Judges 19:1
ਇੱਕ ਲੇਵੀ ਆਦਮੀ ਅਤੇ ਉਸਦੀ ਦਾਸੀ ਉਸ ਸਮੇਂ ਇਸਰਾਏਲੀ ਲੋਕਾਂ ਦਾ ਕੋਈ ਰਾਜਾ ਨਹੀਂ ਸੀ। ਉੱਥੇ ਇੱਕ ਲੇਵੀ ਅਦਮੀ ਸੀ ਜਿਹੜਾ ਦੂਰ ਸਾਰੇ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਹਿੰਦਾ ਸੀ, ਉਸ ਆਦਮੀ ਦੀ ਇੱਕ ਨੌਕਰਾਣੀ ਸੀ ਜਿਹੜੀ ਉਸ ਲਈ ਪਤਨੀ ਵਰਗੀ ਹੀ ਸੀ। ਉਹ ਦਾਸੀ ਯਹੂਦਾਹ ਦੇਸ਼ ਦੇ ਬੈਤਲਹਮ ਸ਼ਹਿਰ ਦੀ ਸੀ।
Judges 19:1 in Other Translations
King James Version (KJV)
And it came to pass in those days, when there was no king in Israel, that there was a certain Levite sojourning on the side of mount Ephraim, who took to him a concubine out of Bethlehemjudah.
American Standard Version (ASV)
And it came to pass in those days, when there was no king in Israel, that there was a certain Levite sojourning on the farther side of the hill-country of Ephraim, who took to him a concubine out of Beth-lehem-judah.
Bible in Basic English (BBE)
Now in those days, when there was no king in Israel, a certain Levite was living in the inmost parts of the hill-country of Ephraim, and he got for himself a servant-wife from Beth-lehem-judah.
Darby English Bible (DBY)
In those days, when there was no king in Israel, a certain Levite was sojourning in the remote parts of the hill country of E'phraim, who took to himself a concubine from Bethlehem in Judah.
Webster's Bible (WBT)
And it came to pass in those days, when there was no king in Israel, that there was a certain Levite dwelling on the side of mount Ephraim, who took to him a concubine out of Beth-lehem-judah.
World English Bible (WEB)
It happened in those days, when there was no king in Israel, that there was a certain Levite sojourning on the farther side of the hill-country of Ephraim, who took to him a concubine out of Bethlehem Judah.
Young's Literal Translation (YLT)
And it cometh to pass, in those days, when there is no king in Israel, that there is a man a Levite, a sojourner in the sides of the hill-country of Ephraim, and he taketh to him a wife, a concubine, out of Beth-Lehem-Judah;
| And it came to pass | וַֽיְהִי֙ | wayhiy | va-HEE |
| those in | בַּיָּמִ֣ים | bayyāmîm | ba-ya-MEEM |
| days, | הָהֵ֔ם | hāhēm | ha-HAME |
| no was there when | וּמֶ֖לֶךְ | ûmelek | oo-MEH-lek |
| king | אֵ֣ין | ʾên | ane |
| in Israel, | בְּיִשְׂרָאֵ֑ל | bĕyiśrāʾēl | beh-yees-ra-ALE |
| that there was | וַיְהִ֣י׀ | wayhî | vai-HEE |
| certain a | אִ֣ישׁ | ʾîš | eesh |
| Levite | לֵוִ֗י | lēwî | lay-VEE |
| sojourning | גָּ֚ר | gār | ɡahr |
| side the on | בְּיַרְכְּתֵ֣י | bĕyarkĕtê | beh-yahr-keh-TAY |
| of mount | הַר | har | hahr |
| Ephraim, | אֶפְרַ֔יִם | ʾeprayim | ef-RA-yeem |
| took who | וַיִּֽקַּֽח | wayyiqqaḥ | va-YEE-KAHK |
| to him a concubine | לוֹ֙ | lô | loh |
| אִשָּׁ֣ה | ʾiššâ | ee-SHA | |
| out of Bethlehem-judah. | פִילֶ֔גֶשׁ | pîlegeš | fee-LEH-ɡesh |
| מִבֵּ֥ית | mibbêt | mee-BATE | |
| לֶ֖חֶם | leḥem | LEH-hem | |
| יְהוּדָֽה׃ | yĕhûdâ | yeh-hoo-DA |
Cross Reference
Judges 18:1
ਦਾਨ ਦਾ ਲਾਇਸ਼ ਦੇ ਸ਼ਹਿਰ ਉੱਤੇ ਕਬਜ਼ਾ ਉਸ ਸਮੇਂ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ ਹੁੰਦਾ। ਅਤੇ ਉਸੇ ਵੇਲੇ ਦਾਨ ਦਾ ਪਰਿਵਾਰ-ਸਮੂਹ ਹਾਲੇ ਤੱਕ ਰਹਿਣ ਦੀ ਥਾਂ ਲੱਭ ਰਿਹਾ ਸੀ। ਉਨ੍ਹਾਂ ਕੋਲ ਹਾਲੇ ਆਪਣੀ ਧਰਤੀ ਨਹੀਂ ਸੀ। ਇਸਰਾਏਲ ਦੇ ਹੋਰਨਾਂ ਪਰਿਵਾਰ-ਸਮੂਹਾਂ ਕੋਲ ਪਹਿਲਾਂ ਹੀ ਆਪੋ-ਆਪਣੀ ਧਰਤੀ ਸੀ। ਪਰ ਦਾਨ ਦੇ ਪਰਿਵਾਰ-ਸਮੂਹ ਨੇ ਆਪਣੀ ਧਰਤੀ ਹਾਸਿਲ ਨਹੀਂ ਸੀ ਕੀਤੀ।
Judges 17:8
ਉਸ ਜਵਾਨ ਆਦਮੀ ਨੇ ਬੈਤਲਹਮ, ਯਹੂਦਾਹ ਛੱਡ ਦਿੱਤਾ। ਉਹ ਰਹਿਣ ਲਈ ਕਿਸੇ ਹੋਰ ਸਥਾਨ ਦੀ ਤਲਾਸ ਵਿੱਚ ਸੀ। ਜਦੋਂ ਉਹ ਸਫ਼ਰ ਕਰ ਰਿਹਾ ਸੀ ਤਾਂ ਉਹ ਮੀਕਾਹ ਦੇ ਘਰ ਆਇਆ। ਮੀਕਾਹ ਦਾ ਘਰ ਇਫ਼ਰਾਈਮ ਦੀ ਧਰਤੀ ਉੱਤੇ ਪਹਾੜੀ ਪ੍ਰਦੇਸ਼ ਵਿੱਚ ਸੀ।
Judges 21:25
ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ। ਇਸ ਲਈ ਹਰ ਕੋਈ ਉਹੀ ਕਰਦਾ ਸੀ ਜਿਸ ਨੂੰ ਉਹ ਠੀਕ ਸਮਝਦਾ ਸੀ।
Judges 17:6
(ਉਸ ਸਮੇਂ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ ਹੁੰਦਾ। ਇਸ ਲਈ ਹਰ ਬੰਦਾ ਉਹੀ ਕਰਦਾ ਸੀ ਜਿਸ ਨੂੰ ਉਹ ਠੀਕ ਸਮਝਦਾ ਸੀ।)
Joshua 24:33
ਹਾਰੂਨ ਦਾ ਪੁੱਤਰ, ਅਲਆਜ਼ਾਰ ਮਰ ਗਿਆ ਅਤੇ ਉਸ ਨੂੰ ਅਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਗਿਬੀਹ ਵਿਖੇ ਦਫ਼ਨਾਇਆ ਗਿਆ। ਗਿਬੀਹ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੂੰ ਦਿੱਤਾ ਗਿਆ ਸੀ।
Esther 2:14
ਸ਼ਾਮ ਵੇਲੇ, ਕੁੜੀ ਪਾਤਸ਼ਾਹ ਦੇ ਮਹਿਲ ਵਿੱਚ ਜਾਂਦੀ ਅਤੇ ਸਵੇਰ ਹੋਣ ਤੇ ਜਨਾਨਖਾਨੇ ਵਿੱਚ ਪਰਤ ਆਉਂਦੀ। ਬਾਅਦ ਵਿੱਚ ਉਸ ਕੁੜੀ ਨੂੰ ਪਾਤਸ਼ਾਹ ਦੇ ਖੁਸਰੇ ਸੁਅਸ਼ਗਜ ਦੇ ਹਵਾਲੇ ਕਰ ਦਿੱਤਾ ਜਾਂਦਾ ਜਿਹੜਾ ਕਿ ਇਨ੍ਹਾਂ ਸੁਰੀਤਾਂ ਦਾ ਰਾਖਾ ਸੀ। ਤਦ ਉਹ ਕੁੜੀ ਉਦੋਂ ਤੱਕ ਮੁੜ ਪਾਤਸ਼ਾਹ ਦੇ ਸਾਹਮਣੇ ਨਾ ਜਾਂਦੀ ਜਿੰਨਾ ਚਿਰ ਉਹ ਉਸ ਦੀ ਇੱਛਾ ਨਾ ਕਰਦਾ। ਜੇਕਰ ਉਹ ਉਸ ਤੋਂ ਪ੍ਰਸੰਨ ਹੁੰਦਾ ਤਾਂ ਪਾਤਸ਼ਾਹ ਉਸਦਾ ਨਾਉਂ ਲੈ ਕੇ ਮੁੜ ਆਪਣੇ ਮਹਿਲੀਁ ਬੁਲਾਉਂਦਾ।
Song of Solomon 6:8
ਹੋਣ ਭਾਵੇਂ ਸੱਠ ਰਾਣੀਆਂ ਅਤੇ ਅਸੀਂ ਰੱਖੈਲਾਂ ਅਤੇ ਅਨਗਿਣਤ ਦਾਸੀਆਂ,
Daniel 5:3
ਇਸ ਲਈ ਉਨ੍ਹਾਂ ਨੇ ਉਹ ਸੋਨੇ ਦੇ ਪਿਆਲੇ ਲੈ ਆਂਦੇ ਜਿਹੜੇ ਯਰੂਸ਼ਲਮ ਵਿੱਚਲੇ ਪਰਮੇਸ਼ੁਰ ਦੇ ਮੰਦਰ ਵਿੱਚੋਂ ਚੁੱਕੇ ਗਏ ਸਨ। ਅਤੇ ਰਾਜੇ, ਉਸ ਦੇ ਅਧਿਕਾਰੀਆਂ, ਉਸਦੀਆਂ ਪਤਨੀਆਂ ਅਤੇ ਉਸਦੀਆਂ ਦਾਸੀਆਂ ਨੇ ਉਨ੍ਹਾਂ ਵਿੱਚ ਮੈਅ ਪੀਤੀ।
Malachi 2:15
ਪਰਮੇਸ਼ੁਰ ਪਤੀ-ਪਤਨੀ ਨੂੰ ਇੱਕ ਜਿਸਮ, ਇੱਕ ਰੂਹ ਵਜੋਂ ਵੇਖਣਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਨੂੰ ਪਵਿੱਤਰ ਬੱਚੇ ਪੈਦਾ ਹੋਣ। ਇਸ ਲਈ ਤੁਹਾਨੂੰ ਉਸ ਆਤਮਿਕ ਏਕਤਾ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਆਪਣੀ ਪਤਨੀ ਨਾਲ ਫ਼ਰੇਬ ਨਹੀਂ ਕਰਨਾ ਚਾਹੀਦਾ। ਉਹ ਜੁਆਨੀ ਤੋਂ ਤੇਰੇ ਅੰਗ-ਸੰਗ ਰਹੀ ਹੈ।
Matthew 2:6
‘ਹੇ ਬੈਤਲਹਮ, ਯਹੂਦਾਹ ਦੀ ਧਰਤੀ ਵਿੱਚ ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਬੜਾ ਮਹੱਤਵਪੂਰਣ ਹੈ। ਹਾਂ, ਤੇਰੇ ਵਿੱਚੋਂ ਇੱਕ ਅਜਿਹਾ ਹਾਕਮ ਆਵੇਗਾ, ਜਿਹੜਾ ਮੇਰੇ ਲੋਕਾਂ, ਅਤੇ ਇਸਰਾਏਲ ਦੀ ਅਗਵਾਈ ਕਰੇਗਾ।’”
2 Chronicles 11:21
ਰਹਬੁਆਮ ਅਬਸ਼ਾਲੋਮ ਦੀ ਪੋਤਰੀ ਮਆਕਾਹ ਨੂੰ ਆਪਣੀਆਂ ਸਾਰੀਆਂ ਰਾਣੀਆਂ ਅਤੇ ਦਾਸੀਆਂ ਨਾਲੋਂ ਬਹੁਤਾ ਪਿਆਰ ਕਰਦਾ ਸੀ। ਰਹਬੁਆਮ ਦੀਆਂ 18 ਪਤਨੀਆਂ ਅਤੇ 60 ਦਾਸੀਆਂ ਸਨ ਅਤੇ ਉਹ 28 ਪੁੱਤਰਾਂ ਅਤੇ 60 ਧੀਆਂ ਦਾ ਪਿਤਾ ਸੀ।
1 Kings 11:3
ਸੁਲੇਮਾਨ ਦੀਆਂ 700 ਸੌ ਪਤਨੀਆਂ ਸਨ। (ਇਹ ਸਾਰੀਆਂ ਦੂਸਰੇ ਰਾਜਿਆਂ ਦੀਆਂ ਧੀਆਂ ਸਨ।) ਉਸ ਦੀਆਂ 300 ਰਖੈਲਾਂ ਸਨ ਅਤੇ ਉਸ ਦੀਆਂ ਪਤਨੀਆਂ ਨੇ ਉਸ ਦਾ ਦਿਲ (ਉਸ ਦੇ ਪਰਮੇਸ਼ੁਰ ਤੋਂ) ਫ਼ੇਰਨ ਲਈ ਪ੍ਰਭਾਵ ਪਾਇਆ।
Genesis 35:19
ਅਫ਼ਰਾਥ ਦੇ ਰਸਤੇ ਉੱਤੇ ਰਾਖੇਲ ਨੂੰ ਦਫ਼ਨਾ ਦਿੱਤਾ ਗਿਆ। (ਅਫ਼ਰਾਥ ਬੈਤਲਹਮ ਹੈ।)
Joshua 24:30
ਯਹੋਸ਼ੁਆ ਨੂੰ ਉਸਦੀ ਆਪਣੀ ਧਰਤੀ ਉੱਤੇ ਤਿਮਨਥ ਸਰਹ ਵਿਖੇ ਦਫ਼ਨਾਇਆ ਗਿਆ। ਇਹ ਗਆਸ਼ ਪਰਬਤ ਦੇ ਉੱਤਰ ਵੱਲ ਅਫ਼ਰਾਈਮ ਦਾ ਪਹਾੜੀ ਪ੍ਰਦੇਸ਼ ਸੀ।
Judges 17:1
ਮੀਕਾਹ ਦੇ ਬੁੱਤ ਇੱਕ ਆਦਮੀ ਸੀ ਜਿਸਦਾ ਨਾਮ ਸੀ ਮੀਕਾਹ ਜਿਹੜਾ ਇਫ਼ਰਾਈਮ ਦੇ ਪਹਾੜੀ ਪ੍ਰਦੇਸ਼ ਵਿੱਚ ਰਹਿੰਦਾ ਸੀ।
2 Samuel 3:7
ਸ਼ਾਊਲ ਦੀ ਇੱਕ ਦਾਸੀ ਸੀ ਰਿਜ਼ਪਾਹ ਜੋ ਕਿ ਅੱਯਾਹ ਦੀ ਧੀ ਸੀ। ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, “ਤੂੰ ਮੇਰੇ ਪਿਉ ਦੀ ਨੌਕਰਾਣੀ ਨਾਲ ਸੰਭੋਗ ਕਿਉਂ ਕੀਤਾ?”
2 Samuel 5:13
ਦਾਊਦ ਹਬਰੋਨ ਤੋਂ ਯਰੂਸ਼ਲਮ ਨੂੰ ਚੱਲਿਆ ਗਿਆ। ਯਰੂਸ਼ਲਮ ਵਿੱਚ ਉਸ ਕੋਲ ਹੋਰ ਵੱਧੇਰੇ ਦਾਸੀਆਂ ਅਤੇ ਪਤਨੀਆਂ ਦੀ ਗਿਣਤੀ ਵੱਧ ਗਈ ਅਤੇ ਉਨ੍ਹਾਂ ਤੋਂ ਹੋਰ ਵੱਧੇਰੇ ਔਲਾਦ ਵੀ ਪੈਦਾ ਹੋਈ। ਇਉਂ ਦਾਊਦ ਦਾ ਵੱਡਾ ਪਰਿਵਾਰ ਹੋਇਆ।
2 Samuel 16:22
ਤਦ ਉਨ੍ਹਾਂ ਨੇ ਘਰ ਦੀ ਛੱਤ ਉੱਪਰ ਅਬਸ਼ਾਲੋਮ ਲਈ ਤੰਬੂ ਲਗਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਆਪਣੇ ਪਿਤਾ ਦੀਆਂ ਪਤਨੀਆਂ ਦੇ ਨਾਲ ਸੰਭੋਗ ਕੀਤਾ।
2 Samuel 19:5
ਯੋਆਬ ਦਾਊਦ ਪਾਤਸ਼ਾਹ ਦੇ ਕੋਲ ਆਇਆ ਅਤੇ ਉਸ ਨੂੰ ਆਖਣ ਲੱਗਾ, “ਅੱਜ ਦੇ ਦਿਨ ਤੁਸੀਂ ਆਪਣੇ ਸਾਰੇ ਅਫ਼ਸਰਾਂ ਨੂੰ ਸ਼ਰਮਿੰਦਾ ਕਰ ਰਹੇ ਹੋ! ਵੇਖੋ, ਉਨ੍ਹਾਂ ਅਫ਼ਸਰਾਂ ਨੇ ਅੱਜ ਤੁਹਾਡੀ ਜਾਨ ਬਚਾਈ ਹੈ ਅਤੇ ਉਨ੍ਹਾਂ ਨੇ ਤੁਹਾਡੇ ਇਲਾਵਾ ਤੁਹਾਡੇ ਪੁੱਤਰਾਂ, ਧੀਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਦਾਸੀਆਂ ਦੀਆਂ ਜਾਨਾਂ ਨੂੰ ਵੀ ਬਚਾਇਆ ਹੈ।
2 Samuel 20:3
ਦਾਊਦ ਯਰੂਸ਼ਲਮ ਵਿੱਚ ਆਪਣੇ ਘਰ ਨੂੰ ਪਰਤਿਆ। ਉਹ ਆਪਣੇ ਪਿੱਛੇ ਘਰ ਦੀ ਰੱਖਵਾਲੀ ਲਈ ਦਸ ਪਤਨੀਆਂ ਛੱਡ ਕੇ ਗਿਆ ਸੀ। ਉਨ੍ਹਾਂ ਦਸ ਸੁਰੀਤਾਂ ਨੂੰ ਜਿਨ੍ਹਾਂ ਨੂੰ ਉਹ ਆਪਣੇ ਘਰ ਦੀ ਰਾਖੀ ਲਈ ਛੱਡ ਕੇ ਗਿਆ ਸੀ, ਫ਼ੜਕੇ ਕੈਦ ਕਰ ਦਿੱਤਾ ਅਤੇ ਉਨ੍ਹਾਂ ਲਈ ਰਸਤ ਠਹਿਰਾ ਦਿੱਤੀ ਪਰ ਫ਼ਿਰ ਕਦੇ ਉਨ੍ਹਾਂ ਨਾਲ ਸੰਭੋਗ ਨਾ ਕੀਤਾ, ਸੋ ਉਹ ਆਪਣੇ ਮਰਨ ਸਮੇਂ ਤੀਕ ਕੈਦ ਵਿੱਚ ਰੰਡੇਪੇ ਜਿਹੀ ਹਾਲਤ ਵਿੱਚ ਹੀ ਰਹੀਆਂ।
Genesis 22:24
ਨਾਹੋਰ ਦੇ ਆਪਣੀ ਦਾਸੀ ਰੂਮਾਹ ਤੋਂ ਵੀ ਚਾਰ ਪੁੱਤਰ ਸਨ। ਇਹ ਪੁੱਤਰ ਸਨ, ਤਬਹ, ਗਹਮ, ਤਹਸ਼ ਅਤੇ ਮਾਕਾਹ।