Genesis 23:2
ਉਸਦਾ ਦੇਹਾਂਤ ਕਨਾਨ ਦੀ ਧਰਤੀ ਉੱਤੇ ਕਿਰਿਯਤ ਅਰਬਾ (ਹਬਰੋਨ) ਦੇ ਸ਼ਹਿਰ ਵਿੱਚ ਹੋਇਆ। ਅਬਰਾਹਾਮ ਬਹੁਤ ਉਦਾਸ ਹੋ ਗਿਆ ਅਤੇ ਉੱਥੇ ਉਸ ਲਈ ਰੋਂਦਾ ਰਿਹਾ।
Genesis 23:2 in Other Translations
King James Version (KJV)
And Sarah died in Kirjatharba; the same is Hebron in the land of Canaan: and Abraham came to mourn for Sarah, and to weep for her.
American Standard Version (ASV)
And Sarah died in Kiriath-arba (the same is Hebron), in the land of Canaan. And Abraham came to mourn for Sarah, and to weep for her.
Bible in Basic English (BBE)
And Sarah's death took place in Kiriath-arba, that is, Hebron, in the land of Canaan: and Abraham went into his house, weeping and sorrowing for Sarah.
Darby English Bible (DBY)
And Sarah died in Kirjath-Arba: that is Hebron, in the land of Canaan. And Abraham came to mourn for Sarah, and to weep for her.
Webster's Bible (WBT)
And Sarah died in Kirjath-arba; the same is Hebron in the land of Canaan: And Abraham came to mourn for Sarah, and to weep for her.
World English Bible (WEB)
Sarah died in Kiriath Arba (the same is Hebron), in the land of Canaan. Abraham came to mourn for Sarah, and to weep for her.
Young's Literal Translation (YLT)
and Sarah dieth in Kirjath-Arba, which `is' Hebron, in the land of Caanan, and Abraham goeth in to mourn for Sarah, and to bewail her.
| And Sarah | וַתָּ֣מָת | wattāmot | va-TA-mote |
| died | שָׂרָ֗ה | śārâ | sa-RA |
| in Kirjath-arba; | בְּקִרְיַ֥ת | bĕqiryat | beh-keer-YAHT |
| same the | אַרְבַּ֛ע | ʾarbaʿ | ar-BA |
| is Hebron | הִ֥וא | hiw | heev |
| in the land | חֶבְר֖וֹן | ḥebrôn | hev-RONE |
| Canaan: of | בְּאֶ֣רֶץ | bĕʾereṣ | beh-EH-rets |
| and Abraham | כְּנָ֑עַן | kĕnāʿan | keh-NA-an |
| came | וַיָּבֹא֙ | wayyābōʾ | va-ya-VOH |
| to mourn | אַבְרָהָ֔ם | ʾabrāhām | av-ra-HAHM |
| Sarah, for | לִסְפֹּ֥ד | lispōd | lees-PODE |
| and to weep | לְשָׂרָ֖ה | lĕśārâ | leh-sa-RA |
| for her. | וְלִבְכֹּתָֽהּ׃ | wĕlibkōtāh | veh-leev-koh-TA |
Cross Reference
Genesis 23:19
ਇਸਤੋਂ ਮਗਰੋਂ, ਅਬਰਾਹਾਮ ਨੇ ਆਪਣੀ ਪਤਨੀ ਨੂੰ ਮਕਫ਼ੇਲਾਹ ਦੇ ਖੇਤ ਉਤਲੀ ਗੁਫ਼ਾ ਵਿੱਚ, ਮਮਰੇ ਦੇ ਨੇੜੇ (ਹੁਣ ਹਬਰੋਨ ਕਹਾਉਂਦੇ) ਕਨਾਨ ਦੀ ਜ਼ਮੀਨ ਵਿੱਚ ਦਫ਼ਨਾ ਦਿੱਤਾ।
Judges 1:10
ਯਹੂਦਾਹ ਦੇ ਬੰਦੇ ਉਨ੍ਹਾਂ ਕਨਾਨੀ ਲੋਕਾਂ ਨਾਲ ਲੜਨ ਲਈ ਗਏ ਜਿਹੜੇ ਹਬਰੋਨ ਸ਼ਹਿਰ ਵਿੱਚ ਰਹਿੰਦੇ ਸਨ। (ਹਬਰੋਨ ਦਾ ਨਾਮ ਕਿਰਯਥ ਅਰਬਾ ਸੀ।) ਯਹੂਦਾਹ ਦੇ ਬੰਦਿਆਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨਾਮ ਦੇ ਬੰਦਿਆਂ ਨੂੰ ਹਰਾਇਆ।
Genesis 13:18
ਇਸ ਤਰ੍ਹਾਂ ਅਬਰਾਮ ਨੇ ਆਪਣਾ ਤੰਬੂ ਪੁੱਟ ਲਿਆ। ਉਹ ਮਮਰੇ ਦੇ ਵੱਡੇ ਰੁੱਖਾਂ ਨੇੜੇ ਜਾਕੇ ਰਹਿਣ ਲੱਗ ਪਿਆ। ਇਹ ਥਾਂ ਹਬਰੋਨ ਸ਼ਹਿਰ ਦੇ ਨੇੜੇ ਸੀ। ਉਸ ਥਾਂ ਉੱਤੇ ਵੀ ਅਬਰਾਮ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ।
2 Samuel 5:5
ਉਸ ਨੇ ਸੱਤ ਵਰ੍ਹੇ ਛੇ ਮਹੀਨੇ ਯਹੂਦਾਹ ਉੱਤੇ ਹਬਰੋਨ ਵਿੱਚ, ਅਤੇ ਯਰੂਸ਼ਲਮ ਵਿੱਚ 33 ਵਰ੍ਹੇ ਰਾਜ ਕੀਤਾ।
1 Chronicles 6:57
ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਹਬਰੋਨ, ਸੁਰੱਖਿਆ ਦਾ ਸ਼ਹਿਰ ਅਤੇ ਇਹ ਹੋਰ ਸ਼ਹਿਰ ਵੀ ਮਿਲੇ: ਲਿਬਨਾਹ, ਯੱਤਿਰ, ਅਸਤਮੋਆ।
2 Chronicles 35:25
ਯਿਰਮਿਯਾਹ ਨੇ ਯੋਸੀਯਾਹ ਉੱਪਰ ਸੋਗ ਗੀਤ ਲਿਖੇ ਅਤੇ ਗਾਏ। ਅੱਜ ਤੀਕ ਵੀ ਉਨ੍ਹਾਂ ਕੀਰਨਿਆਂ-ਵੈਣਾਂ ਨੂੰ ਮਰਦ-ਔਰਤਾਂ ਗਾਉਂਦੇ ਹਨ ਅਤੇ ਉਨ੍ਹਾਂ ਨੇ ਇਸਰਾਏਲ ਵਿੱਚ ਇਹ ਸੋਗ ਗੀਤ ਗਾਉਣ ਦੀ ਇੱਕ ਰੀਤ ਬਣਾ ਲਈ ਅਤੇ ਇਹ ਵੈਣ ਮਾਤਮੀ ਗੀਤਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ।
Jeremiah 22:10
ਪਾਤਸ਼ਾਹ ਯੇਹੋਆਹਾਜ਼ ਦੇ ਵਿਰੁੱਧ ਨਿਆਂ ਮਰੇ ਹੋਏ ਰਾਜੇ ਲਈ ਨਾ ਰੋਵੋ ਉਸ ਲਈ ਸੋਗ ਨਾ ਮਨਾਵੋ। ਪਰ ਉਸ ਰਾਜੇ ਲਈ ਰੱਜ ਕੇ ਰੋਵੋ ਜਿਸ ਨੂੰ ਇਹ ਥਾਂ ਛੱਡਣੀ ਪੈਣੀ ਹੈ। ਉਸ ਲਈ ਰੋਵੋ ਕਿਉਂ ਕਿ ਉਹ ਕਦੇ ਪਰਤ ਕੇ ਨਹੀਂ ਆਵੇਗਾ। ਫ਼ੇਰ ਕਦੇ ਵੀ ਉਹ ਆਪਣੀ ਮਾਤਭੂਮੀ ਨਹੀਂ ਦੇਖੇਗਾ।
Jeremiah 22:18
ਇਸ ਲਈ ਇਹੀ ਹੈ ਜੋ ਯਹੋਵਾਹ ਯੋਸ਼ੀਯਾਹ ਦੇ ਪੁੱਤਰ ਰਾਜੇ ਯਹੋਯਾਕੀਮ ਨੂੰ ਆਖਦਾ ਹੈ: “ਯਹੂਦਾਹ ਦੇ ਲੋਕ ਯਹੋਯਾਕੀਮ ਲਈ ਨਹੀਂ ਰੋਣਗੇ। ਉਹ ਇੱਕ-ਦੂਜੇ ਨੂੰ ਨਹੀਂ ਆਖਣਗੇ, ‘ਹਾਏ ਮੇਰਿਆ ਭਰਾਵਾ, ਮੈਨੂੰ ਯਹੋਯਾਕੀਮ ਦਾ ਬਹੁਤ ਅਫ਼ਸੋਸ ਹੈ, ਹਾਏ ਮੇਰੀਏ ਭੈਣੇ ਮੈਨੂੰ ਯਹੋਯਾਕੀਮ ਦਾ ਬਹੁਤ ਅਫ਼ਸੋਸ ਹੈ!’ ਯਹੂਦਾਹ ਦੇ ਲੋਕ ਯਹੋਯਾਕੀਮ ਲਈ ਨਹੀਂ ਰੋਣਗੇ। ਉਹ ਉਸ ਬਾਰੇ ਨਹੀਂ ਆਖਣਗੇ, ‘ਹਾਏ ਮਾਲਕ ਮੈਨੂੰ ਬਹੁਤ ਅਫ਼ਸੋਸ ਹੈ, ਹਾਏ ਪਾਤਸ਼ਾਹ ਮੈਨੂੰ ਬਹੁਤ ਅਫ਼ਸੋਸ ਹੈ!’
Ezekiel 24:16
“ਆਦਮੀ ਦੇ ਪੁੱਤਰ, ਤੂੰ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈਂ, ਪਰ ਮੈਂ ਉਸ ਨੂੰ ਤੇਰੇ ਕੋਲੋਂ ਖੋਹਣ ਜਾ ਰਿਹਾ ਹਾਂ। ਤੇਰੀ ਪਤਨੀ ਅਚਾਨਕ ਮਰ ਜਾਵੇਗੀ। ਪਰ ਤੈਨੂੰ ਆਪਣੀ ਗ਼ਮੀ ਜ਼ਾਹਰ ਨਹੀਂ ਕਰਨੀ ਚਾਹੀਦੀ। ਤੈਨੂੰ ਉੱਚੀ ਰੋਣਾ ਨਹੀਂ ਚਾਹੀਦਾ। ਤੂੰ ਰੋਵੇਂਗਾ ਅਤੇ ਤੇਰੇ ਹੰਝੂ ਨਹੀਂ ਡਿਗਣਗੇ,
John 11:31
ਜਿਹੜੇ ਯਹੂਦੀ ਮਰਿਯਮ ਦੇ ਘਰ ਵਿੱਚ ਉਸ ਨੂੰ ਦਿਲਾਸਾ ਦੇ ਰਹੇ ਸਨ। ਉਨ੍ਹਾਂ ਨੇ ਮਰਿਯਮ ਨੂੰ ਜਲਦੀ ਨਾਲ ਉੱਠਦਿਆਂ ਅਤੇ ਘਰ ਛੱਡਦਿਆਂ ਵੇਖਿਆ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕੀਤਾ। ਉਨ੍ਹਾਂ ਨੇ ਸੋਚਿਆ ਕਿ ਉਹ ਕਬਰ ਤੇ ਰੋਣ ਜਾ ਰਹੀ ਹੈ।
John 11:35
ਯਿਸੂ ਰੋਇਆ।
2 Samuel 5:3
ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਪਾਤਸ਼ਾਹ ਦਾਊਦ ਨੂੰ ਮਿਲਣ ਲਈ ਆਏ। ਦਾਊਦ ਨੇ ਇਨ੍ਹਾਂ ਬਜ਼ੁਰਗਾਂ ਨਾਲ ਯਹੋਵਾਹ ਦੇ ਸਾਹਮਣੇ ਇੱਕ ਇਕਰਾਰਨਾਮਾ ਕੀਤਾ। ਫ਼ੇਰ ਇਨ੍ਹਾਂ ਸਾਰੇ ਪਰਿਵਾਰਾਂ ਦੇ ਬਜ਼ੁਰਗਾਂ ਨੇ ਦਾਊਦ ਨੂੰ ਇਸਰਾਏਲ ਦਾ ਰਾਜਾ ਹੋਣ ਵਜੋਂ ਮਸਹ ਕੀਤਾ।
2 Samuel 2:11
ਹਬਰੋਨ ਵਿੱਚ ਦਾਊਦ ਨੇ ਯਹੂਦਾਹ ਦੇ ਘਰਾਣੇ ਉੱਪਰ ਸੱਤ ਸਾਲ ਅਤੇ ਛੇ ਮਹੀਨੇ ਰਾਜ ਕੀਤਾ।
Genesis 50:10
ਉਹ ਯਰਦਨ ਨਦੀ ਦੇ ਪੂਰਬ ਵੱਲ ਗੋਰੇਨ-ਹਾ-ਆਤਾਦ ਵੱਲ ਗਏ। ਇਸ ਸਥਾਨ ਉੱਤੇ, ਉਨ੍ਹਾਂ ਨੇ ਇਸਰਾਏਲ ਦੇ ਸਸੱਕਾਰ ਲਈ ਲੰਮੀਆਂ ਰੀਤਾਂ ਕੀਤੀਆਂ। ਇਹ ਸਸੱਕਾਰ ਦੀਆਂ ਰੀਤਾਂ ਸੱਤਾਂ ਦਿਨਾਂ ਤੱਕ ਜਾਰੀ ਰਹੀਆਂ।
Numbers 13:22
ਉਹ ਨੇਗੇਵ ਰਾਹੀਂ ਉਸ ਇਲਾਕੇ ਵਿੱਚ ਦਾਖਲ ਹੋਏ ਅਤੇ ਹਬਰੋਨ ਵੱਲ ਚੱਲੇ ਗਏ। (ਹਬਰੋਨ ਦਾ ਨਗਰ ਮਿਸਰ ਦੇ ਸੋਆਨ ਨਗਰ ਤੋਂ ਸੱਤ ਸਾਲ ਪਹਿਲਾਂ ਉਸਾਰਿਆ ਗਿਆ ਸੀ।) ਅਹਿਮਾਨ ਸ਼ੇਸ਼ਈ ਅਤੇ ਤਲਮਈ ਉੱਥੇ ਰਹਿੰਦੇ ਸਨ। ਇਹ ਆਦਮੀ ਅਨਾਕ ਦੇ ਉੱਤਰਾਧਿਕਾਰੀ ਸਨ।
Numbers 20:29
ਇਸਰਾਏਲ ਦੇ ਸਮੂਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਹਾਰੂਨ ਮਰ ਚੁੱਕਿਆ। ਇਸ ਲਈ ਇਸਰਾਏਲ ਦੇ ਹਰ ਬੰਦੇ ਨੇ 30 ਦਿਨਾਂ ਦਾ ਸੋਗ ਮਨਾਇਆ।
Deuteronomy 34:8
ਇਸਰਾਏਲ ਦੇ ਲੋਕਾਂ ਨੇ 30 ਦਿਨ ਤੱਕ ਮੂਸਾ ਦਾ ਸੋਗ ਮਨਾਇਆ। ਉਹ ਸੋਗ ਦਾ ਸਮਾ ਖਤਮ ਹੋਣ ਤੱਕ ਮੋਆਬ ਵਿੱਚ ਯਰਦਨ ਵਾਦੀ ਵਿੱਚ ਹੀ ਰਹੇ।
Joshua 10:39
ਉਨ੍ਹਾਂ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ, ਇਸਦੇ ਰਾਜੇ ਅਤੇ ਦਬਿਰ ਨੇੜੇ ਦੇ ਸਾਰੇ ਛੋਟੇ ਕਸਬਿਆਂ ਨੂੰ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਨੇ ਉਸ ਸ਼ਹਿਰ ਦੇ ਹਰ ਬੰਦੇ ਨੂੰ ਕਤਲ ਕਰ ਦਿੱਤਾ। ਉੱਥੇ ਕੋਈ ਵੀ ਬੰਦਾ ਜਿਉਂਦਾ ਨਹੀਂ ਬੱਚਿਆ। ਇਸਰਾਏਲ ਦੇ ਲੋਕਾਂ ਨੇ ਦਬਿਰ ਅਤੇ ਉਸ ਦੇ ਰਾਜੇ ਨਾਲ ਵੀ ਉਹੀ ਸਲੂਕ ਕੀਤਾ ਜਿਹੜਾ ਉਨ੍ਹਾਂ ਨੇ ਹਬਰੋਨ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ।
Joshua 14:14
ਅਤੇ ਉਹ ਸ਼ਹਿਰ ਅੱਜ ਵੀ ਕਨਿੱਜ਼ੀ ਯਫ਼ੁੰਨਾਹ ਦੇ ਪੁੱਤਰ ਕਾਲੇਬ ਦੀ ਮਲਕੀਅਤ ਹੈ। ਉਹ ਸ਼ਹਿਰ ਹਾਲੇ ਵੀ ਉਸ ਦੇ ਲੋਕਾਂ ਦਾ ਹੈ ਕਿਉਂਕਿ ਉਸ ਨੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਉਸ ਵਿੱਚ ਭਰੋਸਾ ਕੀਤਾ।
Joshua 20:7
ਇਸ ਲਈ ਇਸਰਾਏਲ ਦੇ ਲੋਕਾਂ ਨੇ ਕੁਝ ਸ਼ਹਿਰ ਦੀ “ਸੁਰੱਖਿਅਤ ਸ਼ਹਿਰਾਂ” ਵਜੋਂ ਚੋਣ ਕੀਤੀ। ਇਹ ਸ਼ਹਿਰ ਸਨ: ਨਫ਼ਤਾਲੀ ਦੇ ਪਹਾੜੀ ਇਲਾਕੇ ਵਿੱਚ ਸਨ ਗਲੀਲ ਵਿੱਚਾ ਕਦਸ਼; ਅਫ਼ਰਾਈਮ ਦੇ ਪਹਾੜੀ ਇਲਾਕੇ ਵਿੱਚਲਾ ਸ਼ਕਮ; ਯਹੂਦਾਹ ਦੇ ਪਹਾੜੀ ਇਲਾਕੇ ਵਿੱਚਲਾ ਕਿਰਯਥ ਅਰਬਾ (ਹਬਰੋਨ)।
1 Samuel 20:31
ਜਦ ਤੱਕ ਇਹ ਯੱਸੀ ਦਾ ਪੁੱਤਰ ਜਿਉਂਦਾ ਹੈ ਤੂੰ ਕਦੇ ਵੀ ਪਾਤਸ਼ਾਹ ਨਾ ਬਣ ਸੱਕੇਂਗਾ ਅਤੇ ਨਾ ਹੀ ਇਹ ਰਾਜ ਤੈਨੂੰ ਕਦੇ ਮਿਲੇਗਾ। ਜਾ, ਹੁਣੇ ਜਾਕੇ ਦਾਊਦ ਨੂੰ ਮੇਰੇ ਸਾਹਮਣੇ ਲਿਆ। ਕਿਉਂਕਿ ਉਹ ਜ਼ਰੂਰ ਮਾਰਿਆ ਹੀ ਜਾਵੇਗਾ।”
1 Samuel 28:3
ਸ਼ਾਊਲ ਅਤੇ ਏਨਦੋਰ ਦੀ ਇੱਕ ਔਰਤ ਸਮੂਏਲ ਮਰ ਗਿਆ ਅਤੇ ਸਭ ਇਸਰਾਏਲੀਆਂ ਨੇ ਉਸਦੀ ਮੌਤ ਉੱਤੇ ਬੜਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਸਮੂਏਲ ਨੂੰ ਉਸ ਦੇ ਘਰ ਰਾਮਾਹ ਨਗਰ ਵਿੱਚ ਦਫ਼ਨਾਇਆ। ਪਹਿਲਾਂ ਸ਼ਾਊਲ ਨੇ ਭੂਤ ਮ੍ਰਿਤਾਂ ਅਤੇ ਭਵਿੱਖ ਦੱਸਣ ਵਾਲਿਆਂ ਨੂੰ ਇਸਰਾਏਲ ਵਿੱਚੋਂ ਕੱਢਿਆ ਸੀ।
2 Samuel 1:12
ਉਹ ਸਭ ਬੜੇ ਉਦਾਸ ਹੋਏ, ਰੋਏ-ਪਿੱਟੇ ਅਤੇ ਸ਼ਾਮ ਤੀਕ ਕੁਝ ਨਾ ਖਾਧਾ। ਉਹ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦਾ ਸੋਗ ਮਨਾਉਂਦੇ ਰੋਦੇ-ਪਿੱਟਦੇ ਰਹੇ। ਦਾਊਦ ਅਤੇ ਉਸ ਦੇ ਆਦਮੀ ਇਸ ਲਈ ਵੀ ਰੋਦੇ ਰਹੇ ਕਿਉਂ ਜੋ ਯਹੋਵਾਹ ਦੇ ਲੋਕ ਕਿੰਨੇ ਹੀ ਜੰਗ ਵਿੱਚ ਮਾਰੇ ਗਏ ਸਨ ਅਤੇ ਉਹ ਇਸਰਾਏਲ ਦੇ ਦੁੱਖ ਵਿੱਚ ਰੋਦੇ ਰਹੇ। ਉਹ ਸ਼ਾਊਲ, ਉਸ ਦੇ ਪੁੱਤਰ, ਜੰਗ ਵਿੱਚ ਮਰੇ ਆਦਮੀਆਂ ਅਤੇ ਇਸਰਾਏਲ ਲਈ ਰੋਦੇ ਅਤੇ ਦੁੱਖੀ ਹੁੰਦੇ ਰਹੇ।
2 Samuel 1:17
ਦਾਊਦ ਦਾ ਸ਼ਾਊਲ ਅਤੇ ਯੋਨਾਥਾਨ ਲਈ ਸ਼ੋਕ ਗੀਤ ਤਦ ਦਾਊਦ ਨੇ ਸ਼ਾਊਲ ਅਤੇ ਯੋਨਾਥਾਨ ਲਈ ਇੱਕ ਸ਼ੋਕ ਗੀਤ ਗਾਇਆ।
Genesis 27:41
ਇਸ ਮਗਰੋਂ, ਇਸ ਅਸੀਸ ਦੇ ਕਾਰਣ ਏਸਾਓ ਯਾਕੂਬ ਦੇ ਖ਼ਿਲਾਫ਼ ਖਾਰ ਖਾਣ ਲੱਗ ਪਿਆ। ਏਸਾਓ ਨੇ ਆਪਣੇ-ਆਪ ’ਚ ਸੋਚਿਆ, “ਛੇਤੀ ਹੀ ਮੇਰੇ ਪਿਤਾ ਦਾ ਦੇਹਾਂਤ ਹੋ ਜਾਵੇਗਾ ਅਤੇ ਉਸ ਦੇ ਲਈ ਸੋਗ ਦਾ ਸਮਾਂ ਹੋਵੇਗਾ। ਪਰ ਇਸ ਤੋਂ ਬਾਦ ਮੈਂ ਯਾਕੂਬ ਨੂੰ ਮਾਰ ਦਿਆਂਗਾ।”