨਬੀ ਤੋਂ ਬਚਾਵੇਗੀ ਜੋ ਇੰਨੀਆਂ ਮਿੱਠੀਆਂ ਗੱਲਾਂ ਕਰਦੀ ਹੈ।
Psalm 119:37
ਹੇ ਯਹੋਵਾਹ, ਮੈਨੂੰ ਨਿਰਾਰਥਕ ਗੱਲਾਂ ਵੱਲ ਧਿਆਨ ਦੇਣ ਦਿਉ। ਤੁਹਾਡੇ ਰਾਹ ਵਿੱਚ ਰਹਿਣ ਲਈ ਮੇਰੀ ਮਦਦ ਕਰੋ।
Job 31:1
“ਮੈਂ ਆਪਣੀਆਂ ਅੱਖਾਂ ਨਾਲ ਇਕਰਾਰਨਾਮਾ ਕੀਤਾ ਸੀ ਕਿ ਮੈਂ ਕਿਸੇ ਕੁੜੀ ਨੂੰ ਇਸ ਤਰ੍ਹਾਂ ਨਹੀਂ ਦੇਖਾਂਗਾ, ਜੋ ਉਸ ਲਈ ਮੇਰੇ ਅੰਦਰ ਚਾਹਤ ਪੈਦਾ ਕਰੇ।
Genesis 6:2
ਪਰਮੇਸ਼ੁਰ ਦੇ ਪੁੱਤਰਾਂ ਨੇ ਦੇਖਿਆ ਕਿ ਇਹ ਕੁੜੀਆਂ ਸੁੰਦਰ ਸਨ। ਇਸ ਲਈ ਪਰਮੇਸ਼ੁਰ ਦੇ ਪੁੱਤਰਾਂ ਨੇ ਆਪਣੀ ਚੁਣੀ ਹੋਈ ਕਿਸੇ ਵੀ ਕੁੜੀ ਨਾਲ ਸ਼ਾਦੀ ਕੀਤੀ। ਇਨ੍ਹਾਂ ਔਰਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ। ਉਸ ਸਮੇਂ ਦੌਰਾਨ ਅਤੇ ਬਾਅਦ ਵਿੱਚ, ਧਰਤੀ ਉੱਤੇ ਨੇਫ਼ਿਲੀਮ ਲੋਕ ਰਹਿੰਦੇ ਸਨ। ਉਹ ਮਸ਼ਹੂਰ ਲੋਕ ਸਨ। ਉਹ ਪੁਰਾਣੇ ਵੇਲਿਆਂ ਤੋਂ ਹੀ ਨਾਇੱਕ ਸਨ। ਫ਼ੇਰ ਯਹੋਵਾਹ ਨੇ ਆਖਿਆ, “ਲੋਕ ਤਾਂ ਸਿਰਫ਼ ਇਨਸਾਨ ਹਨ; ਮੈਂ ਆਪਣੇ ਆਤਮੇ ਨੂੰ ਉਨ੍ਹਾਂ ਖਾਤਿਰ ਸਦਾ ਲਈ ਪਰੇਸ਼ਾਨ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ 120 ਵਰ੍ਹਿਆਂ ਦਾ ਜੀਵਨ ਦੇਵਾਂਗਾ।”