Daniel 10:21
ਪਰ ਦਾਨੀਏਲ, ਇਸਤੋਂ ਪਹਿਲਾਂ ਕਿ ਮੈਂ ਜਾਵਾਂ ਮੈਂ ਤੈਨੂੰ ਇਹ ਗੱਲ ਜ਼ਰੂਰ ਦੱਸਾਂਗਾ ਕਿ ਸੱਚ ਦੀ ਕਿਤਾਬ ਅੰਦਰ ਕੀ ਲਿਖਿਆ ਹੋਇਆ ਹੈ। ਮੇਰੇ ਨਾਲ ਉਨ੍ਹਾਂ ਬਦੀ ਦੇ ਦੂਤਾਂ ਦੇ ਖਿਲਾਫ਼ ਮੀਕਾਏਲ ਤੋਂ ਬਿਨਾਂ ਹੋਰ ਕੋਈ ਨਹੀਂ ਖਲੋਁਦਾ। ਮੀਕਾਏਲ ਤੁਹਾਡੇ ਲੋਕਾਂ ਉੱਤੇ ਹਕੂਮਤ ਕਰਨ ਵਾਲਾ ਸ਼ਹਿਜ਼ਾਦਾ (ਦੂਤ) ਹੈ।
Daniel 10:21 in Other Translations
King James Version (KJV)
But I will shew thee that which is noted in the scripture of truth: and there is none that holdeth with me in these things, but Michael your prince.
American Standard Version (ASV)
But I will tell thee that which is inscribed in the writing of truth: and there is none that holdeth with me against these, but Michael your prince.
Bible in Basic English (BBE)
[]
Darby English Bible (DBY)
However, I will declare unto thee that which is set down in the scripture of truth; and there is not one that sheweth himself strong with me against these, but Michael your prince.
World English Bible (WEB)
But I will tell you that which is inscribed in the writing of truth: and there is none who holds with me against these, but Michael your prince."
Young's Literal Translation (YLT)
but I declare to thee that which is noted down in the Writing of Truth, and there is not one strengthening himself with me, concerning these, except Michael your head.
| But | אֲבָל֙ | ʾăbāl | uh-VAHL |
| I will shew | אַגִּ֣יד | ʾaggîd | ah-ɡEED |
| thee | לְךָ֔ | lĕkā | leh-HA |
| noted is which that | אֶת | ʾet | et |
| in the scripture | הָרָשׁ֥וּם | hārāšûm | ha-ra-SHOOM |
| of truth: | בִּכְתָ֖ב | biktāb | beek-TAHV |
| none is there and | אֱמֶ֑ת | ʾĕmet | ay-MET |
| וְאֵ֨ין | wĕʾên | veh-ANE | |
| that holdeth | אֶחָ֜ד | ʾeḥād | eh-HAHD |
| with | מִתְחַזֵּ֤ק | mitḥazzēq | meet-ha-ZAKE |
| in me | עִמִּי֙ | ʿimmiy | ee-MEE |
| these things, | עַל | ʿal | al |
| but | אֵ֔לֶּה | ʾēlle | A-leh |
| כִּ֥י | kî | kee | |
| Michael | אִם | ʾim | eem |
| your prince. | מִיכָאֵ֖ל | mîkāʾēl | mee-ha-ALE |
| שַׂרְכֶֽם׃ | śarkem | sahr-HEM |
Cross Reference
Daniel 10:13
ਪਰ ਫ਼ਾਰਸ ਦਾ ਸ਼ਹਿਜ਼ਾਦਾ ਮੇਰੇ ਨਾਲ ਲੜਦਾ ਰਿਹਾ ਹੈ ਅਤੇ 21 ਦਿਨਾਂ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਹੈ। ਫ਼ੇਰ ਸਭ ਤੋਂ ਮਹੱਤਵਪੂਰਣ ਸ਼ਹਿਜਾਦਿਆਂ ਵਿੱਚੋਂ ਇੱਕ, ਮੀਕਾਏਲ, ਮੇਰੀ ਸਹਾਇਤਾ ਕਰਨ ਲਈ ਆਇਆ ਇਸ ਲਈ ਮੈਂ ਉਸ ਨੂੰ ਓੱਥੇ ਫਾਰਸ ਦੇ ਰਾਜੇ ਕੋਲ ਛੱਡ ਦਿੱਤਾ।
Revelation 12:7
ਫ਼ੇਰ ਸਵਰਗ ਵਿੱਚ ਜੰਗ ਛਿੜ ਗਈ। ਮੀਕਾਏਲ ਅਤੇ ਉਸ ਦੇ ਦੂਤ ਅਜਗਰ ਦੇ ਵਿਰੁੱਧ ਲੜੇ। ਅਜਗਰ ਅਤੇ ਉਸ ਦੇ ਦੂਤਾਂ ਨੇ ਜਵਾਬੀ ਹਮਲਾ ਕੀਤਾ।
Jude 1:9
ਪਰ ਮਹਾਂ ਦੂਤ ਮੀਕਾਏਲ ਨੇ ਵੀ ਇਸ ਤਰ੍ਹਾਂ ਦਾ ਵਿਹਾਰ ਨਹੀਂ ਕੀਤਾ। ਮਹਾਂ ਦੂਤ ਮੀਕਾਏਲ ਨੇ ਸ਼ੈਤਾਨ ਨਾਲ ਵਿਵਾਦ ਕੀਤਾ ਕਿ ਮੂਸਾ ਦੇ ਸਰੀਰ ਨੂੰ ਕੌਣ ਆਪਣੇ ਕੋਲ ਰੱਖੇਗਾ। ਪਰ ਮੀਕਾਏਲ ਨੇ ਸ਼ੈਤਾਨ ਦੇ ਖਿਲਾਫ਼ ਬਦਨਾਮੀ ਦੇ ਇਲਜ਼ਾਮ ਲਾਉਣ ਦਾ ਹੌਂਸਲਾ ਨਹੀਂ ਕੀਤਾ। ਪਰ ਮੀਕਾਏਲ ਨੇ ਆਖਿਆ, “ਪ੍ਰਭੂ ਤੈਨੂੰ ਸਜ਼ਾ ਦੇਵੇਗਾ।”
Daniel 12:1
“ਦਰਸ਼ਨ ਵਿੱਚਲੇ ਆਦਮੀ ਨੇ ਆਖਿਆ, ‘ਦਾਨੀਏਲ, ਉਸ ਸਮੇਂ, ਮਹਾਨ ਸ਼ਹਿਜ਼ਾਦਾ (ਦੂਤ) ਮੀਕਾਏਲ ਉੱਠ ਖਲੋਵੇਗਾ। ਮੀਕਾਏਲ ਤੁਹਾਡੇ ਯਹੂਦੀ ਲੋਕਾਂ ਦਾ ਅਧਿਕਾਰੀ ਹੈ। ਉੱਥੇ ਬਹੁਤ ਮੁਸੀਬਤ ਦਾ ਸਮਾਂ ਆਵੇਗਾ, ਉਸਤੋਂ ਬਦਤਰ, ਜਦੋਂ ਤੋਂ ਕੌਮਾਂ ਧਰਤੀ ਉੱਤੇ ਆਈਆਂ ਹਨ। ਪਰ ਦਾਨੀਏਲ, ਉਸ ਵੇਲੇ ਤੁਹਾਡੇ ਲੋਕਾਂ ਵਿੱਚੋਂ ਹਰ ਕੋਈ, ਜਿਸਦਾ ਨਾਮ ਜੀਵਨ ਦੀ ਪਵਿੱਤਰ ਪੁਸਤਕ ਵਿੱਚ ਲਿਖਿਆ ਹੋਇਆ ਹੈ ਬਚ ਜਾਵੇਗਾ।
Acts 15:18
‘ਇਹ ਸਭ ਗੱਲਾਂ ਮੁਢ ਤੋਂ ਹੀ ਜਾਣੀਆਂ ਹੋਈਆਂ ਹਨ।’
Acts 15:15
ਨਬੀਆਂ ਦੇ ਬਚਨ ਵੀ ਇਸ ਗੱਲ ਨੂੰ ਮੰਨਦੇ ਹਨ ਕਿ:
Amos 3:7
ਪ੍ਰਭੂ ਮੇਰਾ ਯਹੋਵਾਹ ਭਾਵੇਂ ਕੋਈ ਫ਼ੈਸਲਾ ਲੈ ਲਵੇ ਪਰ ਕੁਝ ਵੀ ਕਰਨ ਤੋਂ ਪਹਿਲਾਂ ਉਹ ਆਪਣੀ ਯੋਜਨਾ ਆਪਣੇ ਸੇਵਕਾਂ, ਨਬੀਆਂ ਨੂੰ ਜ਼ਰੂਰ ਪ੍ਰਗਟਾਵੇਗਾ।
Daniel 12:4
“‘ਪਰ ਤੂੰ, ਦਾਨੀਏਲ, ਇਸ ਸੰਦੇਸ਼ ਨੂੰ ਗੁਪਤ ਰੱਖੀਂ। ਤੈਨੂੰ ਕਿਤਾਬ ਜ਼ਰੂਰ ਬੰਦ ਕਰ ਦੇਣੀ ਚਾਹੀਦੀ ਹੈ। ਤੈਨੂੰ ਇਹ ਭੇਤ ਅੰਤ ਕਾਲ ਤੀਕ ਸਾਂਭ ਕੇ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਸੱਚੇ ਗਿਆਨ ਲਈ ਇੱਧਰ-ਉੱਧਰ ਭਟਣਕਗੇ। ਅਤੇ ਸੱਚਾ ਗਿਆਨ ਵੱਧੇ ਫ਼ੁੱਲੇਗਾ।’
Daniel 11:1
“‘ਜਦੋਂ ਮੀਡੀਆਂ ਦੇ ਰਾਜੇ ਦਾਰਾ ਮਾਦੀ ਦੇ ਰਾਜ ਦਾ ਪਹਿਲਾ ਵਰ੍ਹਾ ਸੀ, ਮੈਂ ਉਸਦੀ ਸਹਾਇਤਾ ਕਰਨ ਲਈ ਅਤੇ ਉਸ ਨੂੰ ਹੌਂਸਲਾ ਦੇਣ ਲਈ ਉੱਠ ਖਲੋਇਆ।
Daniel 9:25
“ਇਹ ਗੱਲਾਂ ਸਿੱਖ, ਦਾਨੀਏਲ। ਇਹ ਗੱਲਾਂ ਸਮਝ ਦਾਨੀਏਲ। ਉਸ ਸਮੇਂ ਤੋਂ ਯਰੂਸ਼ਲਮ ਨੂੰ ਫਿਰ ਤੋਂ ਉਸਾਰਨ ਦਾ ਸੰਦੇਸ਼ ਆਉਣ ਤੋਂ ਚੁਣੇ ਹੋਏ ਸ਼ਹਿਜ਼ਾਦੇ ਦੇ ਆਉਣ ਦੇ ਸਮੇਂ ਤੀਕ, ਸੱਤ ਹਫ਼ਤੇ ਅਤੇ ਬਾਹਟ ਹਫ਼ਤੇ ਲਗਣਗੇ। ਰਾਹ ਅਤੇ ਕਿਲੇ ਦੁਆਲੇ ਪਾਣੀ ਪੀਣ ਦੀ ਖਾਈ ਫਿਰ ਤੋਂ ਉਸਾਰੇ ਜਾਣਗੇ, ਪਰ ਮੁਸੀਬਤ ਦੇ ਸਮਿਆਂ ਵਿੱਚ।
Daniel 8:26
“ਸ਼ਾਮਾਂ ਅਤੇ ਸਵੇਰਿਆਂ ਬਾਰੇ ਸੁਪਨਾ ਅਤੇ ਉਹ ਗੱਲਾਂ ਜੋ ਮੈਂ ਤੈਨੂੰ ਦੱਸੀਆਂ ਹਨ, ਸੱਚੀਆਂ ਹਨ। ਪਰ ਦਰਸ਼ਨ ਉੱਤੇ ਮੋਹਰ ਲਾ ਦੇ। ਉਹ ਗੱਲਾਂ ਲੰਮੇ ਸਮੇਂ ਤਕ ਨਹੀਂ ਵਾਪਰਨਗੀਆਂ।”
Isaiah 43:8
ਪਰਮੇਸ਼ੁਰ ਆਖਦਾ ਹੈ, “ਉਨ੍ਹਾਂ ਲੋਕਾਂ ਨੂੰ ਬਾਹਰ ਲਿਆਵੋ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਅੰਨ੍ਹੇ ਹਨ। ਉਨ੍ਹਾਂ ਲੋਕਾਂ ਨੂੰ ਬਾਹਰ ਲਿਆਵੋ ਜਿਨ੍ਹਾਂ ਦੇ ਕੰਨ ਹਨ ਪਰ ਉਹ ਬੋਲੇ ਹਨ।
Isaiah 41:22
ਤੁਹਾਡੀਆਂ ਮੂਰਤੀਆਂ ਇੱਥੇ ਆਉਣ ਤੇ ਸਾਨੂੰ ਦੱਸਣ ਕਿ ਕੀ ਹੋ ਰਿਹਾ ਹੈ।” ਆਦਿ ਵਿੱਚ ਕੀ ਵਾਪਰਿਆ? ਭਵਿੱਖ ਵਿੱਚ ਕੀ ਵਾਪਰੇਗਾ? ਦੱਸੋ ਸਾਨੂੰ! ਅਸੀਂ ਧਿਆਨ ਨਾਲ ਸੁਣਾਂਗੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਅੱਗੋਂ ਕੀ ਹੋਵੇਗਾ।