Jeremiah 4:8
ਸੋਗ ਦੇ ਬਸਤਰ ਪਹਿਨ ਲਵੋ ਅਤੇ ਉੱਚੀ-ਉੱਚੀ ਰੋਵੋ! ਕਿਉਂ ਕਿ ਯਹੋਵਾਹ ਸਾਡੇ ਨਾਲ ਨਾਰਾਜ਼ ਹੈ।
Jeremiah 4:8 in Other Translations
King James Version (KJV)
For this gird you with sackcloth, lament and howl: for the fierce anger of the LORD is not turned back from us.
American Standard Version (ASV)
For this gird you with sackcloth, lament and wail; for the fierce anger of Jehovah is not turned back from us.
Bible in Basic English (BBE)
For this put on haircloth, with weeping and loud crying: for the burning wrath of the Lord is not turned back from us.
Darby English Bible (DBY)
For this, gird you with sackcloth, lament and howl! for the fierce anger of Jehovah is not turned away from us.
World English Bible (WEB)
For this gird you with sackcloth, lament and wail; for the fierce anger of Yahweh hasn't turned back from us.
Young's Literal Translation (YLT)
For this, gird on sackcloth, lament and howl, For the fierce anger of Jehovah hath not turned back from us.
| For | עַל | ʿal | al |
| this | זֹ֛את | zōt | zote |
| gird | חִגְר֥וּ | ḥigrû | heeɡ-ROO |
| sackcloth, with you | שַׂקִּ֖ים | śaqqîm | sa-KEEM |
| lament | סִפְד֣וּ | sipdû | seef-DOO |
| and howl: | וְהֵילִ֑ילוּ | wĕhêlîlû | veh-hay-LEE-loo |
| for | כִּ֥י | kî | kee |
| fierce the | לֹא | lōʾ | loh |
| anger | שָׁ֛ב | šāb | shahv |
| of the Lord | חֲר֥וֹן | ḥărôn | huh-RONE |
| not is | אַף | ʾap | af |
| turned back | יְהוָֹ֖ה | yĕhôâ | yeh-hoh-AH |
| from | מִמֶּֽנּוּ׃ | mimmennû | mee-MEH-noo |
Cross Reference
Jeremiah 6:26
ਮੇਰੇ ਲੋਕੋ, ਸੋਗ ਦੇ ਬਸਤਰ ਪਹਿਨ ਲਵੋ ਅਤੇ ਰਾਖ ਅੰਦਰ ਲਿਟੋ। ਮੋੇ ਲੋਕਾਂ ਲਈ ਉੱਚੀ-ਉੱਚੀ ਰੋਵੋ। ਇਸ ਤਰ੍ਹਾਂ ਰੋਵੋ ਜਿਵੇਂ ਅਸੀਂ ਇੱਕਲੌਤਾ ਪੁੱਤਰ ਗੁਆ ਲਿਆ ਹੋਵੇ। ਇਹੀ ਗੱਲਾਂ ਕਰੋ ਕਿਉਂ ਕਿ ਤਬਾਹੀ ਲਿਆਉਣ ਵਾਲਾ ਬਹੁਤ ਛੇਤੀ ਸਾਡੇ ਵੱਲ ਆਵੇਗਾ।
Isaiah 22:12
ਇਸ ਲਈ ਮੇਰੇ ਮਾਲਿਕ ਸਰਬ ਸ਼ਕਤੀਮਾਨ ਯਹੋਵਾਹ ਲੋਕਾਂ ਨੂੰ ਰੋਣ ਅਤੇ ਉਦਾਸ ਹੋਣ ਲਈ ਆਖੇਗਾ ਆਪਣੇ ਮਰੇ ਹੋਏ ਮਿੱਤਰਾਂ ਲਈ। ਲੋਕ ਆਪਣੇ ਸਿਰ ਮੁਨਾ ਦੇਣਗੇ ਅਤੇ ਉਦਾਸੀ ਦੇ ਵਸਤਰ ਪਾ ਲੈਣਗੇ।
Isaiah 32:11
ਔਰਤੋਂ, ਤੁਸੀਂ ਹੁਣ ਸ਼ਾਂਤ ਹੋ, ਪਰ ਤੁਹਾਨੂੰ ਭੈਭੀਤ ਹੋ ਜਾਣਾ ਚਾਹੀਦਾ ਹੈ! ਔਰਤੋਂ, ਤੁਸੀਂ ਹੁਣ ਸੁਰੱਖਿਅਤ ਮਹਿਸੂਸ ਕਰਦੀਆਂ ਹੋ ਪਰ ਤੁਹਾਨੂੰ ਫ਼ਿਕਰ ਕਰਨਾ ਚਾਹੀਦਾ ਹੈ! ਆਪਣੇ ਸੁੰਦਰ ਕੱਪੜੇ ਲਾਹ ਕੇ ਉਦਾਸੀ ਦੇ ਵਸਤਰ ਪਾ ਲਵੋ। ਆਪਣੀ ਕਮਰ ਦੁਆਲੇ ਉਨ੍ਹਾਂ ਕੱਪੜਿਆਂ ਨੂੰ ਲਪੇਟ ਲਵੋ।
Isaiah 10:4
ਤੁਹਾਨੂੰ ਇੱਕ ਕੈਦੀ ਵਾਂਗ ਝੁਕਣਾ ਪਵੇਗਾ। ਤੁਸੀਂ ਇੱਕ ਮਰੇ ਹੋਏ ਬੰਦੇ ਵਾਂਗ ਡਿੱਗ ਪਵੋਗੇ। ਪਰ ਇਸ ਨਾਲ ਵੀ ਤੁਹਾਡੀ ਕੋਈ ਸਹਾਇਤਾ ਨਹੀਂ ਹੋਵੇਗੀ! ਪਰਮੇਸ਼ੁਰ ਫ਼ੇਰ ਵੀ ਤੁਹਾਡੇ ਨਾਲ ਨਾਰਾਜ਼ ਹੋਵੇਗਾ। ਪਰਮੇਸ਼ੁਰ ਫ਼ੇਰ ਵੀ ਤੁਹਾਨੂੰ ਸਜ਼ਾ ਦੇਣ ਲਈ ਤਿਆਰ ਹੋਵੇਗਾ।
Isaiah 5:25
ਇਸ ਲਈ ਯਹੋਵਾਹ ਉਨ੍ਹਾਂ ਉੱਪਰ ਬਹੁਤ ਕਹਿਰਵਾਨ ਹੋ ਗਿਆ ਹੈ। ਅਤੇ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਣ ਲਈ ਹੱਥ ਚੁੱਕੇਗਾ। ਪਹਾੜ ਵੀ ਭੈਭੀਤ ਹੋ ਜਾਣਗੇ। ਗਲੀਆਂ ਵਿੱਚ ਲਾਸ਼ਾਂ ਕੂੜੇ ਵਾਂਗ ਰੁਲਣਗੀਆਂ। ਪਰ ਪਰਮੇਸ਼ੁਰ ਹਾਲੇ ਵੀ ਕਹਿਰਵਾਨ ਹੋਵੇਗਾ। ਉਸਦਾ ਹੱਥ ਹਾਲੇ ਵੀ ਉੱਠਿਆ ਹੋਵੇਗਾ ਲੋਕਾਂ ਨੂੰ ਸਜ਼ਾ ਦੇਣ ਲਈ।
Amos 8:10
ਮੈਂ ਤੁਹਾਡੀਆਂ ਛੁੱਟੀਆਂ ਪਰਬਾਂ ਨੂੰ ਮਰਿਆਂ ਦੇ ਵੈਣਾਂ ਵਿੱਚ ਬਦਲ ਦੇਵਾਂਗਾ। ਤੁਹਾਡੇ ਸਾਰੇ ਭਜਨ ਗੀਤ ਸੋਗੀ ਗੀਤਾਂ ’ਚ ਬਦਲ ਜਾਣਗੇ ਤੇ ਹਰ ਇੱਕ ਦੇ ਜਿਸਮ ਤੇ ਸੋਗ ਦੇ ਵਸਤਰ ਹੋਣਗੇ ਤੇ ਹਰ ਇੱਕ ਦਾ ਸਿਰ ਗੰਜਾ ਕਰਾਂਗਾ ਮੈਂ ਉਸ ਨੂੰ ਇੱਕਲੌਤੇ ਪੁੱਤਰ ਦੇ ਸੋਗ ਵਾਂਗ ਅਤੇ ਉਸਦਾ ਅੰਤ ਭੈੜੇ ਦਿਨ ਜਿਹਾ ਕਰਾਂਗਾ।”
Joel 2:12
ਯਹੋਵਾਹ ਦਾ ਲੋਕਾਂ ਨੂੰ ਬਦਲਣ ਲਈ ਸਮਝਾਉਣਾ ਯਹੋਵਾਹ ਦਾ ਇਹ ਸੰਦੇਸ਼ ਹੈ: “ਹੁਣ ਪੂਰੇ ਦਿਲ ਨਾਲ ਤੁਸੀਂ ਮੇਰੇ ਵੱਲ ਪਰਤੋਂ। ਤੁਸੀਂ ਪਾਪ ਕੀਤੇ ਇਸ ਲਈ ਰੋਵੋ, ਖੂਬ ਰੋਵੋ ਅਤੇ ਅੰਨ ਵੀ ਨਾ ਛਕੋ!
Ezekiel 30:2
“ਆਦਮੀ ਦੇ ਪੁੱਤਰ, ਮੇਰੇ ਲਈ ਬੋਲ। ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਰੋਵੋ ਅਤੇ ਆਖੋ, “ਆ ਰਿਹਾ ਹੈ ਉਹ ਭਿਆਨਕ ਦਿਨ।”
Ezekiel 21:12
“‘ਉੱਚੀ ਪੁਕਾਰੀ ਅਤੇ ਚੀਕਾਂ ਮਾਰ, ਆਦਮੀ ਦੇ ਪੁੱਤਰ! ਕਿਉਂ ਕਿ ਮੇਰੇ ਲੋਕਾਂ ਅਤੇ ਇਸਰਾਏਲ ਦੇ ਸਾਰੇ ਹਾਕਮਾਂ ਦੇ ਵਿਰੁੱਧ ਤਲਵਾਰ ਵਰਤੀ ਜਾਵੇਗੀ! ਉਨ੍ਹਾਂ ਹਾਕਮਾਂ ਨੇ ਜੰਗ ਚਾਹੀ ਸੀ-ਇਸ ਲਈ ਉਹ ਮੇਰੇ ਲੋਕਾਂ ਦੇ ਨਾਲ ਹੋਣਗੇ ਜਦੋਂ ਤਲਵਾਰ ਆਵੇਗੀ! ਇਸ ਲਈ ਆਪਣੇ ਦੋਵੇ ਹੱਥ ਪੱਟਾਂ ਉੱਤੇ ਮਾਰ ਅਤੇ ਆਪਣੇ ਸੋਗ ਨੂੰ ਦਰਸਾਉਣ ਲਈ ਉੱਚੀਆਂ ਆਵਾਜ਼ਾਂ ਕੱਢ!
Jeremiah 48:20
ਮੋਆਬ ਬਰਬਾਦ ਹੋ ਜਾਵੇਗਾ ਅਤੇ ਸ਼ਰਮ ਨਾਲ ਭਰ ਜਾਵੇਗਾ। ਮੋਆਬ ਰੋਵੇਗਾ, ਰੋਵੇਗਾ। ਅਰਨੋਨ ਵਾਦੀ ਉੱਤੇ ਐਲਾਨ ਕਰ ਦੇਵੋ ਕਿ ਮੋਆਬ ਤਬਾਹ ਹੋ ਗਿਆ ਹੈ।
Jeremiah 30:24
ਯਹੋਵਾਹ ਦਾ ਕਹਿਰ ਨਹੀਂ ਰੁਕੇਗਾ ਜਦੋਂ ਤੀਕ ਉਹ ਆਪਣੀਆਂ ਵਿਉਂਤਾਂ ਖਤਮ ਨਹੀਂ ਕਰ ਲੈਂਦਾ। ਜਦੋਂ ਉਹ ਦਿਨ ਖਤਮ ਹੋਵੇਗਾ, ਤੁਸੀਂ ਲੋਕ ਸਮਝ ਜਾਵੋਂਗੇ।
Isaiah 15:2
ਰਾਜੇ ਦੇ ਪਰਿਵਾਰ ਤੇ ਦੀਬੋਨ ਦੇ ਲੋਕ ਨੇ ਉਪਾਸਨਾ ਸਥਾਨਾਂ ਉੱਤੇ ਰੋਣ ਲਈ ਜਾ ਰਹੇ ਮੋਆਬ ਦੇ ਲੋਕ ਨਬੋ ਅਤੇ ਮੇਦਬਾ ਲਈ ਰੋ ਰਹੇ ਹਨ। ਲੋਕਾਂ ਨੇ ਇਹ ਦਰਸਾਉਣ ਲਈ ਕਿ ਉਹ ਉਦਾਸ ਹਨ ਮੂੰਹ ਸਿਰ ਮੁਨਾ ਦਿੱਤੇ।
Isaiah 13:6
ਯਹੋਵਾਹ ਦਾ ਖਾਸ ਦਿਹਾੜਾ ਨੇੜੇ ਹੈ। ਇਸ ਲਈ ਰੋਵੋ ਅਤੇ ਆਪਣੇ-ਆਪ ਲਈ ਸੋਗ ਮਨਾਓ। ਇਹ ਯਹੋਵਾਹ ਸਰਬ-ਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ।
Isaiah 9:21
(ਇਸਦਾ ਅਰਬ ਹੈ ਮਾਨਾਸੇਹ ਇਫ਼ਰਾਈਮ ਦੇ ਖਿਲਾਫ਼ ਲੜੇਗਾ, ਅਤੇ ਇਫ਼ਰਾਈਮ ਮਨੱਸ਼ਹ ਦੇ ਖਿਲਾਫ਼ ਲੜੇਗਾ। ਅਤੇ ਫ਼ੇਰ ਦੋਵੇਂ ਯਹੂਦਾਹ ਦੇ ਖਿਲਾਫ਼ ਹੋ ਜਾਣਗੇ।) ਯਹੋਵਾਹ ਹਾਲੇ ਵੀ ਇਸਰਾਏਲ ਦੇ ਨਾਲ ਨਾਰਾਜ਼ ਹੈ। ਯਹੋਵਾਹ ਹਾਲੇ ਵੀ ਆਪਣੇ ਲੋਕਾਂ ਨੂੰ ਸਜ਼ਾ ਦੇਣ ਲਈ ਤਤਪਰ ਹੈ।
Isaiah 9:17
ਸਾਰੇ ਬੰਦੇ ਬੁਰੇ ਹਨ। ਇਸ ਲਈ ਯਹੋਵਾਹ ਯੋਜਨਾਵਾਂ ਨਾਲ ਵੀ ਪ੍ਰਸੰਨ ਨਹੀਂ ਹੈ। ਅਤੇ ਯਹੋਵਾਹ ਉਨ੍ਹਾਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਯਤੀਮਾਂ ਉੱਤੇ ਵੀ ਰਹਿਮ ਨਹੀਂ ਕਰੇਗਾ। ਕਿਉਂਕਿ ਸਾਰੇ ਹੀ ਬੰਦੇ ਬੁਰੇ ਹਨ। ਲੋਕ ਉਹ ਗੱਲਾਂ ਕਰਦੇ ਹਨ ਜਿਹੜੀਆਂ ਪਰਮੇਸ਼ੁਰ ਦੇ ਖਿਲਾਫ਼ ਹਨ। ਲੋਕ ਝੂਠ ਬੋਲਦੇ ਹਨ। ਇਸ ਲਈ ਪਰਮੇਸ਼ੁਰ ਲੋਕਾਂ ਨਾਲ ਨਾਰਾਜ਼ ਰਹੇਗਾ। ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦਿੰਦਾ ਰਹੇਗਾ।
Isaiah 9:12
ਯਹੋਵਾਹ ਪੂਰਬ ਵਿੱਚ ਅਰਾਮੀਆਂ ਨੂੰ ਲਿਆਵੇਗਾ ਅਤੇ ਪੱਛਮ ਵਿੱਚੋਂ ਫ਼ਲਿਸਤੀਨੀਆਂ ਨੂੰ ਲਿਆਵੇਗਾ। ਉਹ ਦੁਸ਼ਮਣ ਆਪਣੀਆਂ ਫ਼ੌਜਾਂ ਨਾਲ ਇਸਰਾਏਲ ਨੂੰ ਹਰਾ ਦੇਣਗੇ। ਪਰ ਯਹੋਵਾਹ ਫ਼ੇਰ ਵੀ ਇਸਰਾਏਲ ਨਾਲ ਨਾਰਾਜ਼ ਹੋਵੇਗਾ। ਯਹੋਵਾਹ ਫ਼ੇਰ ਵੀ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੋਵੇਗਾ।
Psalm 78:49
ਪਰਮੇਸ਼ੁਰ ਨੇ ਮਿਸਰ ਦੇ ਲੋਕਾਂ ਨੂੰ ਆਪਣਾ ਕਹਿਰ ਦਰਸਾਇਆ। ਉਸ ਨੇ ਉਨ੍ਹਾਂ ਵੱਲ ਆਪਣੇ ਮੌਤ ਦੇ ਫ਼ਰਿਸ਼ਤਿਆਂ ਨੂੰ ਭੇਜਿਆ।
Numbers 25:4
ਯਹੋਵਾਹ ਨੇ ਮੂਸਾ ਨੂੰ ਆਖਿਆ, “ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ। ਫ਼ੇਰ ਉਨ੍ਹਾਂ ਨੂੰ ਧੁੱਪੇ ਯਹੋਵਾਹ ਦੇ ਸਾਹਮਣੇ ਫ਼ਾਂਸੀ ਦੇ ਦੇਵੀ ਤਾਂ ਜੋ ਹਰ ਕੋਈ ਵੇਖ ਸੱਕੇ। ਫ਼ੇਰ ਯਹੋਵਾਹ ਇਸਰਾਏਲ ਦੇ ਸਮੂਹ ਲੋਕਾਂ ਨੂੰ ਆਪਣਾ ਗੁੱਸਾ ਨਹੀਂ ਦਰਸਾਵੇਗਾ।”