Ezekiel 41:18 in Punjabi

Punjabi Punjabi Bible Ezekiel Ezekiel 41 Ezekiel 41:18

Ezekiel 41:18
ਕਰੂਬੀ ਦੇ ਫ਼ਰਿਸ਼ਤਿਆਂ ਅਤੇ ਖਜ਼ੂਰ ਦੇ ਰੁੱਖਾਂ ਦੀ ਨਕਾਸ਼ੀ ਕੀਤੀ ਗਈ ਸੀ। ਕਰੂਬੀ ਦੇ ਫਰਿਸ਼ਤਿਆਂ ਦੇ ਵਿੱਚਕਾਰ ਖਜ਼ੂਰ ਦਾ ਰੁੱਖ ਸੀ। ਹਰ ਕਰੂਬੀ ਦੇ ਫ਼ਰਿਸ਼ਤੇ ਦੇ ਦੋ ਚਿਹਰੇ ਸਨ।

Ezekiel 41:17Ezekiel 41Ezekiel 41:19

Ezekiel 41:18 in Other Translations

King James Version (KJV)
And it was made with cherubims and palm trees, so that a palm tree was between a cherub and a cherub; and every cherub had two faces;

American Standard Version (ASV)
And it was made with cherubim and palm-trees; and a palm-tree was between cherub and cherub, and every cherub had two faces;

Bible in Basic English (BBE)
And it had pictured forms of winged beings and palm-trees; a palm-tree between two winged ones, and every winged one had two faces;

Darby English Bible (DBY)
And it was made with cherubim and palm-trees, and a palm-tree was between cherub and cherub; and the cherub had two faces:

World English Bible (WEB)
It was made with cherubim and palm trees; and a palm tree was between cherub and cherub, and every cherub had two faces;

Young's Literal Translation (YLT)
And it is made `with' cherubs and palm-trees, and a palm-tree `is' between cherub and cherub, and two faces `are' to the cherub;

And
it
was
made
וְעָשׂ֥וּיwĕʿāśûyveh-ah-SOO
cherubims
with
כְּרוּבִ֖יםkĕrûbîmkeh-roo-VEEM
and
palm
trees,
וְתִֽמֹרִ֑יםwĕtimōrîmveh-tee-moh-REEM
tree
palm
a
that
so
וְתִֽמֹרָה֙wĕtimōrāhveh-tee-moh-RA
was
between
בֵּיןbênbane
a
cherub
כְּר֣וּבkĕrûbkeh-ROOV
cherub;
a
and
לִכְר֔וּבlikrûbleek-ROOV
and
every
cherub
וּשְׁנַ֥יִםûšĕnayimoo-sheh-NA-yeem
had
two
פָּנִ֖יםpānîmpa-NEEM
faces;
לַכְּרֽוּב׃lakkĕrûbla-keh-ROOV

Cross Reference

1 Kings 7:36
ਗੱਡੇ ਦੀ ਬਾਡੀ ਅਤੇ ਫ਼ਰੇਮ ਤੇ ਕਰੂਬੀ ਫ਼ਰਿਸ਼ਤੇ, ਸ਼ੇਰ ਅਤੇ ਖਜੂਰ ਦੇ ਰੁੱਖ ਕਾਂਸੇ ਵਿੱਚ ਉਕਰੇ ਹੋਏ ਸਨ। ਇਹ ਮੀਨਾਕਾਰੀ ਜਿੱਥੇ ਵੀ ਗੱਡੇ ਤੇ ਜਗ੍ਹਾ ਸੀ ਕੀਤੀ ਗਈ ਸੀ ਅਤੇ ਗੱਡੇ ਦੇ ਦੁਆਲੇ ਫ਼ੁੱਲ ਉਕਰੇ ਹੋਏ ਸਨ।

Ezekiel 40:16
ਪਹਿਰੇਦਾਰ ਗਾਰਡਾਂ ਦੇ ਸਾਰੇ ਕਮਰਿਆਂ, ਪਾਸਿਆਂ ਦੀਆਂ ਕੰਧਾਂ ਅਤੇ ਵਰਾਂਡੇ ਦੇ ਉੱਪਰ ਛੋਟੀਆਂ ਖਿੜਕੀਆਂ ਸਨ। ਖਿੜਕੀਆਂ ਦਾ ਚੌੜਾਈ ਵਾਲਾ ਹਿੱਸਾ ਰਸਤੇ ਦੇ ਸਾਹਮਣੇ ਵੱਲ ਸੀ। ਰਸਤੇ ਦੇ ਦੋਹਾਂ ਪਾਸਿਆਂ ਦੀਆਂ ਕੰਧਾਂ ਉੱਤੇ ਖਜੂਰ ਦੇ ਰੁੱਖ ਉਕਰੇ ਹੋਏ ਸਨ।

Ezekiel 40:22
ਇਸ ਦੀਆਂ ਖਿੜਕੀਆਂ ਅਤੇ ਵਰਾਂਡਾ ਅਤੇ ਇਸ ਉੱਤੇ ਉਕਰੇ ਹੋਏ ਪਾਮ ਦੇ ਰੁੱਖ ਪੂਰਬ ਵਾਲੇ ਫ਼ਾਟਕ ਦੇ ਨਾਪ ਦੇ ਸਨ। ਬਾਹਰ ਵਾਲੇ ਪਾਸੇ ਫ਼ਾਟਕ ਤੀਕ ਜਾਂਦੀਆਂ ਸੱਤ ਪੌੜੀਆਂ ਸਨ। ਇਸਦਾ ਵਰਾਂਡਾ ਦਰਵਾਜ਼ੇ ਦੇ ਅੰਦਰਲੇ ਸਿਰੇ ਤੇ ਸੀ।

Ezekiel 10:21
ਮੇਰਾ ਭਾਵ ਹੈ ਹਰ ਜਾਨਵਰ ਦੇ ਚਾਰ ਚਿਹਰੇ ਸਨ, ਚਾਰ ਖੰਭ ਸਨ, ਅਤੇ ਕੁਝ ਅਜਿਹਾ ਉਨ੍ਹਾਂ ਨੇ ਖੰਭਾਂ ਹੇਠਾਂ ਆਦਮੀ ਦੀਆਂ ਬਾਹਾਂ ਵਰਗਾ ਦਿਖਾਈ ਦਿੰਦਾ ਸੀ।

2 Chronicles 3:7
ਸੁਲੇਮਾਨ ਨੇ ਮੰਦਰ ਦੀਆਂ ਸ਼ਤੀਰਾਂ, ਉਸਦੀ ਡਿਉੜੀ ਅਤੇ ਦੀਵਾਰਾਂ ਉੱਪਰ ਅਤੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਦੀਵਾਰਾਂ ਉੱਪਰ ਕਰੂਬੀ ਫ਼ਰਿਸ਼ਤਿਆਂ ਦੀ ਨਕਾਸ਼ੀ ਕੀਤੀ।

Revelation 7:9
ਵੱਡੀ ਭੀੜ ਫ਼ੇਰ ਮੈਂ ਤੱਕਿਆ, ਅਤੇ ਲੋਕਾਂ ਦੀ ਇੱਕ ਬਹੁਤ ਵੱਡੀ ਗਿਣਤੀ ਵੇਖੀ। ਉੱਥੇ ਇੰਨੇ ਸਾਰੇ ਲੋਕ ਸਨ ਕਿ ਕੋਈ ਵੀ ਵਿਅਕਤੀ ਉਨ੍ਹਾਂ ਸਾਰਿਆਂ ਦੀ ਗਿਣਤੀ ਨਹੀਂ ਸੀ ਕਰ ਸੱਕਦਾ। ਉਹ ਧਰਤੀ ਦੀ ਹਰ ਕੌਮ, ਕਬੀਲੇ, ਜਾਤੀ ਅਤੇ ਭਾਸ਼ਾ ਵਿੱਚੋਂ ਸਨ। ਇਹ ਲੋਕ ਤਖਤ ਦੇ ਅਤੇ ਲੇਲੇ ਦੇ ਸਾਹਮਣੇ ਖਲੋਤੇ ਹੋਏ ਸਨ। ਉਨ੍ਹਾਂ ਸਾਰਿਆਂ ਨੇ ਚਿੱਟੇ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਜ਼ੈਤੂਨ ਦੀਆਂ ਟਹਿਣੀਆਂ ਸਨ।

Revelation 4:7
ਪਹਿਲੀ ਸਜੀਵ ਚੀਜ਼ ਸ਼ੇਰ ਵਰਗੀ ਸੀ। ਦੂਸਰੀ ਵੱਛੇ ਵਰਗੀ ਸੀ। ਤੀਸਰੀ ਦਾ ਮੂੰਹ ਇੱਕ ਆਦਮੀ ਵਰਗਾ ਸੀ। ਚੌਥੀ ਉਡਦੇ ਹੋਏ ਬਾਜ਼ ਵਰਗੀ ਸੀ।

Ezekiel 41:25
ਅਤੇ ਪਵਿੱਤਰ ਸਥਾਨ ਦੇ ਦਰਵਾਜ਼ਿਆਂ ਉੱਤੇ ਵੀ ਕਰੂਬੀ ਫ਼ਰਿਸ਼ਤੇ ਅਤੇ ਖਜ਼ੂਰ ਦੇ ਰੁੱਖ ਉਕਰੇ ਹੋਏ ਸਨ। ਉਹ ਉਨ੍ਹਾਂ ਵਰਗੇ ਹੀ ਸਨ ਜਿਹੜੇ ਕੰਧਾਂ ਉੱਤੇ ਉਕਰੇ ਹੋਏ ਸਨ। ਵਰਾਂਡਾ ਦੇ ਸਾਹਮਣੇ ਵਾਲੇ ਪਾਸੇ ਉੱਪਰ ਲੱਕੜੀ ਦੀ ਛੱਤ ਸੀ।

Ezekiel 41:20
ਫ਼ਰਸ਼ ਤੋਂ ਲੈ ਕੇ ਦਰਵਾਜ਼ੇ ਦੇ ਉਤਲੇ ਹਿੱਸੇ ਤੀਕ, ਪਵਿੱਤਰ ਸਥਾਨ ਦੀਆਂ ਸਾਰੀਆਂ ਕੰਧਾਂ ਉੱਤੇ ਕਰੂਬੀ ਫ਼ਰਿਸ਼ਤੇ ਅਤੇ ਖਜ਼ੂਰ ਦੇ ਰੁੱਖ ਉਕਰੇ ਹੋਏ ਸਨ।

Ezekiel 10:14
ਹਰੇਕ ਕਰੂਬੀ ਫ਼ਰਿਸ਼ਤੇ ਦੇ ਚਾਰ ਮੂੰਹ ਸਨ। ਇੱਕ ਮੂੰਹ ਕਰੂਬੀ ਦਾ ਮੂੰਹ ਸੀ। ਦੂਸਰਾ ਮੂੰਹ ਆਦਮੀ ਦਾ ਮੂੰਹ ਸੀ। ਤੀਸਰਾ ਮੂੰਹ ਸ਼ੇਰ ਦਾ ਮੂੰਹ ਸੀ। ਅਤੇ ਚੌਬਾ ਚਿਹਰਾ ਬਾਜ਼ ਦਾ ਚਿਹਰਾ ਸੀ। ਫ਼ੇਰ ਮੈਨੂੰ ਕਿਬਾਰ ਨਹਿਰ ਵਿਖੇ ਦੇਖੇ ਜਾਨਵਰਾਂ ਦਾ ਚੇਤਾ ਆਇਆ। ਫ਼ੇਰ ਕਰੂਬੀ ਫ਼ਰਿਸ਼ਤੇ ਹਵਾ ਵਿੱਚ ਉੱਪਰ ਉੱਠੇ।

Ezekiel 1:10
ਹਰ ਜਾਨਵਰ ਦੇ ਚਾਰ ਮੂੰਹ ਸਨ। ਉਨ੍ਹਾਂ ਦੇ ਅੱਗੇ ਮਨੁੱਖ ਦਾ ਚਿਹਰਾ ਸੀ। ਸੱਜੇ ਪਾਸੇ ਸ਼ੇਰ ਦਾ ਚਿਹਰਾ ਸੀ। ਖੱਬੇ ਪਾਸੇ ਬਲਦ ਦਾ ਚਿਹਰਾ ਸੀ ਅਤੇ ਪਿੱਛਲਾ ਪਾਸਾਂ ਬਾਜ਼ ਦਾ ਚਿਹਰਾ ਸੀ।

2 Chronicles 3:5
ਸੁਲੇਮਾਨ ਨੇ ਵੱਡੇ ਹਾਲ ਕਮਰੇ ਦੀਆਂ ਦੀਵਾਰਾਂ ਉੱਪਰ ਚੀਲ ਦੀ ਲੱਕੜੀ ਜੜੀ ਅਤੇ ਉੱਪਰ ਸੋਨੇ ਦੀ ਜੜ੍ਹਤ ਕੀਤੀ ਅਤੇ ਉਸ ਮੜ੍ਹਤ ਵਿੱਚ ਕੁੰਦਨ ਸੋਨੇ ਦੀਆਂ ਜੰਜੀਰੀਆਂ ਅਤੇ ਖਜ਼ੂਰ ਦੇ ਦ੍ਰੱਖਤਾਂ ਦੀ ਨਕਾਸ਼ੀ ਕੀਤੀ।

1 Kings 6:35
ਉੱਥੇ ਦੋ ਦਰਵਾਜ਼ੇ ਬਣਾਏ ਗਏ ਅਤੇ ਹਰ ਦਰਵਾਜ਼ੇ ਦੇ ਦੋ ਹਿੱਸੇ ਸਨ ਜਿਹੜੇ ਕਿ ਆਪਸ ਵਿੱਚ ਭੀੜੇ (ਢੋਏ) ਜਾਂਦੇ ਸਨ ਅਤੇ ਉਨ੍ਹਾਂ ਉੱਪਰ ਵੀ ਉਨ੍ਹਾਂ ਕਰੂਬੀ ਫਰਿਸ਼ਤਿਆਂ, ਖਜੂਰਾਂ ਤੇ ਫ਼ੁੱਲਾਂ ਦੀਆਂ ਮੂਰਤਾਂ ਉੱਕਰੀਆਂ ਸਨ ਫ਼ਿਰ ਉਨ੍ਹਾਂ ਨੂੰ ਉਸ ਨੇ ਸੋਨੇ ਨਾਲ ਢੱਕਿਆ।

1 Kings 6:29
ਮੰਦਰ ਦੀਆਂ ਸਾਰੀਆਂ ਦੀਵਾਰਾਂ ਉੱਪਰ ਕਰੂਬੀਆਂ, ਖਜ਼ੂਰਾਂ, ਖਿੜੇ ਹੋਏ ਫ਼ੁੱਲਾਂ ਦੀਆਂ ਮੂਰਤਾਂ ਸਨ ਜੋ ਉਸ ਨੇ ਉਕਰ ਕੇ ਅੰਦਰਲੇ ਵਾਰ ਅਤੇ ਬਾਹਰ ਵਾਰ ਬਣਵਾਈਆਂ ਹੋਈਆਂ ਸਨ।