Romans 9:14
ਇਸ ਲਈ ਇਸ ਬਾਰੇ ਤਾਂ ਕੀ ਕਹਿਣਾ ਹੈ ਕੀ ਪਰਮੇਸ਼ੁਰ ਦਾ ਇਨਸਾਫ਼ ਬਰਾਬਰ ਨਹੀਂ ਸੀ? ਅਸੀਂ ਇੰਝ ਨਹੀਂ ਆਖ ਸੱਕਦੇ।
Romans 9:14 in Other Translations
King James Version (KJV)
What shall we say then? Is there unrighteousness with God? God forbid.
American Standard Version (ASV)
What shall we say then? Is there unrighteousness with God? God forbid.
Bible in Basic English (BBE)
What may we say then? is God not upright? let it not be said.
Darby English Bible (DBY)
What shall we say then? [Is there] unrighteousness with God? Far be the thought.
World English Bible (WEB)
What shall we say then? Is there unrighteousness with God? May it never be!
Young's Literal Translation (YLT)
What, then, shall we say? unrighteousness `is' with God? let it not be!
| What | Τί | ti | tee |
| shall we say | οὖν | oun | oon |
| then? | ἐροῦμεν | eroumen | ay-ROO-mane |
there Is | μὴ | mē | may |
| unrighteousness | ἀδικία | adikia | ah-thee-KEE-ah |
| with | παρὰ | para | pa-RA |
| τῷ | tō | toh | |
| God? | θεῷ | theō | thay-OH |
| μὴ | mē | may | |
| God forbid. | γένοιτο· | genoito | GAY-noo-toh |
Cross Reference
2 Chronicles 19:7
ਹੁਣ ਤੁਹਾਡੇ ਵਿੱਚੋਂ ਸਭਨਾਂ ਨੂੰ ਯਹੋਵਾਹ ਦੇ ਭੈਅ ਵਿੱਚ ਰਹਿਣਾ ਚਾਹੀਦਾ ਹੈ। ਤੁਸੀਂ ਜੋ ਕੁਝ ਵੀ ਕਰਦੇ ਹੋ, ਸਾਵਧਾਨ ਹੋ ਕੇ ਕਰੋ ਕਿਉਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਨਿਆਂ ਪਸੰਦ ਹੈ। ਯਹੋਵਾਹ ਕਿਸੇ ਨਾਲ ਭਿੰਨ-ਭੇਦ ਜਾਂ ਛੋਟੇ-ਵੱਡੇ ਦਾ ਫ਼ਰਕ ਨਹੀਂ ਰੱਖਦਾ ਅਤੇ ਨਾ ਹੀ ਉਹ ਆਪਣੇ ਨਿਆਂ ਬਦਲਣ ਲਈ ਕਿਸੇ ਕੋਲੋਂ ਰਿਸ਼ਵਤ ਲੈਂਦਾ ਹੈ।”
Deuteronomy 32:4
“ਉਹ ਚੱਟਾਨ ਹੈ ਉਸਦਾ ਕਾਰਜ ਸਂਪੁਰਨ ਹੈ। ਕਿਉਂਕਿ ਉਸ ਦੇ ਧਰਤੀ ਦੇ ਸਾਰੇ ਰਾਹ ਧਰਮੀ ਹਨ ਪਰਮੇਸ਼ੁਰ ਸੱਚਾ ਅਤੇ ਵਫ਼ਾਦਾਰ ਹੈ। ਉਹ ਇਮਾਨਦਾਰ ਅਤੇ ਭਰੋਸੇਯੋਗ ਹੈ।
Psalm 145:17
ਹਰ ਗੱਲ ਜਿਹੜੀ ਯਹੋਵਾਹ ਕਰਦਾ ਹੈ, ਸ਼ੁਭ ਹੈ। ਹਰ ਗੱਲ ਜਿਹੜੀ ਉਹ ਕਰਦਾ ਹੈ ਦਰਸਾਉਂਦੀ ਹੈ ਕਿ ਉਹ ਕਿੰਨਾ ਮਹਾਨ ਹੈ।
Psalm 92:15
ਉਹ ਉੱਥੇ ਹਰ ਕਿਸੇ ਨੂੰ ਵਿਖਾਉਣ ਲਈ ਹਨ ਕਿ ਯਹੋਵਾਹ ਚੰਗਾ ਹੈ। ਉਹ ਮੇਰੀ ਚੱਟਾਨ ਹੈ ਅਤੇ ਉਹ ਕੁਝ ਵੀ ਗਲਤ ਨਹੀਂ ਕਰਦਾ।
Job 8:3
ਕੀ ਪਰਮੇਸ਼ੁਰ ਨਿਆਂ ਨੂੰ ਭ੍ਰਸ਼ਟ ਕਰਦਾ? ਕੀ ਸਰਬ-ਸ਼ਕਤੀਮਾਨ ਪਰਮੇਸ਼ੁਰ ਹਮੇਸ਼ਾ ਉਹੀ ਕਰਦਾ ਜੋ ਧਰਮੀ ਹੈ?
Revelation 16:7
ਅਤੇ ਮੈਂ ਜਗਵੇਦੀ ਨੂੰ ਆਖਦਿਆਂ ਸੁਣਿਆ, “ਹਾਂ, ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ ਤੇਰੇ ਫ਼ੈਸਲੇ ਸੱਚੇ ਅਤੇ ਧਰਮੀ ਹੁੰਦੇ ਹਨ।”
Job 34:10
“ਤੁਸੀਂ ਆਦਮੀ ਮੈਨੂੰ ਸਮਝ ਸੱਕਦੇ ਹੋ, ਇਸ ਲਈ ਮੈਨੂੰ ਸੁਣੋ। ਪਰਮੇਸ਼ੁਰ ਕਦੇ ਵੀ ਉਹ ਨਹੀਂ ਕਰਦਾ ਜੋ ਬਦ ਹੈ। ਪਰਮੇਸ਼ੁਰ ਸਰਬ-ਸ਼ਕਤੀਮਾਨ ਕਦੇ ਵੀ ਗ਼ਲਤ ਨਹੀਂ ਕਰਦਾ।
Genesis 18:25
ਤੈਨੂੰ ਸ਼ਹਿਰ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਤੈਨੂੰ ਬੁਰੇ ਬੰਦਿਆਂ ਨੂੰ ਮਾਰਨ ਲਈ 50 ਨੇਕ ਬੰਦਿਆਂ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਜੇ ਅਜਿਹਾ ਵਾਪਰੇਗਾ ਤਾਂ ਨੇਕ ਬੰਦੇ ਅਤੇ ਬਦ ਬੰਦੇ ਇੱਕੋ ਜਿਹੇ ਹੋਣਗੇ-ਉਨ੍ਹਾਂ ਦੋਹਾਂ ਨੂੰ ਸਜ਼ਾ ਮਿਲੇਗੀ। ਤੂੰ ਸਾਰੀ ਦੁਨੀਆਂ ਦਾ ਮੁਨਸਿਫ਼ ਹੈਂ। ਮੈਂ ਜਾਣਦਾ ਹਾਂ ਕਿ ਤੂੰ ਸਹੀ ਗੱਲ ਕਰੇਂਗਾ।”
Revelation 15:3
ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਇਆ, “ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ, ਜਿਹੜੀਆਂ ਗੱਲਾਂ ਤੂੰ ਕਰਦਾ ਹੈਂ ਮਹਾਨ ਅਤੇ ਹੈਰਾਨੁਕ ਹਨ। ਸਾਰੀਆਂ ਕੌਮਾਂ ਦੇ ਰਾਜਿਆ, ਤੇਰੇ ਰਾਹ ਧਰਮੀ ਅਤੇ ਸੱਚੇ ਹਨ।
Romans 3:5
ਪਰ ਜੇਕਰ ਸਾਡੀ ਦੁਸ਼ਟਤਾ ਪਰਮੇਸ਼ੁਰ ਦੀ ਚੰਗਿਆਈ ਨੂੰ ਵੱਧੇਰੇ ਸੱਪਸ਼ਟ ਤੌਰ ਤੇ ਵਿਖਾਉਂਦੀ ਹੈ, ਤਾਂ ਸਾਨੂੰ ਕੀ ਆਖਣਾ ਚਾਹੀਦਾ ਹੈ? ਤਾਂ ਕੀ ਅਸੀਂ ਆਖ ਸੱਕਦੇ ਹਾਂ ਕਿ ਜਦੋਂ ਪਰਮੇਸ਼ੁਰ ਸਾਨੂੰ ਸਜ਼ਾ ਦਿੰਦਾ ਹੈ ਤਾਂ ਉਹ ਨਿਆਂਹੀਣ ਹੈ? (ਲੋਕ ਇੰਝ ਆਖ ਸੱਕਦੇ ਹਨ।)
Romans 3:1
ਇਸ ਲਈ ਕੀ ਯਹੂਦੀਆਂ ਕੋਲ ਹੋਰਾਂ ਲੋਕਾਂ ਨਾਲੋਂ ਕੁਝ ਵੱਧੇਰੇ ਹੈ! ਕੀ ਸੁੰਨਤ ਦਾ ਕੋਈ ਮਹੱਤਵ ਹੈ?
Romans 2:5
ਪਰ ਤੁਸੀਂ ਬੜੇ ਕਠੋਰ ਅਤੇ ਸਖਤ ਦਿਲ ਹੋ। ਤੁਸੀਂ ਬਦਲਣ ਤੋਂ ਇਨਕਾਰੀ ਹੋ, ਇਸੇ ਲਈ ਤੁਸੀਂ ਖੁਦ ਹੀ ਆਪਣੇ ਦੰਡ ਨੂੰ ਜਮ੍ਹਾ ਕਰੀ ਜਾ ਰਹੇ ਹੋ। ਜਿਸ ਦਿਨ ਪਰਮੇਸ਼ੁਰ ਆਪਣਾ ਗੁੱਸਾ ਵਿਖਾਵੇਗਾ ਤੁਸੀਂ ਉਹ ਸਜ਼ਾ ਪ੍ਰਾਪਤ ਕਰੋਂਗੇ। ਉਸ ਦਿਨ ਲੋਕ ਪਰਮੇਸ਼ੁਰ ਦੇ ਸੱਚੇ ਨਿਆਂ ਨੂੰ ਵੇਖਣਗੇ।
Jeremiah 12:1
ਯਿਰਮਿਯਾਹ ਦੀ ਪਰਮੇਸ਼ੁਰ ਅੱਗੇ ਸ਼ਿਕਾਇਤ ਯਹੋਵਾਹ, ਜੇ ਮੈਂ ਤੁਹਾਡੇ ਨਾਲ ਬਹਿਸ ਕਰਦਾ ਹਾਂ, ਤਾਂ ਤੁਸੀਂ ਹੀ ਹਮੇਸ਼ਾ ਸਹੀ ਹੁੰਦੇ ਹੋ! ਪਰ ਮੈਂ ਤੁਹਾਡੇ ਕੋਲੋਂ ਕੁਝ ਗੱਲਾਂ ਬਾਰੇ ਪੁੱਛਣਾ ਚਾਹੁੰਦਾ ਹਾਂ, ਜਿਹੜੀਆਂ ਸਹੀ ਨਹੀਂ ਜਾਪਦੀਆਂ। ਮਾੜੇ ਬੰਦੇ ਸਫ਼ਲ ਕਿਉਂ ਹੁੰਦੇ ਨੇ? ਉਨ੍ਹਾਂ ਲੋਕਾਂ ਦਾ ਜੀਵਨ ਸੌਖਾ ਕਿਉਂ ਹੁੰਦਾ ਹੈ, ਜਿਨ੍ਹਾਂ ਉੱਤੇ ਤੁਸੀਂ ਭਰੋਸਾ ਨਹੀਂ ਕਰ ਸੱਕਦੇ?
Job 35:2
“ਅੱਯੂਬ, ਕੀ ਤੂੰ ਸੋਚਦਾ ਤੇਰੇ ਕੋਲ ਮੁਕੱਦਮਾ ਹੈ ਜਦੋਂ ਤੂੰ ਆਖਦਾ ਹੈਂ ‘ਮੈਂ ਪਰਮੇਸ਼ੁਰ ਨਾਲੋਂ ਵੱਧੇਰੇ ਧਰਮੀ ਹਾਂ।’
Job 34:18
ਇਹ ਪਰਮੇਸ਼ੁਰ ਹੀ ਹੈ ਜੋ ਰਾਜਿਆਂ ਨੂੰ ਆਖਦਾ ਹੈ, ‘ਤੁਸੀਂ ਲੋਕ ਬੇਕਾਰ ਹੋਂ।’ ਪਰਮੇਸ਼ੁਰ ਆਗੂਆਂ ਨੂੰ ਆਖਦਾ ਹੈ ‘ਤੁਸੀਂ ਬਦ ਹੋ।’