Genesis 14:22 in Punjabi

Punjabi Punjabi Bible Genesis Genesis 14 Genesis 14:22

Genesis 14:22
ਪਰ ਅਬਰਾਮ ਨੇ ਸਦੂਮ ਦੇ ਰਾਜੇ ਨੂੰ ਆਖਿਆ, “ਮੈਂ ਯਹੋਵਾਹ ਸਰਬ ਉੱਚ ਪਰਮੇਸ਼ੁਰ ਅੱਗੇ ਇਕਰਾਰ ਕਰਦਾ ਹਾਂ, ਜਿਸਨੇ ਧਰਤੀ ਤੇ ਅਕਾਸ਼ ਨੂੰ ਸਾਜਿਆ

Genesis 14:21Genesis 14Genesis 14:23

Genesis 14:22 in Other Translations

King James Version (KJV)
And Abram said to the king of Sodom, I have lift up mine hand unto the LORD, the most high God, the possessor of heaven and earth,

American Standard Version (ASV)
And Abram said to the king of Sodom, I have lifted up my hand unto Jehovah, God Most High, possessor of heaven and earth,

Bible in Basic English (BBE)
But Abram said to the king of Sodom, I have taken an oath to the Lord, the Most High God, maker of heaven and earth,

Darby English Bible (DBY)
And Abram said to the king of Sodom, I have lifted up my hand to Jehovah, the Most High ùGod, possessor of heavens and earth,

Webster's Bible (WBT)
And Abram said to the king of Sodom, I have lifted my hand to the LORD, the most high God, the possessor of heaven and earth,

World English Bible (WEB)
Abram said to the king of Sodom, "I have lifted up my hand to Yahweh, God Most High, possessor of heaven and earth,

Young's Literal Translation (YLT)
and Abram saith unto the king of Sodom, `I have lifted up my hand unto Jehovah, God Most High, possessing heaven and earth --

And
Abram
וַיֹּ֥אמֶרwayyōʾmerva-YOH-mer
said
אַבְרָ֖םʾabrāmav-RAHM
to
אֶלʾelel
the
king
מֶ֣לֶךְmelekMEH-lek
Sodom,
of
סְדֹ֑םsĕdōmseh-DOME
I
have
lift
up
הֲרִמֹ֨תִיhărimōtîhuh-ree-MOH-tee
hand
mine
יָדִ֤יyādîya-DEE
unto
אֶלʾelel
the
Lord,
יְהוָה֙yĕhwāhyeh-VA
the
most
high
אֵ֣לʾēlale
God,
עֶלְי֔וֹןʿelyônel-YONE
the
possessor
קֹנֵ֖הqōnēkoh-NAY
of
heaven
שָׁמַ֥יִםšāmayimsha-MA-yeem
and
earth,
וָאָֽרֶץ׃wāʾāreṣva-AH-rets

Cross Reference

Daniel 12:7
“ਉਸ ਆਦਮੀ ਨੇ ਜਿਸਨੇ ਸੂਤੀ ਬਸਤਰ ਪਹਿਨੇ ਹੋਏ ਸਨ ਅਤੇ ਜਿਹੜਾ ਪਾਣੀ ਉੱਪਰ ਖਲੋਤਾ ਸੀ, ਆਪਣੇ ਸੱਜੇ ਅਤੇ ਖੱਬੇ ਹੱਥ ਅਕਾਸ਼ ਵੱਲ ਉੱਠਾੇ। ਅਤੇ ਮੈਂ ਉਸ ਨੂੰ ਉਸ ਪਰਮੇਸ਼ੁਰ ਦੇ ਨਾਮ ਦੀ ਵਰਤੋਂ ਕਰਕੇ ਇਕਰਾਰ ਕਰਦਿਆਂ ਸੁਣਿਆ ਜਿਹੜਾ ਸਦਾ ਲਈ ਜਿਉਂਦਾ ਹੈ। ਉਸ ਨੇ ਆਖਿਆ, ‘ਇਹ ਤਿੰਨ ਅਤੇ ਡੇਢ ਵਰ੍ਹੇ ਲਈ ਹੋਵੇਗਾ। ਪਵਿੱਤਰ ਲੋਕਾਂ ਦੀ ਤਾਕਤ ਟੁੱਟ ਜਾਵੇਗੀ ਅਤੇ ਫ਼ੇਰ ਆਖਿਰਕਾਰ ਇਹ ਸਭ ਗੱਲਾਂ ਸਹੀ ਸਿੱਧ ਹੋਣਗੀਆਂ?’

Exodus 6:8
ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਮਹਾਨ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਇੱਕ ਖਾਸ ਧਰਤੀ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਮੈਂ ਉਸ ਧਰਤੀ ਵੱਲ ਤੁਹਾਡੀ ਅਗਵਾਈ ਕਰਾਂਗਾ। ਮੈਂ ਤੁਹਾਨੂੰ ਉਹ ਧਰਤੀ ਦੇ ਦੇਵਾਂਗਾ। ਇਹ ਤੁਹਾਡੀ ਹੋਵੇਗੀ। ਮੈਂ ਯਹੋਵਾਹ ਹਾਂ।’”

Revelation 10:5
ਫ਼ੇਰ ਉਸ ਦੂਤ ਨੇ, ਜਿਸ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖਲੋਤਾ ਦੇਖਿਆ ਸੀ, ਆਪਣਾ ਸੱਜਾ ਹੱਥ ਸਵਰਗ ਵੱਲ ਚੁੱਕਿਆ।

Psalm 24:1
ਦਾਊਦ ਦਾ ਇੱਕ ਗੀਤ। ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਮਲਕੀਅਤ ਹੈ। ਦੁਨੀਆਂ ਤੇ ਇਸਦੇ ਸਾਰੇ ਲੋਕ ਉਸ ਦੇ ਹਨ।

Deuteronomy 32:40
ਮੈਂ ਆਪਣਾ ਹੱਥ ਆਕਾਸ਼ ਵੱਲ ਚੁੱਕਦਾ ਹਾਂ ਅਤੇ ਇਹ ਇਕਰਾਰ ਕਰਦਾ ਹਾਂ। ਅਤੇ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ।

Haggai 2:8
ਉਨ੍ਹਾਂ ਦਾ ਸਾਰਾ ਚਾਂਦੀ ਅਤੇ ਸੋਨਾ ਮੇਰਾ ਹੈ। ਸਰਬ ਸ਼ਕਤੀਮਾਨ ਯਹੋਵਾਹ ਇਹ ਆਖ ਰਿਹਾ ਹੈ।

Daniel 4:34
ਫ਼ੇਰ ਉਸ ਸਮੇਂ ਦੇ ਅੰਤ ਉੱਤੇ, ਮੈਂ, ਨਬੂਕਦਨੱਸਰ ਨੇ ਅਕਾਸ਼ ਵੱਲ ਦੇਖਿਆ। ਅਤੇ ਮੇਰੀ ਬੋਧ-ਸ਼ਕਤੀ ਮੇਰੇ ਕੋਲ ਵਾਪਸ ਪਰਤ ਆਈ। ਫ਼ੇਰ ਮੈਂ ਅੱਤ ਮਹਾਨ ਪਰਮੇਸ਼ੁਰ ਦੀ ਉਸਤਤ ਕੀਤੀ। ਮੈਂ ਉਸ, ਸਦਾ ਰਹਿਣ ਵਾਲੇ ਨੂੰ, ਆਦਰ ਅਤੇ ਪਰਤਾਪ ਦਿੱਤਾ। ਹਕੂਮਤ ਕਰਦਾ ਹੈ ਪਰਮੇਸ਼ੁਰ ਸਦਾ ਲਈ! ਬਣੀ ਰਹਿੰਦੀ ਹੈ ਬਾਦਸ਼ਾਹੀ ਉਸਦੀ ਪੀੜੀਆਂ ਤੀਕ।

Isaiah 57:15
ਪਰਮੇਸ਼ੁਰ ਉੱਚਾ ਅਤੇ ਉੱਠਿਆ ਹੋਇਆ ਹੈ। ਪਰਮੇਸ਼ੁਰ ਸਦਾ ਜਿਉਂਦਾ ਹੈ। ਪਰਮੇਸ਼ੁਰ ਦਾ ਨਾਮ ਪਵਿੱਤਰ ਹੈ। ਪਰਮੇਸ਼ੁਰ ਆਖਦਾ ਹੈ, “ਮੈਂ ਉੱਚੀ ਪਵਿੱਤਰ ਥਾਂ ਉੱਤੇ ਰਹਿੰਦਾ ਹਾਂ, ਪਰ ਉਨ੍ਹਾਂ ਲੋਕਾਂ ਨਾਲ ਵੀ ਜਿਹੜੇ ਉਦਾਸ ਅਤੇ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਨਵਾਂ ਜੀਵਨ ਦੇਵਾਂਗਾ ਜਿਹੜੇ ਆਪਣੇ ਆਤਮੇ ਵਿੱਚ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਜੀਵਨ ਦੇਵਾਂਗਾ, ਜਿਹੜੇ ਆਪਣੇ ਦਿਲਾਂ ਅੰਦਰ ਉਦਾਸ ਨੇ।

Psalm 83:18
ਫ਼ੇਰ ਉਹ ਜਾਨਣਗੇ ਕਿ ਤੁਸੀਂ ਹੀ ਪਰਮੇਸ਼ੁਰ ਹੋ। ਉਹ ਜਾਣ ਲੈਣਗੇ ਕਿ ਤੁਹਾਡਾ ਨਾਮ ਯਹੋਵਾਹ ਹੈ। ਉਹ ਜਾਣ ਲੈਣਗੇ ਕਿ ਤੁਸੀਂ ਸਰਬ ਉੱਚ ਪਰਮੇਸ਼ੁਰ ਹੋ, ਸਾਰੇ ਜਗਤ ਦੇ ਪਰਮੇਸ਼ੁਰ।

Judges 11:35
ਜਦੋਂ ਯਿਫ਼ਤਾਹ ਨੇ ਦੇਖਿਆ ਕਿ ਉਸਦੀ ਧੀ ਉਸ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਉਸ ਦੇ ਘਰ ਤੋਂ ਬਾਹਰ ਆਉਣ ਵਾਲੀ ਸਭ ਤੋਂ ਪਹਿਲੀ ਚੀਜ਼ ਸੀ, ਉਸ ਨੇ ਆਪਣਾ ਗਮ ਪ੍ਰਗਟ ਕਰਨ ਲਈ ਆਪਣੇ ਕੱਪੜੇ ਪਾੜ ਲਏ। ਅਤੇ ਆਖਿਆ, “ਓਹੋ। ਮੇਰੀਏ ਧੀਏ! ਤੂੰ ਮੈਨੂੰ ਬਰਬਾਦ ਕਰ ਦਿੱਤਾ ਹੈ! ਤੂੰ ਮੈਨੂੰ ਬਹੁਤ-ਬਹੁਤ ਉਦਾਸ ਕਰ ਦਿੱਤਾ ਹੈ। ਮੈਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਸੀ, ਅਤੇ ਮੈਂ ਉਸ ਨੂੰ ਬਦਲ ਨਹੀਂ ਸੱਕਦਾ!”

Genesis 21:33
ਅਬਰਾਹਾਮ ਨੇ ਬਏਰਸਬਾ ਵਿਖੇ ਇੱਕ ਖਾਸ ਰੁੱਖ ਲਾਇਆ। ਉਸ ਥਾਂ ਉੱਤੇ, ਅਬਰਾਹਾਮ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਉਸ ਪਰਮੇਸ਼ੁਰ ਅੱਗੇ ਜਿਹੜਾ ਸਦਾ ਜਿਉਂਦਾ ਹੈ।

Genesis 21:23
ਇਸ ਲਈ ਮੈਨੂੰ ਇੱਥੇ ਪਰਮੇਸ਼ੁਰ ਦੇ ਸਾਹਮਣੇ ਇੱਕ ਬਚਨ ਦੇ। ਇਕਰਾਰ ਕਰ ਕਿ ਤੂੰ ਮੇਰੇ ਅਤੇ ਮੇਰੇ ਬੱਚਿਆਂ ਨਾਲ ਇਨਸਾਫ਼ ਕਰੇਂਗਾ। ਇਕਰਾਰ ਕਰ ਕਿ ਤੂੰ ਮੇਰੇ ਉੱਤੇ ਅਤੇ ਇਸ ਦੇਸ਼ ਉੱਤੇ, ਜਿੱਥੇ ਤੂੰ ਰਿਹਾ ਹੈਂ, ਮਿਹਰਬਾਨ ਹੋਵੇਂਗਾ। ਇਕਰਾਰ ਕਰ ਤੂੰ ਮੇਰੇ ਉੱਤੇ ਓਨਾ ਹੀ ਮਿਹਰਬਾਨ ਹੋਵੇਂਗਾ ਜਿੰਨਾ ਮੈਂ ਤੇਰੇ ਉੱਤੇ ਰਿਹਾ ਹਾਂ।”

Genesis 17:1
ਇਕਰਾਰਨਾਮੇ ਦਾ ਸਬੂਤ ਸੁੰਨਤ ਜਦੋਂ ਅਬਰਾਮ 99 ਵਰ੍ਹਿਆਂ ਦਾ ਹੋਇਆ ਤਾਂ ਯਹੋਵਾਹ ਨੇ ਉਸ ਨੂੰ ਦਰਸ਼ਨ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ ਹਾਂ। ਮੇਰੇ ਲਈ ਇਹ ਗੱਲਾਂ ਕਰ: ਮੇਰਾ ਹੁਕਮ ਮੰਨ ਅਤੇ ਸਹੀ ਢੰਗ ਨਾਲ ਜਿਉਂ।

Genesis 14:19
ਮਲਕਿ-ਸਿਦਕ ਨੇ ਅਬਰਾਮ ਨੂੰ ਅਸੀਸ ਦਿੱਤੀ ਅਤੇ ਆਖਿਆ, “ਅਬਰਾਮ, ਸਰਬ ਉੱਚ ਪਰਮੇਸ਼ੁਰ ਤੈਨੂੰ ਅਸੀਸ ਦੇਵੇ। ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ।