Isaiah 32:14
ਲੋਕ ਰਾਜਧਾਨੀ ਨੂੰ ਛੱਡ ਜਾਣਗੇ। ਮਹਿਲ ਅਤੇ ਮੁਨਾਰੇ ਖਾਲੀ ਛੱਡ ਦਿੱਤੇ ਜਾਣਗੇ। ਲੋਕ ਉਨ੍ਹਾਂ ਘਰਾਂ ਵਿੱਚ ਨਹੀਂ ਰਹਿਣਗੇ-ਉਹ ਗੁਫ਼ਾਵਾਂ ਵਿੱਚ ਰਹਿਣਗੇ। ਆਵਾਰਾ ਗਧੇ ਅਤੇ ਭੇਡਾਂ ਸ਼ਹਿਰ ਵਿੱਚ ਰਹਿਣਗੇ-ਜਾਨਵਰ ਓੱਥੇ ਘਾਹ ਖਾਣ ਲਈ ਜਾਣਗੇ।
Isaiah 32:14 in Other Translations
King James Version (KJV)
Because the palaces shall be forsaken; the multitude of the city shall be left; the forts and towers shall be for dens for ever, a joy of wild asses, a pasture of flocks;
American Standard Version (ASV)
For the palace shall be forsaken; the populous city shall be deserted; the hill and the watch-tower shall be for dens for ever, a joy of wild asses, a pasture of flocks;
Bible in Basic English (BBE)
For the fair houses will have no man living in them; the town which was full of noise will become a waste; the hill and the watchtower will be unpeopled for ever, a joy for the asses of the woods, a place of food for the flocks;
Darby English Bible (DBY)
For the palace shall be deserted, the multitude of the city shall be forsaken; hill and watchtower shall be caves for ever, a joy of wild asses, a pasture of flocks;
World English Bible (WEB)
For the palace shall be forsaken; the populous city shall be deserted; the hill and the watch-tower shall be for dens forever, a joy of wild donkeys, a pasture of flocks;
Young's Literal Translation (YLT)
Surely the palace hath been left, The multitude of the city forsaken, Fort and watch-tower hath been for dens unto the age, A joy of wild asses -- a pasture of herds;
| Because | כִּֽי | kî | kee |
| the palaces | אַרְמ֣וֹן | ʾarmôn | ar-MONE |
| shall be forsaken; | נֻטָּ֔שׁ | nuṭṭāš | noo-TAHSH |
| the multitude | הֲמ֥וֹן | hămôn | huh-MONE |
| city the of | עִ֖יר | ʿîr | eer |
| shall be left; | עֻזָּ֑ב | ʿuzzāb | oo-ZAHV |
| the forts | עֹ֣פֶל | ʿōpel | OH-fel |
| towers and | וָבַ֜חַן | wābaḥan | va-VA-hahn |
| shall be | הָיָ֨ה | hāyâ | ha-YA |
| for | בְעַ֤ד | bĕʿad | veh-AD |
| dens | מְעָרוֹת֙ | mĕʿārôt | meh-ah-ROTE |
| for | עַד | ʿad | ad |
| ever, | עוֹלָ֔ם | ʿôlām | oh-LAHM |
| joy a | מְשׂ֥וֹשׂ | mĕśôś | meh-SOSE |
| of wild asses, | פְּרָאִ֖ים | pĕrāʾîm | peh-ra-EEM |
| a pasture | מִרְעֵ֥ה | mirʿē | meer-A |
| of flocks; | עֲדָרִֽים׃ | ʿădārîm | uh-da-REEM |
Cross Reference
Isaiah 27:10
ਉਸ ਸਮੇਂ, ਮਹਾਨ ਸ਼ਹਿਰ ਖਾਲੀ ਹੋ ਜਾਵੇਗਾ ਇਹ ਮਾਰੂਬਲ ਵਾਂਗ ਹੋ ਜਾਵੇਗਾ। ਸਾਰੇ ਲੋਕ ਅਲੋਪ ਹੋ ਜਾਣਗੇ। ਉਹ ਭੱਜ ਜਾਣਗੇ। ਸ਼ਹਿਰ ਇੱਕ ਖੁਲ੍ਹੀ ਚਰਾਂਦ ਵਰਗਾ ਹੋਵੇਗਾ। ਜਵਾਨ ਪਸ਼ੂ ਉੱਤੇ ਘਾਹ ਚੁਗਣਗੇ। ਪਸ਼ੂ ਵੇਲਾਂ ਦੀਆਂ ਟਾਹਣੀਆਂ ਦੇ ਪੱਤੇ ਖਾਣਗੇ।
Isaiah 25:2
ਤੁਸ਼ਾਂ ਸ਼ਹਿਰ ਨੂੰ ਤਬਾਹ ਕਰ ਦਿੱਤਾ ਹੈ। ਇਹ ਸ਼ਹਿਰ ਮਜ਼ਬੂਤ ਦੀਵਾਰਾਂ ਦੀ ਰਾਖੀ ਵਿੱਚ ਸ਼ੀ। ਪਰ ਹੁਣ ਇਹ ਸਿਰਫ਼ ਮਲਬੇ ਦਾ ਢੇਰ ਹੈ। ਵਿਦੇਸ਼ੀ ਮਹਿਲ ਤਬਾਹ ਕਰ ਦਿੱਤਾ ਗਿਆ ਹੈ। ਇਹ ਫ਼ੇਰ ਕਦੇ ਨਹੀਂ ਉਸਾਰਿਆ ਜਾਵੇਗਾ।
Isaiah 24:12
ਸ਼ਹਿਰ ਵਿੱਚ ਸਿਰਫ਼ ਤਬਾਹੀ ਹੀ ਰਹਿ ਗਈ ਹੈ। ਦਰਵਾਜ਼ੇ ਵੀ ਚਿਕਨਾਚੂਰ ਹੋ ਗਏ ਹਨ।
Isaiah 24:10
“ਪੂਰਨ ਅਫ਼ਰਾਤਫ਼ਰੀ” ਹੀ ਇਸ ਸ਼ਹਿਰ ਦਾ ਢੁਕਵਾਂ ਨਾਮ ਹੈ। ਸ਼ਹਿਰ ਤਬਾਹ ਕਰ ਦਿੱਤਾ ਗਿਆ ਹੈ। ਲੋਕ ਘਰਾਂ ਵਿੱਚ ਨਹੀਂ ਵੜ ਸੱਕਦੇ। ਦਰਵਾਜ਼ਿਆਂ ਉੱਤੇ ਰੋਕਾਂ ਲੱਗ ਗਈਆਂ ਹਨ।
Revelation 18:2
ਦੂਤ ਨੇ ਜ਼ੋਰਦਾਰ ਅਵਾਜ਼ ਵਿੱਚ ਆਖਿਆ: “ਉਹ ਤਬਾਹ ਹੋ ਚੁੱਕੀ ਹੈ। ਬੇਬੀਲੋਨ ਦੀ ਮਹਾਨਗਰੀ ਤਬਾਹ ਹੋ ਗਈ ਹੈ। ਉਹ ਭੂਤਾਂ ਲਈ ਇੱਕ ਘਰ ਬਣ ਗਈ ਹੈ। ਉਹ ਸਾਰੇ ਭ੍ਰਿਸ਼ਟ ਆਤਮਿਆਂ ਲਈ ਜਗ਼੍ਹਾ ਬਣ ਗਈ ਹੈ। ਉਹ ਇੱਕ ਅਜਿਹਾ ਸ਼ਹਿਰ ਬਣ ਗਈ ਹੈ ਜੋ ਹਰ ਤਰ੍ਹਾਂ ਦੇ ਅਸ਼ੁੱਧ ਪੰਛੀਆਂ ਨਾਲ ਭਰਪੂਰ ਹੈ। ਉਹ ਅਸ਼ੁੱਧ ਅਤੇ ਘ੍ਰਿਣਾਯੋਗ ਜਾਨਵਰਾਂ ਦਾ ਸ਼ਹਿਰ ਬਣ ਗਈ ਹੈ।
Luke 21:24
ਇਨ੍ਹਾਂ ਵਿੱਚੋਂ ਕੁਝ ਲੋਕ ਸਿਪਾਹੀਆਂ ਹੱਥੋਂ ਮਾਰੇ ਜਾਣਗੇ, ਕੁਝ ਲੋਕ ਕੈਦੀ ਬਣਾ ਕੇ ਸਭ ਕੌਮਾਂ ਅਤੇ ਦੇਸ਼ਾਂ ਵਿੱਚ ਪਹੁੰਚਾਏ ਜਾਣਗੇ। ਗੈਰ-ਯਹੂਦੀ ਯਰੂਸ਼ਲਮ ਤੇ ਕਬਜ਼ਾ ਕਰਨਗੇ ਅਤੇ ਜਦੋਂ ਤੱਕ ਉਨ੍ਹਾਂ ਦਾ ਸਮਾਂ ਪੂਰਾ ਨਹੀਂ ਹੁੰਦਾ ਉਹ ਇਸ ਨੂੰ ਪੈਰਾਂ ਥੱਲੇ ਮਿੱਧਣਗੇ।
Luke 21:20
ਯਰੂਸ਼ਲਮ ਦਾ ਨਾਸ਼ “ਤੁਸੀਂ ਵੇਖੋਂਗੇ ਫੌਜਾਂ ਯਰੂਸ਼ਲਮ ਨੂੰ ਘੇਰਨਗੀਆਂ। ਤਾਂ ਤੁਸੀਂ ਸਮਝ ਜਾਵੋਂਗੇ ਕਿ ਯਰੂਸ਼ਲਮ ਦੇ ਨਸ਼ਟ ਹੋਣ ਦਾ ਵੇਲਾ ਆ ਗਿਆ ਹੈ।
Isaiah 34:11
ਪਂਛੀ ਅਤੇ ਛੋਟੇ ਜਾਨਵਰ ਉਸ ਧਰਤੀ ਦੇ ਮਾਲਕ ਹੋਣਗੇ। ਉੱਲੂ ਅਤੇ ਨਿਸ਼ਾਚਰ ਓੱਥੇ ਰਹਿਣਗੇ। ਉਸ ਧਰਤੀ ਨੂੰ “ਸੱਖਣਾ ਮਾਰੂਬਲ” ਆਖਿਆ ਜਾਵੇਗਾ।
Isaiah 24:1
ਪਰਮੇਸ਼ੁਰ ਇਸਰਾਏਲ ਨੂੰ ਸਜ਼ਾ ਦੇਵੇਗਾ ਦੇਖੋ! ਯਹੋਵਾਹ ਇਸ ਧਰਤੀ ਨੂੰ ਤਬਾਹ ਕਰ ਦੇਵੇਗਾ। ਯਹੋਵਾਹ ਧਰਤੀ ਤੋਂ ਹਰ ਚੀਜ਼ ਨੂੰ ਪੂਰੀ ਤਰ੍ਹਾਂ ਪਾਕ ਕਰ ਦੇਵੇਗਾ। ਯਹੋਵਾਹ ਲੋਕਾਂ ਨੂੰ ਦੂਰ ਜਾਣ ਲਈ ਮਜ਼ਬੂਰ ਕਰ ਦੇਵੇਗਾ।
Isaiah 13:19
ਬਾਬਲ ਤਬਾਹ ਹੋ ਜਾਵੇਗਾ। ਇਹ ਤਬਾਹੀ ਸਦੂਮ ਅਤੇ ਅਮੂਰਾਹ ਵਰਗੀ ਹੋਵੇਗੀ। ਪਰਮੇਸ਼ੁਰ ਇਹ ਤਬਾਹੀ ਲਿਆਵੇਗਾ ਅਤੇ ਓੱਥੇ ਕੁਝ ਵੀ ਨਹੀਂ ਬਚੇਗਾ। “ਬਾਬਲ ਸਮੂਹ ਰਾਜਧਾਨੀਆਂ ਨਾਲੋਂ ਸਭ ਤੋਂ ਸੁੰਦਰ ਹੈ। ਬਾਬਲ ਦੇ ਲੋਕ ਆਪਣੇ ਸ਼ਹਿਰ ਉੱਤੇ ਬਹੁਤ ਗੁਮਾਨ ਕਰਦੇ ਹਨ। ਪਰ ਬਾਬਲ ਆਪਣੀ ਮਹਿਮਾ ਕਾਇਮ ਨਹੀਂ ਰੱਖ ਸੱਕੇਗਾ।
Isaiah 6:11
ਫ਼ੇਰ ਮੈਂ ਪੁੱਛਿਆ, “ਪ੍ਰਭੂ ਇਹ ਮੈਂ ਕਿੰਨਾ ਕੁ ਚਿਰ ਕਰਾਂ?” ਯਹੋਵਾਹ ਨੇ ਜਵਾਬ ਦਿੱਤਾ, “ਜਿੰਨਾ ਚਿਰ ਤੱਕ ਸ਼ਹਿਰ ਤਬਾਹ ਨਹੀਂ ਹੋ ਜਾਂਦੇ ਅਤੇ ਲੋਕ ਗੁਜ਼ਰ ਨਹੀਂ ਜਾਂਦੇ ਉਨਾਂ ਚਿਰ ਤੱਕ ਇਹ ਕਰੋ। ਇਹੋ ਕਰੋ ਜਿੰਨਾਂ ਚਿਰ ਤੱਕ ਘਰਾਂ ਵਿੱਚ ਰਹਿੰਦੇ ਲੋਕਾਂ ਵਿੱਚੋਂ ਕੋਈ ਨਾ ਬਚੇ। ਉਨਾਂ ਚਿਰ ਤੱਕ ਇਹੋ ਕਰੋ ਜਿੰਨਾ ਚਿਰ ਤੱਕ ਕਿ ਧਰਤੀ ਤਬਾਹ ਨਹੀਂ ਹੋ ਜਾਂਦੀ ਅਤੇ ਸੱਖਣੀ ਨਹੀਂ ਹੋ ਜਾਂਦੀ।”
Isaiah 5:9
ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਮੈਨੂੰ ਆਖਿਆ ਤੇ ਮੈਂ ਉਸ ਨੂੰ ਸੁਣਿਆ, “ਹੁਣ ਇੱਥੇ ਬਹੁਤ ਮਕਾਨ ਹਨ। ਪਰ ਮੈਂ ਇਕਰਾਰ ਕਰਦਾ ਹਾਂ ਕਿ ਇਹ ਸਾਰੇ ਮਕਾਨ ਤਬਾਹ ਹੋ ਜਾਣਗੇ। ਹੁਣ ਇੱਥੇ ਸੁੰਦਰ ਤੇ ਵੱਡੇ ਮਕਾਨ ਹਨ। ਪਰ ਉਹ ਮਕਾਨ ਖਾਲੀ ਹੋਣਗੇ।
Psalm 104:11
ਨਦੀਆਂ ਸਮੂਹ ਜੰਗਲੀ ਜਾਨਵਰਾਂ ਨੂੰ ਪਾਣੀ ਦਿੰਦੀਆਂ ਹਨ। ਅਵਾਰਾ ਖੋਤੇ ਵੀ ਇੱਥੇ ਪਾਣੀ ਪੀਣ ਲਈ ਆਉਂਦੇ ਹਨ।
2 Kings 25:9
ਨਬੂਕਦਨੱਸਰ ਨੇ ਯਹੋਵਾਹ ਦਾ ਮੰਦਰ ਅਤੇ ਪਾਤਸ਼ਾਹ ਦਾ ਮਹਿਲ ਸਾੜ ਸੁੱਟਿਆ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ! ਉਸ ਨੇ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੀ ਸਾੜ ਦਿੱਤਾ।