Ezekiel 16:26
ਫ਼ੇਰ ਤੂੰ ਮਿਸਰ ਚਲੀ ਗਈ, ਆਪਣੇ ਗੁਆਂਢੀ ਕੋਲ, ਜਿਸਦਾ ਲਿੰਗ ਵੱਡਾ ਸੀ। ਤੂੰ ਉਸ ਦੇ ਨਾਲ ਮੈਨੂੰ ਕਹਿਰਵਾਨ ਕਰਨ ਲਈ ਅਨੇਕਾਂ ਵਾਰੀ ਭੋਗ ਕੀਤਾ।
Ezekiel 16:26 in Other Translations
King James Version (KJV)
Thou hast also committed fornication with the Egyptians thy neighbours, great of flesh; and hast increased thy whoredoms, to provoke me to anger.
American Standard Version (ASV)
Thou hast also committed fornication with the Egyptians, thy neighbors, great of flesh; and hast multiplied thy whoredom, to provoke me to anger.
Bible in Basic English (BBE)
And you went with the Egyptians, your neighbours, great of flesh; increasing your loose ways, moving me to wrath.
Darby English Bible (DBY)
And thou didst commit fornication with the Egyptians thy neighbours, great of flesh; and didst multiply thy whoredom to provoke me to anger.
World English Bible (WEB)
You have also committed sexual immorality with the Egyptians, your neighbors, great of flesh; and have multiplied your prostitution, to provoke me to anger.
Young's Literal Translation (YLT)
And dost go a-whoring unto sons of Egypt, Thy neighbours -- great of appetite! And thou dost multiply thy whoredoms, To provoke Me to anger.
| Thou hast also committed fornication | וַתִּזְנִ֧י | wattiznî | va-teez-NEE |
| with | אֶל | ʾel | el |
| Egyptians the | בְּנֵֽי | bĕnê | beh-NAY |
| מִצְרַ֛יִם | miṣrayim | meets-RA-yeem | |
| thy neighbours, | שְׁכֵנַ֖יִךְ | šĕkēnayik | sheh-hay-NA-yeek |
| great | גִּדְלֵ֣י | gidlê | ɡeed-LAY |
| flesh; of | בָשָׂ֑ר | bāśār | va-SAHR |
| and hast increased | וַתַּרְבִּ֥י | wattarbî | va-tahr-BEE |
| אֶת | ʾet | et | |
| whoredoms, thy | תַּזְנֻתֵ֖ךְ | taznutēk | tahz-noo-TAKE |
| to provoke me to anger. | לְהַכְעִיסֵֽנִי׃ | lĕhakʿîsēnî | leh-hahk-ee-SAY-nee |
Cross Reference
Ezekiel 23:19
ਬਾਰ-ਬਾਰ ਆਹਾਲੀਬਾਹ ਨੇ ਮੇਰੇ ਨਾਲ ਬੇਵਫ਼ਾਈ ਕੀਤੀ। ਅਤੇ ਫ਼ੇਰ ਉਸ ਨੂੰ ਉਹ ਆਸ਼ਕੀ ਚੇਤੇ ਆਈ ਜਿਹੜੀ ਉਸ ਨੇ ਮਿਸਰ ਵਿੱਚ ਆਪਣੀ ਜਵਾਨੀ ਵੇਲੇ ਕੀਤੀ ਸੀ।
Ezekiel 20:7
“‘ਮੈਂ ਇਸਰਾਏਲ ਦੇ ਪਰਿਵਾਰ ਨੂੰ ਆਖਿਆ ਸੀ ਕਿ ਉਹ ਆਪਣੇ ਭਿਆਨਕ ਬੁੱਤਾਂ ਨੂੰ ਪਰ੍ਹਾਂ ਸੁੱਟ ਦੇਣ। ਮੈਂ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਮਿਸਰ ਦੀਆਂ ਮੂਰਤੀਆਂ ਨਾਲ ਨਾਪਾਕ ਨਾ ਹੋਣ। “ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।”
Ezekiel 23:8
ਇਸਤੋਂ ਇਲਾਵਾ, ਉਸ ਨੇ ਕਦੇ ਵੀ ਮਿਸਰ ਨਾਲ ਆਪਣੀ ਆਸ਼ਕੀ ਨਹੀਂ ਛੱਡੀ। ਮਿਸਰ ਦਾ ਉਸ ਨਾਲ ਪਿਆਰ ਦਾ ਮਾਮਲਾ ਸੀ ਜਦੋਂ ਉਹ ਜਵਾਨ ਕੁੜੀ ਸੀ। ਮਿਸਰ ਉਸਦੀਆਂ ਜਵਾਨ ਛਾਤੀਆਂ ਨੂੰ ਛੂਹਣ ਵਾਲਾ ਪਹਿਲਾ ਪ੍ਰੇਮੀ ਸੀ। ਮਿਸਰ ਨੇ ਆਪਣਾ ਝੂਠਾ ਪਿਆਰ ਉਸ ਉੱਤੇ ਡੋਲ੍ਹ ਦਿੱਤਾ।
Ezekiel 23:3
ਜਦੋਂ ਉਹ ਹਾਲੀ ਜਵਾਨ ਸਨ ਉਹ ਮਿਸਰ ਵਿੱਚ ਵੇਸਵਾਵਾਂ ਬਣ ਗਈਆਂ। ਮਿਸਰ ਵਿੱਚ, ਪਹਿਲਾਂ ਉਨ੍ਹਾਂ ਨੇ ਪਿਆਰ ਕੀਤਾ ਅਤੇ ਆਦਮੀਆਂ ਨੂੰ ਆਪਣੇ ਨਿਪਲ ਛੂਹਣ ਦਿੱਤੇ ਅਤੇ ਆਪਣੀਆਂ ਜਵਾਨ ਛਾਤੀਆਂ ਨੂੰ ਹੱਥ ਪਾਉਣ ਦਿੱਤਾ।
Ezekiel 8:17
ਫ਼ੇਰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਦੇਖਦਾ ਹੈਂ? ਯਹੂਦਾਹ ਦੇ ਲੋਕ ਸੋਚਦੇ ਨੇ ਕਿ ਮੇਰਾ ਮੰਦਰ ਇੰਨਾ ਗੈਰ ਜ਼ਰੂਰੀ ਹੈ ਕਿ ਉਹ ਇਹੋ ਜਿਹੀਆਂ ਭਿਆਨਕ ਗੱਲਾਂ ਇੱਥੇ ਮੇਰੇ ਮੰਦਰ ਵਿੱਚ ਹੀ ਕਰਨਗੇ! ਇਹ ਦੇਸ ਹਿੰਸਾ ਨਾਲ ਭਰਿਆ ਹੋਇਆ ਹੈ। ਅਤੇ ਉਹ ਲਗਾਤਾਰ ਮੈਨੂੰ ਪਾਗਲ ਬਨਾਉਣ ਵਾਲੀਆਂ ਗੱਲਾਂ ਕਰਦੇ ਜਾ ਰਹੇ ਹਨ। ਦੇਖ, ਉਨ੍ਹਾਂ ਨੇ ਚੰਦਰਮਾ ਨੂੰ ਇੱਕ ਝੂਠੇ ਦੇਵਤੇ ਵਜੋਂ ਸਤਿਕਾਰਨ ਲਈ, ਆਪਣੇ ਨੱਕਾਂ ਵਿੱਚ ਨੱਬਾਂ ਪਾਈਆਂ ਹੋਈਆਂ ਹਨ!
Ezekiel 8:14
ਫ਼ੇਰ ਪਰਮੇਸ਼ੁਰ ਨੇ ਯਹੋਵਾਹ ਦੇ ਮੰਦਰ ਦੇ ਦਾਖਲੇ ਵੱਲ ਮੇਰੀ ਅਗਵਾਈ ਕੀਤੀ। ਇਹ ਦਰਵਾਜ਼ਾ ਉੱਤਰ ਵਾਲੇ ਪਾਸੇ ਸੀ। ਉੱਥੇ ਮੈਂ ਔਰਤਾਂ ਬੈਠੀਆਂ ਦੇਖੀਆਂ ਜਿਹੜੀਆਂ ਰੋ ਰਹੀਆਂ ਸਨ। ਉਹ ਝੂਠੇ ਦੇਵਤੇ ਤੰਮੂਜ਼ ਦਾ ਸੋਗ ਮਨਾ ਰਹੀਆਂ ਸਨ!
Ezekiel 8:10
ਇਸ ਲਈ ਮੈਂ ਅੰਦਰ ਗਿਆ ਅਤੇ ਦੇਖਿਆ। ਮੈਂ ਵੱਖ-ਵੱਖ ਤਰ੍ਹਾਂ ਦੇ ਸੱਪਾਂ ਅਤੇ ਜਾਨਵਰਾਂ ਦੇ ਬੁੱਤ ਦੇਖੇ ਜਿਨ੍ਹਾਂ ਬਾਰੇ ਸੋਚਣ ਨੂੰ ਵੀ ਤੁਸੀਂ ਨਫ਼ਰਤ ਕਰਦੇ ਹੋ। ਉਹ ਬੁੱਤਾਂ ਅਸ਼ਲੀਲ ਬੁੱਤ ਸਨ ਜਿਨ੍ਹਾਂ ਦੀ ਇਸਰਾਏਲ ਦੇ ਲੋਕ ਉਪਾਸਨਾ ਕਰਦੇ ਸਨ। ਓੱਥੇ ਹਰ ਦੀਵਾਰ ਉੱਤੇ ਉਨ੍ਹਾਂ ਜਾਨਵਰਾਂ ਦੀਆਂ ਤਸਵੀਰਾਂ ਉਕਰੀਆਂ ਹੋਈਆਂ ਸਨ!
Jeremiah 7:18
ਇਹ ਹੈ ਜੋ ਯਹੂਦਾਹ ਦੇ ਲੋਕ ਕਰ ਰਹੇ ਹਨ: ਬੱਚੇ ਲਕੜਾਂ ਇਕੱਠੀਆਂ ਕਰਦੇ ਹਨ। ਪਿਤਾ ਲਕੜੀ ਨੂੰ ਅੱਗ ਬਾਲਣ ਲਈ ਇਸਤੇਮਾਲ ਕਰਦੇ ਹਨ। ਔਰਤਾਂ ਆਟਾ ਗੁਨ੍ਹ ਕੇ ਤੌਣ ਬਣਾਉਦੀਆਂ ਹਨ ਅਤੇ ਰੋਟੀਆਂ ਬਣਾਕੇ ਅਕਾਸ਼ ਦੀ ਰਾਣੀ (ਝੂਠੀ ਦੇਵੀ) ਨੂੰ ਚੜ੍ਹਾਉਂਦੀਆਂ ਹਨ। ਯਹੂਦਾਹ ਦੇ ਉਹ ਲੋਕ ਹੋਰਨਾਂ ਦੇਵਤਿਆਂ ਦੀ ਪੀਣ ਦੀ ਭੇਟ ਚੜ੍ਹਾ ਕੇ ਉਪਾਸਨਾ ਕਰਦੇ ਹਨ। ਉਹ ਇਹ ਗੱਲਾਂ ਕਰਕੇ ਮੈਨੂੰ ਗੁੱਸਾ ਦਿਵਾਉਂਦੇ ਹਨ।
Isaiah 30:21
ਫ਼ੇਰ, ਜੇ ਤੁਸੀਂ ਬੁਰਾ ਕਰੋਗੇ ਅਤੇ ਗ਼ਲਤ ਢੰਗ ਨਾਲ ਜੀਵੋਗੇ। (ਸੱਜੇ ਜਾਂ ਖੱਬੇ ਪਾਸੇ,) ਤਾਂ ਤੁਸੀਂ ਆਪਣੇ ਪਿੱਛੇ ਇਹ ਆਖਦੀ ਹੋਈ ਆਵਾਜ਼ ਸੁਣੋਗੇ, “ਇਹ ਰਸਤਾ ਠੀਕ ਹੈ। ਤੁਹਾਨੂੰ ਇਸੇ ਰਸਤੇ ਜਾਣਾ ਚਾਹੀਦਾ ਹੈ!”
Joshua 24:14
ਫ਼ੇਰ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, “ਹੁਣ ਤੁਸੀਂ ਯਹੋਵਾਹ ਦੇ ਸ਼ਬਦ ਸੁਣ ਲਈ ਹਨ। ਇਸ ਲਈ ਤੁਹਾਨੂੰ ਯਹੋਵਾਹ ਦਾ ਆਦਰ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਉਸਦੀ ਸੱਚੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਝੂਠੇ ਦੇਵਤਿਆਂ ਨੂੰ ਸੁੱਟ ਦਿਉ ਜਿਨ੍ਹਾਂ ਦੀ ਤੁਹਾਡੇ ਪੁਰਖਿਆਂ ਨੇ ਉਪਾਸਨਾ ਕੀਤੀ ਸੀ। ਇਹ ਗੱਲ ਅਜਿਹੀ ਸੀ ਜਿਹੜੀ ਬਹੁਤ ਸਮਾਂ ਪਹਿਲਾਂ ਮਿਸਰ ਵਿੱਚ ਫ਼ਰਾਤ ਨਦੀ ਦੇ ਪਰਲੇ ਕੰਢੇ ਵਾਪਰੀ ਸੀ। ਹੁਣ ਤੁਹਾਨੂੰ ਸਿਰਫ਼ ਯਹੋਵਾਹ ਦੀ ਸੇਵਾ ਹੀ ਕਰਨੀ ਚਾਹੀਦੀ ਹੈ।
Deuteronomy 29:16
ਤੁਹਾਨੂੰ ਯਾਦ ਹੈ ਕਿ ਅਸੀਂ ਮਿਸਰ ਦੀ ਧਰਤੀ ਉੱਤੇ ਕਿਵੇਂ ਰਹਿੰਦੇ ਸਾਂ। ਅਤੇ ਤੁਹਾਨੂੰ ਇਹ ਵੀ ਯਾਦ ਹੈ ਕਿ ਅਸੀਂ ਕਿਵੇਂ ਉਨ੍ਹਾਂ ਦੇਸ਼ਾਂ ਵਿੱਚੋਂ ਲੰਘਕੇ ਇੱਥੇ ਆਏ ਹਾਂ।
Exodus 32:4
ਹਾਰੂਨ ਨੇ ਲੋਕਾਂ ਪਾਸੋਂ ਸੋਨਾ ਲੈ ਲਿਆ। ਫ਼ੇਰ ਉਸ ਨੇ ਇਸ ਨੂੰ ਵਰਤਕੇ ਇੱਕ ਵੱਛੇ ਦੀ ਮੂਰਤੀ ਬਣਾਈ। ਹਾਰੂਨ ਨੇ ਛੈਣੀ ਲੈ ਕੇ ਇਸ ਮੂਰਤੀ ਨੂੰ ਘੜਿਆ, ਅਤੇ ਫ਼ੇਰ ਉਸ ਨੇ ਇਸ ਉੱਤੇ ਸੋਨਾ ਚੜ੍ਹਾਇਆ। ਤਾਂ ਲੋਕਾਂ ਨੇ ਆਖਿਆ, “ਇਸਰਾਏਲ ਦੇ ਲੋਕੋ, ਇਹ ਹਨ ਤੁਹਾਡੇ ਦੇਵਤੇ। ਇਹੀ ਉਹ ਦੇਵਤੇ ਹਨ ਜਿਹੜੇ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਕੇ ਆਏ।”