Genesis 2:8
ਫ਼ੇਰ ਯਹੋਵਾਹ ਪਰਮੇਸ਼ੁਰ ਨੇ ਪੂਰਬ ਵਿੱਚ ਅਦਨ ਨਾਮ ਦੇ ਇੱਕ ਸਥਾਨ ਉੱਤੇ ਇੱਕ ਬਾਗ਼ ਲਾਇਆ। ਯਹੋਵਾਹ ਪਰਮੇਸ਼ੁਰ ਨੇ ਆਪਣੇ ਦੁਆਰਾ ਸਾਜੇ ਹੋਏ ਆਦਮ ਨੂੰ ਉਸ ਬਾਗ਼ ਵਿੱਚ ਰੱਖ ਦਿੱਤਾ।
Genesis 2:8 in Other Translations
King James Version (KJV)
And the LORD God planted a garden eastward in Eden; and there he put the man whom he had formed.
American Standard Version (ASV)
And Jehovah God planted a garden eastward, in Eden; and there he put the man whom he had formed.
Bible in Basic English (BBE)
And the Lord God made a garden in the east, in Eden; and there he put the man whom he had made.
Darby English Bible (DBY)
And Jehovah Elohim planted a garden in Eden eastward, and there put Man whom he had formed.
Webster's Bible (WBT)
And the LORD God planted a garden eastward in Eden; and there he put the man whom he had formed.
World English Bible (WEB)
Yahweh God planted a garden eastward, in Eden, and there he put the man whom he had formed.
Young's Literal Translation (YLT)
And Jehovah God planteth a garden in Eden, at the east, and He setteth there the man whom He hath formed;
| And the Lord | וַיִּטַּ֞ע | wayyiṭṭaʿ | va-yee-TA |
| God | יְהוָ֧ה | yĕhwâ | yeh-VA |
| planted | אֱלֹהִ֛ים | ʾĕlōhîm | ay-loh-HEEM |
| garden a | גַּן | gan | ɡahn |
| eastward | בְּעֵ֖דֶן | bĕʿēden | beh-A-den |
| in Eden; | מִקֶּ֑דֶם | miqqedem | mee-KEH-dem |
| there and | וַיָּ֣שֶׂם | wayyāśem | va-YA-sem |
| he put | שָׁ֔ם | šām | shahm |
| אֶת | ʾet | et | |
| man the | הָֽאָדָ֖ם | hāʾādām | ha-ah-DAHM |
| whom | אֲשֶׁ֥ר | ʾăšer | uh-SHER |
| he had formed. | יָצָֽר׃ | yāṣār | ya-TSAHR |
Cross Reference
Ezekiel 28:13
ਤੂੰ ਸੀ ਅਦਨ ਵਿੱਚ ਪਰਮੇਸ਼ੁਰ ਦੇ ਬਾਗ਼ ਅੰਦਰ। ਤੇਰੇ ਕੋਲ ਸੀ ਹਰ ਬਹੁਮੁੱਲਾ ਪੱਬ-ਲਾਲ ਅਕੀਕ-ਸ਼ੁਨਹਿਲਾ, ਦੁਧਿਯਾ, ਬਿਲੌਰ, ਓਨੇਸ ਅਤੇ ਬੈਰੂਜ, ਸ਼ਲੇਮਾਨੀ, ਨੀਲਮ ਅਤੇ ਜਬਰਜਦ। ਅਤੇ ਹਰ ਇੱਕ ਪੱਥਰ ਸੀ ਸੋਨੇ ਵਿੱਚ ਲਾਇਆ ਹੋਇਆ। ਦਿੱਤੀ ਗਈ ਸੀ ਇਹ ਸੁੰਦਰਤਾ ਤੈਨੂੰ। ਉਸ ਦਿਨ ਜਦੋਂ ਸੀ ਤੈਨੂੰ ਸਾਜਿਆ ਗਿਆ। ਪਰਮੇਸ਼ੁਰ ਬਣਾਇਆ ਸੀ ਤੈਨੂੰ ਤਾਕਤਵਰ।
Genesis 13:10
ਲੂਤ ਨੇ ਆਲੇ-ਦੁਆਲੇ ਨਜ਼ਰ ਮਾਰੀ ਅਤੇ ਯਰਦਨ ਦੀ ਵਾਦੀ ਦੇਖੀ। ਲੂਤ ਨੇ ਦੇਖਿਆ ਕਿ ਓੱਥੇ ਕਾਫ਼ੀ ਪਾਣੀ ਸੀ। (ਇਹ ਗੱਲ ਯਹੋਵਾਹ ਦੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਹੈ।) ਉਸ ਸਮੇਂ ਯਰਦਨ ਵਾਦੀ ਸੋਆਰ ਤੱਕ ਯਹੋਵਾਹ ਦੇ ਬਾਗ ਵਾਂਗ ਫੈਲੀ ਹੋਈ ਸੀ। ਇਹ ਧਰਤੀ ਮਿਸਰ ਦੇ ਵਾਂਗ ਚੰਗੀ ਸੀ।
Joel 2:3
ਫੌਜ ਬਲਦੀ ਅੱਗ ਵਾਂਗ ਉਨ੍ਹਾਂ ਨੂੰ ਸਾੜ ਦੇਵੇਗੀ। ਉਨ੍ਹਾਂ ਦੇ ਅੱਗੇ, ਧਰਤੀ ਅਦਨ ਦੇ ਬਾਗ ਵਰਗੀ ਹੋਵੇਗੀ ਅਤੇ ਉਨ੍ਹਾਂ ਦੇ ਪਿੱਛੇ ਉਜਾੜ ਬੀਆਬਾਨ ਵਰਗੀ ਹੋਵੇਗੀ। ਉਨ੍ਹਾਂ ਕੋਲੋਂ ਕੁਝ ਵੀ ਨਹੀਂ ਬਚੇਗਾ।
Isaiah 51:3
ਇਸ ਤਰ੍ਹਾਂ ਯਹੋਵਾਹ ਸੀਯੋਨ ਨੂੰ ਅਸੀਸ ਦੇਵੇਗਾ। ਯਹੋਵਾਹ ਉਸ ਦੇ ਲਈ ਅਤੇ ਉਸ ਦੇ ਲੋਕਾਂ ਲਈ ਅਫ਼ਸੋਸ ਦਾ ਅਨੁਭਵ ਕਰੇਗਾ ਅਤੇ ਉਹ ਉਸ ਲਈ ਵੱਡੀ ਗੱਲ ਕਰੇਗਾ। ਯਹੋਵਾਹ ਮਾਰੂਬਲ ਨੂੰ ਤਬਦੀਲ ਕਰ ਦੇਵੇਗਾ। ਮਾਰੂਬਲ ਬਾਗ਼ ਵਰਗਾ ਬਣ ਜਾਵੇਗਾ, ਅਦਨ ਦੇ ਬਾਗ਼ ਵਰਗਾ। ਉਹ ਧਰਤੀ ਸੱਖਣੀ ਸੀ ਪਰ ਇਹ ਯਹੋਵਾਹ ਦੇ ਬਾਗ਼ ਵਰਗੀ ਹੋ ਜਾਵੇਗੀ। ਓੱਥੇ ਲੋਕ ਪ੍ਰਸੰਨ, ਬਹੁਤ ਪ੍ਰਸੰਨ ਹੋਣਗੇ। ਉੱਥੋਂ ਦੇ ਲੋਕ ਖੁਸ਼ੀ ਦਾ ਪ੍ਰਗਟਾਵਾ ਕਰਨਗੇ। ਉਹ ਧੰਨਵਾਦ ਅਤੇ ਜਿੱਤ ਦੇ ਗੀਤ ਗਾਉਣਗੇ।
Genesis 3:24
ਯਹੋਵਾਹ ਪਰਮੇਸ਼ੁਰ ਨੇ ਆਦਮ ਨੂੰ ਬਾਗ਼ ਵਿੱਚੋਂ ਕੱਢ ਦਿੱਤਾ। ਫ਼ੇਰ ਯਹੋਵਾਹ ਨੇ ਬਾਗ਼ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਕਰੂਬੀ ਦੂਤਾਂ ਨੂੰ ਤੈਨਾਤ ਕਰ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਉੱਥੇ ਅਗਨੀ ਦੀ ਤਲਵਾਰ ਰੱਖ ਦਿੱਤੀ। ਇਹ ਤਲਵਾਰ ਜੀਵਨ ਬਿਰੱਖ ਨੂੰ ਜਾਂਦੇ ਰਸਤੇ ਦੀ ਰਾਖੀ ਕਰਨ ਲਈ ਹਰ ਪਾਸੇ ਲਿਸ਼ਕਦੀ ਸੀ।
Ezekiel 31:18
“ਮਿਸਰ, ਉਬੇ ਅਦਨ ਵਿੱਚ ਬਹੁਤ ਸਾਰੇ ਵੱਡੇ ਅਤੇ ਤਾਕਤਵਰ ਰੁੱਖ ਸਨ। ਮੈਂ ਉਨ੍ਹਾਂ ਵਿੱਚੋਂ ਕਿਹੜੇ ਰੁੱਖ ਨਾਲ ਤੇਰਾ ਮੁਕਾਬਲਾ ਕਰਾਂ! ਉਹ ਸਾਰੇ ਹੀ ਹੇਠਾਂ ਹੇਠਲੀ ਧਰਤੀ ਵਿੱਚ ਚੱਲੇ ਗਏ ਅਤੇ ਤੂੰ ਵੀ ਜਾਕੇ ਉਨ੍ਹਾਂ ਵਿਦੇਸ਼ੀਆਂ ਨਾਲ ਮੌਤ ਦੀ ਥਾਂ ਤੇ ਸ਼ਾਮਿਲ ਹੋ ਜਾਵੇਂਗਾ। ਤੂੰ ਓੱਥੇ ਉਨ੍ਹਾਂ ਲੋਕਾਂ ਦਰਮਿਆਨ ਲੇਟਿਆ ਹੋਵੇਂਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ। “ਹਾਂ, ਇਹ ਕੁਝ ਫਿਰਊਨ ਅਤੇ ਉਸ ਦੇ ਨਾਲ ਦੀ ਲੋਕਾਂ ਦੀ ਭੀੜ ਨਾਲ ਵਾਪਰੇਗਾ!” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।
Ezekiel 31:16
ਮੈਂ ਰੁੱਖ ਨੂੰ ਡੇਗ ਦਿੱਤਾ-ਅਤੇ ਕੌਮਾਂ ਉਸ ਰੁੱਖ ਦੇ ਡਿੱਗਣ ਦੀ ਆਵਾਜ਼ ਸੁਣਕੇ ਡਰ ਨਾਲ ਕੰਬ ਉੱਠੀਆਂ। ਮੈਂ ਰੁੱਖ ਨੂੰ ਹੇਠਾਂ ਮੌਤ ਦੇ ਸਥਾਨ ਭੇਜ ਦਿੱਤਾ, ਉਨ੍ਹਾਂ ਸਾਰੇ ਹੋਰਾਂ ਲੋਕਾਂ ਵਿੱਚ ਸ਼ਾਮਿਲ ਹੋਣ ਲਈ ਜਿਹੜੇ ਉਸ ਡੂੰਘੀ ਮੋਰੀ ਵਿੱਚ ਹੇਠਾਂ ਚੱਲੇ ਗਏ ਸਨ। ਅਤੀਤ ਵਿੱਚ, ਲਬਾਨੋਨ ਸਭ ਤੋਂ ਚੰਗੇ, ਰੁੱਖਾਂ, ਅਦਨ ਦੇ ਸਾਰੇ ਰੁੱਖਾਂ ਨੇ ਉਹ ਪਾਣੀ ਪੀਤਾ। ਉਹ ਰੁੱਖ ਹੇਠਲੀ ਦੁਨੀਆਂ ਵਿੱਚ ਸੁਖੀ ਸਨ।
Ezekiel 31:8
ਪਰਮੇਸ਼ੁਰ ਦੇ ਬਾਗ਼ ਦੇ ਦਿਉਦਾਰ ਦੇ ਰੁੱਖ ਵੀ ਨਹੀਂ ਸਨ ਇਸ ਰੁੱਖ ਨਾਲੋਂ ਵਡੇਰੇ। ਅਰਮੋਨ ਦੇ ਰੁੱਖਾਂ ਦੀਆਂ ਨਹੀਂ ਸਨ ਟਾਹਣੀਆਂ ਇੰਨੀਆਂ। ਪਰਮੇਸ਼ੁਰ ਦੇ ਬਾਗ਼ ਦਾ ਕੋਈ ਵੀ ਰੁੱਖ ਨਹੀਂ ਸੀ ਇਸ ਰੁੱਖ ਨਾਲੋਂ ਸੁਹਣਾ।
Ezekiel 27:23
ਹਾਰਾਨ, ਕੰਨੇਹ, ਅਦਨ, ਸ਼ਬਾ, ਅੱਸ਼ੂਰ ਅਤੇ ਕਿਲਮਦ ਦੇ ਵਪਾਰੀਆਂ ਨੇ ਤੁਹਾਡੇ ਨਾਲ ਵਪਾਰ ਕੀਤਾ।
2 Kings 19:12
ਉਨ੍ਹਾਂ ਦੇਸਾਂ ਦੇ ਦੇਵਤੇ ਵੀ ਆਪਣੇ ਰਾਜਾਂ ਤੇ ਆਪਣੇ ਲੋਕਾਂ ਨੂੰ ਨਾ ਬਚਾਅ ਸੱਕੇ। ਮੇਰੇ ਪੁਰਖਿਆਂ ਨੇ ਸਭ ਦਾ ਨਾਸ ਕਰ ਦਿੱਤਾ। ਉਨ੍ਹਾਂ ਨੇ ਗੋਜ਼ਾਨ ਅਤੇ ਹਾਰਾਨ, ਰਸ਼ਫ਼ ਅਤੇ ਅਦਨ ਦਿਆਂ ਪੁੱਤਰਾਂ ਨੂੰ ਜੋ ਤੱਲਾਸਾਰ ਵਿੱਚ ਸਨ, ਜਿਨ੍ਹਾਂ ਨੂੰ ਮੇਰੇ ਵੱਡੇਰਿਆਂ ਨੇ ਨਾਸ ਕੀਤਾ ਸੀ, ਛੁਡਾਇਆ ਸੀ?
Genesis 4:16
ਕਇਨ ਦਾ ਪਰਿਵਾਰ ਕਇਨ ਯਹੋਵਾਹ ਕੋਲੋਂ ਦੂਰ ਚੱਲਿਆ ਗਿਆ। ਕਇਨ ਨੋਦ ਦੀ ਧਰਤੀ ਉੱਤੇ ਰਹਿੰਦਾ ਸੀ।