Amos 8:4
ਇਸਰਾਏਲ ਦੇ ਵਪਾਰੀਆਂ ਨੂੰ ਸਿਰਫ਼ ਧੰਨ ਇਕੱਠਾ ਕਰਨ ਦਾ ਲਾਲਚ ਮੇਰੀ ਗੱਲ ਸੁਣੋ! ਤੁਸੀਂ ਜੋ ਇਸ ਦੇਸ ਦੇ ਗਰੀਬਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਹੋ ਅਤੇ ਉਨ੍ਹਾਂ ਨੂੰ ਕੁਚਲਦੇ ਹੋ।
Hear | שִׁמְעוּ | šimʿû | sheem-OO |
this, | זֹ֕את | zōt | zote |
swallow that ye O | הַשֹּׁאֲפִ֖ים | haššōʾăpîm | ha-shoh-uh-FEEM |
up the needy, | אֶבְי֑וֹן | ʾebyôn | ev-YONE |
poor the make to even | וְלַשְׁבִּ֖ית | wĕlašbît | veh-lahsh-BEET |
of the land | עֲנִוֵּי | ʿăniwwê | uh-nee-WAY |
to fail, | אָֽרֶץ׃ | ʾāreṣ | AH-rets |
Cross Reference
Amos 2:6
ਇਸਰਾਏਲ ਲਈ ਸਜ਼ਾ ਯਹੋਵਾਹ ਇਉਂ ਆਖਦਾ ਹੈ: “ਮੈਂ ਇਸਰਾਏਲ ਨੂੰ ਵੀ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਸਜ਼ਾ ਅਵੱਸ਼ ਦੇਵਾਂਗਾ ਕਿਉਂ ਕਿ ਉਨ੍ਹਾਂ ਨੇ ਬੋੜੇ ਜਿਹੇ ਚਾਂਦੀ ਦੇ ਸਿੱਕਿਆਂ ਬਦਲੇ ਮਾਸੂਮ ਤੇ ਚੰਗੇ ਲੋਕਾਂ ਨੂੰ ਵੇਚਿਆ। ਇੱਕ ਜੋੜੇ ਬੂਟਾਂ ਬਦਲੇ ਉਨ੍ਹਾਂ ਗਰੀਬ ਲੋਕਾਂ ਨੂੰ ਵੇਚਿਆ।
Amos 1:9
ਫ਼ੀਨੀਸ਼ ਲਈ ਸਜ਼ਾ ਯਹੋਵਾਹ ਇਉਂ ਫ਼ੁਰਮਾਉਂਦਾ ਹੈ: “ਮੈਂ ਸੂਰ ਦੇ ਲੋਕਾਂ ਦੇ ਅਨੇਕਾਂ ਪਾਪਾਂ ਕਾਰਣ ਉਨ੍ਹਾਂ ਨੂੰ ਅਵੱਸ਼ ਦੰਡਿਤ ਕਰਾਂਗਾ ਉਨ੍ਹਾਂ ਨੇ ਪੂਰੀ ਕੌਮ ਨੂੰ ਗੁਲਾਮ ਬਣਾ ਕੇ ਅਦੋਮ ਦੇ ਹਵਾਲੇ ਕੀਤਾ। ਉਹ ਆਪਣੇ ਭਰਾਵਾਂ ਨਾਲ ਕੀਤਾ ਕੌਲ ਭੁੱਲ ਗਏ।
Isaiah 8:4
ਕਿਉਂ ਕਿ ਇਸਤੋਂ ਪਹਿਲਾਂ ਕਿ ਲੜਕਾ ‘ਅੰਮਾ’ ‘ਅੱਬਾ’ ਆਖਣਾ ਸਿੱਖੇ, ਪਰਮੇਸ਼ੁਰ ਦਮਿਸ਼ਕ ਅਤੇ ਸਾਮਰਿਯਾ ਤੋਂ ਸਾਰਾ ਧਨ ਦੌਲਤ ਖੋਹ ਲਵੇਗਾ, ਅਤੇ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਨੂੰ ਅੱਸ਼ੂਰ ਦੇ ਰਾਜੇ ਨੂੰ ਦੇ ਦੇਵੇਗਾ।”
Jeremiah 49:23
ਦਂਮਿਸ਼ਕ ਲਈ ਇੱਕ ਸੰਦੇਸ਼ ਇਹ ਸੰਦੇਸ਼ ਦਂਮਿਸ਼ਕ ਦੇ ਸ਼ਹਿਰ ਬਾਰੇ ਹੈ: “ਹਮਾਬ ਅਤੇ ਅਰਪਾਦ ਦੇ ਕਸਬੇ ਸ਼ਰਮਸਾਰ ਨੇ। ਉਹ ਇਸ ਲਈ ਭੈਭੀਤ ਨੇ ਕਿ ਉਨ੍ਹਾਂ ਬੁਰੀ ਖਬਰ ਸੁਣੀ ਹੈ। ਉਹ ਨਿਰ-ਉਤਸਾਹੇ ਨੇ ਅਤੇ ਸਮੁੰਦਰ ਦੀ ਤਰ੍ਹਾਂ ਡਰ ਨਾਲ ਹਿਲਦੇ ਨੇ ਜਿਹੜਾ ਅਰਾਮ ਨਹੀਂ ਕਰ ਸੱਕਦਾ।
Amos 1:6
ਫ਼ਲਿਸਤੀਆਂ ਲਈ ਸਜ਼ਾ ਯਹੋਵਾਹ ਨੇ ਇਹ ਆਖਿਆ: “ਮੈਂ ਅੱਜ਼ਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਕਾਰਣ ਅਵੱਸ਼ ਸਜ਼ਾ ਦੇਵਾਂਗਾ ਕਿਉਂ ਕਿ ਉਹ ਸਾਰੀ ਉੱਮਤ ਨੂੰ ਅਸੀਰ ਕਰਕੇ ਅਦੋਮ ’ਚ ਲੈ ਗਏ।
Amos 1:13
ਅਮੋਨੀਆਂ ਲਈ ਸਜ਼ਾ ਯਹੋਵਾਹ ਨੇ ਇਉਂ ਫ਼ੁਰਮਾਇਆ: “ਮੈਂ ਅਮੋਨ ਦੇ ਲੋਕਾਂ ਨੂੰ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਅਵੱਸ਼ ਦੰਡ ਦਾ ਭਾਗੀ ਬਣਾਵਾਂਗਾ। ਕਿਉਂ ਕਿ ਉਨ੍ਹਾਂ ਨੇ ਗਿਲਆਦ ਵਿੱਚ ਗਰਭਵਤੀ ਔਰਤਾਂ ਨੂੰ ਵੱਢਿਆ। ਇਹ ਸਭ ਜ਼ੁਲਮ ਉਨ੍ਹਾਂ ਨੇ ਆਪਣੇ ਰਾਜ ਨੂੰ ਵਿਸ਼ਾਲ ਕਰਨ ਲਈ ਅਤੇ ਉਨ੍ਹਾਂ ਦੀ ਜ਼ਮੀਨ ਹਬਿਆਉਣ ਲਈ ਕੀਤਾ।
Amos 2:1
ਮੋਆਬ ਲਈ ਸਜ਼ਾ ਯਹੋਵਾਹ ਇਉਂ ਫ਼ੁਰਮਾਉਂਦਾ ਹੈ: “ਮੈਂ ਮੋਆਬ ਦੇ ਲੋਕਾਂ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਲਈ ਸਜ਼ਾ ਅਵੱਸ਼ ਦੇਵਾਂਗਾ ਉਨ੍ਹਾਂ ਨੇ ਅਦੋਮ ਦੇ ਪਾਤਸ਼ਾਹ ਦੀਆਂ ਹੱਡੀਆਂ ਨੂੰ ਸਾੜਕੇ ਚੂਨਾ ਕਰ ਦਿੱਤਾ ਸੀ।
Amos 2:4
ਯਹੂਦਾਹ ਲਈ ਸਜ਼ਾ ਯਹੋਵਾਹ ਨੇ ਇਉਂ ਕਿਹਾ: “ਮੈਂ ਯਹੂਦਾਹ ਨੂੰ ਉਨ੍ਹਾਂ ਦੇ ਅਨੇਕਾਂ ਪਾਪਾਂ ਕਾਰਣ ਜ਼ਰੂਰ ਦੰਡ ਦੇਵਾਂਗਾ ਉਨ੍ਹਾਂ ਨੇ ਯਹੋਵਾਹ ਦੇ ਆਦੇਸਾਂ ਦੀ ਪਾਲਣਾ ਨਹੀਂ ਕੀਤੀ ਅਤੇ ਨਾ ਹੀ ਉਸ ਦੇ ਅਸੂਲਾਂ ਨੂੰ ਮੰਨਿਆ। ਉਨ੍ਹਾਂ ਦੇ ਪੁਰਖਿਆਂ ਨੇ ਝੂਠੇ ਦੇਵਤਿਆਂ ’ਚ ਵਿਸ਼ਵਾਸ ਕਰਨਾ ਜਾਰੀ ਰੱਖਿਆ ਅਤੇ ਯਹੂਦਾਹ ਦੇ ਲੋਕਾਂ ਨੂੰ ਸਹੀ ਰਾਹ ਤੋਂ ਭਟਕਾਇਆ ਗਿਆ ਹੈ। ਅਤੇ ਇਸਨੇ ਉਨ੍ਹਾਂ ਤੋਂ ਉਨ੍ਹਾਂ ਦੇ ਪਰਮੇਸ਼ੁਰ ਨੂੰ ਛੁਡਾ ਦਿੱਤਾ।
Zechariah 9:1
ਦੂਜੀਆਂ ਕੌਮਾਂ ਵਿਰੁੱਧ ਨਿਆਂ ਅਗੰਮ ਵਾਕ! ਇਹ ਯਹੋਵਾਹ ਦਾ ਇਦਰਾਕ ਦੇਸ ਦੇ ਵਿਰੁੱਧ ਅਤੇ ਉਸਦੀ ਰਾਜਧਾਨੀ ਦੰਮਿਸਕ ਦੇ ਵਿਰੁੱਧ ਸੰਦੇਸ਼ ਹੈ, “ਇਸਰਾਏਲ ਦਾ ਘਰਾਣਾ ਹੀ ਨਹੀਂ ਸਗੋਂ ਹੋਰ ਸਾਰੀਆਂ ਗੋਤਾਂ ਦੀਆਂ ਅੱਖਾਂ ਵੀ ਪਰਮੇਸ਼ੁਰ ਬਾਰੇ ਜਾਨਣ ਅਤੇ ਉਸਦੀ ਮਿਹਰ ਲੈਣ ਉੱਪਰ ਲੱਗੀਆਂ ਹੋਈਆਂ ਹਨ।
Amos 1:11
ਅਦੋਮੀਆਂ ਲਈ ਸਜ਼ਾ ਯਹੋਵਾਹ ਨੇ ਇਹ ਇਕਰਾਰ ਕੀਤਾ: “ਮੈਂ ਅਦੋਮੀਆਂ ਨੂੰ ਉਨ੍ਹਾਂ ਦੇ ਕੀਤੇ ਅਨੇਕਾਂ ਪਾਪਾਂ ਕਾਰਣ ਅਵੱਸ਼ ਸਜ਼ਾ ਦੇਵਾਂਗਾ ਅਦੋਮ ਨੇ ਆਪਣੇ ਭਰਾ ਦਾ ਤਲਵਾਰ ਨਾਲ ਪਿੱਛਾ ਕੀਤਾ ਅਤੇ ਉਸ ਤੇ ਕੋਈ ਰਹਿਮ ਨਾ ਕੀਤਾ ਸਗੋਂ ਅਦੋਮ ਦਾ ਕਰੋਧ ਸਦਾ ਲਈ ਜਾਰੀ ਰਿਹਾ ਉਹ ਹਮੇਸ਼ਾ ਵਾਸਤੇ ਗੁੱਸੇ ਰਿਹਾ।
Isaiah 17:1
ਪਰਮੇਸ਼ੁਰ ਦਾ ਆਰਾਮ ਨੂੰ ਸੰਦੇਸ਼ ਇਹ ਦਮਿਸ਼ਕ ਲਈ ਉਦਾਸ ਸੰਦੇਸ਼ ਹੈ। ਯਹੋਵਾਹ ਆਖਦਾ ਹੈ ਕਿ ਦਮਿਸ਼ਕ ਨਾਲ ਇਹ ਗੱਲਾਂ ਵਾਪਰਨਗੀਆਂ: “ਦਮਿਸ਼ਕ ਹੁਣ ਇੱਕ ਸ਼ਹਿਰ ਹੈ। ਪਰ ਦਮਿਸ਼ਕ ਤਬਾਹ ਕਰ ਦਿੱਤਾ ਜਾਵੇਗਾ। ਦਮਿਸ਼ਕ ਅੰਦਰ ਸਿਰਫ਼ ਤਬਾਹ ਹੋਈਆਂ ਇਮਾਰਤਾਂ ਹੀ ਬਚਣਗੀਆਂ।
2 Kings 10:32
ਹਜ਼ਾਏਲ ਦਾ ਇਸਰਾਏਲ ਨੂੰ ਹਾਰ ਦੇਣਾ ਉਨ੍ਹਾਂ ਦਿਨਾਂ ਵਿੱਚ ਯਹੋਵਾਹ ਇਸਰਾਏਲ ਦੇ ਭਾਗ-ਖੰਡ ਕਰ ਘਟਾਉਣ ਲੱਗਾ। ਅਰਾਮ ਦਾ ਪਾਤਸ਼ਾਹ ਹਜ਼ਾਏਲ ਇਸਰਾਏਲੀਆਂ ਨੂੰ ਇਸਰਾਏਲ ਦੇ ਹਰ ਹੱਦ ਤੋਂ ਹਰਾਉਣ ਲੱਗਾ।
2 Kings 8:12
ਹਜ਼ਾਏਲ ਨੇ ਪੁੱਛਿਆ, “ਸੁਆਮੀ, ਤੂੰ ਰੋ ਕਿਉਂ ਰਿਹਾ ਹੈ?” ਅਲੀਸ਼ਾ ਨੇ ਆਖਿਆ “ਮੈਂ ਇਸ ਲਈ ਰੋ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਜੋ ਬਦੀ ਤੂੰ ਇਸਰਾਏਲੀਆਂ ਨਾਲ ਕਰਨ ਵਾਲਾ ਹੈਂ। ਤੂੰ ਉਨ੍ਹਾਂ ਦੇ ਮਜ਼ਬੂਤ ਸ਼ਹਿਰਾਂ ਨੂੰ ਸਾੜ ਦੇਵੇਂਗਾ ਅਤੇ ਉਨ੍ਹਾਂ ਦੇ ਨੌਜੁਆਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਤੂੰ ਉਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਵੀ ਮਾਰ ਮੁਕਾਵੇਂਗਾ ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਵੀ ਚੀਰ ਸੁੱਟੇਂਗਾ।”
2 Kings 13:3
ਤਦ ਯਹੋਵਾਹ ਇਸਰਾਏਲ ਉੱਤੇ ਬੜਾ ਕ੍ਰੋਧਿਤ ਹੋਇਆ ਤਾਂ ਉਸ ਨੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਹਜ਼ਾਏਲ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ ਨੂੰ ਇਹ ਸੱਤਾ ਦੇ ਦਿੱਤੀ।
2 Kings 13:7
ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੇ ਘਰਾਣੇ ਨੂੰ ਹਰਾਇਆ ਅਤੇ ਉਸਦੀ ਸੈਨਾ ਦੇ ਬਹੁਤ ਸਾਰੇ ਆਦਮੀਆਂ ਨੂੰ ਮਾਰ ਦਿੱਤਾ। ਉਸ ਨੇ ਸਿਰਫ਼ 50 ਘੁੜਸਵਾਰ, 10 ਰੱਥ ਅਤੇ 10,000 ਪੈਦਲ ਸਿਪਾਹੀ ਹੀ ਛੱਡੇ। ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੀ ਸੈਨਾ ਨੂੰ ਇੰਝ ਤਬਾਹ ਕਰ ਦਿੱਤਾ ਜਿਵੇਂ ਗਾਹੁਣ ਵੇਲੇ ਤੂੜੀ ਹਵਾ ਵਿੱਚ ਉੱਡਦੀ ਹੋਵੇ।
Job 5:19
ਉਹ ਤੈਨੂੰ ਛੇ ਮੁਸੀਬਤਾਂ ਤੋਂ ਬਚਾਵੇਗਾ ਅਤੇ ਸੱਤਵੀਁ ਵਿੱਚ ਵੀ ਤੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
Job 19:3
ਹੁਣ ਤਾਈਂ ਤੁਸੀਂ ਮੈਨੂੰ ਦਸ ਵਾਰੀ ਬੇਇੱਜ਼ਤ ਕੀਤਾ ਹੈ, ਮੇਰੇ ਉੱਤੇ ਵਾਰ ਕਰਦਿਆਂ ਤੁਹਾਨੂੰ ਕੋਈ ਸ਼ਰਮ ਨਹੀਂ।
Proverbs 6:16
ਸੱਤ ਚੀਜ਼ਾਂ ਜਿਨ੍ਹਾਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ ਯਹੋਵਾਹ ਇਨ੍ਹਾਂ ਛੇਆਂ ਗੱਲਾਂ ਨੂੰ ਨਰਫ਼ਤ ਕਰਦਾ, ਅਤੇ ਇਹ ਸੱਤ ਗੱਲਾਂ ਉਸ ਲਈ ਘ੍ਰਿਣਾਯੋਗ ਹਨ।
Ecclesiastes 11:2
ਜੋ ਕੁਝ ਤੁਹਾਡੇ ਪਾਸ ਹੈ ਉਸ ਨੂੰ ਵੱਖ-ਵੱਖ ਚੀਜ਼ਾਂ ਵਿੱਚ ਲਗਾਓ। ਤੁਸੀਂ ਨਹੀਂ ਜਾਣਦੇ ਕਿ ਧਰਤੀ ਉੱਤੇ ਕਿਹੋ ਜਿਹੀਆਂ ਮੰਦੀਆਂ ਗੱਲਾਂ ਵਾਪਰ ਸੱਕਦੀਆਂ ਹਨ।
Isaiah 7:8
ਜਿੰਨਾ ਚਿਰ ਤੱਕ ਰਸੀਨ ਦਂਮਿਸ਼ਕ ਦਾ ਹਾਕਮ ਹੈ ਇਹ ਗੱਲ ਨਹੀਂ ਵਾਪਰੇਗੀ। ਇਫ਼ਰਾਈਮ (ਇਸਰਾਏਲ) ਹੁਣ ਇੱਕ ਕੌਮ ਹੈ ਪਰ ਆਉਣ ਵਾਲੇ 65 ਵਰ੍ਹਿਆਂ ਵਿੱਚ ਇਫ਼ਰਾਈਮ ਇੱਕ ਕੌਮ ਨਹੀਂ ਹੋਵੇਗੀ।
Isaiah 41:15
“ਦੇਖੋ, ਮੈਂ ਤੁਹਾਨੂੰ ਫ਼ਸਲ ਕੁਟ੍ਟਣ ਵਾਲੇ ਤਖਤੇ ਵਾਂਗ ਬਣਾ ਦਿੱਤਾ ਹੈ। ਉਸ ਸੰਦ ਦੇ ਦੰਦ ਬਹੁਤ ਤਿੱਖੇ ਹਨ ਕਿਸਾਨ ਇਸ ਦਾ ਇਸਤੇਮਾਲ ਅਨਾਜ ਦਾ ਛਿਲਕਾ ਲਾਹੁਣ ਲਈ ਕਰਦੇ ਹਨ। ਤੁਸੀਂ ਪਹਾੜਾਂ ਉੱਤੇ ਚੱਲੋਂਗੇ ਤੇ ਇਨ੍ਹਾਂ ਨੂੰ ਕੁਚਲ ਦਿਓਁਗੇ। ਤੁਸੀਂ ਪਹਾੜੀਆਂ ਨੂੰ ਉਸ ਤੂੜੀ ਵਾਂਗ ਬਣਾ ਦਿਓਁਗੇ।
1 Kings 19:17
ਹਜ਼ਾਏਲ ਬਹੁਤ ਸਾਰੇ ਬਦ ਲੋਕਾਂ ਦੀ ਹਤਿਆ ਕਰੇਗਾ। ਜਿਹੜਾ ਕੋਈ ਹਜ਼ਾਏਲ ਦੀ ਤਲਵਾਰ ਤੋਂ ਬਚ ਜਾਵੇਗਾ, ਉਸ ਨੂੰ ਯੇਹੂ ਮਾਰ ਮੁਕਾਵੇਗਾ ਅਤੇ ਜੋ ਕੋਈ ਯੇਹੂ ਦੇ ਵਾਰ ਤੋਂ ਬਚ ਨਿਕਲੇਗਾ, ਉਸ ਨੂੰ ਏਲੀਸ਼ਾ ਖਤਮ ਕਰ ਦੇਵੇਗਾ।