Ecclesiastes 5:11
ਜਿਂਨੀ ਵੀ ਬਹੁਤੀ ਦੌਲਤ ਕਿਸੇ ਬੰਦੇ ਕੋਲ ਹੁੰਦੀ ਹੈ ਉਤਨੇ ਹੀ ਬਹੁਤੇ ਉਸ ਦੇ “ਦੋਸਤ” ਹੁੰਦੇ ਹਨ ਜੋ ਇਸ ਨੂੰ ਖਰਚਣ ਵਿੱਚ ਸਹਾਈ ਹੁੰਦੇ ਹਨ। ਇਸ ਤਰ੍ਹਾਂ ਅਮੀਰ ਆਦਮੀ ਅਸਲ ਵਿੱਚ ਕੋਈ ਲਾਭ ਪ੍ਰਾਪਤ ਨਹੀਂ ਕਰਦਾ। ਉਹ ਸਿਰਫ ਆਪਣੀ ਦੌਲਤ ਨੂੰ ਦੇਖ ਸੱਕਦਾ ਹੈ।
Ecclesiastes 5:11 in Other Translations
King James Version (KJV)
When goods increase, they are increased that eat them: and what good is there to the owners thereof, saving the beholding of them with their eyes?
American Standard Version (ASV)
When goods increase, they are increased that eat them; and what advantage is there to the owner thereof, save the beholding `of them' with his eyes?
Bible in Basic English (BBE)
The sleep of a working man is sweet, if he has little food or much; but to him who is full, sleep will not come.
Darby English Bible (DBY)
When goods increase, they are increased that eat them; and what profit is there to the owner thereof, except the beholding [of them] with his eyes?
World English Bible (WEB)
When goods increase, those who eat them are increased; and what advantage is there to its owner, except to feast on them with his eyes?
Young's Literal Translation (YLT)
In the multiplying of good have its consumers been multiplied, and what benefit `is' to its possessor except the sight of his eyes?
| When goods | בִּרְבוֹת֙ | birbôt | beer-VOTE |
| increase, | הַטּוֹבָ֔ה | haṭṭôbâ | ha-toh-VA |
| they are increased | רַבּ֖וּ | rabbû | RA-boo |
| eat that | אוֹכְלֶ֑יהָ | ʾôkĕlêhā | oh-heh-LAY-ha |
| them: and what | וּמַה | ûma | oo-MA |
| good | כִּשְׁרוֹן֙ | kišrôn | keesh-RONE |
| owners the to there is | לִבְעָלֶ֔יהָ | libʿālêhā | leev-ah-LAY-ha |
| thereof, saving | כִּ֖י | kî | kee |
| אִם | ʾim | eem | |
| beholding the | רְא֥יּת | rĕyyt | reh-yt |
| of them with their eyes? | עֵינָֽיו׃ | ʿênāyw | ay-NAIV |
Cross Reference
Genesis 12:16
ਫਿਰਊਨ ਅਬਰਾਮ ਤੇ ਦਯਾਲੂ ਸੀ ਕਿਉਂ ਕਿ ਉਸਦਾ ਖਿਆਲ ਸੀ ਕਿ ਅਬਰਾਮ ਸਾਰਈ ਦਾ ਭਰਾ ਸੀ। ਫਿਰਊਨ ਨੇ ਅਬਰਾਮ ਨੂੰ ਭੇਡਾਂ, ਡੰਗਰ ਅਤੇ ਖੋਤੇ ਦਿੱਤੇ। ਅਬਰਾਮ ਨੂੰ ਦਾਸ, ਦਾਸੀਆਂ ਅਤੇ ਊਠ ਵੀ ਮਿਲੇ।
Habakkuk 2:13
ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਧਾਰਿਆ ਹੋਇਆ ਹੈ ਕਿ ਜਿਸ ਕਾਸੇ ਲਈ ਵੀ ਉਨ੍ਹਾਂ ਲੋਕਾਂ ਨੇ ਕੰਮ ਕੀਤਾ ਅੱਗ ਨਾਲ ਤਬਾਹ ਕਰ ਦਿੱਤਾ ਜਾਵੇਗਾ। ਤੇ ਜੋ ਸਭ ਕੁਝ ਉਨ੍ਹਾਂ ਨੇ ਕੀਤਾ ਸੀ ਬੇਕਾਰ ਹੋਵੇਗਾ।
Jeremiah 17:11
ਕਦੇ-ਕਦੇ ਕੋਈ ਪੰਛੀ ਉਸ ਅੰਡੇ ਨੂੰ ਸੇਁਹਦਾ ਹੈ ਜੋ ਉਸ ਨੇ ਨਹੀਂ ਦਿੱਤਾ ਹੁੰਦਾ। ਉਹ ਬੰਦਾ ਜਿਹੜਾ ਧੋਖੇ ਨਾਲ ਧਨ ਹਾਸਿਲ ਕਰਦਾ ਹੈ ਉਹ ਉਸੇ ਪੰਛੀ ਵਰਗਾ ਹੈ। ਉਹ ਆਦਮੀ ਅਧਖੜ ਉਮਰ ਵਿੱਚ ਹੀ ਆਪਣੀ ਦੌਲਤ ਗਵਾ ਲਵੇਗਾ। ਅਤੇ ਜੀਵਨ ਦੇ ਅੰਤ ਉੱਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਉਹ ਬੰਦਾ ਮੂਰਖ ਸੀ।”
Ecclesiastes 11:9
ਜਦੋਂ ਤੱਕ ਜਵਾਨ ਹੋ, ਪਰਮੇਸ਼ੁਰ ਦੀ ਸੇਵਾ ਕਰੋ ਇਸੇ ਲਈ ਨੌਜਵਾਨੋ, ਜਦੋਂ ਤੱਕ ਜਵਾਨ ਹੋ ਆਨੰਦ ਮਾਣੋ। ਪ੍ਰਸੰਨ ਹੋਵੋ! ਉਹੀ ਕੁਝ ਕਰੋ ਜਿਸ ਲਈ ਤੁਹਾਡਾ ਦਿਲ ਤੁਹਾਡੀ ਅਗਵਾਈ ਕਰਦਾ ਹੈ। ਪਰ ਚੇਤੇ ਰੱਖੋ ਕਿ ਤੁਹਾਡੇ ਹਰ ਕੰਮ ਲਈ ਪਰਮੇਸ਼ੁਰ ਤੁਹਾਡਾ ਨਿਆਂ ਕਰੇਗਾ।
Ecclesiastes 6:9
ਹਮੇਸ਼ਾ ਹੋਰ-ਹੋਰ ਚੀਜ਼ਾਂ ਦੀ ਲਾਲਸਾ ਕਰਦੇ ਰਹਿਣ ਨਾਲੋਂ ਉਨ੍ਹਾਂ ਚੀਜ਼ਾਂ ਨਾਲ ਪ੍ਰਸੰਨ ਰਹਿਣਾ ਬਿਹਤਰ ਹੈ ਜੋ ਤੁਹਾਡੇ ਕੋਲ ਹਨ ਹਮੇਸ਼ਾ ਵੱਧ-ਵੱਧ ਦੀ ਲਾਲਸਾ ਕਰਦੇ ਰਹਿਣਾ ਵੀ ਅਰਬਹੀਣ ਹੈ ਅਤੇ ਇਹ ਹਵਾ ਨੂੰ ਫੜਨ ਦੀ ਕੋਸ਼ਿਸ਼ ਵਾਂਗ ਹੈ।
Proverbs 23:5
ਪੈਸਾ ਇਸ ਤਰ੍ਹਾਂ ਤੇਜ਼ੀ ਨਾਲ ਖਰਚ ਹੋ ਜਾਂਦਾ ਹੈ ਜਿਵੇਂ ਇਸਦੇ ਖੰਭ ਉੱਗੇ ਹੋਣ ਅਤੇ ਇਹ ਪੰਛੀਆਂ ਵਾਂਗ ਉੱਡ ਰਿਹਾ ਹੋਵੇ।
Psalm 119:36
ਆਪਣੇ ਕਰਾਰ ਬਾਰੇ ਸੋਚਣ ਵਿੱਚ ਮੇਰੀ ਮਦਦ ਕਰੋ ਬਜਾਇ ਇਸਦੇ ਕਿ ਮੈਂ ਅਮੀਰ ਕਿਵੇਂ ਹੋਵਾਂ?
Nehemiah 5:17
ਇਸ ਤੋਂ ਇਲਾਵਾ, ਮੇਰੇ ਕੋਲ 150 ਯਹੂਦੀ ਲੋਕ ਅਤੇ ਅਧਿਕਾਰੀ ਅਤੇ ਹੋਰ ਸਾਡੇ ਆਸੇ-ਪਾਸੇ ਦੀਆਂ ਕੌਮਾਂ ਤੋਂ ਆਏ ਲੋਕ, ਮੇਰੀ ਮੇਜ਼ ਤੇ ਭੋਜਨ ਕਰਦੇ ਸਨ।
1 Kings 5:13
ਤਾਂ ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਵਿੱਚੋਂ 30,000 ਮਨੁੱਖਾਂ ਨੂੰ ਆਪਣੇ ਕੰਮ ਵਿੱਚ ਮਦਦ ਲਈ ਮਜ਼ਬੂਰ ਕੀਤਾ।
1 Kings 4:22
ਇੰਨਾ ਅੰਨ ਦਾ ਭੰਡਾਰ ਸੀ ਜਿਹੜਾ ਕਿ ਸੁਲੇਮਾਨ ਨੂੰ ਪ੍ਰਤਿ ਦਿਨ ਲੋੜੀਂਦਾ ਸੀ ਆਪਣੇ ਤੇ ਆਪਣੇ ਸਾਥੀਆਂ ਲਈ ਜੋ ਉਸਦੀ ਰਸੋਈ ’ਚ ਖਾਂਦੇ ਸਨ: 225 ਮਣ ਮੈਦਾ, 450 ਮਣ ਆਟਾ, 10 ਮੋਟੇ ਬਲਦ ਅਤੇ ਚਰਾਈ ਵਿੱਚੋਂ 20 ਗਾਵਾਂ, 100 ਭੇਡਾਂ ਅਤੇ ਜੰਗਲੀ ਜਾਨਵਰ ਜਿਵੇਂ ਕਿ ਕਈ ਤਰ੍ਹਾਂ ਦੇ ਜੰਗਲੀ ਹਿਰਨ, ਪਾਹੜੇ ਅਤੇ ਮੋਟੇ ਕੁੱਕੜ ਆਦਿ।
Joshua 7:21
ਅਸੀਂ ਯਰੀਹੋ ਦੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਦੇ ਨਾਲ ਸਾਰੀਆਂ ਚੀਜ਼ਾਂ ਉੱਤੇ ਵੀ ਮੈਂ ਬੇਬੀਲੋਨ ਦਾ ਇੱਕ ਖੂਬਸੂਰਤ ਕੋਟ ਤਕਰੀਬਨ 15 ਪੌਂਡ ਚਾਂਦੀ, ਅਤੇ ਸੋਨੇ ਦਾ ਇੱਕ ਪੌਂਡ ਦੇਖਿਆ। ਮੈਂ ਇਹ ਚੀਜ਼ਾਂ ਆਪਣੇ ਵਾਸਤੇ ਚਾਹੁੰਦਾ ਸੀ। ਇਸ ਲਈ ਮੈਂ ਇਹ ਚੁੱਕ ਲਈਆਂ। ਤੁਹਾਨੂੰ ਉਹ ਚੀਜ਼ਾਂ ਮੇਰੇ ਤੰਬੂ ਦੀ ਜ਼ਮੀਨ ਹੇਠਾਂ ਦੱਬੀਆਂ ਹੋਈਆਂ ਮਿਲਣਗੀਆਂ। ਚਾਂਦੀ ਕੋਟ ਦੇ ਹੇਠਾਂ ਹੈ।”
Genesis 13:5
ਅਬਰਾਮ ਅਤੇ ਲੂਤ ਦਾ ਵਿੱਛੜਨਾ ਇਸ ਸਮੇਂ ਦੌਰਾਨ, ਲੂਤ ਵੀ ਅਬਰਾਮ ਦੇ ਨਾਲ ਸਫ਼ਰ ਕਰ ਰਿਹਾ ਸੀ। ਲੂਤ ਕੋਲ ਬਹੁਤ ਸਾਰੇ ਜਾਨਵਰ ਅਤੇ ਤੰਬੂ ਸਨ।
Genesis 13:2
ਇਸ ਸਮੇਂ, ਅਬਰਾਮ ਬਹੁਤ ਅਮੀਰ ਸੀ। ਉਸ ਦੇ ਪਾਸ ਬਹੁਤ ਸਾਰੇ ਪਸ਼ੂ ਅਤੇ ਸੋਨਾ-ਚਾਂਦੀ ਸੀ।
1 John 2:16
ਇਹ ਦੁਨਿਆਵੀ ਗੱਲਾਂ ਮੰਦੀਆਂ ਹਨ। ਸਾਡੇ ਪਾਪੀ-ਆਪੇ ਦੀਆਂ ਇੱਛਾਵਾਂ, ਉਨ੍ਹਾਂ ਪਾਪੀ ਗੱਲਾਂ ਦੀ ਇੱਛਾ ਜਿਨ੍ਹਾਂ ਨੂੰ ਅਸੀ ਦੇਖਦੇ ਹਾਂ, ਉਨ੍ਹਾਂ ਚੀਜ਼ਾਂ ਦਾ ਬਹੁਤ ਘਮੰਡ ਕਰਨਾ ਜੋ ਸਾਡੇ ਕੋਲ ਹਨ। ਪਰ ਇਨ੍ਹਾਂ ਚੋਂ ਕੋਈ ਵੀ ਚੀਜ਼ ਪਰਮੇਸ਼ੁਰ ਪਾਸੋਂ ਨਹੀਂ ਆਈ। ਉਹ ਦੁਨੀਆਂ ਵੱਲੋਂ ਹਨ।