Genesis 34:19
ਸ਼ਕਮ ਦੀਨਾਹ ਦੇ ਭਰਾਵਾਂ ਦੇ ਆਖੇ ਅਨੁਸਾਰ ਕਰਨ ਲਈ ਬੜੀ ਜਲਦੀ ਵਿੱਚ ਸੀ, ਕਿਉਂਕਿ ਉਹ ਉਸ ਨਾਲ ਪਿਆਰ ਕਰਦਾ ਸੀ। ਸ਼ਕਮ ਆਪਣੇ ਪਰਿਵਾਰ ਦਾ ਸਭ ਤੋਂ ਇੱਜ਼ਤਦਾਰ ਆਦਮੀ ਸੀ।
Genesis 34:19 in Other Translations
King James Version (KJV)
And the young man deferred not to do the thing, because he had delight in Jacob's daughter: and he was more honorable than all the house of his father.
American Standard Version (ASV)
And the young man deferred not to do the thing, because he had delight in Jacob's daughter: and he was honored above all the house of his father.
Bible in Basic English (BBE)
And without loss of time the young man did as they said, because he had delight in Jacob's daughter, and he was the noblest of his father's house.
Darby English Bible (DBY)
And the youth did not delay to do this, because he had delight in Jacob's daughter. And he was honourable above all in the house of his father.
Webster's Bible (WBT)
And the young man deferred not to do the thing, because he had delight in Jacob's daughter: and he was more honorable than all the house of his father.
World English Bible (WEB)
The young man didn't wait to do this thing, because he had delight in Jacob's daughter, and he was honored above all the house of his father.
Young's Literal Translation (YLT)
and the young man delayed not to do the thing, for he had delight in Jacob's daughter, and he is honourable above all the house of his father.
| And the young man | וְלֹֽא | wĕlōʾ | veh-LOH |
| deferred | אֵחַ֤ר | ʾēḥar | ay-HAHR |
| not | הַנַּ֙עַר֙ | hannaʿar | ha-NA-AR |
| do to | לַֽעֲשׂ֣וֹת | laʿăśôt | la-uh-SOTE |
| the thing, | הַדָּבָ֔ר | haddābār | ha-da-VAHR |
| because | כִּ֥י | kî | kee |
| he had delight | חָפֵ֖ץ | ḥāpēṣ | ha-FAYTS |
| Jacob's in | בְּבַֽת | bĕbat | beh-VAHT |
| daughter: | יַעֲקֹ֑ב | yaʿăqōb | ya-uh-KOVE |
| and he | וְה֣וּא | wĕhûʾ | veh-HOO |
| was more honourable | נִכְבָּ֔ד | nikbād | neek-BAHD |
| all than | מִכֹּ֖ל | mikkōl | mee-KOLE |
| the house | בֵּ֥ית | bêt | bate |
| of his father. | אָבִֽיו׃ | ʾābîw | ah-VEEV |
Cross Reference
1 Chronicles 4:9
ਯਅਬੇਸ ਆਪਣੇ ਭਰਾ ਨਾਲੋਂ ਵੱਧ ਸਤਿਕਾਰਿਆ ਜਾਂਦਾ ਸੀ। ਉਸਦੀ ਮਾਂ ਨੇ ਆਖਿਆ, “ਉਸਦਾ ਨਾਂ ਯਅਬੇਸ ਰੱਖਿਆ ਗਿਆ ਸੀ ਕਿਉਂ ਕਿ ਉਸ ਦੇ ਜਨਮ ਦੌਰਾਨ ਮੈਂ ਬਹੁਤ ਦਰਦ ਸਹਾਰਿਆ ਸੀ।”
Acts 17:12
ਉਨ੍ਹਾਂ ਵਿੱਚੋਂ ਬਹੁਤ ਯਹੂਦੀ ਨਿਹਚਾਵਾਨ ਬਣ ਗਏ ਅਤੇ ਬਹੁਤ ਸਾਰੇ ਮਹੱਤਵਪੂਰਣ ਯੂਨਾਨੀ ਮਰਦ ਅਤੇ ਔਰਤਾਂ ਨਿਹਚਾਵਾਨ ਬਣ ਗਏ।
Acts 13:50
ਪਰ ਯਹੂਦੀਆਂ ਨੇ ਕੁਝ ਮਹੱਤਵਯੋਗ ਔਰਤਾਂ ਅਤੇ ਸ਼ਹਿਰ ਦੇ ਆਗੂਆਂ ਨੂੰ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਉਕਸਾਇਆ। ਫ਼ੇਰ ਉਨ੍ਹਾਂ ਲੋਕਾਂ ਨੇ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ।
Isaiah 62:4
ਤੈਨੂੰ ਫ਼ੇਰ ਕਦੇ ਵੀ ‘ਉਹ ਲੋਕ ਜਿਨ੍ਹਾਂ ਨੂੰ ਯਹੋਵਾਹ ਨੇ ਛੱਡ ਦਿੱਤਾ ਸੀ’ ਨਹੀਂ ਸੱਦਿਆ ਜਾਵੇਗਾ। ਫ਼ੇਰ ਕਦੇ ਵੀ ਤੇਰੀ ਧਰਤੀ ‘ਉਹ ਧਰਤੀ ਜਿਸ ਨੂੰ ਯਹੋਵਾਹ ਨੇ ਤਬਾਹ ਕੀਤਾ ਸੀ’ ਨਹੀਂ ਸਦ੍ਦੀ ਜਾਵੇਗੀ। ਤੈਨੂੰ ‘ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ’ ਸੱਦਿਆ ਜਾਵੇਗਾ। ਤੇਰੀ ਧਰਤੀ ਨੂੰ ‘ਪਰਮੇਸ਼ੁਰ ਦੀ ਵਹੁਟੀ’ ਸੱਦਿਆ ਜਾਵੇਗਾ। ਕਿਉਂ ਕਿ ਯਹੋਵਾਹ ਤੈਨੂੰ ਪਿਆਰ ਕਰਦਾ ਹੈ। ਅਤੇ ਤੇਰੀ ਧਰਤੀ ਉਸ ਦੀ ਹੋਵੇਗੀ।
Isaiah 23:8
ਸੂਰ ਦੇ ਸ਼ਹਿਰ ਨੇ ਬਹੁਤ ਆਗੂ ਪੈਦਾ ਕੀਤੇ ਨੇ। ਵਪਾਰੀ ਓਸ ਸ਼ਹਿਰ ਦੇ ਨੇ ਸ਼ਹਿਜ਼ਾਦਿਆਂ ਵਰਗੇ। ਉਹ ਲੋਕ ਜਿਹੜੇ ਚੀਜ਼ਾਂ ਦੀ ਖਰੀਦੋ ਫ਼ਰੋਖਤ ਕਰਦੇ ਨੇ ਹਰ ਥਾਂ ਸਤਕਾਰੇ ਜਾਂਦੇ ਨੇ। ਕੌਣ ਅਜਿਹੇ ਸ਼ਹਿਰ ਦੇ ਖਿਲਾਫ਼ ਇਹ ਵਿਉਂਤ ਰਿਹਾ ਹੈ।?
Isaiah 5:13
ਯਹੋਵਾਹ ਆਖਦਾ ਹੈ, “ਮੇਰੇ ਲੋਕਾਂ ਨੂੰ ਫੜ ਲਿਆ ਜਾਵੇਗਾ ਅਤੇ ਦੂਰ ਲਿਜਾਇਆ ਜਾਵੇਗਾ। ਕਿਉਂ? ਕਿਉਂ ਕਿ ਉਹ ਅਸਲ ਵਿੱਚ ਮੈਨੂੰ ਜਾਣਦੇ ਨਹੀਂ। ਇਸਰਾਏਲ ਵਿੱਚ ਹੁਣ ਰਹਿਣ ਵਾਲੇ ਕੁਝ ਲੋਕ ਬਹੁਤ ਮਹੱਤਵਪੂਰਣ ਹਨ। ਉਹ ਆਪਣੇ ਸੁਖੀ ਜੀਵਨ ਨਾਲ ਬਹੁਤ ਪ੍ਰਸੰਨ ਹਨ। ਪਰ ਉਹ ਸਾਰੇ ਮਹਾਨ ਲੋਕ ਬਹੁਤ ਭੁੱਖੇ ਪਿਆਸੇ ਹੋ ਜਾਣਗੇ।
Isaiah 3:3
ਪਰਮੇਸ਼ੁਰ ਫ਼ੌਜੀ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਖੋਹ ਲਵੇਗਾ। ਪਰਮੇਸ਼ੁਰ ਕੁਸ਼ਲ ਸਲਾਹਕਾਰਾਂ ਅਤੇ ਸਿਆਣੇ ਬੰਦਿਆਂ ਨੂੰ, ਜਿਹੜੇ ਜਾਦੂਗਰੀ ਕਰਕੇ ਭਵਿੱਖ ਦਾ ਗਿਆਨ ਦਿੰਦੇ ਹਨ, ਖੋਹ ਲਵੇਗਾ।
Song of Solomon 8:6
ਰੱਖ ਮੈਨੂੰ (ਕੋਲ ਆਪਣੇ) ਮੁਹਰ ਵਾਂਗ ਜਿਸ ਨੂੰ ਪਹਿਨਿਆ ਹੈ ਤੂੰ ਦਿਲ ਆਪਣੇ ਉੱਤੇ ਨਿਸ਼ਾਨੀ ਵਾਲੀ ਹੋਵੇ ਜਿਵੇਂ ਅੰਗੂਠੀ ਜਿਸ ਨੂੰ ਪਹਿਨਿਆ ਹੈ ਤੂੰ ਹੱਥ ਵਿੱਚ। ਇਹ ਮੌਤ ਵਾਂਗ ਹੈ ਜੋ ਪਿਆਰ ਤਕੜਾ ਹੈ। ਕਬਰ ਦੇ ਜੁਲਮ ਵਰਗੀ ਹੈ ਈਰਖਾ। ਇਸਦੀ ਲਾਟ ਹੈ ਅੱਗ ਦੇ ਭਾਂਬੜ ਵਾਂਗ।
2 Kings 5:1
ਨਅਮਾਨ ਦਾ ਕਸ਼ਟ ਨਅਮਾਨ ਅਰਾਮ ਦੇ ਰਾਜ ਦੀ ਸੈਨਾ ਦਾ ਸੈਨਾਪਤੀ ਸੀ ਅਤੇ ਉਹ ਆਪਣੇ ਰਾਜਾ ਦਾ ਬੜਾ ਮਹੱਤਵਪੂਰਣ ਆਦਮੀ ਸੀ ਉਸਦਾ ਆਦਰ-ਮਾਨ ਉੱਥੇ ਬਹੁਤ ਸੀ ਕਿਉਂ ਕਿ ਉਸ ਦੇ ਰਾਹੀਂ ਯਹੋਵਾਹ ਨੇ ਅਰਾਮ ਨੂੰ ਜਿੱਤ ਦਿੱਤੀ ਸੀ। ਉਹ ਬੜਾ ਵੀਰ-ਯੋਧਾ ਮਨੁੱਖ ਸੀ ਪਰ ਉਹ ਕੋੜ੍ਹ ਦੇ ਰੋਗ ਤੋਂ ਬੜਾ ਦੁੱਖੀ ਸੀ।
1 Samuel 22:14
ਅਹੀਮਲਕ ਨੇ ਜਵਾਬ ਦਿੱਤਾ, “ਦਾਊਦ ਤੇਰੇ ਨਾਲ ਵਫ਼ਾਦਾਰ ਹੈ। ਤੇਰੇ ਕਿਸੇ ਵੀ ਹੋਰ ਅਫ਼ਸਰਾਂ ਵਿੱਚੋਂ ਕੋਈ ਇੰਨਾ ਭਰੋਸੇਮਂਦ ਨਹੀਂ ਜਿੰਨਾ ਕਿ ਦਾਊਦ। ਉਹ ਤੇਰਾ ਆਪਣਾ ਜੁਆਈ ਹੈ ਅਤੇ ਦਾਊਦ ਤੇਰੇ ਦਰਬਾਨਾਂ ਦਾ ਵੀ ਕਪਤਾਨ ਹੈ ਅਤੇ ਤੇਰਾ ਆਪਣਾ ਸਾਰਾ ਪਰਿਵਾਰ ਵੀ ਉਸਦੀ ਬੜੀ ਇੱਜ਼ਤ ਕਰਦਾ ਹੈ।
Numbers 22:15
ਇਸ ਲਈ ਬਾਲਾਕ ਨੇ ਹੋਰਨਾਂ ਆਗੂਆਂ ਨੂੰ ਬਿਲਆਮ ਵੱਲ ਭੇਜਿਆ। ਇਸ ਵਾਰ ਉਸ ਨੇ ਪਹਿਲਾਂ ਨਾਲੋਂ ਵੱਧੇਰੇ ਗਿਣਤੀ ਵਿੱਚ ਬੰਦੇ ਭੇਜੇ। ਅਤੇ ਇਹ ਆਗੂ ਪਹਿਲੇ ਆਗੂਆਂ ਨਾਲੋਂ ਵੱਧੇਰੇ ਮਹੱਤਵਪੂਰਣ ਸਨ।
Genesis 41:20
ਫ਼ੇਰ ਉਨ੍ਹਾਂ ਕਮਜ਼ੋਰ ਅਤੇ ਬਿਮਾਰ ਗਊਆਂ ਨੇ ਪਹਿਲੀਆਂ ਨਰੋਈਆਂ ਗਊਆਂ ਨੂੰ ਖਾ ਲਿਆ।
Genesis 29:20
ਇਸ ਲਈ ਯਾਕੂਬ ਠਹਿਰ ਗਿਆ ਅਤੇ ਸੱਤ ਵਰ੍ਹੇ ਲਾਬਾਨ ਲਈ ਕੰਮ ਕਰਦਾ ਰਿਹਾ। ਪਰ ਇਹ ਕੁਝ ਦਿਨਾਂ ਵਾਂਗ ਹੀ ਲੱਗਿਆ ਕਿਉਂਕਿ ਉਹ ਰਾਖੇਲ ਨੂੰ ਪਿਆਰ ਕਰਦਾ ਸੀ।