Acts 20:2
ਮਕਦੂਨਿਯਾ ਦੇ ਰਸਤੇ ਤੇ ਉਹ ਜਿਨ੍ਹਾਂ ਸਾਰੀਆਂ ਥਾਵਾਂ ਰਾਹੀਂ ਲੰਘਿਆ, ਉਸ ਨੇ ਯਿਸੂ ਦੇ ਚੇਲਿਆਂ ਨੂੰ ਤਕੜਿਆਂ ਕਰਨ ਲਈ ਬਹੁਤ ਸਾਰੀਆਂ ਗੱਲਾਂ ਆਖੀਆਂ। ਫ਼ਿਰ ਉਹ ਯੂਨਾਨ ਆ ਗਿਆ।
And | διελθὼν | dielthōn | thee-ale-THONE |
over gone had he when | δὲ | de | thay |
those | τὰ | ta | ta |
μέρη | merē | MAY-ray | |
parts, | ἐκεῖνα | ekeina | ake-EE-na |
and | καὶ | kai | kay |
given had | παρακαλέσας | parakalesas | pa-ra-ka-LAY-sahs |
them | αὐτοὺς | autous | af-TOOS |
much | λόγῳ | logō | LOH-goh |
exhortation, | πολλῷ | pollō | pole-LOH |
he came | ἦλθεν | ēlthen | ALE-thane |
into | εἰς | eis | ees |
τὴν | tēn | tane | |
Greece, | Ἑλλάδα | hellada | ale-LA-tha |
Cross Reference
Zechariah 9:13
ਹੇ ਯਹੂਦਾਹ, ਮੈਂ ਤੈਨੂੰ ਆਪਣੇ ਲਈ ਧਨੁੱਖ ਵਾਂਗ ਵਰਤਾਂਗਾ ਅਤੇ ਅਫ਼ਰਾਈਮ ਨੂੰ ਬਾਣ ਵਾਂਗ। ਹੇ ਇਸਰਾਏਲ, ਤੈਨੂੰ ਮੈਂ ਤਲਵਾਰ ਵਾਂਗ ਵਰਤਾਂਗਾ ਯੂਨਾਨ ਦੇ ਲੋਕਾਂ ਦੇ ਵਿਰੁੱਧ ਲੜਨ ਲਈ।
1 Thessalonians 2:11
ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਵਿੱਚ ਹਰ ਇੱਕ ਨਾਲ ਉਸੇ ਤਰ੍ਹਾਂ ਦਾ ਸਲੂਕ ਕੀਤਾ ਜਿਹੋ ਜਿਹਾ ਕੋਈ ਪਿਤਾ ਆਪਣੇ ਬੱਚਿਆਂ ਨਾਲ ਕਰਦਾ ਹੈ।
1 Thessalonians 2:3
ਅਸੀਂ ਲੋਕਾਂ ਨੂੰ ਉਤਸਾਹਤ ਕਰਦੇ ਹਾਂ। ਸਾਨੂੰ ਕਿਸੇ ਨੇ ਵੀ ਗੁਮਰਾਹ ਨਹੀਂ ਕੀਤਾ ਹੈ। ਅਸੀਂ ਦੁਸ਼ਟ ਲੋਕ ਨਹੀਂ ਹਾਂ। ਅਸੀਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਉਨ੍ਹਾਂ ਗੱਲਾਂ ਲਈ ਜੋ ਅਸੀਂ ਕਰ ਰਹੇ ਹਾਂ ਸਾਡੇ ਇਹ ਮਕਸਦ ਨਹੀਂ ਹਨ।
Colossians 1:28
ਇਸ ਲਈ ਅਸੀਂ ਲੋਕਾਂ ਨੂੰ ਮਸੀਹ ਬਾਰੇ ਦੱਸਦੇ ਰਹਿੰਦੇ ਹਾਂ। ਅਸੀਂ ਹਰ ਇੱਕ ਨੂੰ ਤਕੜਾ ਕਰਨ ਅਤੇ ਹਰ ਇੱਕ ਨੂੰ ਉਪਦੇਸ਼ ਦੇਣ ਲਈ ਸਾਰੀ ਸਿਆਣਪ ਦਾ ਇਸਤੇਮਾਲ ਕਰਦੇ ਹਾਂ। ਅਸੀਂ ਸਮੂਹ ਲੋਕਾਂ ਨੂੰ ਪਰਮੇਸ਼ੁਰ ਦੀ ਹਜੂਰੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਕਿ ਉਹ ਮਸੀਹ ਦੇ ਨਮਿਤ ਆਤਮਕ ਤੌਰ ਤੇ ਸੰਪੂਰਣ ਹੋ ਜਾਣ।
Acts 20:11
ਪੌਲੁਸ ਦੁਬਾਰਾ ਉੱਪਰਲੇ ਕਮਰੇ ਵਿੱਚ ਗਿਆ ਉਸ ਨੇ ਰੋਟੀ ਤੋੜੀ ਤੇ ਖਾ ਲਈ ਅਤੇ ਤਕਰੀਬਨ ਸਵੇਰ ਹੋਣ ਤੱਕ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ। ਫ਼ੇਰ ਉਹ ਉੱਥੋਂ ਚੱਲਾ ਗਿਆ।
Acts 20:6
ਅਸੀਂ ਪਤੀਰੀ ਰੋਟੀ ਦੇ ਤਿਉਹਾਰ ਤੋਂ ਬਾਅਦ, ਫ਼ਿਲਿੱਪੈ ਤੋਂ ਇੱਕ ਜਹਾਜ਼ ਉੱਤੇ ਚੜ੍ਹ੍ਹੇ, ਅਤੇ ਪੰਜਵੇਂ ਦਿਨ ਤ੍ਰੋਆਸ ਵਿੱਚ ਉਨ੍ਹਾਂ ਦੇ ਕੋਲ ਪਹੁੰਚੇ ਅਤੇ ਸੱਤ ਦਿਨ ਉੱਥੇ ਰਹੇ।
Acts 17:10
ਪੌਲੁਸ ਅਤੇ ਸੀਲਾਸ ਦਾ ਬਰਿਯਾ ਨੂੰ ਜਾਣਾ ਉਸੇ ਰਾਤ ਨਿਹਚਾਵਾਨਾਂ ਨੇ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਦੇ ਸ਼ਹਿਰ ਵਿੱਚ ਭੇਜ ਦਿੱਤਾ। ਜਦ ਉਹ ਉੱਥੇ ਪਹੁੰਚੇ ਤਾਂ ਉੱਥੇ ਉਹ ਯਹੂਦੀ ਪ੍ਰਾਰਥਨਾ ਸਥਾਨ ਤੇ ਗਏ।
Acts 17:1
ਪੌਲੁਸ ਅਤੇ ਸੀਲਾਸ ਥਸਲੁਨੀਕੇ ਵਿੱਚ ਤਦ ਉਹ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਸ਼ਹਿਰਾਂ ਵਿੱਚੋਂ ਲੰਘਦੇ ਹੋਏ ਥਸਲੁਨੀਕੇ ਸ਼ਹਿਰ ਵਿੱਚ ਆਏ, ਜਿੱਥੇ ਕਿ ਯਹੂਦੀਆਂ ਦਾ ਇੱਕ ਪ੍ਰਾਰਥਨਾ ਸਥਾਨ ਸੀ।
Acts 16:12
ਫ਼ਿਰ ਅਸੀਂ ਫ਼ਿਲਿਪੈ ਗਏ, ਇਹ ਮਕਦੂਨਿਯਾ ਦੇ ਇਸ ਹਿੱਸੇ ਦਾ ਇੱਕ ਮਹੱਤਵਪੂਰਣ ਸ਼ਹਿਰ ਹੈ, ਅਤੇ ਇਹ ਰੋਮੀਆਂ ਲਈ ਇੱਕ ਸ਼ਹਿਰ ਹੈ। ਅਸੀਂ ਕੁਝ ਦਿਨ ਉਸੇ ਸ਼ਹਿਰ ਵਿੱਚ ਰਹੇ।
Acts 15:41
ਪੌਲੁਸ ਅਤੇ ਸੀਲਾਸ ਸੁਰਿਯਾ ਅਤੇ ਕਲੀਸਿਯਾ ਦੇ ਦੇਸ਼ਾਂ ਵਿੱਚ ਫ਼ਿਰਦਿਆਂ ਹੋਇਆਂ, ਕਲੀਸਿਯਾਂ ਨੂੰ ਤਕੜੇ ਕਰਦੇ ਰਹੇ।
Acts 14:22
ਇਨ੍ਹਾਂ ਸ਼ਹਿਰਾਂ ਵਿੱਚ ਪੌਲੁਸ ਅਤੇ ਬਰਨਬਾਸ ਨੇ ਯਿਸੂ ਦੇ ਚੇਲਿਆਂ ਨੂੰ ਤਕੜੇ ਬਣਾਇਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਰਹਿਣ ਬਾਰੇ ਸਮਝਾਇਆ ਅਤੇ ਉਨ੍ਹਾਂ ਨੂੰ ਆਖਿਆ, “ਸਾਨੂੰ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।”
Acts 2:40
ਤਦ ਪਤਰਸ ਨੇ ਉਨ੍ਹਾਂ ਨੂੰ ਹੋਰ ਵੀ ਬਹੁਤ ਸਾਰੇ ਬਚਨਾਂ ਨਾਲ ਚਿਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ, “ਆਪਣੇ ਆਪ ਨੂੰ ਇਸ ਦੁਸ਼ਟ ਪੀੜੀ ਦੇ ਲੋਕਾਂ ਕੋਲੋ ਬਚਾਓ।”
1 Thessalonians 4:1
ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਲਾ ਜੀਵਨ ਭਰਾਵੋ ਅਤੇ ਭੈਣੋ ਹੁਣ ਮੈਂ ਤੁਹਾਨੂੰ ਕੁਝ ਹੋਰ ਗੱਲਾਂ ਬਾਰੇ ਦੱਸਦਾ ਹਾਂ। ਅਸੀਂ ਤੁਹਾਨੂੰ ਜੀਵਨ ਦਾ ਉਹ ਢੰਗ ਸਿੱਖਾਇਆ ਹੈ ਜੋ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਉਸੇ ਢੰਗ ਵਿੱਚ ਜਿਉਂ ਰਹੇ ਹੋ। ਹੁਣ ਅਸੀਂ ਤੁਹਾਨੂੰ ਪੁੱਛਦੇ ਹਾਂ ਅਤੇ ਤੁਹਾਨੂੰ ਪ੍ਰਭੂ ਯਿਸੂ ਦੇ ਨਾਂ ਵਿੱਚ ਇਸੇ ਢੰਗ ਵਿੱਚ ਵੱਧ ਤੋਂ ਵੱਧ ਜਿਉਣ ਲਈ ਉਤਸਾਹਤ ਕਰਦੇ ਹਾਂ।