Jeremiah 18:17
ਮੈਂ ਯਹੂਦਾਹ ਦੇ ਲੋਕਾਂ ਨੂੰ ਖਿੰਡਾ ਦਿਆਂਗਾ। ਉਹ ਆਪਣੇ ਦੁਸ਼ਮਣਾਂ ਕੋਲੋਂ ਭੱਜਣਗੇ। ਮੈਂ ਉਨ੍ਹਾਂ ਨੂੰ ਇੰਝ ਖਿੰਡਾ ਦਿਆਂਗਾ ਜਿਵੇਂ ਪੂਰਬੀ ਹਵਾ ਚੀਜ਼ਾਂ ਨੂੰ ਖਿੰਡਾ ਦਿੰਦੀ ਹੈ। ਮੈਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਆਂਗਾ। ਉਹ ਮੈਨੂੰ ਕਦੇ ਵੀ ਉਨ੍ਹਾਂ ਦੀ ਸਹਾਇਤਾ ਲਈ ਬਹੁੜਦਿਆਂ ਨਹੀਂ ਦੇਖਣਗੇ। ਨਹੀਂ! ਉਹ ਮੈਨੂੰ ਛੱਡ ਕੇ ਜਾਂਦਿਆਂ ਹੋਇਆਂ ਦੇਖਣਗੇ।”
Jeremiah 18:17 in Other Translations
King James Version (KJV)
I will scatter them as with an east wind before the enemy; I will shew them the back, and not the face, in the day of their calamity.
American Standard Version (ASV)
I will scatter them as with an east wind before the enemy; I will show them the back, and not the face, in the day of their calamity.
Bible in Basic English (BBE)
I will send them in flight, as from an east wind, before the attacker; I will let them see my back and not my face on the day of their downfall.
Darby English Bible (DBY)
As with an east wind will I scatter them before the enemy; I will shew them the back, and not the face, in the day of their calamity.
World English Bible (WEB)
I will scatter them as with an east wind before the enemy; I will show them the back, and not the face, in the day of their calamity.
Young's Literal Translation (YLT)
As an east wind I scatter them before an enemy, The neck, and not the face, I shew them, In the day of their calamity.'
| I will scatter | כְּרֽוּחַ | kĕrûaḥ | keh-ROO-ak |
| east an with as them | קָדִ֥ים | qādîm | ka-DEEM |
| wind | אֲפִיצֵ֖ם | ʾăpîṣēm | uh-fee-TSAME |
| before | לִפְנֵ֣י | lipnê | leef-NAY |
| the enemy; | אוֹיֵ֑ב | ʾôyēb | oh-YAVE |
| shew will I | עֹ֧רֶף | ʿōrep | OH-ref |
| them the back, | וְלֹֽא | wĕlōʾ | veh-LOH |
| and not | פָנִ֛ים | pānîm | fa-NEEM |
| face, the | אֶרְאֵ֖ם | ʾerʾēm | er-AME |
| in the day | בְּי֥וֹם | bĕyôm | beh-YOME |
| of their calamity. | אֵידָֽם׃ | ʾêdām | ay-DAHM |
Cross Reference
Jeremiah 13:24
“ਮੈਂ ਤੈਨੂੰ ਆਪਣੇ ਘਰੋ ਬਾਹਰ ਜਾਣ ਲਈ ਮਜ਼ਬੂਰ ਕਰ ਦਿਆਂਗਾ। ਤੂੰ ਚਾਰ-ਚੁਫ਼ੇਰੇ ਭੱਜੇਂਗਾ। ਤੂੰ ਮਾਰੂਬਲ ਦੀ ਹਵਾ ਦੇ ਉਡਾਏ ਤਿਨਕਿਆਂ ਵਾਂਗ ਹੋਵੇਂਗਾ।
Jeremiah 2:27
ਉਹ ਲੱਕੜ ਦੇ ਟੁਕੜਿਆਂ ਨਾਲ ਗੱਲਾਂ ਕਰਦੇ ਨੇ! ਉਹ ਆਖਦੇ ਨੇ, ‘ਤੂੰ ਮੇਰਾ ਪਿਤਾ ਹੈਂ।’ ਉਹ ਪੱਥਰ ਦੇ ਟੁਕੜੇ ਨਾਲ ਗੱਲਾਂ ਕਰਦੇ ਨੇ। ਉਹ ਆਖਦੇ ਨੇ, ‘ਤੂੰ ਮੈਨੂੰ ਜਨਮ ਦਿੱਤਾ ਸੀ।’ ਉਹ ਸਾਰੇ ਹੀ ਲੋਕ ਸ਼ਰਮਸਾਰ ਹੋਣਗੇ। ਉਹ ਲੋਕ ਮੇਰੇ ਵੱਲ ਨਹੀਂ ਦੇਖਦੇ। ਉਨ੍ਹਾਂ ਨੇ ਮੇਰੇ ਵੱਲ ਪਿਠ੍ਠਾ ਕਰ ਲਈਆਂ ਨੇ। ਪਰ ਜਦੋਂ ਯਹੂਦਾਹ ਦੇ ਲੋਕ ਮੁਸੀਬਤ ਵਿੱਚ ਹੁੰਦੇ ਨੇ, ਉਹ ਮੈਨੂੰ ਆਖਦੇ ਨੇ, ‘ਆਓ! ਸਾਨੂੰ ਬਚਾਓ!’
Hosea 13:15
ਭਾਵੇਂ ਇਸਰਾਏਲ ਆਪਣੇ ਭਰਾਵਾਂ ਵਿੱਚ ਫ਼ਲਦਾ ਹੈ, ਇੱਕ ਜ਼ੋਰਦਾਰ ਪੂਰਬੀ ਹਵਾ ਆਵੇਗੀ-ਯਹੋਵਾਹ ਦੀ ਹਵਾ ਉਜਾੜ ਵੱਲੋਂ ਆਵੇਗੀ, ਤਦ ਇਸਰਾਏਲ ਦੇ ਖੂਹ ਸੁੱਕ ਜਾਣਗੇ। ਉਸ ਦੇ ਝਰਨਿਆਂ ਦਾ ਪਾਣੀ ਸੁੱਕ ਜਾਵੇਗਾ। ਉਹ ਹਵਾ ਇਸਰਾਏਲ ਦੇ ਖਜਾਨੇ ਦੀਆਂ ਕੀਮਤੀ ਚੀਜ਼ਾਂ ਉਡਾ ਕੇ ਲੈ ਜਾਵੇਗੀ।
Psalm 48:7
ਹੇ ਪਰਮੇਸ਼ੁਰ, ਤੁਸਾਂ ਜ਼ੋਰਦਾਰ ਹਵਾ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਦੇ ਵੱਡੇ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ।
Job 27:21
ਪੂਰਬ ਦੀ ਹਵਾ ਉਸ ਨੂੰ ਉਡਾ ਕੇ ਲੈ ਜਾਵੇਗੀ ਤੇ ਉਹ ਮਰ ਜਾਵੇਗਾ। ਤੂਫ਼ਾਨ ਉਸ ਨੂੰ ਆਪਣੇ ਘਰ ਵਿੱਚੋਂ ਹੂੰਝ ਕੇ ਲੈ ਜਾਵੇਗਾ।
Jeremiah 46:21
ਮਿਸਰ ਦੀ ਫ਼ੌਜ ਦੇ ਭਾੜੇ ਦੇ ਸਿਪਾਹੀ ਮੋਟੇ ਵੱਛਿਆਂ ਵ੍ਵਰਗੇ ਹਨ। ਉਹ ਮੁੜਕੇ ਪਿੱਛਾਂਹ ਭੱਜ ਜਾਣਗੇ। ਉਹ ਹਮਲੇ ਦੇ ਖਿਲਾਫ਼ ਖਲੋਤੇ ਨਹੀਂ ਰਹਿ ਸੱਕਣਗੇ। ਉਨ੍ਹਾਂ ਦੀ ਬਰਬਾਦੀ ਦਾ ਸਮਾਂ ਆ ਰਿਹਾ ਹੈ। ਉਨ੍ਹਾਂ ਨੂੰ ਛੇਤੀ ਹੀ ਸਜ਼ਾ ਮਿਲੇਗੀ।
Jeremiah 32:33
“ਉਨ੍ਹਾਂ ਲੋਕਾਂ ਨੂੰ ਸਹਾਇਤਾ ਲਈ ਮੇਰੇ ਪਾਸ ਆਉਣਾ ਚਾਹੀਦਾ ਸੀ। ਪਰ ਉਨ੍ਹਾਂ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ। ਮੈਂ ਉਨ੍ਹਾਂ ਲੋਕਾਂ ਨੂੰ ਸਿੱਖਿਆ ਦੇਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਉਨ੍ਹਾਂ ਨੂੰ ਸੁਧਾਰਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣਦੇ ਹੀ ਨਹੀਂ ਸਨ।
Proverbs 7:25
ਆਪਣੇ ਦਿਲ ਨੂੰ ਉਸ ਦੇ ਰਾਹਾਂ ਵੱਲ ਭਟਕਣ ਨਾ ਦਿਓ, ਉਸ ਦੇ ਰਾਹਾਂ ਤੇ ਨਾ ਠਹਿਰੋ।
Judges 10:13
ਪਰ ਤੁਸੀਂ ਮੈਨੂੰ ਛੱਡ ਕੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨ ਲੱਗ ਪਏ। ਇਸ ਲਈ ਹੁਣ ਮੈਂ ਦੁਬਾਰਾ ਤੁਹਾਨੂੰ ਨਹੀਂ ਬਚਾਵਾਂਗਾ।
Deuteronomy 32:35
ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਲਈ ਸਜ਼ਾ ਦੇਵੇਗਾ। ਪਰ ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ। ਜਦੋਂ ਤੱਕ ਕਿ ਉਹ ਫ਼ਿਸਲ ਨਹੀਂ ਜਾਂਦੇ ਅਤੇ ਮੰਦਾ ਨਹੀਂ ਕਰਦੇ। ਉਨ੍ਹਾਂ ਦੀ ਮੁਸੀਬਤ ਦਾ ਸਮਾ ਨੇੜੇ ਹੈ। ਛੇਤੀ ਹੀ ਉਨ੍ਹਾਂ ਨੂੰ ਸਜ਼ਾ ਮਿਲੇਗੀ।’
Deuteronomy 31:17
ਉਸ ਸਮੇਂ ਮੈਂ ਇਨ੍ਹਾਂ ਉੱਪਰ ਬਹੁਤ ਕਹਿਰਵਾਨ ਹੋ ਜਾਵਾਂਗਾ ਅਤੇ ਮੈਂ ਇਨ੍ਹਾਂ ਨੂੰ ਛੱਡ ਦਿਆਂਗਾ। ਮੈਂ ਇਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰਾਂਗਾ ਅਤੇ ਇਹ ਤਬਾਹ ਹੋ ਜਾਣਗੇ। ਇਨ੍ਹਾਂ ਨਾਲ ਭਿਆਨਕ ਗੱਲਾਂ ਵਾਪਰਨਗੀਆਂ ਅਤੇ ਇਨ੍ਹਾਂ ਨੂੰ ਬਹੁਤ ਮੁਸੀਬਤਾਂ ਪੈਣਗੀਆਂ। ਫ਼ੇਰ ਇਹ ਆਖਣਗੇ, ‘ਮੰਦੀਆਂ ਗੱਲਾਂ ਸਾਡੇ ਨਾਲ ਇਸ ਲਈ ਵਾਪਰੀਆਂ ਕਿਉਂਕਿ ਸਾਡਾ ਪਰਮੇਸ਼ੁਰ ਸਾਡੇ ਨਾਲ ਨਹੀਂ ਹੈ।’
Deuteronomy 28:64
ਯਹੋਵਾਹ ਤੁਹਾਨੂੰ ਦੁਨੀਆਂ ਦੇ ਸਾਰੇ ਲੋਕਾਂ ਦਰਮਿਆਨ ਖਿੰਡਾ ਦੇਵੇਗਾ। ਉਹ ਤੁਹਾਨੂੰ ਦੁਨੀਆਂ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਖਿੰਡਾ ਦੇਵੇਗਾ। ਉੱਥੇ ਤੁਸੀਂ ਲੱਕੜ ਅਤੇ ਪੱਥਰ ਦੇ ਬਣੇ ਹੋਰਨਾ ਦੇਵਤਿਆਂ ਦੀ ਸੇਵਾ ਕਰੋਂਗੇ ਜਿਨ੍ਹਾਂ ਦੀ ਤੁਸੀਂ ਜਾਂ ਤੁਹਾਡੇ ਪੁਰਖਿਆਂ ਨੇ ਕਦੇ ਵੀ ਉਪਾਸਨਾ ਨਹੀਂ ਕੀਤੀ।
Deuteronomy 28:25
“ਯਹੋਵਾਹ ਤੁਹਾਡੇ ਦੁਸ਼ਮਣਾ ਨੂੰ ਤੁਹਾਨੂੰ ਹਰਾਉਣ ਦੇਵੇਗਾ। ਤੁਸੀਂ ਆਪਣੇ ਦੁਸ਼ਮਣਾ ਵਿਰੁੱਧ ਲੜਨ ਲਈ ਇੱਕ ਰਸਤੇ ਤੋਂ ਜਾਵੋਂਗੇ, ਪਰ ਉਨ੍ਹਾਂ ਕੋਲੋਂ ਸੱਤ ਵੱਖੋ-ਵੱਖਰੇ ਰਸਤਿਆਂ ਤੋਂ ਦੀ ਭੱਜ ਜਾਵੋਂਗੇ। ਜਿਹੜੀਆਂ ਸਾਰੀਆਂ ਮੰਦੀਆਂ ਘਟਨਾਵਾ ਤੁਹਾਡੇ ਨਾਲ ਵਾਪਰਨਗੀਆਂ, ਧਰਤੀ ਦੇ ਸਾਰੇ ਰਾਜਾ ਨੂੰ ਭੈਭੀਤ ਕਰ ਦੇਣਗੀਆਂ।