Jeremiah 48:39
ਟੁੱਟ ਭੱਜ ਚੁੱਕਿਆ ਹੈ ਮੋਆਬ। ਉਸ ਲਈ ਰੋਵੋ। ਆਤਮ-ਸਮਰਪਣ ਕਰ ਦਿੱਤਾ ਸੀ ਮੋਆਬ ਨੇ। ਹੁਣ ਮੋਆਬ ਸ਼ਰਮਸਾਰ ਹੈ। ਲੋਕ ਮੋਆਬ ਦਾ ਮਜ਼ਾਕ ਉਡਾਉਂਦੇ ਹਨ-ਪਰ ਜਿਹੜੀਆਂ ਗੱਲਾਂ ਵਾਪਰ ਚੁੱਕੀਆਂ ਹਨ ਉਹ ਉਨ੍ਹਾਂ ਨੂੰ ਭੈਭੀਤ ਕਰਦੀਆਂ ਹਨ।
Jeremiah 48:39 in Other Translations
King James Version (KJV)
They shall howl, saying, How is it broken down! how hath Moab turned the back with shame! so shall Moab be a derision and a dismaying to all them about him.
American Standard Version (ASV)
How is it broken down! `how' do they wail! how hath Moab turned the back with shame! so shall Moab become a derision and a terror to all that are round about him.
Bible in Basic English (BBE)
How is it broken down! how is Moab's back turned in shame! so Moab will be a cause of sport and of fear to everyone round about him.
Darby English Bible (DBY)
They howl, How is it broken down! how hath Moab turned the back with shame! And Moab shall be a derision and a terror to all that are round about him.
World English Bible (WEB)
How is it broken down! [how] do they wail! how has Moab turned the back with shame! so shall Moab become a derision and a terror to all who are round about him.
Young's Literal Translation (YLT)
How hath it been broken down! they have howled, How hath Moab turned the neck ashamed, And Moab hath been for a derision. And for a terror to all round about her.
| They shall howl, | אֵ֥יךְ | ʾêk | ake |
| saying, How | חַ֙תָּה֙ | ḥattāh | HA-TA |
| down! broken it is | הֵילִ֔ילוּ | hêlîlû | hay-LEE-loo |
| how | אֵ֛יךְ | ʾêk | ake |
| hath Moab | הִפְנָה | hipnâ | heef-NA |
| turned | עֹ֥רֶף | ʿōrep | OH-ref |
| the back | מוֹאָ֖ב | môʾāb | moh-AV |
| shame! with | בּ֑וֹשׁ | bôš | bohsh |
| so shall Moab | וְהָיָ֥ה | wĕhāyâ | veh-ha-YA |
| be | מוֹאָ֛ב | môʾāb | moh-AV |
| a derision | לִשְׂחֹ֥ק | liśḥōq | lees-HOKE |
| dismaying a and | וְלִמְחִתָּ֖ה | wĕlimḥittâ | veh-leem-hee-TA |
| to all | לְכָל | lĕkāl | leh-HAHL |
| them about | סְבִיבָֽיו׃ | sĕbîbāyw | seh-vee-VAIV |
Cross Reference
Isaiah 20:4
ਅੱਸ਼ੂਰ ਦਾ ਰਾਜਾ ਮਿਸਰ ਅਤੇ ਇਬੋਪੀਆ ਨੂੰ ਹਰਾਵੇਗਾ। ਅੱਸ਼ੂਰ ਕੈਦੀ ਬਣਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸਾਂ ਤੋਂ ਦੂਰ ਲੈ ਜਾਵੇਗਾ। ਬੁੱਢੇ ਅਤੇ ਜਵਾਨ ਲੋਕ ਬਿਨਾਂ ਵਸਤਰਾਂ ਅਤੇ ਜੁਤੀਆਂ ਦੇ ਲਿਜਾਏ ਜਾਣਗੇ। ਉਹ ਬਿਲਕੁਲ ਨੰਗੇ ਹੋਣਗੇ। ਮਿਸਰ ਦੇ ਲੋਕ ਸ਼ਰਮਸਾਰ ਹੋਣਗੇ।
Jeremiah 48:17
ਮੋਆਬ ਦੇ ਆਲੇ-ਦੁਆਲੇ ਰਹਿਣ ਵਾਲੇ ਤੁਹਾਨੂੰ ਲੋਕਾਂ ਨੂੰ ਉਸ ਦੇਸ਼ ਲਈ ਰੋਣਾ ਚਾਹੀਦਾ ਹੈ। ਤੁਸੀਂ ਲੋਕੀ ਜਾਣਦੇ ਹੋ ਕਿ ਮੋਆਬ ਕਿੰਨਾ ਪ੍ਰਸਿੱਧ ਹੈ। ਇਸ ਲਈ ਉਸ ਵਾਸਤੇ ਰੋਵੋ। ਉਸ ਦੇ ਲਈ ਇਹ ਸੋਗੀ ਗੀਤ ਗਾਵੋ: ਹਾਕਮ ਦੀ ਸ਼ਕਤੀ ਟੁੱਟ ਗਈ ਹੈ। ਮੋਆਬ ਦੀ ਤਾਕਤ ਅਤੇ ਪਰਤਾਪ ਚੱਲਿਆ ਗਿਆ ਹੈ।
Jeremiah 48:26
“ਮੋਆਬ ਨੇ ਸੋਚਿਆ ਸੀ ਕਿ ਉਹ ਯਹੋਵਾਹ ਨਾਲੋਂ ਵੱਧੇਰੇ ਮਹੱਤਵਪੂਰਣ ਹੈ। ਇਸ ਲਈ ਮੋਆਬ ਨੂੰ ਸਜ਼ਾ ਦੇਵੋ ਜਦੋਂ ਤੀਕ ਉਹ ਇੱਕ ਸ਼ਰਾਬੀ ਬੰਦੇ ਵਾਂਗ ਨਹੀਂ ਲੜਖੜ੍ਹਾਂਦਾ। ਉਹ ਡਿੱਗ ਪਵੇਗਾ ਅਤੇ ਮੋਆਬ ਆਪਣੀ ਹੀ ਉਲਟੀ ਵਿੱਚ ਲਿਟੇਗਾ। ਲੋਕ ਮੋਆਬ ਦਾ ਮਜ਼ਾਕ ਉਡਾਉਣਗੇ।
Lamentations 1:1
ਯਰੂਸ਼ਲਮ ਦਾ ਆਪਣੀ ਤਬਾਹੀ ਉੱਤੇ ਰੁਦਨ ਇੱਕ ਵੇਲੇ, ਯਰੂਸ਼ਲਮ ਲੋਕਾਂ ਨਾਲ ਭਰਿਆ ਸ਼ਹਿਰ ਸੀ। ਪਰ ਹੁਣ ਇਹ ਸ਼ਹਿਰ ਕਿੰਨਾ ਸੱਖਣਾ ਤੇ ਉਜਾੜ ਹੈ! ਯਰੂਸ਼ਲਮ ਦੁਨੀਆਂ ਦੇ ਮਹਾਨਤਮ ਸ਼ਹਿਰਾਂ ਵਿੱਚੋਂ ਇੱਕ ਸੀ। ਪਰ ਹੁਣ ਇਹ ਇੱਕ ਵਿਧਵਾ ਵਰਗਾ ਬਣ ਗਿਆ ਹੈ। ਇੱਕ ਵੇਲੇ ਇਹ ਸ਼ਹਿਰਾਂ ਦੀ ਸ਼ਹਿਜ਼ਾਦੀ ਸੀ। ਪਰ ਹੁਣ ਇਸ ਨੂੰ ਇੱਕ ਗੁਲਾਮ ਬਣਾ ਦਿੱਤਾ ਗਿਆ ਹੈ।
Lamentations 2:1
ਯਹੋਵਾਹ ਨੇ ਯਰੂਸ਼ਲਮ ਨੂੰ ਤਬਾਹ ਕੀਤਾ ਵੇਖੋ ਕਿਵੇਂ ਯਹੋਵਾਹ ਨੇ ਆਪਣੇ ਕ੍ਰੋਧ ਵਿੱਚ ਸੀਯੋਨ ਦੀ ਧੀ ਨਾਲ, ਇੱਕ ਘ੍ਰਿਨਾਯੋਗ ਚੀਜ਼ ਵਾਂਗ ਵਿਹਾਰ ਕੀਤਾ ਹੈ। ਉਸ ਨੇ ਇਸਰਾਏਲ ਦੇ ਪਰਤਾਪ ਨੂੰ ਅਕਾਸ਼ ਤੋਂ ਧਰਤੀ ਤੇ ਸੁੱਟ ਦਿੱਤਾ ਹੈ। ਯਹੋਵਾਹ ਨੇ ਆਪਣੇ ਕਹਿਰ ਦੇ ਦਿਨ ਚੇਤੇ ਵਿੱਚ ਨਹੀਂ ਲਿਆਂਦਾ ਕਿ ਇਸਰਾਏਲ ਉਸ ਦੇ ਚਰਨਾਂ ਦਾ ਟਿਕਾਣਾ ਸੀ।
Lamentations 4:1
ਯਰੂਸ਼ਲਮ ਉੱਤੇ ਹਮਲੇ ਦੀ ਦਹਿਸ਼ਤ ਦੇਖ, ਕਿਵੇਂ ਸੋਨੇ ਨੇ ਆਪਣੀ ਚਮਕ ਗੁਆ ਲਈ ਹੈ। ਦੇਖ, ਕਿਵੇਂ ਖਰਾ ਸੋਨਾ ਬਦਲ ਗਿਆ ਹੈ। ਪਵਿੱਤਰ ਹੀਰੇ ਸਾਰੇ ਪਾਸੇ ਬਿਖਰੇ ਹੋਏ ਨੇ। ਉਹ ਹਰ ਗਲੀ ਦੇ ਮੋੜ ਉੱਤੇ ਬਿਖਰੇ ਹੋਏ ਨੇ।
Ezekiel 26:16
ਫ਼ੇਰ ਸਮੁੰਦਰ ਕੰਢੇ ਦੇ ਸਾਰੇ ਦੇਸਾਂ ਦੇ ਸਾਰੇ ਆਗੂ ਆਪਣੇ ਤਖਤਾਂ ਤੋਂ ਹੇਠਾਂ ਉਤਰ ਆਉਣਗੇ ਅਤੇ ਆਪਣਾ ਗ਼ਮ ਪ੍ਰਗਟ ਕਰਨਗੇ। ਉਹ ਆਪਣੇ ਖੂਬਸੂਰਤ ਚੋਲੇ ਉਤਾਰ ਦੇਣਗੇ। ਉਹ ਆਪਣੇ ਖੂਬਸੂਰਤ ਬਸਤਰ ਉਤਾਰ ਦੇਣਗੇ। ਫ਼ੇਰ ਉਹ ਆਪਣੇ ਡਰ ਵਾਲੇ ਬਸਤਰ ਪਾ ਲੈਣਗੇ। ਉਹ ਧਰਤੀ ਉੱਤੇ ਬੈਠ ਜਾਣਗੇ ਅਤੇ ਡਰ ਨਾਲ ਕੰਬਣਗੇ। ਉਹ ਇਸ ਤੱਬ ਤੋਂ ਹੈਰਾਨ ਹੋ ਜਾਣਗੇ ਕਿ ਤੁਸੀਂ ਕਿੰਨੀ ਛੇਤੀ ਨਾਲ ਤਬਾਹ ਹੋ ਗਏ ਸੀ।
Revelation 18:9
“ਧਰਤੀ ਦੇ ਉਹ ਰਾਜੇ ਜਿਨ੍ਹਾਂ ਨੇ ਉਸ ਨਾਲ ਜਿਨਸੀ ਪਾਪ ਕੀਤੇ ਅਤੇ ਉਸ ਨਾਲ ਉਸਦੀ ਐਸ਼ੋ ਅਰਾਮ ਦੀ ਜ਼ਿੰਦਗੀ ਸਾਂਝੀ ਕੀਤੀ ਸੀ, ਉਹ ਉਸ ਦੇ ਬਲਣ ਦਾ ਧੂੰਆਂ ਦੇਖਣਗੇ। ਫ਼ਿਰ ਉਹ ਰਾਜੇ ਉਸਦੀ ਮੌਤ ਕਾਰਣ ਰੋਣਗੇ ਅਤੇ ਉਦਾਸ ਹੋ ਜਾਣਗੇ।
Revelation 18:15
“ਵਪਾਰੀ ਉਸ ਦੇ ਦੁੱਖ ਤੋਂ ਭੈਭੀਤ ਹੋ ਜਾਣਗੇ ਅਤੇ ਉਸਤੋਂ ਦੂਰ ਹੀ ਰਹਿਣਗੇ। ਇਹ ਉਹੀ ਲੋਕ ਹਨ ਜਿਹੜੇ ਉਸ ਨੂੰ ਚੀਜ਼ਾਂ ਵੇਚਕੇ ਅਮੀਰ ਬਣੇ ਸਨ। ਇਹ ਲੋਕ ਰੋਣਗੇ ਤੇ ਉਦਾਸ ਹੋਣਗੇ।