Ezekiel 28:17
ਗੁਮਾਨੀ ਬਣਾਇਆ ਤੈਨੂੰ ਤੇਰੀ ਖੂਬਸੂਰਤੀ ਨੇ। ਤੇਰੀ ਸ਼ਾਨ ਨੇ ਬਰਬਾਦ ਕਰ ਦਿੱਤਾ ਤੇਰੀ ਸਿਆਣਪ ਨੂੰ। ਇਸ ਲਈ ਸੁੱਟ ਦਿੱਤਾ ਤੈਨੂੰ ਮੈਂ ਹੇਠਾਂ ਧਰਤ ਉੱਤੇ। ਅਤੇ ਹੁਣ ਹੋਰ ਰਾਜੇ ਤਕਦੇ ਨੇ ਤੇਰੇ ਵੱਲ।
Ezekiel 28:17 in Other Translations
King James Version (KJV)
Thine heart was lifted up because of thy beauty, thou hast corrupted thy wisdom by reason of thy brightness: I will cast thee to the ground, I will lay thee before kings, that they may behold thee.
American Standard Version (ASV)
Thy heart was lifted up because of thy beauty; thou hast corrupted thy wisdom by reason of thy brightness: I have cast thee to the ground; I have laid thee before kings, that they may behold thee.
Bible in Basic English (BBE)
Your heart was lifted up because you were beautiful, you made your wisdom evil through your sin: I have sent you down, even to the earth; I have made you low before kings, so that they may see you.
Darby English Bible (DBY)
Thy heart was lifted up because of thy beauty; thou hast corrupted thy wisdom by reason of thy brightness: I have cast thee to the ground, I have laid thee before kings, that they may behold thee.
World English Bible (WEB)
Your heart was lifted up because of your beauty; you have corrupted your wisdom by reason of your brightness: I have cast you to the ground; I have laid you before kings, that they may see you.
Young's Literal Translation (YLT)
High hath been thy heart, because of thy beauty, Thou hast corrupted thy wisdom because of thy brightness, On the earth I have cast thee, Before kings I have set thee, to look on thee,
| Thine heart | גָּבַ֤הּ | gābah | ɡa-VA |
| was lifted up | לִבְּךָ֙ | libbĕkā | lee-beh-HA |
| beauty, thy of because | בְּיָפְיֶ֔ךָ | bĕyopyekā | beh-yofe-YEH-ha |
| corrupted hast thou | שִׁחַ֥תָּ | šiḥattā | shee-HA-ta |
| thy wisdom | חָכְמָתְךָ֖ | ḥokmotkā | hoke-mote-HA |
| by reason of | עַל | ʿal | al |
| brightness: thy | יִפְעָתֶ֑ךָ | yipʿātekā | yeef-ah-TEH-ha |
| I will cast | עַל | ʿal | al |
| thee to | אֶ֣רֶץ | ʾereṣ | EH-rets |
| the ground, | הִשְׁלַכְתִּ֗יךָ | hišlaktîkā | heesh-lahk-TEE-ha |
| lay will I | לִפְנֵ֧י | lipnê | leef-NAY |
| thee before | מְלָכִ֛ים | mĕlākîm | meh-la-HEEM |
| kings, | נְתַתִּ֖יךָ | nĕtattîkā | neh-ta-TEE-ha |
| that they may behold | לְרַ֥אֲוָה | lĕraʾăwâ | leh-RA-uh-va |
| thee. | בָֽךְ׃ | bāk | vahk |
Cross Reference
Ezekiel 31:10
ਇਸ ਲਈ ਮੇਰਾ ਪ੍ਰਭੂ ਯਹੋਵਹ ਇਹ ਗੱਲਾਂ ਆਖਦਾ ਹੈ: “ਉਹ ਰੁੱਖ ਵੱਧਕੇ ਲੰਮਾ ਹੋ ਗਿਆ। ਇਸਦੀ ਚੋਟੀ ਬੱਦਲਾਂ ਨੂੰ ਛੂਹਣ ਲਗੀ। ਇਹ ਇੰਨਾ ਵੱਡਾ ਹੋ ਗਿਆ ਕਿ ਗੁਮਾਨੀ ਬਣ ਗਿਆ!
Ezekiel 28:5
ਆਪਣੀ ਮਹਾਨ ਸਿਆਣਪ ਅਤੇ ਕਾਰੋਬਾਰ ਨਾਲ ਤੂੰ ਵੱਧਾ ਲਈ ਹੈ ਦੌਲਤ ਆਪਣੀ। ਅਤੇ ਹੁਣ ਤੂੰ ਗੁਮਾਨੀ ਹੈਂ ਉਨ੍ਹਾਂ ਦੌਲਤਾਂ ਕਾਰਣ।
Ezekiel 28:2
“ਆਦਮੀ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਬਹੁਤ ਗੁਮਾਨੀ ਹੈਂ ਤੂੰ! ਅਤੇ ਤੂੰ ਆਖਦਾ ਹੈਂ, “ਮੈਂ ਹਾਂ ਇੱਕ ਦੇਵਤਾ! ਬੈਠਾ ਹਾਂ ਮੈਂ ਦੇਵਤਿਆਂ ਦੇ ਆਸਨ ਉੱਤੇ ਸਮੁੰਦਰਾਂ ਦੇ ਵਿੱਚਕਾਰ।” “‘ਪਰ ਆਦਮੀ ਹੈ ਤੂੰ ਪਰਮੇਸ਼ੁਰ ਨਹੀਂ! ਤੂੰ ਸਿਰਫ਼ ਸੋਚਦਾ ਹੈਂ ਕਿ ਤੂੰ ਦੇਵਤਾ ਹੈਂ।”
Ezekiel 28:7
ਮੈਂ ਅਜਨਬੀਆਂ ਨੂੰ ਤੇਰੇ ਵਿਰੁੱਧ ਲੜਨ ਲਈ ਲਿਆਵਾਂਗਾ। ਉਹ ਕੌਮਾਂ ਅੱਤ ਭਿਆਨਕ ਨੇ! ਉਹ ਆਪਣੀਆਂ ਤਲਵਾਰਾਂ ਨੂੰ ਧੂ ਲੈਣਗੇ ਅਤੇ ਉਨ੍ਹਾਂ ਖੂਬਸੂਰਤ ਚੀਜ਼ਾਂ ਦੇ ਵਿਰੁੱਧ ਵਰਤਣਗੇ ਜਿਹੜੀਆਂ ਤੇਰੀ ਸਿਆਣਪ ਨੇਹਾਸਿਲ ਕੀਤੀਆਂ। ਉਹ ਤੇਰੀ ਸ਼ਾਨ ਨੂੰ ਬਰਬਾਦ ਕਰ ਦੇਣਗੇ ।
Ezekiel 32:10
ਮੈਂ ਬਹੁਤ ਸਾਰੇ ਲੋਕਾਂ ਨੂੰ ਤੇਰੇ ਬਾਰੇ ਹੈਰਾਨ ਕਰ ਦਿਆਂਗਾ। ਉਨ੍ਹਾਂ ਦੇ ਰਾਜੇ ਤੇਰੇ ਲਈ ਬਹੁਤ ਡਰ ਜਾਣਗੇ ਜਦੋਂ ਮੈਂ ਉਨ੍ਹਾਂ ਦੇ ਸਾਹਮਣੇ ਆਪਣੀ ਤਲਵਾਰ ਘੁਮਾਵਾਂਗਾ। ਜਿਸ ਦਿਨ ਤੂੰ ਡਿੱਗੇਁਗਾ, ਰਾਜੇ ਹਰ ਪਲ ਡਰ ਨਾਲ ਕੰਬਣਗੇ। ਹਰ ਰਾਜਾ ਆਪਣੀ ਜ਼ਿੰਦਗੀ ਲਈ ਭੈਭੀਤ ਹੋਵੇਗਾ।”
Luke 14:11
ਹਰ ਕੋਈ ਜੋ ਆਪਣੇ-ਆਪ ਨੂੰ ਮਹਾਨ ਬਣਾਉਂਦਾ ਹੈ ਉਹ ਨਿਮ੍ਰ ਬਣਾਇਆ ਜਾਵੇਗਾ। ਪਰ ਜੋ ਆਪਣੇ-ਆਪ ਨੂੰ ਨਿਮ੍ਰ ਬਣਾਉਂਦਾ ਹੈ ਉਸ ਨੂੰ ਮਹਾਨ ਬਣਾਇਆ ਜਾਵੇਗਾ।”
Romans 1:22
ਭਾਵੇਂ ਉਨ੍ਹਾਂ ਨੇ ਦਾਵ੍ਹਾ ਕੀਤਾ ਸੀ ਕਿ ਉਹ ਸਿਆਣੇ ਹਨ, ਪਰ ਉਹ ਮੂਰਖ ਬਣ ਗਏ।
1 Corinthians 1:19
ਇਹ ਪੋਥੀਆਂ ਵਿੱਚ ਲਿਖਿਆ ਗਿਆ ਹੈ, “ਮੈਂ ਅਕਲਮੰਦਾਂ ਦੀ ਅਕਲ ਨਸ਼ਟ ਕਰ ਦੇਵਾਂਗਾ, ਮੈਂ ਸੂਝਵਾਨਾਂ ਦੀ ਸੂਝ ਨਿਕਾਰਥਕ ਬਣਾਂ ਦਿਆਂਗਾ।”
James 4:6
ਪਰ ਜਿਹੜੀ ਕਿਰਪਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ ਇਸ ਤੋਂ ਵਡੇਰੀ ਹੈ। ਜਿਵੇਂ ਪੋਥੀ ਆਖਦੀ ਹੈ, “ਪਰਮੇਸ਼ੁਰ ਹੰਕਾਰੀ ਲੋਕਾਂ ਦੇ ਵਿਰੁੱਧ ਹੈ, ਪਰ ਉਹ ਆਪਣੀ ਕਿਰਪਾ ਨਿਮ੍ਰ ਲੋਕਾਂ ਉੱਤੇ ਕਰਦਾ ਹੈ।”
Ezekiel 23:48
ਇਸ ਤਰ੍ਹਾਂ, ਮੈਂ ਇਸ ਦੇਸ ਵਿੱਚੋਂ ਸ਼ਰਮਿੰਦਗੀ ਨੂੰ ਦੂਰ ਕਰ ਦਿਆਂਗਾ। ਅਤੇ ਹੋਰ ਸਾਰੀਆਂ ਔਰਤਾਂ ਨੂੰ ਚੇਤਾਵਨੀ ਮਿਲ ਜਾਵੇਗੀ ਕਿ ਉਹ ਓਹੋ ਜਿਹੀਆਂ ਸ਼ਰਮਸਾਰੀ ਵਾਲੀਆਂ ਗੱਲਾਂ ਨਾ ਕਰਨ ਜੋ ਤੁਸੀਂ ਕੀਤੀਆਂ ਹਨ।
Ezekiel 16:41
ਉਹ ਤੇਰਾ ਘਰ ਸਾੜ ਦੇਣਗੇ। ਉਹ ਤੈਨੂੰ ਇਸ ਤਰ੍ਹਾਂ ਦੀ ਸਜ਼ਾ ਦੇਣਗੇ ਕਿ ਹੋਰ ਸਾਰੀਆਂ ਔਰਤਾਂ ਦੇਖ ਸੱਕਣ। ਮੈਂ ਤੈਨੂੰ ਵੇਸਵਾ ਦਾ ਜੀਵਨ ਜਿਉਣੋ ਰੋਕ ਦਿਆਂਗਾ। ਮੈਂ ਤੈਨੂੰ ਆਪਣੇ ਪ੍ਰੇਮੀਆਂ ਨੂੰ ਪੈਸੇ ਦੇਣੋ ਹਟਾ ਦਿਆਂਗਾ।
Psalm 73:18
ਹੇ ਪਰਮੇਸ਼ੁਰ, ਤੁਸੀਂ ਸੱਚਮੁੱਚ ਉਨ੍ਹਾਂ ਲੋਕਾਂ ਨੂੰ ਖਤਰਨਾਕ ਸਥਿਤੀ ਵਿੱਚ ਪਾ ਦਿੱਤਾ ਹੈ। ਉਨ੍ਹਾਂ ਲਈ ਡਿੱਗ ਪੈਣਾ ਅਤੇ ਤਬਾਹ ਹੋ ਜਾਣਾ ਕਿੰਨਾ ਆਸਾਨ ਹੈ।
Psalm 147:6
ਯਹੋਵਾਹ ਨਿਆਸਰਿਆ ਦਾ ਆਸਰਾ ਹੈ, ਪਰ ਉਹ ਮੰਦੇ ਲੋਕਾਂ ਨੂੰ ਨਮੋਸ਼ੀ ਦਿੰਦਾ ਹੈ।
Proverbs 11:2
ਹੰਕਾਰ ਨਾਲ ਬੇਇੱਜ਼ਤੀ ਆਉਂਦੀ ਹੈ, ਪਰ ਉਨ੍ਹਾਂ ਲੋਕਾਂ ਨਾਲ ਸਿਆਣਪ ਆਉਂਦੀ ਹੈ ਜਿਹੜੇ ਨਿਮ੍ਰ ਹਨ।
Proverbs 16:18
ਘਮੰਡ ਤਬਾਹੀ ਵੱਲ ਪਹਿਲ ਕਰਦਾ ਹੈ ਅਤੇ ਮਗਰੂਰ ਰਵੱਈਆਂ ਪਤਨ ਵੱਲ ਪਹਿਲ ਕਰਦਾ ਹੈ।
Isaiah 14:9
ਸ਼ਿਓਲ ਮੌਤ ਦਾ ਸਥਾਨ ਉਤੇਜਿਤ ਹੈ ਕਿਉਂਕਿ ਤੂੰ ਆ ਰਿਹਾ ਹੈਂ। ਸ਼ਿਓਲ ਸਾਰਿਆਂ ਦੀਆਂ ਰੂਹਾਂ ਨੂੰ ਜਗਾ ਰਿਹਾ ਹੈ, ਤੇਰੇ ਲਈ ਧਰਤੀ ਦੇ ਆਗੂਆਂ ਨੂੰ। ਸ਼ਿਓਲ ਰਾਜਿਆਂ ਨੂੰ ਆਪਣੇ ਤਖਤਾਂ ਤੋਂ ਖੜ੍ਹੇ ਕਰ ਰਿਹਾ ਹੈ। ਉਹ ਤੇਰਾ ਸੁਆਗਤ ਕਰਨ ਲਈ ਤਿਆਰ ਹੋ ਜਾਣਗੇ।
Isaiah 19:11
“ਸੋਆਨ ਸ਼ਹਿਰ ਦੇ ਆਗੂ ਮੂਰਖ ਹਨ। ਫ਼ਿਰਊਨ ਦੇ ‘ਸਿਆਣੇ ਸਲਾਹਕਾਰ’ ਗ਼ਲਤ ਸਲਾਹ ਦਿੰਦੇ ਹਨ। ਉਹ ਆਗੂ ਆਖਦੇ ਹਨ ਕਿ ਉਹ ਸਿਆਣੇ ਹਨ। ਉਹ ਆਖਦੇ ਹਨ ਕਿ ਉਹ ਰਾਜਿਆਂ ਦੇ ਪੁਰਾਣੇ ਖਾਨਦਾਨ ਵਿੱਚੋਂ ਹਨ। ਪਰ ਜਿਵੇਂ ਉਹ ਸੋਚਦੇ ਹਨ ਉਹ ਸਿਆਣੇ ਨਹੀਂ ਹਨ।”
Jeremiah 8:9
ਇਹ “ਸਿਆਣੇ ਲੋਕ” ਫ਼ਂਦੇ ਵਿੱਚ ਫ਼ਸ ਚੁੱਕੇ ਹਨ। ਉਹ ਡਰ ਗਏ ਹਨ ਅਤੇ ਸ਼ਰਮਸਾਰ ਹੋ ਗਏ ਹਨ। ਇਨ੍ਹਾਂ “ਸਿਆਣੇ ਲੋਕਾਂ” ਨੇ ਯਹੋਵਾਹ ਦੀ ਬਿਵਸਬਾ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ, ਇਸ ਲਈ ਉਹ ਸੱਚੀਁ ਹੀ ਸਿਆਣੇ ਨਹੀਂ ਹਨ।
Ezekiel 16:14
ਤੂੰ ਆਪਣੀ ਸੁੰਦਰਤਾ ਕਾਰਣ ਕੌਮਾਂ ਦਰਮਿਆਨ ਮਸ਼ਹੂਰ ਹੋ ਗਈ। ਜਿਹੜਾ ਗੌਰਵ ਮੈਂ ਤੈਨੂੰ ਦਿੱਤਾ ਇਸਨੇ ਤੈਨੂੰ ਇੰਨੀ ਪਿਆਰੀ ਬਣਾਇਆ।’” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।
Job 40:11
ਜੇ ਤੂੰ ਪਰਮੇਸ਼ੁਰ ਵਰਗਾ ਹੈਂ ਤਾਂ ਤੂੰ ਆਪਣਾ ਕ੍ਰੋਧ ਦਰਸਾ ਸੱਕਦਾ ਹੈ ਤੇ ਗੁਮਾਨੀ ਲੋਕਾਂ ਨੂੰ ਦੰਡ ਦੇ ਸੱਕਦਾ ਹੈ। ਤੂੰ ਉਨ੍ਹਾਂ ਗੁਮਾਨੀ ਲੋਕਾਂ ਨੂੰ, ਨਿਮਾਣੇ ਬਣਾ ਸੱਕਦਾ ਹੈਂ।