Genesis 21:33
ਅਬਰਾਹਾਮ ਨੇ ਬਏਰਸਬਾ ਵਿਖੇ ਇੱਕ ਖਾਸ ਰੁੱਖ ਲਾਇਆ। ਉਸ ਥਾਂ ਉੱਤੇ, ਅਬਰਾਹਾਮ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਉਸ ਪਰਮੇਸ਼ੁਰ ਅੱਗੇ ਜਿਹੜਾ ਸਦਾ ਜਿਉਂਦਾ ਹੈ।
Genesis 21:33 in Other Translations
King James Version (KJV)
And Abraham planted a grove in Beersheba, and called there on the name of the LORD, the everlasting God.
American Standard Version (ASV)
And `Abraham' planted a tamarisk tree in Beer-sheba, and called there on the name of Jehovah, the Everlasting God.
Bible in Basic English (BBE)
And Abraham, after planting a holy tree in Beer-sheba, gave worship to the name of the Lord, the Eternal God.
Darby English Bible (DBY)
And [Abraham] planted a tamarisk in Beer-sheba, and called there on the name of Jehovah, the Eternal ùGod.
Webster's Bible (WBT)
And Abraham planted a grove in Beer-sheba, and called there on the name of the LORD, the everlasting God.
World English Bible (WEB)
Abraham planted a tamarisk tree in Beersheba, and called there on the name of Yahweh, the Everlasting God.
Young's Literal Translation (YLT)
and `Abraham' planteth a tamarask in Beer-Sheba, and preacheth there in the name of Jehovah, God age-during;
| And Abraham planted | וַיִּטַּ֥ע | wayyiṭṭaʿ | va-yee-TA |
| a grove | אֶ֖שֶׁל | ʾešel | EH-shel |
| in Beer-sheba, | בִּבְאֵ֣ר | bibʾēr | beev-ARE |
| and called | שָׁ֑בַע | šābaʿ | SHA-va |
| there | וַיִּ֨קְרָא | wayyiqrāʾ | va-YEEK-ra |
| on the name | שָׁ֔ם | šām | shahm |
| of the Lord, | בְּשֵׁ֥ם | bĕšēm | beh-SHAME |
| the everlasting | יְהוָ֖ה | yĕhwâ | yeh-VA |
| God. | אֵ֥ל | ʾēl | ale |
| עוֹלָֽם׃ | ʿôlām | oh-LAHM |
Cross Reference
Isaiah 40:28
ਅਵੱਸ਼ ਹੀ ਸੁਣਿਆ ਹੋਵੇਗਾ ਤੁਸੀਂ ਤੇ ਜਾਣਦੇ ਹੋਵੋਗੇ ਕਿ ਯਹੋਵਾਹ ਪਰਮੇਸ਼ੁਰ ਹੈ ਬਹੁਤ ਸਿਆਣਾ। ਜਾਣ ਨਹੀਂ ਸੱਕਦੇ ਲੋਕ ਉਸ ਸਭ ਕੁਝ ਨੂੰ ਜੋ ਹੈ ਜਾਣਦਾ ਉਹ। ਬਕੱਦਾ ਨਹੀਂ ਯਹੋਵਾਹ ਅਤੇ ਲੋੜਦਾ ਨਹੀਂ ਆਰਾਮ ਨੂੰ। ਬਣਾਈਆਂ ਯਹੋਵਾਹ ਨੇ ਸਮੂਹ ਦੂਰ ਦੁਰਾਡੀਆਂ ਥਾਵਾਂ ਧਰਤੀ ਦੀਆਂ। ਰਹਿੰਦਾ ਹੈ ਯਹੋਵਾਹ ਸਦਾ-ਸਦਾ ਲਈ।
Psalm 90:2
ਹੇ ਪਰਮੇਸ਼ੁਰ, ਤੁਸੀਂ ਪਰਬਤਾਂ ਦੇ ਪੈਦਾ ਹੋਣ ਤੋਂ ਪਹਿਲਾਂ ਅਤੇ ਧਰਤੀ ਅਤੇ ਦੁਨੀਆਂ ਸਾਜੇ ਜਾਣ ਤੋਂ ਪਹਿਲਾਂ ਵੀ ਤੁਸੀਂ ਪਰਮੇਸ਼ੁਰ ਸੀ। ਹੇ ਪਰਮੇਸ਼ੁਰ ਤੁਸੀਂ ਸਦਾ ਰਹੇ ਹੋਂ ਅਤੇ ਤੁਸੀਂ ਸਦਾ ਰਹੋਂਗੇ, ਹੇ ਪਰਮੇਸ਼ੁਰ।
Genesis 12:8
ਫ਼ੇਰ ਅਬਰਾਮ ਉਹ ਥਾਂ ਛੱਡ ਕੇ ਬੈਤਏਲ ਦੇ ਪੂਰਬ ਵੱਲ ਪਹਾੜੀਆਂ ਨੂੰ ਚੱਲਾ ਗਿਆ। ਅਬਰਾਮ ਨੇ ਓੱਥੇ ਆਪਣਾ ਤੰਬੂ ਲਾ ਲਿਆ। ਬੈਤਏਲ ਪੱਛਮ ਵੱਲ ਅਤੇ ਆਈ ਪੂਰਬ ਵੱਲ ਸੀ। ਉਸ ਥਾਵੇਂ, ਅਬਰਾਮ ਨੇ ਯਹੋਵਾਹ ਲਈ ਇੱਕ ਹੋਰ ਜਗਵੇਦੀ ਬਣਾਈ ਅਤੇ ਅਬਰਾਮ ਨੇ ਉੱਥੇ ਯਹੋਵਾਹ ਦੀ ਉਪਾਸਨਾ ਕੀਤੀ।
Genesis 4:26
ਸੇਥ ਦੇ ਵੀ ਇੱਕ ਪੁੱਤਰ ਹੋਇਆ। ਉਸ ਨੇ ਉਸਦਾ ਨਾਮ ਅਨੋਸ਼ ਰੱਖਿਆ। ਉਸ ਵੇਲੇ, ਲੋਕ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਲੱਗੇ।
Jeremiah 10:10
ਪਰ ਸਿਰਫ਼ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਉਹੀ ਇੱਕੋ ਇੱਕ ਪਰਮੇਸ਼ੁਰ ਹੈ ਜਿਹੜਾ ਸੱਚਮੁੱਚ ਜੀਵਿਤ ਹੈ। ਉਹੀ ਸ਼ਹਿਨਸ਼ਾਹ ਹੈ ਜਿਹੜਾ ਸਦਾ ਲਈ ਹਕੀਮਤ ਕਰਦਾ ਹੈ। ਧਰਤੀ ਹਿੱਲਦੀ ਹੈ ਜਦੋਂ ਪਰਮੇਸ਼ੁਰ ਕਹਿਰਵਾਨ ਹੁੰਦਾ ਹੈ। ਅਤੇ ਉਹ ਵਿਦੇਸ਼ੀ ਉਸ ਦੇ ਕਹਿਰ ਨੂੰ ਨਹੀਂ ਰੋਕ ਸੱਕਦੇ।
Deuteronomy 33:27
ਸਦੀਵ ਪਰਮੇਸ਼ੁਰ ਤੇਰੀ ਸੁਰੱਖਿਆ ਦਾ ਸਥਾਨ ਹੈ। ਉਸ ਦੀ ਸਦੀਵ ਸ਼ਕਤੀ ਤੇਰਾ ਬਚਾਉ ਕਰਦੀ ਹੈ, ਉਹ ਤੇਰੇ ਦੁਸ਼ਮਣਾ ਨੂੰ ਇਹ ਆਖਦਿਆ ਤੇਰੀ ਧਰਤੀ ਵਿੱਚੋਂ ਕੱਢ ਦੇਵੇਗਾ, ‘ਤਬਾਹ ਕਰ ਦੇ ਦੁਸ਼ਮਣ ਨੂੰ!’
1 Timothy 1:17
ਉਸ ਬਾਦਸ਼ਾਹ ਨੂੰ ਮਹਿਮਾ ਤੇ ਸਨਮਾਨ ਜਿਹੜਾ ਸਦੀਵੀ ਤੌਰ ਤੇ ਰਾਜ ਕਰਦਾ ਹੈ। ਉਸ ਨੂੰ ਤਬਾਹ ਨਹੀਂ ਕੀਤਾ ਜਾ ਸੱਕਦਾ ਅਤੇ ਨਾ ਹੀ ਦੇਖਿਆ ਜਾ ਸੱਕਦਾ ਹੈ। ਸਿਰਫ਼ ਪਰਮੇਸ਼ੁਰ ਨੂੰ ਹੀ ਸਦਾ ਅਤੇ ਸਦਾ ਲਈ ਸਤਿਕਾਰ ਅਤੇ ਮਹਿਮਾ। ਆਮੀਨ!
Romans 16:26
ਪਰ ਉਹ ਗੁਪਤ ਸੱਚ ਸਾਨੂੰ ਵਿਖਾਇਆ ਗਿਆ ਹੈ। ਅਤੇ ਉਹ ਗੁਪਤ ਸੱਚ ਸਾਰੀਆਂ ਕੌਮਾਂ ਨੂੰ ਨਬੀਆਂ ਦੀਆਂ ਲਿਖਤਾਂ ਦੁਆਰਾ ਪ੍ਰਕਾਸ਼ਮਾਨ ਕੀਤਾ ਗਿਆ ਹੈ। ਇਹ ਪਰਮੇਸ਼ੁਰ ਦੇ ਹੁਕਮ ਅਨੁਸਾਰ ਕੀਤਾ ਗਿਆ ਹੈ। ਉਹ ਗੁਪਤ ਸੱਚ ਸਾਰੀਆਂ ਕੌਮਾਂ ਨੂੰ ਇਸ ਲਈ ਪ੍ਰਕਾਸ਼ਿਤ ਕੀਤਾ ਗਿਆ ਹੈ ਤਾਂ ਜੋ ਉਹ ਨਿਹਚਾ ਰੱਖ ਸੱਕਣ ਅਤੇ ਮਸੀਹ ਨੂੰ ਮੰਨਣ। ਪਰਮੇਸ਼ੁਰ ਸਦੀਵੀ ਹੈ।
Romans 1:20
ਪਰਮੇਸ਼ੁਰ ਬਾਰੇ ਕੁਝ ਅਜਿਹੀਆਂ ਗੱਲਾਂ ਹਨ ਜੋ ਲੋਕ ਨਹੀਂ ਵੇਖ ਸੱਕਦੇ। ਉਹ ਉਸਦੀ ਸਦੀਵੀ ਸ਼ਕਤੀ ਅਤੇ ਉਹ ਸਭ ਚੀਜ਼ਾਂ ਹਨ ਜੋ ਉਸ ਨੂੰ ਪਰਮੇਸ਼ੁਰ ਬਣਾਉਂਦੀਆਂ ਹਨ। ਸੰਸਾਰ ਦੇ ਅਰੰਭ ਵੇਲੇ ਤੋਂ ਉਨ੍ਹਾਂ ਗੱਲਾਂ ਨੂੰ ਸਮਝਣਾ ਸੌਖਾ ਹੈ। ਕਿਉਂਕਿ ਉਸਦੀ ਸਿਰਜਣਾ ਵਿੱਚ ਉਹ ਗੱਲਾਂ ਸਪੱਸ਼ਟ ਹਨ। ਇਸ ਲਈ ਲੋਕਾਂ ਕੋਲ ਉਨ੍ਹਾਂ ਮੰਦੇ ਕੰਮਾਂ ਲਈ ਕੋਈ ਬਹਾਨਾ ਨਹੀਂ ਹੋਵੇਗਾ ਜਿਹੜੇ ਉਹ ਕਰਦੇ ਹਨ।
Amos 8:14
ਲੋਕ ਸਾਮਰਿਯਾ ਦੇ ਵੱਛੇ ਦੇਵਤੇ ਦੀ ਸੌਂਹ ਖਾਕੇ ਕਹਿੰਦੇ ਹਨ: ‘ਹੇ ਦਾਨ, ਅਸੀਂ ਤੇਰੇ ਪਰਮੇਸ਼ੁਰ ਦੇ ਜੀਵਨ ਦੀ, ਅਤੇ ਬਏਰਸ਼ਬਾ ਦੇ ਪਰਮੇਸ਼ੁਰ ਦੇ ਜੀਵਨ ਦੀ ਸੌਂਹ ਖਾਂਦੇ ਹਾਂ …।’ ਪਰ ਉਹ ਅਜਿਹੇ ਡਿੱਗਣਗੇ ਕਿ ਮੁੜ ਉੱਠਣ ਦੇ ਕਾਬਿ।”
Isaiah 57:15
ਪਰਮੇਸ਼ੁਰ ਉੱਚਾ ਅਤੇ ਉੱਠਿਆ ਹੋਇਆ ਹੈ। ਪਰਮੇਸ਼ੁਰ ਸਦਾ ਜਿਉਂਦਾ ਹੈ। ਪਰਮੇਸ਼ੁਰ ਦਾ ਨਾਮ ਪਵਿੱਤਰ ਹੈ। ਪਰਮੇਸ਼ੁਰ ਆਖਦਾ ਹੈ, “ਮੈਂ ਉੱਚੀ ਪਵਿੱਤਰ ਥਾਂ ਉੱਤੇ ਰਹਿੰਦਾ ਹਾਂ, ਪਰ ਉਨ੍ਹਾਂ ਲੋਕਾਂ ਨਾਲ ਵੀ ਜਿਹੜੇ ਉਦਾਸ ਅਤੇ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਨਵਾਂ ਜੀਵਨ ਦੇਵਾਂਗਾ ਜਿਹੜੇ ਆਪਣੇ ਆਤਮੇ ਵਿੱਚ ਨਿਮਾਣੇ ਹਨ। ਮੈਂ ਉਨ੍ਹਾਂ ਲੋਕਾਂ ਨੂੰ ਜੀਵਨ ਦੇਵਾਂਗਾ, ਜਿਹੜੇ ਆਪਣੇ ਦਿਲਾਂ ਅੰਦਰ ਉਦਾਸ ਨੇ।
Judges 3:7
ਪਹਿਲਾ ਨਿਆਂਕਾਰ, ਅਥਨੀਏਲ ਯਹੋਵਾਹ ਨੇ ਦੇਖਿਆ ਕਿ ਇਸਰਾਏਲ ਦੇ ਲੋਕ ਬਦੀ ਕਰਦੇ ਸਨ। ਇਸਰਾਏਲ ਦੇ ਲੋਕ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਅਤੇ ਬਆਲ ਅਤੇ ਅਸ਼ੇਰਾਹ ਵਰਗੇ ਝੂਠੇ ਦੇਵਤਿਆਂ ਦੀ ਸੇਵਾ ਕਰਨ ਲੱਗੇ।
Deuteronomy 16:21
ਪਰਮੇਸ਼ੁਰ ਬੁੱਤਾਂ ਨੂੰ ਨਫ਼ਰਤ ਕਰਦਾ ਹੈ “ਜਦੋਂ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਲਈ ਜਗਵੇਦੀ ਉਸਾਰੋ, ਇਸਦੇ ਨੇੜੇ ਅਸ਼ੇਰਾਹ ਦੇ ਥੰਮ ਵਜੋਂ ਕੋਈ ਵੀ ਰੁੱਖ ਨਾ ਲਾਵੋ।
Genesis 26:33
ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਸ਼ਿਬਆਹ ਰੱਖ ਦਿੱਤਾ ਅਤੇ ਉਸ ਸ਼ਹਿਰ ਨੂੰ ਬਏਰਸਬਾ ਸੱਦਿਆ ਜਾਂਦਾ ਹੈ।
Genesis 26:25
ਇਸ ਲਈ ਇਸਹਾਕ ਨੇ ਉੱਥੇ ਇੱਕ ਜਗਵੇਦੀ ਉਸਾਰੀ ਅਤੇ ਉਸ ਥਾਂ ਯਹੋਵਾਹ ਦੀ ਉਪਾਸਨਾ ਕੀਤੀ। ਇਸਹਾਕ ਨੇ ਉੱਥੇ ਡੇਰਾ ਲਾ ਲਿਆ ਅਤੇ ਉਸ ਦੇ ਨੌਕਰਾਂ ਨੇ ਇੱਕ ਖੂਹ ਪੁੱਟਿਆ।
Genesis 26:23
ਉਸ ਥਾਂ ਤੋਂ ਇਸਹਾਕ ਬਏਰਸਬਾ ਚੱਲਾ ਗਿਆ।