Job 29:14
ਜੀਵਨ ਦਾ ਸਹੀ ਢੰਗ ਮੇਰੇ ਕੱਪੜਿਆਂ ਵਾਂਗ ਸੀ ਅਤੇ ਨਿਰਪੱਖਤਾ ਮੇਰੇ ਚੋਲੇ ਤੇ ਪਗੜੀ ਵਾਂਗ ਸੀ।
Job 29:14 in Other Translations
King James Version (KJV)
I put on righteousness, and it clothed me: my judgment was as a robe and a diadem.
American Standard Version (ASV)
I put on righteousness, and it clothed me: My justice was as a robe and a diadem.
Bible in Basic English (BBE)
I put on righteousness as my clothing, and was full of it; right decisions were to me a robe and a head-dress.
Darby English Bible (DBY)
I put on righteousness, and it clothed me; my justice was as a mantle and a turban.
Webster's Bible (WBT)
I put on righteousness, and it clothed me: my judgment was as a robe and a diadem.
World English Bible (WEB)
I put on righteousness, and it clothed me. My justice was as a robe and a diadem.
Young's Literal Translation (YLT)
Righteousness I have put on, and it clotheth me, As a robe and a diadem my justice.
| I put on | צֶ֣דֶק | ṣedeq | TSEH-dek |
| righteousness, | לָ֭בַשְׁתִּי | lābaštî | LA-vahsh-tee |
| and it clothed | וַיִּלְבָּשֵׁ֑נִי | wayyilbāšēnî | va-yeel-ba-SHAY-nee |
| judgment my me: | כִּמְעִ֥יל | kimʿîl | keem-EEL |
| was as a robe | וְ֝צָנִ֗יף | wĕṣānîp | VEH-tsa-NEEF |
| and a diadem. | מִשְׁפָּטִֽי׃ | mišpāṭî | meesh-pa-TEE |
Cross Reference
Isaiah 61:10
ਪਰਮੇਸ਼ੁਰ ਦਾ ਸੇਵਕ ਮੁਕਤੀ ਲੈ ਕੇ ਆਉਂਦਾ ਹੈ “ਯਹੋਵਾਹ ਮੈਨੂੰ ਬਹੁਤ-ਬਹੁਤ ਪ੍ਰਸੰਨ ਕਰਦਾ ਹੈ। ਮੇਰਾ ਸਾਰਾ ਆਪਾ ਪਰਮੇਸ਼ੁਰ ਲਈ ਪ੍ਰਸੰਨ ਹੈ। ਯਹੋਵਾਹ ਨੇ ਮੈਨੂੰ ਮੁਕਤੀ ਦੇ ਬਸਤਰ ਪੁਆਏ। ਇਹ ਬਸਤਰ ਉਨ੍ਹਾਂ ਸੁੰਦਰ ਬਸਤਰਾਂ ਵਰਗੇ ਹਨ ਜਿਹੜੇ ਕੋਈ ਆਪਣੀ ਸ਼ਾਦੀ ਉੱਤੇ ਪਹਿਨਦਾ ਹੈ। ਯਹੋਵਾਹ ਨੇ ਮੈਨੂੰ ਆਪਣੀ ਨੇਕੀ ਦਾ ਕੋਟ ਪਹਿਨਾਇਆ। ਇਹ ਕੋਟ ਉਨ੍ਹਾਂ ਬਸਤਰਾਂ ਵਰਗਾ ਹੈ ਜਿਹੜੇ ਕੋਈ ਔਰਤ ਆਪਣੀ ਸ਼ਾਦੀ ਉੱਤੇ ਪਹਿਨਦੀ ਹੈ।
Isaiah 59:17
ਯਹੋਵਾਹ ਨੇ ਲੜਾਈ ਦੀ ਤਿਆਰੀ ਕੀਤੀ। ਯਹੋਵਾਹ ਨੇ ਨੇਕੀ ਦਾ ਜ਼ਰਾਬਕਤ, ਮੁਕਤ ਦਾ ਟੋਪ, ਸਜ਼ਾ ਦੇ ਕੱਪੜੇ ਅਤੇ ਸ਼ਕਤੀਸ਼ਾਲੀ ਪਿਆਰ ਦਾ ਕੋਟ ਪਹਿਨ ਲਿਆ।
Psalm 132:9
ਹੇ ਪਰਮੇਸ਼ੁਰ, ਤੁਹਾਡੇ ਜਾਜਕ ਚੰਗਿਆਈ ਨਾਲ ਸੱਜੇ ਹੋਏ ਹੋਣ। ਤੁਹਾਡੇ ਵਫ਼ਾਦਾਰ ਚੇਲੇ ਬਹੁਤ ਪ੍ਰਸੰਨ ਹਨ।
Ephesians 6:14
ਇਸ ਲਈ ਮਜ਼ਬੂਤੀ ਨਾਲ ਖਲੋਵੋ ਅਤੇ ਆਪਣੀ ਕਮਰ ਦੁਆਲੇ ਸੱਚ ਦੀ ਪੇਟੀ ਬੰਨ੍ਹ ਲਵੋ। ਅਤੇ ਆਪਣੀ ਛਾਤੀ ਉੱਤੇ ਸਹੀ ਜੀਵਨ ਦੀ ਰੱਖਿਆ ਪਾ ਲਵੋ।
Job 27:6
ਮੈਂ ਆਪਣੀ ਮਾਸੂਮੀਅਤ ਨੂੰ ਘੁੱਟ ਕੇ ਫ਼ੜੀ ਰੱਖਾਂਗਾ। ਮੈਂ ਕਦੇ ਵੀ ਨੇਕ ਜੀਵਨ ਜਿਉਣੋ ਨਹੀਂ ਹਟਾਂਗਾ। ਮੇਰਾ ਜ਼ਮੀਰ ਕਦੇ ਵੀ ਮੈਨੂੰ ਪਰੇਸ਼ਾਨ ਨਹੀਂ ਕਰੇਗਾ ਜਦੋਂ ਤੀਕ ਮੈਂ ਜਿਉਂਦਾ ਹਾਂ।
Revelation 19:8
ਲਾੜੀ ਨੂੰ ਪਾਉਣ ਲਈ ਵੱਧੀਆ ਲਿਨਨ ਦੇ ਕੱਪੜੇ ਦਿੱਤੇ ਗਏ ਸਨ। ਵੱਧੀਆ ਲਿਨਨ ਦੇ ਕੱਪੜਾ ਸਾਫ਼ ਅਤੇ ਚਮਕੀਲਾ ਸੀ।” (ਵੱਧੀਆ ਲਿਨਨ ਦੇ ਕੱਪੜੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।)
1 Thessalonians 5:8
ਪਰ ਅਸੀਂ ਤਾਂ ਦਿਨ ਵਾਲੇ ਹਾਂ, ਇਸ ਲਈ ਸਾਨੂੰ ਆਪਣੇ-ਆਪ ਉੱਪਰ ਕਾਬੂ ਰੱਖਣਾ ਚਾਹੀਦਾ ਹੈ। ਸਾਨੂੰ ਵਿਸ਼ਵਾਸ ਅਤੇ ਪ੍ਰੇਮ ਨੂੰ ਆਪਣੇ ਸੁਰੱਖਿਆ ਕਵਚ ਵਾਂਗ ਪਹਿਨਣਾ ਚਾਹੀਦਾ ਹੈ, ਅਤੇ ਮੁਕਤੀ ਦੀ ਆਸ ਸਾਡਾ ਟੋਪ ਹੋਣੀ ਚਾਹੀਦੀ ਹੈ।
2 Corinthians 6:7
ਸੱਚ ਬੋਲਕੇ ਅਤੇ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਅਸੀਂ ਆਪਣੇ ਸਹੀ ਜੀਵਨ ਢੰਗ ਨੂੰ ਹਰ ਚੀਜ਼ ਦੇ ਖਿਲਾਫ਼ ਰੱਖਿਆ ਕਰਨ ਲਈ ਵਰਤਦੇ ਹਾਂ।
Isaiah 62:3
ਯਹੋਵਾਹ ਤੇਰੇ ਉੱਤੇ ਬਹੁਤ ਮਾਣ ਕਰੇਗਾ। ਤੂੰ ਯਹੋਵਾਹ ਦੇ ਹੱਥਾਂ ਵਿੱਚ ਫ਼ੜਿਆ ਇੱਕ ਖੂਬਸੂਰਤ ਤਾਜ ਹੋਵੇਗਾ।
Romans 13:14
ਪਰ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਪਹਿਰਾਵਾ ਬਣਾ ਲਵੋ। ਇਸ ਬਾਰੇ ਨਾ ਸੋਚੋ ਕਿ ਤੁਸੀਂ ਆਪਣੇ ਪਾਪੀ ਸੁਭਾਅ ਅਤੇ ਦੁਸ਼ਟ ਇੱਛਾਵਾਂ ਨੂੰ ਕਿਵੇਂ ਪੂਰਨ ਕਰੋਂਗੇ।
Isaiah 28:5
ਉਸ ਸਮੇਂ, ਸਰਬ ਸ਼ਕਤੀਮਾਨ ਯਹੋਵਾਹ “ਖੂਬਸੂਰਤ ਤਾਜ” ਬਣ ਜਾਵੇਗਾ। ਉਹ ਆਪਣੇ ਲੋਕਾਂ ਲਈ “ਫੁੱਲਾਂ ਦਾ ਅਦਭੁਤ ਤਾਜ” ਹੋਵੇਗਾ, ਜਿਹੜੇ ਬਚ ਜਾਣਗੇ।
Deuteronomy 24:13
ਤੁਹਾਨੂੰ ਉਹ ਜ਼ਮਾਨਤ, ਸ਼ਾਮ ਵੇਲੇ ਉਸ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ। ਫ਼ੇਰ ਉਸ ਕੋਲ ਪਹਿਨਣ ਲਈ ਕੱਪੜੇ ਹੋਣਗੇ। ਉਹ ਤੁਹਾਡਾ ਧੰਨਵਾਦ ਕਰੇਗਾ ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਇਸ ਨੂੰ ਧਰਮੀ ਅਮਲ ਸਮਝੇਗਾ।