Isaiah 17:1 in Punjabi

Punjabi Punjabi Bible Isaiah Isaiah 17 Isaiah 17:1

Isaiah 17:1
ਪਰਮੇਸ਼ੁਰ ਦਾ ਆਰਾਮ ਨੂੰ ਸੰਦੇਸ਼ ਇਹ ਦਮਿਸ਼ਕ ਲਈ ਉਦਾਸ ਸੰਦੇਸ਼ ਹੈ। ਯਹੋਵਾਹ ਆਖਦਾ ਹੈ ਕਿ ਦਮਿਸ਼ਕ ਨਾਲ ਇਹ ਗੱਲਾਂ ਵਾਪਰਨਗੀਆਂ: “ਦਮਿਸ਼ਕ ਹੁਣ ਇੱਕ ਸ਼ਹਿਰ ਹੈ। ਪਰ ਦਮਿਸ਼ਕ ਤਬਾਹ ਕਰ ਦਿੱਤਾ ਜਾਵੇਗਾ। ਦਮਿਸ਼ਕ ਅੰਦਰ ਸਿਰਫ਼ ਤਬਾਹ ਹੋਈਆਂ ਇਮਾਰਤਾਂ ਹੀ ਬਚਣਗੀਆਂ।

Isaiah 17Isaiah 17:2

Isaiah 17:1 in Other Translations

King James Version (KJV)
The burden of Damascus. Behold, Damascus is taken away from being a city, and it shall be a ruinous heap.

American Standard Version (ASV)
The burden of Damascus. Behold, Damascus is taken away from being a city, and it shall be a ruinous heap.

Bible in Basic English (BBE)
The word about Damascus. See, they have made Damascus a town no longer; it has become a waste place.

Darby English Bible (DBY)
The burden of Damascus. Behold, Damascus is taken away from [being] a city, and it shall be a ruinous heap.

World English Bible (WEB)
The burden of Damascus. Behold, Damascus is taken away from being a city, and it shall be a ruinous heap.

Young's Literal Translation (YLT)
The burden of Damascus. Lo, Damascus is taken away from `being' a city, And it hath been a heap -- a ruin.

The
burden
מַשָּׂ֖אmaśśāʾma-SA
of
Damascus.
דַּמָּ֑שֶׂקdammāśeqda-MA-sek
Behold,
הִנֵּ֤הhinnēhee-NAY
Damascus
דַמֶּ֙שֶׂק֙dammeśeqda-MEH-SEK
is
taken
away
מוּסָ֣רmûsārmoo-SAHR
city,
a
being
from
מֵעִ֔ירmēʿîrmay-EER
and
it
shall
be
וְהָיְתָ֖הwĕhāytâveh-hai-TA
a
ruinous
מְעִ֥יmĕʿîmeh-EE
heap.
מַפָּלָֽה׃mappālâma-pa-LA

Cross Reference

Zechariah 9:1
ਦੂਜੀਆਂ ਕੌਮਾਂ ਵਿਰੁੱਧ ਨਿਆਂ ਅਗੰਮ ਵਾਕ! ਇਹ ਯਹੋਵਾਹ ਦਾ ਇਦਰਾਕ ਦੇਸ ਦੇ ਵਿਰੁੱਧ ਅਤੇ ਉਸਦੀ ਰਾਜਧਾਨੀ ਦੰਮਿਸਕ ਦੇ ਵਿਰੁੱਧ ਸੰਦੇਸ਼ ਹੈ, “ਇਸਰਾਏਲ ਦਾ ਘਰਾਣਾ ਹੀ ਨਹੀਂ ਸਗੋਂ ਹੋਰ ਸਾਰੀਆਂ ਗੋਤਾਂ ਦੀਆਂ ਅੱਖਾਂ ਵੀ ਪਰਮੇਸ਼ੁਰ ਬਾਰੇ ਜਾਨਣ ਅਤੇ ਉਸਦੀ ਮਿਹਰ ਲੈਣ ਉੱਪਰ ਲੱਗੀਆਂ ਹੋਈਆਂ ਹਨ।

Amos 1:3
ਯਹੋਵਾਹ ਇਹ ਫ਼ੁਰਮਾਉਂਦਾ ਹੈ: “ਮੈਂ ਦੰਮਿਸਕ ਦੇ ਲੋਕਾਂ ਦੇ ਅਨੇਕਾਂ ਪਾਪਾਂ ਕਾਰਣ ਉਨ੍ਹਾਂ ਨੂੰ ਅਵੱਸ਼ ਸਜ਼ਾ ਦੇਵਾਂਗਾ। ਉਨ੍ਹਾਂ ਨੇ ਗਿਲਆਦ ਦੇ ਲੋਕਾਂ ਨੂੰ ਲੋਹੇ ਦੇ ਹਬਿਆਰਾਂ ਨਾਲ ਮਸਲਿਆ।

Isaiah 25:2
ਤੁਸ਼ਾਂ ਸ਼ਹਿਰ ਨੂੰ ਤਬਾਹ ਕਰ ਦਿੱਤਾ ਹੈ। ਇਹ ਸ਼ਹਿਰ ਮਜ਼ਬੂਤ ਦੀਵਾਰਾਂ ਦੀ ਰਾਖੀ ਵਿੱਚ ਸ਼ੀ। ਪਰ ਹੁਣ ਇਹ ਸਿਰਫ਼ ਮਲਬੇ ਦਾ ਢੇਰ ਹੈ। ਵਿਦੇਸ਼ੀ ਮਹਿਲ ਤਬਾਹ ਕਰ ਦਿੱਤਾ ਗਿਆ ਹੈ। ਇਹ ਫ਼ੇਰ ਕਦੇ ਨਹੀਂ ਉਸਾਰਿਆ ਜਾਵੇਗਾ।

Genesis 14:15
ਉਸ ਰਾਤ ਉਸ ਨੇ ਅਤੇ ਉਸ ਦੇ ਆਦਮੀਆਂ ਨੇ ਦੁਸ਼ਮਣ ਉੱਤੇ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ ਅਤੇ ਉਸਨੂ ਹੋਬਾਹ, ਦਮਿਸੱਕ ਦੇ ਉੱਤਰ ਵੱਲ ਭਜਾ ਦਿੱਤਾ।

Isaiah 7:8
ਜਿੰਨਾ ਚਿਰ ਤੱਕ ਰਸੀਨ ਦਂਮਿਸ਼ਕ ਦਾ ਹਾਕਮ ਹੈ ਇਹ ਗੱਲ ਨਹੀਂ ਵਾਪਰੇਗੀ। ਇਫ਼ਰਾਈਮ (ਇਸਰਾਏਲ) ਹੁਣ ਇੱਕ ਕੌਮ ਹੈ ਪਰ ਆਉਣ ਵਾਲੇ 65 ਵਰ੍ਹਿਆਂ ਵਿੱਚ ਇਫ਼ਰਾਈਮ ਇੱਕ ਕੌਮ ਨਹੀਂ ਹੋਵੇਗੀ।

Jeremiah 49:2
ਯਹੋਵਾਹ ਆਖਦਾ ਹੈ, “ਅੰਮੋਨ ਦੇ ਰੱਬਾਹ ਅੰਦਰ ਸਮਾਂ ਆਵੇਗਾ ਜਦੋਂ ਲੋਕੀਂ ਜੰਗ ਦੀਆਂ ਅਵਾਜ਼ਾਂ ਸੁਣਨਗੇ। ਅੰਮੋਨ ਦਾ ਰੱਬਾਹ ਤਬਾਹ ਹੋ ਜਾਵੇਗਾ। ਸਿਰਫ਼ ਤਬਾਹ ਹੋਏ ਮਕਾਨਾਂ ਨਾਲ ਢੱਕੀਆਂ ਹੋਈਆਂ ਨੰਗੀਆਂ ਪਹਾੜੀਆਂ ਹੀ ਬਚਣਗੀਆਂ। ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਕਸਬੇ ਸਾੜ ਦਿੱਤੇ ਜਾਣਗੇ। ਉਨ੍ਹਾਂ ਲੋਕਾਂ ਨੇ ਇਸਰਾਏਲ ਦੇ ਲੋਕਾਂ ਨੂੰ ਆਪਣਾ ਦੇਸ਼ ਛੱਡ ਜਾਣ ਲਈ ਮਜ਼ਬੂਰ ਕੀਤਾ ਸੀ। ਪਰ ਬਾਦ ਵਿੱਚ ਇਸਰਾਏਲ ਉਨ੍ਹਾਂ ਨੂੰ ਛੱਡ ਜਾਣ ਲਈ ਮਜ਼ਬੂਰ ਕਰ ਦੇਵੇਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।

Jeremiah 49:23
ਦਂਮਿਸ਼ਕ ਲਈ ਇੱਕ ਸੰਦੇਸ਼ ਇਹ ਸੰਦੇਸ਼ ਦਂਮਿਸ਼ਕ ਦੇ ਸ਼ਹਿਰ ਬਾਰੇ ਹੈ: “ਹਮਾਬ ਅਤੇ ਅਰਪਾਦ ਦੇ ਕਸਬੇ ਸ਼ਰਮਸਾਰ ਨੇ। ਉਹ ਇਸ ਲਈ ਭੈਭੀਤ ਨੇ ਕਿ ਉਨ੍ਹਾਂ ਬੁਰੀ ਖਬਰ ਸੁਣੀ ਹੈ। ਉਹ ਨਿਰ-ਉਤਸਾਹੇ ਨੇ ਅਤੇ ਸਮੁੰਦਰ ਦੀ ਤਰ੍ਹਾਂ ਡਰ ਨਾਲ ਹਿਲਦੇ ਨੇ ਜਿਹੜਾ ਅਰਾਮ ਨਹੀਂ ਕਰ ਸੱਕਦਾ।

Micah 1:6
ਇਸੇ ਲਈ, ਸਾਮਰਿਯਾ ਨੂੰ ਮੈਂ ਖੇਤ ਵਿੱਚਲੀ ਰੂੜੀ ਦਾ ਢੇਰ ਬਣਾ ਦੇਵਾਂਗਾ, ਜੋ ਅੰਗੂਰਾਂ ਦੇ ਬੀਜੇ ਜਾਣ ਲਈ ਤਿਆਰ ਹੈ। ਮੈਂ ਉਸ ਦੇ ਪੱਥਰ ਨੂੰ ਹੇਠਾਂ ਵਾਦੀ ਅੰਦਰ ਡੋਲ੍ਹਾਂਗਾ ਅਤੇ ਸ਼ਹਿਰ ਦੀ ਨੀਹ ਨੂੰ ਨੰਗਾ ਕਰ ਦਿਆਂਗਾ।

Acts 9:2
ਸੌਲੁਸ ਨੇ ਉਸ ਕੋਲੋਂ ਦੰਮਿਸ਼ਕ ਵਿੱਚ ਪ੍ਰਾਰਥਨਾ ਸਥਾਨਾਂ ਲਈ ਚਿੱਠੀਆਂ ਮੰਗੀਆਂ, ਜੋ ਉਸ ਨੂੰ ਉਨ੍ਹਾਂ ਸਾਰਿਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਕੈਦ ਕਰਨ, ਦਾ ਅਧਿਕਾਰ ਦੇਣ ਜੋ ਯਿਸੂ ਦੇ ਮਾਰਗ ਨੂੰ ਮੰਨਦੇ ਹਨ। ਉਹ ਭਾਵੇਂ ਔਰਤਾਂ ਹੋਣ ਅਤੇ ਭਾਵੇਂ ਮਰਦ, ਉਨ੍ਹਾਂ ਨੂੰ ਯਰੂਸ਼ਲਮ ਲਿਆਉਣ।

Micah 3:12
ਹੇ ਆਗੂਓ! ਤੁਹਾਡੇ ਕਾਰਣ ਸੀਯੋਨ ਦੀ ਤਬਾਹੀ ਹੋਵੇਗੀ ਅਤੇ ਇਹ ਖੇਤ ਵਾਂਗ ਵਾਹਿਆ ਜਾਵੇਗਾ। ਯਰੂਸ਼ਲਮ ਬੇਹ ਹੋ ਜਾਵੇਗਾ ਪਹਾੜ ਵਾਲਾ ਮੰਦਰ ਇੱਕ ਸੱਖਣੀ ਉਚਿਆਈ ਜਿੱਥੇ ਜੰਗਲੀ ਬੋਹਰ ਉਗੇਗੀ।

Isaiah 37:26
‘ਇਹੀ ਸੀ ਜੋ ਤੂੰ ਆਖਿਆ ਸੀ ਪਰ ਕੀ ਤੂੰ ਨਹੀਂ ਸੁਣਿਆ ਜੋ ਮੈਂ ਆਖਿਆ ਸੀ? ਮੈਂ ਇਹ ਯੋਜਨਾ ਬਹੁਤ ਪਹਿਲਾਂ ਬਣਾਈ ਸੀ, ਪੁਰਾਤਨ ਸਮਿਆਂ ਤੋਂ ਹੀ ਮੇਰੀ ਇਹ ਯੋਜਨਾ ਸੀ। ਤੇ ਹੁਣ ਮੈਂ ਇਸ ਨੂੰ ਵਾਪਰਨ ਦਾ ਹੁਕਮ ਦਿੱਤਾ ਹੈ। ਮੈਂ ਤੈਨੂੰ ਮਜ਼ਬੂਤ ਸ਼ਹਿਰਾਂ ਨੂੰ ਤਹਿਸ ਨਹਿਸ ਕਰਨ ਦਿੱਤਾ ਅਤੇ ਉਨ੍ਹਾਂ ਨੂੰ ਮਲਬੇ ਦੇ ਢੇਰਾਂ ਵਿੱਚ ਤਬਦੀਲ ਕਰਨ ਦਿੱਤਾ।

Isaiah 19:1
ਪਰਮੇਸ਼ੁਰ ਦਾ ਮਿਸਰ ਨੂੰ ਸੰਦੇਸ਼ ਮਿਸਰ ਬਾਰੇ ਉਦਾਸ ਸੰਦੇਸ਼: ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੋ ਕੇ ਆ ਰਿਹਾ ਹੈ। ਯਹੋਵਾਹ ਮਿਸਰ ਵਿੱਚ ਦਾਖਲ ਹੋਵੇਗਾ, ਅਤੇ ਮਿਸਰ ਦੇ ਸਾਰੇ ਝੂਠੇ ਦੇਵਤੇ ਡਰ ਨਾਲ ਕੰਬਣਗੇ। ਮਿਸਰ ਬਹਾਦਰ ਸੀ, ਪਰ ਇਸਦਾ ਹੌਸਲਾ ਪਿਘਲ ਜਾਵੇਗਾ।

Genesis 15:2
ਪਰ ਅਬਰਾਮ ਨੇ ਆਖਿਆ, “ਯਹੋਵਾਹ ਪਰਮੇਸ਼ੁਰ, ਇੱਥੇ ਕੋਈ ਵੀ ਅਜਿਹੀ ਸ਼ੈਅ ਨਹੀਂ ਜਿਹੜੀ ਮੈਨੂੰ ਦੇ ਸੱਕੇ ਅਤੇ ਜਿਹੜੀ ਮੈਨੂੰ ਖੁਸ਼ੀ ਦੇ ਸੱਕੇ। ਕਿਉਂਕਿ ਮੇਰਾ ਕੋਈ ਪੁੱਤਰ ਨਹੀਂ। ਇਸ ਲਈ ਮੇਰਾ ਦਮਿਸੱਕ ਵਾਲਾ ਗੁਲਾਮ, ਅਲੀਅਜ਼ਰ ਮੇਰੀ ਮੌਤ ਤੋਂ ਬਾਦ ਮੇਰੀਆਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।”

2 Kings 16:9
ਅੱਸ਼ੂਰ ਦੇ ਪਾਤਸ਼ਾਹ ਨੇ ਆਹਾਜ਼ ਦੀ ਗੱਲ ਮੰਨ ਲਈ ਤੇ ਉਸ ਨੇ ਦੰਮਿਸਕ ਉੱਪਰ ਚੜ੍ਹਾਈ ਕਰਕੇ ਉਸ ਨੂੰ ਜਿੱਤ ਲਿਆ ਅਤੇ ਉੱਥੋਂ ਦਿਆਂ ਲੋਕਾਂ ਨੂੰ ਕੈਦੀ ਬਣਾਕੇ ਕੀਰ ਵੱਲ ਲੈ ਗਿਆ ਅਤੇ ਉਸ ਨੇ ਰਸੀਨ ਨੂੰ ਮਾਰ ਸੁੱਟਿਆ।

2 Chronicles 28:5
ਆਹਾਜ਼ ਨੇ ਬੁਰੇ ਕੰਮ ਕੀਤੇ ਇਸ ਲਈ ਯਹੋਵਾਹ ਉਸ ਦੇ ਪਰਮੇਸ਼ੁਰ ਨੇ ਅਰਾਮ ਦੇ ਪਾਤਸ਼ਾਹ ਤੋਂ ਆਹਾਜ਼ ਨੂੰ ਹਾਰ ਦਿੱਤੀ। ਅਰਾਮ ਦੇ ਪਾਤਸ਼ਾਹ ਅਤੇ ਉਸਦੀ ਫ਼ੌਜ ਨੇ ਆਹਾਜ਼ ਨੂੰ ਹਰਾਇਆ। ਅਤੇ ਬਹੁਤ ਸਾਰੇ ਯਹੂਦੀਆਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਕੈਦੀਆਂ ਨੂੰ ਅਰਾਮ ਪਾਤਸ਼ਾਹ ਦੰਮਿਸਕ ਵਿੱਚ ਲੈ ਆਇਆ। ਯਹੋਵਾਹ ਨੇ ਫ਼ਕਹ ਪਾਤਸ਼ਾਹ ਤੋਂ ਵੀ ਆਹਾਜ਼ ਨੂੰ ਹਾਰ ਦਿੱਤੀ। ਫ਼ਕਹ ਇਸਰਾਏਲ ਦਾ ਪਾਤਸ਼ਾਹ ਅਤੇ ਰਮਲਯਾਹ ਦਾ ਪੁੱਤਰ ਸੀ। ਫ਼ਕਹ ਅਤੇ ਉਸ ਦੀ ਫ਼ੌਜ ਨੇ ਇੱਕੋ ਦਿਨ ਵਿੱਚ ਯਹੂਦਾਹ ਦੀ 1,20,000 ਸੈਨਾ ਨੂੰ ਕਤਲ ਕਰ ਦਿੱਤਾ। ਫ਼ਕਹ ਨੇ ਉਨ੍ਹਾਂ ਫ਼ੌਜਾਂ ਨੂੰ ਇਸ ਲਈ ਕਤਲ ਕੀਤਾ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਜੋ ਉਨ੍ਹਾਂ ਦੇ ਪੁਰਖਿਆਂ ’ਚ ਉਨ੍ਹਾਂ ਦੇ ਪੁਰਖਿਆਂ ਤੋਂ ਸੀ ਉਸ ਨੂੰ ਛੱਡ ਦਿੱਤਾ ਸੀ।

2 Chronicles 28:23
ਉਸ ਨੇ ਜਿਨ੍ਹਾਂ ਦੇਵਤਿਆਂ ਦੀ ਉਪਾਸਨਾ ਦੰਮਿਸ਼ਕ ਦੇ ਲੋਕ ਕਰਦੇ ਸਨ, ਉਨ੍ਹਾਂ ਨੂੰ ਬਲੀਆਂ ਚੜ੍ਹਾਈਆਂ। ਦੰਮਿਸਕ ਦੇ ਲੋਕਾਂ ਨੇ ਉਸ ਨੂੰ ਹਰਾਇਆ ਸੀ। ਤਾਂ ਉਸ ਨੇ ਆਪਣੇ ਮਨ ਵਿੱਚ ਸੋਚਿਆ, “ਅਰਾਮ ਦੇ ਪਾਤਸ਼ਾਹਾਂ ਦੇ ਦੇਵਤਿਆਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ ਸੋ ਮੈਂ ਵੀ ਉਨ੍ਹਾਂ ਲਈ ਬਲੀਆਂ ਚੜ੍ਹਾਵਾਂਗਾ ਤਾਂ ਕਿ ਉਹ ਮੇਰੀ ਵੀ ਮਦਦ ਕਰਨ।” ਪਰ ਉਹ ਆਹਾਜ਼ ਦੀ ਅਤੇ ਸਾਰੇ ਇਸਰਾਏਲ ਦੀ ਤਬਾਹੀ ਦਾ ਕਾਰਣ ਬਣੇ।

Isaiah 8:4
ਕਿਉਂ ਕਿ ਇਸਤੋਂ ਪਹਿਲਾਂ ਕਿ ਲੜਕਾ ‘ਅੰਮਾ’ ‘ਅੱਬਾ’ ਆਖਣਾ ਸਿੱਖੇ, ਪਰਮੇਸ਼ੁਰ ਦਮਿਸ਼ਕ ਅਤੇ ਸਾਮਰਿਯਾ ਤੋਂ ਸਾਰਾ ਧਨ ਦੌਲਤ ਖੋਹ ਲਵੇਗਾ, ਅਤੇ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਨੂੰ ਅੱਸ਼ੂਰ ਦੇ ਰਾਜੇ ਨੂੰ ਦੇ ਦੇਵੇਗਾ।”

Isaiah 10:9
ਕਾਲਨੋ ਦਾ ਸ਼ਹਿਰ ਕਰਕਮੀਸ਼ ਸ਼ਹਿਰ ਵਰਗਾ ਹੈ। ਅਤੇ ਅਰਪਦ ਸ਼ਹਿਰ ਹਮਾਬ ਸ਼ਹਿਰ ਵਰਗਾ ਹੈ। ਸਾਮਰਿਯਾ ਸ਼ਹਿਰ ਦੋਮਿਸ਼ਕ ਸ਼ਹਿਰ ਵਰਗਾ ਹੈ।

Isaiah 13:1
ਬਾਬਲ ਲਈ ਪਰਮੇਸ਼ੁਰ ਦਾ ਸੰਦੇਸ਼ ਅਮੋਜ਼ ਦੇ ਪੁੱਤਰ ਯਸਾਯਾਹ ਨੂੰ ਪਰਮੇਸ਼ੁਰ ਨੇ ਬਾਬਲ ਬਾਰੇ ਇਹ ਉਦਾਸੀ ਭਰਿਆ ਸੰਦੇਸ਼ ਦਰਸਾਇਆ। ਪਰਮੇਸ਼ੁਰ ਨੇ ਆਖਿਆ:

Isaiah 15:1
ਮੋਆਬ ਨੂੰ ਪਰਮੇਸ਼ੁਰ ਦਾ ਸੰਦੇਸ਼ ਇਹ ਉਦਾਸ ਸੁਨੇਹਾ ਮੋਆਬ ਬਾਰੇ ਹੈ: ਇੱਕ ਰਾਤ ਵਿੱਚ ਫ਼ੌਜਾਂ ਨੇ ਆਰ ਮੋਆਬ ਦੀ ਦੌਲਤ ਲੁੱਟ ਲਈ। ਉਸ ਰਾਤ, ਸ਼ਹਿਰ ਤਬਾਹ ਕੀਤਾ ਗਿਆ ਸੀ। ਇੱਕ ਰਾਤ ਵਿੱਚ ਫੌਜ ਨੇ ਕੀਰ ਮੋਆਬ ਦੀ ਦੌਲਤ ਲੁੱਟ ਲਈ। ਉਸ ਰਾਤ ਸ਼ਹਿਰ ਤਬਾਹ ਕੀਤਾ ਗਿਆ ਸੀ।

1 Chronicles 18:5
ਦੰਮਿਸਕ ਸ਼ਹਿਰ ਦੇ ਅਰਾਮੀ ਲੋਕ ਸ਼ੋਬਾਹ ਦੇ ਰਾਜਾ ਹਦਰਅਜ਼ਰ ਦੀ ਮਦਦ ਲਈ ਆਏ, ਪਰ ਦਾਊਦ ਨੇ ਅਰਾਮੀਆਂ ਦੀ ਆਈ ਫੌਜ ਵਿੱਚੋਂ ਉਨ੍ਹਾਂ ਦੇ 22,000 ਸੈਨਿਕ ਮਾਰ ਦਿੱਤੇ।

1 Kings 11:24
ਜਦੋਂ ਦਾਊਦ ਨੇ ਸੋਬਹ ਦੀ ਫੌਜ਼ ਨੂੰ ਹਰਾਇਆ ਸੀ, ਰਜ਼ੋਨ ਨੇ ਕੁਝ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਦਾ ਸਰਦਾਰ ਬਣ ਗਿਆ। ਉਹ ਦੰਮਿਸ਼ਕ ਨੂੰ ਜਾਕੇ ਵਸ ਗਿਆ ਅਤੇ ਰਾਜਾ ਬਣ ਗਿਆ।