Job 27:23
ਝੱਖੜ ਆਪਣੇ ਹੱਥਾਂ ਨਾਲ ਬਦ ਬੰਦੇ ਉੱਤੇ ਤਾਲੀ ਮਾਰੇਗਾ। ਇਹ ਉਸ ਉੱਤੇ ਸੀਟੀ ਮਾਰੇਗਾ ਜਦੋਂ ਉਹ ਆਪਣੇ ਘਰੋ ਭੱਜੇਗਾ।
Job 27:23 in Other Translations
King James Version (KJV)
Men shall clap their hands at him, and shall hiss him out of his place.
American Standard Version (ASV)
Men shall clap their hands at him, And shall hiss him out of his place.
Bible in Basic English (BBE)
Men make signs of joy because of him, driving him from his place with sounds of hissing.
Darby English Bible (DBY)
[Men] shall clap their hands at him, and shall hiss him out of his place.
Webster's Bible (WBT)
Men shall clap their hands at him, and shall hiss him out of his place.
World English Bible (WEB)
Men shall clap their hands at him, And shall hiss him out of his place.
Young's Literal Translation (YLT)
It clappeth at him its hands, And it hisseth at him from his place.
| Men shall clap | יִשְׂפֹּ֣ק | yiśpōq | yees-POKE |
| their hands | עָלֵ֣ימוֹ | ʿālêmô | ah-LAY-moh |
| at | כַפֵּ֑ימוֹ | kappêmô | ha-PAY-moh |
| hiss shall and him, | וְיִשְׁרֹ֥ק | wĕyišrōq | veh-yeesh-ROKE |
| עָ֝לָ֗יו | ʿālāyw | AH-LAV | |
| him out of his place. | מִמְּקֹמֽוֹ׃ | mimmĕqōmô | mee-meh-koh-MOH |
Cross Reference
Lamentations 2:15
ਰਾਹ ਉੱਤੋਂ ਲੰਘਦੇ ਲੋਕ ਤੇਰੇ ਤੇ ਹੈਰਾਨੀ ਨਾਲ ਤਾਲੀਆਂ ਮਾਰਦੇ ਨੇ ਉਹ ਸਿਰ ਹਿਲਾਉਂਦੇ ਨੇ ਤੇ ਯਰੂਸ਼ਲਮ ਦੀ ਧੀ ਤੇ ਸੀਟੀਆਂ ਮਾਰਦੇ ਨੇ। ਉਹ ਪੁੱਛਦੇ ਨੇ, “ਕੀ ਇਹੀ ਉਹ ਸ਼ਹਿਰ ਹੈ ਜੋ ਅੱਤ ਖੂਬਸੂਰਤ ਸ਼ਹਿਰ” ਅਤੇ “ਸਾਰੀ ਧਰਤੀ ਦਾ ਆਨੰਦ ਅਖਵਾਉਂਦਾ ਸੀ?”
Zephaniah 2:15
ਨੀਨਵਾਹ ਹੁਣ ਇੰਨਾ ਹਂਕਾਰਿਆ, ਖੁਸ਼ ਅਤੇ ਨਿਸ਼ਚਿੰਤ ਸ਼ਹਿਰ ਹੈ। ਲੋਕ ਸਮਝਦੇ ਹਨ ਕਿ ਉਹ ਇੱਥੇ ਸੁਰੱਖਿਅਤ ਹਨ ਤੇ ਉਹ ਨੀਨਵਾਹ ਨੂੰ ਦੁਨੀਆਂ ਵਿੱਚ ਸਭ ਤੋਂ ਮਹਾਨ ਅਸਥਾਨ ਸਮਝਦੇ ਹਨ। ਪਰ ਇਹ ਸ਼ਹਿਰ ਵੀ ਨਾਸ ਹੋ ਜਾਵੇਗਾ। ਇਹ ਅਜਿਹੀ ਵੀਰਾਨ ਥਾਂ ਬਣ ਜਾਵੇਗੀ ਜਿੱਥੇ ਸਿਰਫ਼ ਜੰਗਲੀ ਜਾਨਵਰ ਹੀ ਰਹਿਣਗੇ। ਜਿਹੜੇ ਲੋਕ ਇੱਥੋਂ ਲੰਘਣਗੇ ਸੀਟੀਆਂ ਮਾਰਨਗੇ ਅਤੇ ਬੇ-ਯਕੀਨੀ ਭੈ ਵਿੱਚ ਆਪਣੇ ਸਿਰ ਹਿਲਾਉਣਗੇ ਜਦੋਂ ਉਹ ਵੇਖਣਗੇ। ਕਿ ਇਹ ਸ਼ਹਿਰ ਕਿੰਨੀ ਬੁਰੀ ਤਰ੍ਹਾਂ ਤਬਾਹ ਕੀਤਾ ਗਿਆ।
1 Kings 9:8
ਇਹ ਮੰਦਰ ਨਸ਼ਟ ਹੋ ਜਾਵੇਗਾ ਤੇ ਹਰ ਲੰਘਣ ਵਾਲਾ ਇਸ ਨੂੰ ਵੇਖਕੇ ਹੈਰਾਨ ਹੋਵੇਗਾ ਅਤੇ ਉਹ ਆਖਣਗੇ ਕਿ ਯਹੋਵਾਹ ਨੇ ਇਸ ਧਰਤੀ ਨਾਲ ਤੇ ਇਸ ਮੰਦਰ ਨਾਲ ਅਜਿਹਾ ਕਿਉਂ ਕੀਤਾ?
Esther 9:22
ਇਹ ਉਹ ਦਿਨ ਸਨ ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣੇ ਵੈਰੀਆਂ ਤੋਂ ਆਰਾਮ ਮਿਲਿਆ ਅਤੇ ਇਹ ਮਹੀਨਾ ਉਨ੍ਹਾਂ ਲਈ ਗਮ ਤੋਂ ਖੁਸ਼ੀ ਵਿੱਚ ਅਤੇ ਰੋਣ ਪਿੱਟਣ ਤੋਂ ਖੁਸ਼ੀ ਵਿੱਚ ਬਦਲ ਗਿਆ। ਉਸ ਨੇ ਇਨ੍ਹਾਂ ਦਿਨਾਂ ਨੂੰ ਖੁਸ਼ੀ ਦੀਆਂ ਛੁੱਟੀਆਂ ਘੋਸ਼ਿਤ ਕਰਨ ਲਈ, ਅਤੇ ਜਸ਼ਨ ਮਨਾਉਣ ਲਈ ਅਤੇ ਦਾਅਵਤਾਂ ਕਰਨ ਲਈ, ਇੱਕ ਦੂਜੇ ਨੂੰ ਤੋਹਫ਼ੇ ਦੇਣ ਲਈ ਅਤੇ ਗਰੀਬ ਲੋਕਾਂ ਨੂੰ ਤੋਹਫ਼ੇ ਭੇਜਣ ਲਈ ਵੀ ਕਿਹਾ।
Job 18:18
ਲੋਕ ਉਸ ਨੂੰ ਰੌਸ਼ਨੀ ਤੋਂ ਬਾਹਰ ਹਨੇਰੇ ਵਿੱਚ ਧੱਕ ਦੇਣਗੇ। ਉਹ ਉਸ ਨੂੰ ਇਸ ਦੁਨੀਆਂ ਤੋਂ ਬਾਹਰ ਭਜਾ ਦੇਣਗੇ।
Proverbs 11:10
ਇੱਕ ਧਰਮੀ ਵਿਅਕਤੀ ਦੀ ਸਫਲਤਾ ਪੂਰੇ ਸ਼ਹਿਰ ਨੂੰ ਖੁਸ਼ ਕਰ ਦਿੰਦੀ ਹੈ, ਪਰ ਉੱਥੇ ਬੇਅੰਤ ਆਨੰਦ ਮਾਣ ਹੁੰਦਾ ਜਦੋਂ ਕਿਸੇ ਦੁਸ਼ਟ ਦਾ ਵਿਨਾਸ਼ ਹੁੰਦਾ ਹੈ।
Jeremiah 19:8
ਮੈਂ ਇਸ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। ਲੋਕੀ ਯਰੂਸ਼ਲਮ ਕੋਲੋਂ ਲੰਘਦੇ ਹੋਏ ਸੀਟੀਆਂ ਵਜਾਉਣਗੇ ਅਤੇ ਆਪਣੇ ਸਿਰ ਹਿਲਾਉਣਗੇ। ਉਹ ਸ਼ਹਿਰ ਦੀ ਤਬਾਹੀ ਨੂੰ ਦੇਖਕੇ ਭੈਭੀਤ ਹੋ ਜਾਣਗੇ।
Micah 6:16
ਕਿਉਂ ਕਿ ਤੁਸੀਂ ਇਸਰਾਏਲ ਦੇ ਪਾਤਸ਼ਾਹ ਓਮਰੀ ਦੀ ਬਿਵਸਬਾ ਨੂੰ ਮੰਨਦੇ ਹੋ। ਤੁਸੀਂ ਉਹ ਸਾਰੇ ਮੰਦੇ ਕੰਮ ਕਰਦੇ ਹੋ ਜੋ ਅਹਾਬ ਦੇ ਘਰਾਣੇ ਨੇ ਕੀਤੇ, ਅਤੇ ਤੁਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਦੇ ਹੋ। ਇਸੇ ਲਈ, ਮੈਂ ਤੁਹਾਨੂੰ ਤਬਾਹ ਹੋਣ ਦੇਵਾਂਗਾ। ਜਦੋਂ ਲੋਕ ਤੁਹਾਡਾ ਉਜੜਿਆ ਸ਼ਹਿਰ ਵੇਖਣਗੇ, ਉਹ ਹੈਰਾਨੀ ਵਿੱਚ ਸੀਟੀਆਂ ਮਾਰਨਗੇ। ਇਸ ਲਈ ਤੁਸੀ ਕੌਮਾਂ ਦੀ ਨਿੰਦਿਆ ਸਹਾਰੋਗੇ।
Revelation 18:20
ਹੇ ਸਵਰਗ ਖੁਸ਼ ਹੋ ਇਸ ਕਾਰਣ। ਖੁਸ਼ ਹੋਏ ਪਰਮੇਸ਼ੁਰ ਦੇ ਪਵਿੱਤਰ ਲੋਕੋ, ਰਸੂਲੋ ਅਤੇ ਨਬੀਓ। ਪਰਮੇਸ਼ੁਰ ਨੇ ਸਜ਼ਾ ਦਿੱਤੀ ਹੈ ਉਸ ਨੂੰ ਉਨ੍ਹਾਂ ਗੱਲਾਂ ਦੀ ਜਿਹੜੀਆਂ ਕੀਤੀਆਂ ਉਸ ਨੇ ਤੁਹਾਡੇ ਨਾਲ।’”