Ezekiel 29:2
“ਆਦਮੀ ਦੇ ਪੁੱਤਰ, ਮਿਸਰ ਦੇ ਰਾਜੇ ਫਿਰਊਨ ਵੱਲ ਵੇਖ। ਮੇਰੇ ਲਈ ਉਸ ਦੇ ਅਤੇ ਮਿਸਰ ਦੇ ਖਿਲਾਫ਼ ਬੋਲ।
Ezekiel 29:2 in Other Translations
King James Version (KJV)
Son of man, set thy face against Pharaoh king of Egypt, and prophesy against him, and against all Egypt:
American Standard Version (ASV)
Son of man, set thy face against Pharaoh king of Egypt, and prophesy against him, and against all Egypt;
Bible in Basic English (BBE)
Son of man, let your face be turned against Pharaoh, king of Egypt, and be a prophet against him and against all Egypt:
Darby English Bible (DBY)
Son of man, set thy face against Pharaoh king of Egypt, and prophesy against him, and against the whole of Egypt;
World English Bible (WEB)
Son of man, set your face against Pharaoh king of Egypt, and prophesy against him, and against all Egypt;
Young's Literal Translation (YLT)
`Son of man, set thy face against Pharaoh king of Egypt, and prophesy concerning him, and concerning Egypt -- all of it.
| Son | בֶּן | ben | ben |
| of man, | אָדָ֕ם | ʾādām | ah-DAHM |
| set | שִׂ֣ים | śîm | seem |
| face thy | פָּנֶ֔יךָ | pānêkā | pa-NAY-ha |
| against | עַל | ʿal | al |
| Pharaoh | פַּרְעֹ֖ה | parʿō | pahr-OH |
| king | מֶ֣לֶךְ | melek | MEH-lek |
| Egypt, of | מִצְרָ֑יִם | miṣrāyim | meets-RA-yeem |
| and prophesy | וְהִנָּבֵ֣א | wĕhinnābēʾ | veh-hee-na-VAY |
| against | עָלָ֔יו | ʿālāyw | ah-LAV |
| him, and against | וְעַל | wĕʿal | veh-AL |
| all | מִצְרַ֖יִם | miṣrayim | meets-RA-yeem |
| Egypt: | כֻּלָּֽהּ׃ | kullāh | koo-LA |
Cross Reference
Ezekiel 6:2
ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਬਤਾਂ ਵੱਲ ਮੁੜ। ਮੇਰੇ ਲਈ ਉਨ੍ਹਾਂ ਦੇ ਵਿਰੁੱਧ ਬੋਲ।
Jeremiah 46:2
ਮਿਸਰ ਬਾਰੇ ਸੰਦੇਸ਼ ਇਹ ਸੰਦੇਸ਼ ਮਿਸਰ ਦੀ ਕੌਮ ਬਾਰੇ ਹੈ। ਇਹ ਸੰਦੇਸ਼ ਫ਼ਿਰਊਨ ਨਕੋ ਦੀ ਫ਼ੌਜ ਬਾਰੇ ਹੈ। ਨਕੋ ਮਿਸਰ ਦਾ ਰਾਜਾ ਸੀ। ਉਸਦੀ ਫ਼ੌਜ ਕਰਕਮਿਸ਼ ਦੇ ਕਸਬੇ ਵਿੱਚ ਹਾਰ ਗਈ ਸੀ। ਕਰਕਮਿਸ਼ ਫ਼ਰਾਤ ਦਰਿਆ ਦੇ ਕੰਢੇ ਹੈ। ਨਬੂਕਦਨੱਸਰ, ਬਾਬਲ ਦੇ ਰਾਜੇ, ਨੇ ਕਰਕਮਿਸ਼ ਵਿੱਚ ਫ਼ਿਰਊਨ ਨਕੋ ਦੀ ਫ਼ੌਜ ਨੂੰ ਉਦੋਂ ਹਰਾਇਆ ਸੀ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਚੌਬਾ ਵਰ੍ਹਾ ਸੀ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਇਹ ਯਹੋਵਾਹ ਦਾ ਸੰਦੇਸ਼ ਮਿਸਰ ਨੂੰ ਹੈ:
Jeremiah 44:30
ਇਹ ਤੁਹਾਡੇ ਲਈ ਸਬੂਤ ਹੋਵੇਗਾ ਕਿ ਮੈਂ ਜੋ ਕਹਿੰਦਾ ਹਾਂ ਓਹੋ ਕਰਾਂਗਾ।’ ਇਹੀ ਹੈ ਜੋ ਯਹੋਵਾਹ ਆਖਦਾ ਹੈ: ‘ਫਿਰਊਨ ਹਾਫ਼ਰਾ ਮਿਸਰ ਦਾ ਰਾਜਾ ਹੈ। ਉਸ ਦੇ ਦੁਸ਼ਮਣ ਉਸ ਨੂੰ ਮਾਰਨਾ ਚਾਹੁੰਦੇ ਹਨ। ਮੈਂ ਫ਼ਿਰਊਨ ਹਾਫ਼ਰਾ ਨੂੰ ਉਸ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ। ਸਿਦਕੀਯਾਹ ਯਹੂਦਾਹ ਦਾ ਰਾਜਾ ਸੀ। ਨਬੂਕਦਨੱਸਰ ਸਿਦਕੀਯਾਹ ਦਾ ਦੁਸ਼ਮਣ ਸੀ। ਅਤੇ ਮੈਂ ਸਿਦਕੀਯਾਹ ਨੂੰ ਉਸ ਦੇ ਦੁਸ਼ਮਣ ਦੇ ਹਵਾਲੇ ਕੀਤਾ। ਇਸੇ ਤਰ੍ਹਾਂ, ਮੈਂ ਫ਼ਿਰਊਨ ਹਾਫ਼ਰਾ ਨੂੰ ਉਸ ਦੇ ਦੁਸ਼ਮਣ ਦੇ ਹਵਾਲੇ ਕਰ ਦਿਆਂਗਾ।’”
Zechariah 14:18
ਜੇਕਰ ਮਿਸਰ ਦੇ ਘਰਾਣੇ ਵਿੱਚੋਂ ਡੇਰਿਆਂ ਦੇ ਪਰਬ ਤੇ ਕੋਈ ਮਨੁੱਖ ਹਰ ਸਾਲ ਨਾ ਜਾਵੇਗਾ ਤਾਂ ਯਹੋਵਾਹ ਵੈਰੀਆਂ ਦੀਆਂ ਕੌਮਾਂ ਵਾਂਗ ਉਨ੍ਹਾਂ ਉੱਪਰ ਵੀ ਭਿਆਨਕ ਬੀਮਾਰੀ ਲਿਆਵੇਗਾ।
Joel 3:19
ਮਿਸਰ ਵੀਰਾਨ ਹੋ ਜਾਵੇਗਾ ਅਦੋਮ ਉਜਾੜ ਬੀਆਬਾਨ ਹੋ ਜਾਵੇਗਾ ਕਿਉਂ ਕਿ ਉਹ ਯਹੂਦਾਹ ਦੇ ਲੋਕਾਂ ਨਾਲ ਬੜੇ ਜ਼ਾਲਿਮ ਰਹੇ ਹਨ ਉਨ੍ਹਾਂ ਨੇ ਆਪਣੇ ਦੇਸ ਵਿੱਚ ਮਜ਼ਲੂਮਾਂ ਨੂੰ ਵੱਢਿਆ।
Ezekiel 30:1
ਬਾਬਲ ਦੀ ਫ਼ੌਜ ਮਿਸਰ ਉੱਤੇ ਹਮਲਾ ਕਰੇਗੀ ਯਹੋਵਾਹ ਦਾ ਸ਼ਬਦ ਮੈਨੂੰ ਫ਼ੇਰ ਮਿਲਿਆ। ਉਸ ਨੇ ਆਖਿਆ,
Ezekiel 28:21
“ਆਦਮੀ ਦੇ ਪੁੱਤਰ, ਸੈਦਾ ਵੱਲ ਦੇਖ ਅਤੇ ਉਸ ਥਾਂ ਦੇ ਖਿਲਾਫ਼ ਮੇਰੇ ਲਈ ਬੋਲ।
Ezekiel 25:2
“ਆਦਮੀ ਦੇ ਪੁੱਤਰ, ਅੰਮੋਨੀਆਂ ਦੇ ਲੋਕਾਂ ਵੱਲ ਵੇਖ ਅਤੇ ਮੇਰੇ ਲਈ ਉਨ੍ਹਾਂ ਦੇ ਖਿਲਾਫ਼ ਬੋਲ।
Ezekiel 21:2
“ਆਦਮੀ ਦੇ ਪੁੱਤਰ, ਯਰੂਸ਼ਲਮ ਵੱਲ ਦੇਖ, ਅਤੇ ਉਸ ਦੇ ਪਵਿੱਤਰ ਸਥਾਨਾਂ ਦੇ ਵਿਰੁੱਧ ਬੋਲ। ਮੇਰੇ ਲਈ, ਇਸਰਾਏਲ ਦੀ ਧਰਤੀ ਦੇ ਵਿਰੁੱਧ ਬੋਲ।
Ezekiel 20:46
“ਆਦਮੀ ਦੇ ਪੁੱਤਰ, ਦੱਖਣ ਵੱਲ ਵੇਖ, ਯਹੂਦਾਹ ਦੇ ਦੱਖਣੀ ਭਾਗ ਵੱਲ। ਦੱਖਣ ਦੇ ਜੰਗਲ ਦੇ ਵਿਰੁੱਧ ਬੋਲ।
Jeremiah 43:8
ਤਹਪਨਹੇਸ ਦੇ ਕਸਬੇ ਵਿੱਚ, ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:
Jeremiah 25:18
ਇਹ ਸ਼ਰਾਬ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਲੋਕਾਂ ਲਈ ਪਾਕੇ ਦਿੱਤੀ। ਮੈਂ ਯਹੂਦਾਹ ਦੇ ਰਾਜਿਆਂ ਅਤੇ ਆਗੂਆਂ ਨੂੰ ਇਸ ਪਿਆਲੇ ਦੀ ਸ਼ਰਾਬ ਪਿਲਾਈ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਉਹ ਸੱਖਣਾ ਮਾਰੂਬਲ ਬਣ ਜਾਣ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਇਹ ਥਾਂ ਇੰਨੀ ਬੁਰੀ ਤਰ੍ਹਾਂ ਤਬਾਹ ਹੋ ਜਾਵੇ ਕਿ ਲੋਕ ਇਸ ਨੂੰ ਦੇਖਕੇ ਸੀਟੀਆਂ ਮਾਰਨ ਅਤੇ ਉਸ ਥਾਂ ਨੂੰ ਸਰਾਪ ਦੇਣ। ਅਤੇ ਅਜਿਹਾ ਹੀ ਵਾਪਰਿਆ-ਯਹੂਦਾਹ ਹੁਣ ਓਸੇ ਵਰਗਾ ਹੀ ਹੈ!
Jeremiah 9:25
ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਸਮਾਂ ਆ ਰਿਹਾ ਹੈ ਜਦੋਂ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਸਿਰਫ਼ ਸਰੀਰਕ ਤੌਰ ਤੇ ਹੀ ਸੁੰਨਤ ਕਰਵਾਈ ਹੈ।
Isaiah 20:1
ਅੱਸ਼ੂਰ ਮਿਸਰ ਅਤੇ ਇਬੋਪੀਆ ਨੂੰ ਹਰਾਵੇਗਾ ਸਰਗੋਨ ਅੱਸ਼ੂਰ ਦਾ ਰਾਜਾ ਸੀ। ਸਰਗੋਨ ਨੇ ਤਾਰਤੋਂਨ ਨੂੰ ਅਸ਼ਦੋਦ ਭੇਜਿਆ ਉਸ ਸ਼ਹਿਰ ਦੇ ਖਿਲਾਫ਼ ਜੰਗ ਕਰਨ ਲਈ। ਤਾਰਤੋਂਨ ਉੱਥੇ ਗਿਆ ਅਤੇ ਸ਼ਹਿਰ ਤੇ ਕਬਜ਼ਾ ਕਰ ਲਿਆ।
Isaiah 18:1
ਪਰਮੇਸ਼ੁਰ ਦਾ ਸੰਦੇਸ਼ ਇਬੋਪੀਆ ਨੂੰ ਇਬੋਪੀਆ ਦੀਆਂ ਨਦੀਆਂ ਕੰਢੇ ਦੇ ਦੇਸ ਵੱਲ ਦੇਖੋ। ਧਰਤੀ ਕੀੜਿਆਂ ਨਾਲ ਭਰੀ ਹੋਈ ਹੈ, ਤੁਸੀਂ ਸੁਣ ਸੱਕਦੇ ਹੋ ਉਨ੍ਹਾਂ ਦੇ ਫ਼ਰਫ਼ਰਾਂਦੇ ਖੰਭਾਂ ਨੂੰ।