Ezekiel 20:35 in Punjabi

Punjabi Punjabi Bible Ezekiel Ezekiel 20 Ezekiel 20:35

Ezekiel 20:35
ਮੈਂ ਤੁਹਾਨੂੰ ਇੱਕ ਮਾਰੂਬਲ ਵਿੱਚ ਲੈ ਜਾਵਾਂਗਾ ਜਿਵੇਂ ਮੈਂ ਪਹਿਲਾਂ ਕੀਤਾ ਸੀ। ਪਰ ਇਹ ਥਾਂ ਅਜਿਹੀ ਹੋਵੇਗੀ ਜਿੱਥੇ ਹੋਰ ਕੌਮਾਂ ਰਹਿੰਦੀਆਂ ਹੋਣਗੀਆਂ। ਅਸੀਂ ਆਮ੍ਹੋ ਸਾਹਮਣੇ ਖੜ੍ਹੇ ਹੋਵਾਂਗੇ ਅਤੇ ਮੈਂ ਤੁਹਾਡੇ ਬਾਰੇ ਨਿਆਂ ਕਰਾਂਗ।

Ezekiel 20:34Ezekiel 20Ezekiel 20:36

Ezekiel 20:35 in Other Translations

King James Version (KJV)
And I will bring you into the wilderness of the people, and there will I plead with you face to face.

American Standard Version (ASV)
and I will bring you into the wilderness of the peoples, and there will I enter into judgment with you face to face.

Bible in Basic English (BBE)
And I will take you into the waste land of the peoples, and there I will take up the cause with you face to face.

Darby English Bible (DBY)
and I will bring you into the wilderness of the peoples, and there will I enter into judgment with you face to face.

World English Bible (WEB)
and I will bring you into the wilderness of the peoples, and there will I enter into judgment with you face to face.

Young's Literal Translation (YLT)
And I have brought you in unto the wilderness of the peoples, And have been judged with you there face to face.

And
I
will
bring
וְהֵבֵאתִ֣יwĕhēbēʾtîveh-hay-vay-TEE
you
into
אֶתְכֶ֔םʾetkemet-HEM
the
wilderness
אֶלʾelel
people,
the
of
מִדְבַּ֖רmidbarmeed-BAHR
and
there
הָֽעַמִּ֑יםhāʿammîmha-ah-MEEM
plead
I
will
וְנִשְׁפַּטְתִּ֤יwĕnišpaṭtîveh-neesh-paht-TEE
with
אִתְּכֶם֙ʾittĕkemee-teh-HEM
you
face
שָׁ֔םšāmshahm
to
פָּנִ֖יםpānîmpa-NEEM
face.
אֶלʾelel
פָּנִֽים׃pānîmpa-NEEM

Cross Reference

Hosea 2:14
“ਇਸ ਲਈ ਮੈਂ (ਯਹੋਵਾਹ) ਉਸ ਨਾਲ ਮੋਹ ਭਿੱਜੀਆਂ ਗੱਲਾਂ ਕਰਾਂਗਾ ਅਤੇ ਉਸ ਨੂੰ ਉਜਾੜ ਵੱਲ ਲੈ ਜਾਵਾਂਗਾ ਅਤੇ ਉਸ ਨਾਲ ਕੋਮਲ ਸ਼ਬਦਾਂ ਨਾਲ ਗੱਲ ਕਰਾਂਗਾ।

Ezekiel 20:36
ਮੈਂ ਤੁਹਾਡੇ ਬਾਰੇ ਓਸੇ ਤਰ੍ਹਾਂ ਨਿਆਂ ਕਰਾਂਗਾ ਜਿਵੇਂ ਮੈਂ ਤੁਹਾਡੇ ਪੁਰਖਿਆਂ ਬਾਰੇ ਮਿਸਰ ਦੇ ਨਜ਼ਦੀਕ ਮਾਰੂਬਲ ਅੰਦਰ ਕੀਤਾ ਸੀ।” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।

Ezekiel 19:13
“‘ਹੁਣ ਲਗਾਈ ਗਈ ਹੈ ਵੇਲ ਉਹ ਮਾਰੂਬਲ ਅੰਦਰ। ਬਹੁਤ ਸੁੱਕੀ ਅਤੇ ਪਿਆਸੀ ਧਰਤੀ ਹੈ ਇਹ।

Ezekiel 17:20
ਮੈਂ ਆਪਣਾ ਜਾਲ ਵਛਾਵਾਂਗਾ, ਅਤੇ ਉਹ ਇਸ ਵਿੱਚ ਫ਼ਸ ਜਾਵੇਗਾ। ਅਤੇ ਮੈਂ ਉਸ ਨੂੰ ਬਾਬਲ ਲਿਆਵਾਂਗਾ। ਅਤੇ ਮੈਂ ਉਸ ਨੂੰ ਉਸ ਥਾਂ ਉੱਤੇ ਸਜ਼ਾ ਦਿਆਂਗਾ। ਮੈਂ ਉਸ ਨੂੰ ਸਜ਼ਾ ਦੇਵਾਂਗਾ ਕਿਉਂ ਕਿ ਉਹ ਮੇਰੇ ਵਿਰੁੱਧ ਹੋ ਗਿਆ ਸੀ।

Jeremiah 2:35
ਪਰ ਹਾਲੇ ਵੀ ਤੂੰ ਆਖਦਾ ਹੈਂ, ‘ਮੈਂ ਨਿਰਦੋਸ਼ ਹਾਂ। ਪਰਮੇਸ਼ੁਰ ਮੇਰੇ ਨਾਲ ਨਾਰਾਜ਼ ਨਹੀਂ।’ ਇਸ ਲਈ ਮੈਂ ਤੇਰੇ ਦੋਸ਼ੀ ਹੋਣ ਬਾਰੇ ਵੀ ਨਿਆਂ ਕਰਾਂਗਾ। ਕਿਉਂ ਕਿ ਤੁਸੀਂ ਆਖਦੇ ਹੋ, ‘ਮੈਂ ਕੋਈ ਗ਼ਲਤੀ ਨਹੀਂ ਕੀਤੀ।’

Revelation 12:14
ਪਰ ਉਸ ਔਰਤ ਨੂੰ ਵੱਡੇ ਬਾਜ਼ ਦੇ ਦੋ ਖੰਭ ਦਿੱਤੇ ਗਏ ਸਨ ਤਾਂ ਜੋ ਉਹ ਉੱਡ ਸੱਕੇ ਅਤੇ ਉਜਾੜ ਵਿੱਚ ਜਗ਼੍ਹਾ ਤੇ ਜਾ ਸੱਕੇ ਜੋ ਕਿ ਉਸ ਲਈ ਤਿਆਰ ਕੀਤੀ ਗਈ ਸੀ। ਉਸ ਥਾਂ ਉੱਤੇ ਉਸਦੀ ਸਾਢੇ ਤਿੰਨਾਂ ਸਾਲਾਂ ਤੱਕ ਦੇਖ ਭਾਲ ਹੋਵੇਗੀ। ਉੱਥੇ ਉਹ ਅਜਗਰ ਤੋਂ ਦੂਰ ਹੋਵੇਗੀ।

Micah 7:13
ਧਰਤੀ ਉੱਥੋਂ ਦੇ ਲੋਕਾਂ ਦੇ ਬੁਰੇ ਕੰਮਾਂ ਕਾਰਣ, ਜਿਹੜੇ ਉੱਥੇ ਵੱਸਦੇ ਸਨ, ਤਬਾਹ ਹੋਈ।

Micah 6:1
ਯਹੋਵਾਹ ਦੀ ਸ਼ਿਕਾਇਤ ਹੁਣ ਸੁਣੋ! ਕਿ ਯਹੋਵਾਹ ਕੀ ਕਹਿੰਦਾ ਹੈ? ਪਰਬਤਾਂ ਨੂੰ ਆਪਣੀ ਸ਼ਿਕਾਈਤ ਦੱਸ। ਪਹਾੜੀਆਂ ਨੂੰ ਆਪਣੀ ਕਹਾਣੀ ਸੁਣਾ।

Micah 4:10
ਹੇ ਸੀਯੋਨ ਦੀ ਧੀਏ! ਪੀੜਾਂ ਨਾਲ ਜਣਨ ਵਾਲੀ ਔਰਤ ਵਾਂਗ ਆਪਣੇ ‘ਬੱਚੇ’ ਨੂੰ ਜਨਮ ਦੇ। ਤੂੰ ਇਸ ਸ਼ਹਿਰ ਵਿੱਚੋਂ ਬਾਹਰ ਚਲੀ ਜਾ (ਯਰੂਸ਼ਲਮ ਚੋਂ) ਤੂੰ ਖੇਤਾਂ ਵਿੱਚ ਰਹੇਂਗੀ। ਮੇਰਾ ਮਤਲਬ, ਤੂੰ ਬਾਬਲ ਵੱਲ ਨੂੰ ਜਾਵੇਂਗੀ ਪਰ ਤੂੰ ਉਸ ਥਾਵੋਂ ਬਚਾਈ ਜਾਵੇਂਗੀ। ਯਹੋਵਾਹ ਉੱਥੇ ਜਾਕੇ ਤੇਰੀ ਰੱਖਿਆ ਕਰੇਗਾ ਅਤੇ ਤੈਨੂੰ ਤੇਰੇ ਵੈਰੀਆਂ ਤੋਂ ਬਚਾਵੇਗਾ।

Hosea 4:1
ਯਹੋਵਾਹ ਇਸਰਾਏਲ ਦੇ ਖਿਲਾਫ਼ ਨਾਰਾਜ਼ ਹੈ ਹੇ ਇਸਰਾਏਲ ਦੇ ਲੋਕੋ! ਯਹੋਵਾਹ ਦਾ ਸੰਦੇਸ਼ ਸੁਣੋ! ਯਹੋਵਾਹ ਉਨ੍ਹਾਂ ਦੇ ਵਿਰੁੱਧ ਜਿਹੜੇ ਇਸ ਦੇਸ ਵਿੱਚ ਰਹਿੰਦੇ ਹਨ ਆਪਣੀ ਦਲੀਲ ਦੱਸੇਗਾ। “ਇਸ ਦੇਸ ਦੇ ਲੋਕ ਅਸਲੋਁ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਸ ਪ੍ਰਤੀ ਸੱਚੇ ਅਤੇ ਵਫ਼ਾਦਾਰ ਹਨ।

Ezekiel 38:22
ਮੈਂ ਗੋਗ ਨੂੰ ਬੀਮਾਰੀ ਅਤੇ ਮੌਤ ਦੀ ਸਜ਼ਾ ਦਿਆਂਗਾ। ਮੈਂ ਗੋਗ ਅਤੇ ਉਸ ਦੇ ਬਹੁਤ ਸਾਰੀਆਂ ਕੌਮਾਂ ਤੋਂ ਉਸ ਦੇ ਸਿਪਾਹੀਆਂ ਦੇ ਜਬਿਆਂ ਉੱਤੇ ਗੜਿਆਂ, ਅੱਗ ਅਤੇ ਗੰਧਕ ਦੀ ਵਰੱਖਾ ਕਰ ਦਿਆਂਗਾ।

Ezekiel 38:8
ਕਾਫ਼ੀ ਸਮੇਂ ਬਾਦ ਤੈਨੂੰ ਫ਼ਰਜ ਲਈ ਸੱਦਾ ਮਿਲੇਗਾ। ਬਾਦ ਦੇ ਵਰ੍ਹਿਆਂ ਵਿੱਚ ਤੂੰ ਉਸ ਧਰਤੀ ਤੇ ਆਵੇਂਗਾ ਜਿਹੜੀ ਜੰਗ ਤੋਂ ਤਂਦਰੁਸਤ ਕੀਤੀ ਗਈ ਹੈ। ਉਸ ਧਰਤੀ ਦੇ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਵਿੱਚੋਂ ਇਕੱਠਾ ਕੀਤਾ ਗਿਆ ਸੀ ਅਤੇ ਇਸਰਾਏਲ ਦੇ ਪਰਬਤਾਂ ਵਿੱਚ ਵਾਪਸ ਲਿਆਂਦਾ ਗਿਆ ਸੀ। ਅਤੀਤ ਵਿੱਚ ਇਸਰਾਏਲ ਦੇ ਪਰਬਤਾਂ ਨੂੰ ਬਾਰ-ਬਾਰ ਤਬਾਹ ਕੀਤਾ ਗਿਆ ਸੀ। ਪਰ ਇਹ ਲੋਕ ਉਨ੍ਹਾਂ ਹੋਰਨਾਂ ਕੌਮਾਂ ਤੋਂ ਵਾਪਸ ਆ ਚੁੱਕੇ ਹੋਣਗੇ। ਉਹ ਸਾਰੇ ਸੁਰੱਖਿਆ ਵਿੱਚ ਰਹਿ ਚੁੱਕੇ ਹੋਣਗੇ।

Jeremiah 25:31
ਧਰਤੀ ਦੇ ਸਾਰੇ ਲੋਕਾਂ ਤੀਕ ਸ਼ੋਰ ਫ਼ੈਲਦਾ ਹੈ। ਇਹ ਸ਼ੋਰ ਕਿਸ ਬਾਰੇ ਹੈ? ਯਹੋਵਾਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ। ਯਹੋਵਾਹ ਸਾਰੇ ਲੋਕਾਂ ਦੇ ਦੇਸ਼ਾਂ ਵਿਰੁੱਧ ਮੁਕੱਦਮਾਂ ਦਾਖਿਲ ਕਰ ਰਿਹਾ ਹੈ। ਉਸ ਨੇ ਲੋਕਾਂ ਦਾ ਨਿਆਂ ਕੀਤਾ ਹੈ। ਅਤੇ ਉਹ ਦੋਸ਼ੀ ਲੋਕਾਂ ਨੂੰ ਤਲਵਾਰ ਨਾਲ ਮਾਰ ਰਿਹਾ ਹੈ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

Jeremiah 2:9
ਯਹੋਵਾਹ ਆਖਦਾ ਹੈ, “ਇਸ ਲਈ ਹੁਣ ਮੈਂ ਤੁਹਾਨੂੰ ਫ਼ੇਰ ਦੋਸ਼ ਦੇਵਾਂਗਾ, ਅਤੇ ਮੈਂ ਤੁਹਾਡੇ ਪੋਤਿਆਂ ਨੂੰ ਵੀ ਦੋਸ਼ ਦਿਆਂਗਾ।