Deuteronomy 1:11
ਯਹੋਵਾਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਹੁਣ ਨਾਲੋਂ 1,000 ਗੁਣਾ ਹੋਰ ਵੱਧਾ ਦੇਵੇ ਅਤੇ ਉਹ ਤੁਹਾਨੂੰ ਆਪਣੇ ਇਕਰਾਰ ਅਨੁਸਾਰ ਅਸੀਸ ਦੇਵੇ!
Deuteronomy 1:11 in Other Translations
King James Version (KJV)
(The LORD God of your fathers make you a thousand times so many more as ye are, and bless you, as he hath promised you!)
American Standard Version (ASV)
Jehovah, the God of your fathers, make you a thousand times as many as ye are, and bless you, as he hath promised you!
Bible in Basic English (BBE)
May the Lord, the God of your fathers, make you a thousand times greater in number than you are, and give you his blessing as he has said!
Darby English Bible (DBY)
Jehovah, the God of your fathers, make you a thousand times so many more as ye are, and bless you as he hath said unto you!
Webster's Bible (WBT)
(The LORD God of your fathers make you a thousand times so many more as ye are, and bless you, as he hath promised you!)
World English Bible (WEB)
Yahweh, the God of your fathers, make you a thousand times as many as you are, and bless you, as he has promised you!
Young's Literal Translation (YLT)
Jehovah, God of your fathers, is adding to you, as ye `are', a thousand times, and doth bless you as He hath spoken to you.
| (The Lord | יְהוָ֞ה | yĕhwâ | yeh-VA |
| God | אֱלֹהֵ֣י | ʾĕlōhê | ay-loh-HAY |
| of your fathers | אֲבֽוֹתֵכֶ֗ם | ʾăbôtēkem | uh-voh-tay-HEM |
| thousand a you make | יֹסֵ֧ף | yōsēp | yoh-SAFE |
| times | עֲלֵיכֶ֛ם | ʿălêkem | uh-lay-HEM |
| as more many so | כָּכֶ֖ם | kākem | ka-HEM |
| ye are, and bless | אֶ֣לֶף | ʾelep | EH-lef |
| as you, | פְּעָמִ֑ים | pĕʿāmîm | peh-ah-MEEM |
| he hath promised | וִֽיבָרֵ֣ךְ | wîbārēk | vee-va-RAKE |
| you!) | אֶתְכֶ֔ם | ʾetkem | et-HEM |
| כַּֽאֲשֶׁ֖ר | kaʾăšer | ka-uh-SHER | |
| דִּבֶּ֥ר | dibber | dee-BER | |
| לָכֶֽם׃ | lākem | la-HEM |
Cross Reference
Genesis 22:17
ਮੈਂ ਤੈਨੂੰ ਸੱਚਮੁੱਚ ਅਸੀਸ ਦੇਵਾਂਗਾ। ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ, ਜਿੰਨੇ ਕਿ ਆਕਾਸ਼ ਵਿੱਚ ਤਾਰੇ ਹਨ। ਇੱਥੇ ਇੰਨੇ ਲੋਕ ਹੋਣਗੇ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਣ ਹਨ। ਅਤੇ ਤੇਰੇ ਲੋਕ ਉਨ੍ਹਾਂ ਸ਼ਹਿਰਾਂ ਵਿੱਚ ਰਹਿਣਗੇ ਜਿਹੜੇ ਉਹ ਆਪਣੇ ਦੁਸ਼ਮਣਾ ਤੋਂ ਜਿੱਤਣਗੇ।
Psalm 115:14
ਮੈਨੂੰ ਆਸ ਹੈ ਕਿ ਯਹੋਵਾਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਹੋਰ ਵੱਧੇਰੇ ਦੇਵੇਗਾ।
2 Samuel 24:3
ਪਰ ਯੋਆਬ ਨੇ ਪਾਤਸ਼ਾਹ ਨੂੰ ਕਿਹਾ, “ਯਹੋਵਾਹ ਤੁਹਾਡਾ ਪਰਮੇਸ਼ੁਰ ਲੋਕਾਂ ਨੂੰ ਉਸ ਨਾਲੋਂ ਜਿੰਨੇ ਉਹ ਹਨ ਜੇਕਰ ਸੌ ਗੁਣਾ ਵੀ ਵੱਧ ਕਰ ਦੇਵੇ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀਆਂ ਅੱਖਾਂ ਵੀ ਇਹ ਗੱਲ ਵੇਖਣ, ਪਰ ਇਸ ਗੱਲ ਦੇ ਕਾਰਣ ਮੇਰੇ ਮਹਾਰਾਜ ਪਾਤਸ਼ਾਹ ਦਾ ਮਨ ਕਿਸ ਲਈ ਖੁਸ਼ ਹੁੰਦਾ ਹੈ ਅਤੇ ਤੁਸੀਂ ਇੰਝ ਕਿਉਂ ਕਰਨਾ ਚਾਹੁੰਦੇ ਹੋ?”
Numbers 6:27
ਫ਼ੇਰ ਯਹੋਵਾਹ ਨੇ ਆਖਿਆ, “ਇਸ ਤਰ੍ਹਾਂ, ਹਾਰੂਨ ਅਤੇ ਉਸ ਦੇ ਪੁੱਤਰ ਇਸਰਾਏਲ ਦੇ ਲੋਕਾਂ ਨੂੰ ਅਸੀਸਾਂ ਦੇਣ ਲਈ ਮੇਰੇ ਨਾਮ ਦੀ ਵਰਤੋਂ ਕਰਨਗੇ। ਅਤੇ ਮੈਂ ਉਨ੍ਹਾਂ ਨੂੰ ਅਸੀਸ ਦੇਵਾਂਗਾ।”
Exodus 32:13
ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰੋ। ਉਨ੍ਹਾਂ ਲੋਕਾਂ ਨੇ ਤੁਹਾਡੀ ਸੇਵਾ ਕੀਤੀ ਸੀ। ਅਤੇ ਤੁਸੀਂ ਆਪਣਾ ਨਾਮ ਲੈ ਕੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ। ਤੁਸੀਂ ਆਖਿਆ ਸੀ; ‘ਮੈਂ ਤੁਹਾਡੇ ਲੋਕਾਂ ਨੂੰ ਇੰਨਾ ਵੱਧਾ ਦਿਆਂਗਾ ਜਿੰਨੇ ਅਕਾਸ਼ ਵਿੱਚ ਤਾਰੇ ਹਨ। ਮੈਂ ਤੁਹਾਡੇ ਲੋਕਾਂ ਨੂੰ ਇਹ ਸਾਰੀ ਧਰਤੀ ਦੇ ਦਿਆਂਗਾ, ਜਿਵੇਂ ਕਿ ਮੈਂ ਇਕਰਾਰ ਕੀਤਾ ਸੀ। ਇਹ ਧਰਤੀ ਸਦਾ ਲਈ ਉਨ੍ਹਾਂ ਦੀ ਹੋਵੇਗੀ।’”
1 Chronicles 21:3
ਪਰ ਯੋਆਬ ਨੇ ਜਵਾਬ ਦਿੱਤਾ, “ਚਾਹੇ ਯਹੋਵਾਹ ਆਪਣੀ ਪਰਜਾ ਨੂੰ ਇਸ ਨਾਲੋਂ ਸੌ ਗੁਣਾ ਵੱਧੇਰੇ ਵਿਸ਼ਾਲ ਬਣਾ ਦੇਵੇ, ਇਸਰਾਏਲ ਦੇ ਉਹ ਸਾਰੇ ਲੋਕ ਤੇਰੇ ਨੌਕਰ ਰਹਿਣਗੇ। ਇਸ ਲਈ ਮੇਰੇ ਮਾਲਕ ਅਤੇ ਪਾਤਸ਼ਾਹ, ਤੂੰ ਅਜਿਹਾ ਕਿਉਂ ਕਰਨਾ ਚਾਹੁੰਦਾ? ਤੂੰ ਇਸਰਾਏਲ ਦੇ ਲੋਕਾਂ ਨੂੰ ਪਾਪ ਦੇ ਦੋਸ਼ੀ ਕਿਉਂ ਬਨਾਉਣਾ ਚਾਹੁੰਦਾ ਹੈਂ?”
Numbers 22:12
ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, “ਉਨ੍ਹਾਂ ਦੇ ਨਾਲ ਨਾ ਜਾਵੀਂ। ਤੈਨੂੰ ਇਨ੍ਹਾਂ ਲੋਕਾਂ ਨੂੰ ਸਰਾਪ ਨਹੀਂ ਦੇਣਾ ਚਾਹੀਦਾ। ਉਹ ਮੇਰੇ ਲੋਕ ਹਨ।”
Genesis 49:25
ਤੁਹਾਡੇ ਪਿਤਾ ਦੇ ਪਰਮੇਸ਼ੁਰ ਪਾਸੋਂ, ਤਾਕਤ ਹਾਸਿਲ ਕਰਦਾ ਹੈ। ਪਰਮੇਸ਼ੁਰ ਤੁਹਾਨੂੰ ਅਸੀਸ ਦਿੰਦਾ ਹੈ। “ਸਰਬ-ਸ਼ਕਤੀਮਾਨ ਪਰਮੇਸ਼ੁਰ ਤੈਨੂੰ ਅਸੀਸ ਦੇਵੇ ਅਤੇ ਉੱਪਰੋਂ ਆਕਾਸ਼ ਤੋਂ ਅਸੀਸਾਂ ਦੇਵੇ, ਅਤੇ ਹੇਠਾਂ ਡੂੰਘ ਵਿੱਚੋਂ ਅਸੀਸਾਂ ਦੇਵੇ। ਉਹ ਤੈਨੂੰ ਛਾਤੀ ਅਤੇ ਕੁੱਖ ਤੋਂ ਅਸੀਸਾਂ ਦੇਵੇ।
Genesis 26:4
ਅਤੇ ਮੈਂ ਆਕਾਸ਼ ਵਿੱਚਲੇ ਤਾਰਿਆਂ ਵਾਂਗ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਮੈਂ ਇਹ ਸਾਰੀਆਂ ਜ਼ਮੀਨਾਂ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ। ਦੁਨੀਆਂ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਰਾਹੀਂ ਅਸੀਸਮਈ ਹੋਣਗੀਆਂ।
Genesis 15:5
ਫ਼ੇਰ ਪਰਮੇਸ਼ੁਰ ਅਬਰਾਮ ਨੂੰ ਬਾਹਰ ਲੈ ਗਿਆ। ਪਰਮੇਸ਼ੁਰ ਨੇ ਆਖਿਆ, “ਅਕਾਸ਼ ਵੱਲ ਦੇਖ। ਬਹੁਤ ਸਾਰੇ ਤਾਰਿਆਂ ਵੱਲ ਦੇਖ। ਇਹ ਇੰਨੇ ਹਨ ਕਿ ਤੂੰ ਇਨ੍ਹਾਂ ਨੂੰ ਗਿਣ ਨਹੀਂ ਸੱਕਦਾ। ਭਵਿੱਖ ਵਿੱਚ ਤੇਰਾ ਪਰਿਵਾਰ ਵੀ ਇਸੇ ਤਰ੍ਹਾਂ ਹੋਵੇਗਾ।”