Ezra 2:63
ਤਦ ਰਾਜਪਾਲ ਨੇ ਆਖਿਆ, “ਜਦ ਤੀਕ ਓੱਥੇ ਕੋਈ ਜਾਜਕ ਨਾ ਹੋਵੇ ਜੋ ਉਰੀਮ ਅਤੇ ਬੁਂਮੀਮ ਬਾਰੇ ਜਾਨਕਾਰੀ ਦੇ ਸੱਕੇ ਤਦ ਤੀਕ ਉਹ ਅੱਤ ਪਵਿੱਤਰ ਵਸਤਾਂ ਵਿੱਚੋਂ ਕੁਝ ਨਾ ਖਾਣ।”
Ezra 2:63 in Other Translations
King James Version (KJV)
And the Tirshatha said unto them, that they should not eat of the most holy things, till there stood up a priest with Urim and with Thummim.
American Standard Version (ASV)
And the governor said unto them, that they should not eat of the most holy things, till there stood up a priest with Urim and with Thummim.
Bible in Basic English (BBE)
And the Tirshatha said that they were not to have the most holy things for their food, till a priest came to give decision by Urim and Thummim.
Darby English Bible (DBY)
And the Tirshatha said to them that they should not eat of the most holy things, till there stood up a priest with Urim and with Thummim.
Webster's Bible (WBT)
And the Tirshatha said to them, that they should not eat of the most holy things, till there stood up a priest with Urim and with Thummim.
World English Bible (WEB)
The governor said to them, that they should not eat of the most holy things, until there stood up a priest with Urim and with Thummim.
Young's Literal Translation (YLT)
and the Tirshatha saith to them, that they eat not of the most holy things till the standing up of a priest with Urim and with Thummim.
| And the Tirshatha | וַיֹּ֤אמֶר | wayyōʾmer | va-YOH-mer |
| said | הַתִּרְשָׁ֙תָא֙ | hattiršātāʾ | ha-teer-SHA-TA |
| that them, unto | לָהֶ֔ם | lāhem | la-HEM |
| they should not | אֲשֶׁ֥ר | ʾăšer | uh-SHER |
| eat | לֹֽא | lōʾ | loh |
| most the of | יֹאכְל֖וּ | yōʾkĕlû | yoh-heh-LOO |
| holy things, | מִקֹּ֣דֶשׁ | miqqōdeš | mee-KOH-desh |
| till | הַקֳּדָשִׁ֑ים | haqqŏdāšîm | ha-koh-da-SHEEM |
| there stood up | עַ֛ד | ʿad | ad |
| priest a | עֲמֹ֥ד | ʿămōd | uh-MODE |
| with Urim | כֹּהֵ֖ן | kōhēn | koh-HANE |
| and with Thummim. | לְאוּרִ֥ים | lĕʾûrîm | leh-oo-REEM |
| וּלְתֻמִּֽים׃ | ûlĕtummîm | oo-leh-too-MEEM |
Cross Reference
Exodus 28:30
ਊਰੀਮ ਅਤੇ ਤੁੰਮੀਮ ਨੂੰ ਸੀਨੇ-ਬੰਦ ਦੇ ਅੰਦਰ ਰੱਖੀਂ। ਇਹ ਹਾਰੂਨ ਦੇ ਦਿਲ ਦੇ ਉੱਪਰ ਹੋਣਗੇ ਜਦੋਂ ਉਹ ਯਹੋਵਾਹ ਦੇ ਸਾਹਮਣੇ ਜਾਵੇਗਾ। ਇਸ ਲਈ ਜਦੋਂ ਹਾਰੂਨ ਯਹੋਵਾਹ ਦੇ ਸਾਹਮਣੇ ਹਮੇਸ਼ਾ ਆਪਣੇ ਨਾਲ ਇਸਰਾਏਲ ਦੇ ਲੋਕਾਂ ਬਾਰੇ ਨਿਆਂ ਕਰਨ ਦਾ ਰਸਤਾ ਆਪਣੇ ਨਾਲ ਚੁੱਕੇਗਾ।
Numbers 27:21
ਜੇ ਯਹੋਸ਼ੁਆ ਨੂੰ ਕੋਈ ਨਿਆਂ ਕਰਨ ਦੀ ਲੋੜ ਪਵੇ, ਤਾਂ ਉਹ ਜਾਜਕ ਅਲਆਜ਼ਾਰ ਵੱਲ ਜਾਵੇਗਾ। ਅਲਆਜ਼ਾਰ ਊਰੀਮ ਦੀ ਵਰਤੋਂ ਕਰਕੇ ਯਹੋਵਾਹ ਦਾ ਉੱਤਰ ਜਾਣੇਗਾ। ਫ਼ੇਰ ਯਹੋਸ਼ੁਆ ਅਤੇ ਇਸਰਾਏਲ ਦੇ ਸਮੂਹ ਲੋਕ ਉਹੀ ਗੱਲ ਕਰਨਗੇ ਜੋ ਪਰਮੇਸ਼ੁਰ ਆਖਦਾ ਹੈ। ਜੇ ਉਹ ਆਖੇ, ‘ਯੁੱਧ ਕਰੋ’, ਤਾਂ ਉਹ ਯੁੱਧ ਕਰਨਗੇ। ਅਤੇ ਜੇ ਉਹ ਆਖੇ ‘ਘਰ ਜਾਉ’ ਤਾਂ ਉਹ ਘਰ ਚੱਲੇ ਜਾਣਗੇ।”
Leviticus 2:10
ਬਾਕੀ ਬਚੇ ਅਨਾਜ ਦੀ ਭੇਟ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਹੈ। ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਈ ਗਈ ਭੇਟ ਦਾ ਇਹ ਹਿੱਸਾ ਅੱਤ ਪਵਿੱਤਰ ਹੈ।
Leviticus 2:3
ਬਚੀ ਹੋਈ ਅਨਾਜ ਦੀ ਭੇਟ ਹਾਰੂਨ ਅਤੇ ਉਸ ਦੇ ਪੁੱਤਰਾਂ ਦੀ ਹੋਵੇਗੀ। ਯਹੋਵਾਹ ਅੱਗੇ ਚੜ੍ਹਾਈ ਗਈ ਇਹ ਅੱਗ ਦੀ ਭੇਂਟ ਬਹੁਤ ਪਵਿੱਤਰ ਹੈ।
Leviticus 22:10
ਸਿਰਫ਼ ਜਾਜਕ ਦੇ ਪਰਿਵਾਰ ਦੇ ਲੋਕ ਪਵਿੱਤਰ ਭੋਜਨ ਨੂੰ ਖਾ ਸੱਕਦੇ ਹਨ। ਜਾਜਕ ਕੋਲ ਠਹਿਰਿਆ ਹੋਇਆ ਕੋਈ ਪ੍ਰਹੁਣਾ ਜਾਂ ਭਾੜੇ ਦਾ ਨੌਕਰ ਵੀ ਪਵਿੱਤਰ ਭੋਜਨ ਨਹੀਂ ਖਾ ਸੱਕਦਾ।
Nehemiah 8:9
ਤਦ ਰਾਜਪਾਲ ਨਹਮਯਾਹ, ਅਜ਼ਰਾ ਜਾਜਕ ਅਤੇ ਲਿਖਾਰੀ, ਅਤੇ ਲੇਵੀ ਜਿਹੜੇ ਲੋਕਾਂ ਨੂੰ ਸਿੱਖਾਉਂਦੇ ਸਨ, ਉਨ੍ਹਾਂ ਨੇ ਕਿਹਾ, “ਅੱਜ ਦਾ ਦਿਨ ਯਹੋਵਾਹ, ਤੁਹਾਡੇ ਪਰਮੇਸ਼ੁਰ ਲਈ ਖਾਸ ਅਤੇ ਪਵਿੱਤਰ ਦਿਨ3 ਹੈ। ਸੋ ਤੁਹਾਨੂੰ ਨਾ ਤਾਂ ਰੋਣਾਂ ਚਾਹੀਦਾ ਅਤੇ ਨਾ ਹੀ ਉਦਾਸ ਹੋਣਾ ਚਾਹੀਦਾ ਹੈ!” ਉਨ੍ਹਾਂ ਨੇ ਇਹ ਇਸ ਲਈ ਆਖਿਆ ਕਿਉਂ ਕਿ ਸਾਰੇ ਲੋਕ ਬਿਵਸਬਾ ਦੇ ਸ਼ਬਦ ਸੁਣ ਕੇ ਰੋ ਰਹੇ ਸਨ।
Nehemiah 10:1
ਇਕਰਾਰਨਾਮੇ ਉੱਪਰ ਮੋਹਰ ਲਗਾਉਣ ਵਾਲੇ ਲੋਕਾਂ ਦੇ ਨਾਉਂ ਇਹ ਹਨ: ਰਾਜਪਾਲ ਨਹਮਯਾਹ ਹਕਲਯਾਹ ਦਾ ਪੁੱਤਰ, ਅਤੇ ਸਿਦਕੀਯਾਹ।
Nehemiah 7:65
ਤਾਂ ਰਾਜਪਾਲ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਅੱਤ ਪਵਿੱਤਰ ਭੋਜਨ ਵਿੱਚੋਂ ਨਾ ਖਾਣ ਜਿੰਨਾ ਚਿਰ ਉਰੀਮ ਅਤੇ ਬੁਂਮੀਮ ਵਾਲਾ ਜਾਜਕ ਪਰਮੇਸ਼ੁਰ ਤੋਂ ਪੁੱਛ ਨਾ ਲਵੇ ਕਿ ਕੀ ਕਰਨਾ।
1 Samuel 28:6
ਸ਼ਾਊਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਪਰ ਯਹੋਵਾਹ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। ਪਰਮੇਸ਼ੁਰ ਨੇ ਸ਼ਾਊਲ ਨਾਲ ਸੁਪਨੇ ਵਿੱਚ ਗੱਲ ਨਾ ਕੀਤੀ ਅਤੇ ਨਾ ਉਸ ਨੇ ਹੀ ਊਰੀਮ ਜਾਂ ਨਬੀਆਂ ਨੂੰ ਉਸ ਨਾਲ ਗੱਲ ਕਰਨ ਲਈ ਵਰਤਿਆ।
Deuteronomy 33:8
ਲੇਵੀ ਦੀ ਅਸੀਸ ਮੂਸਾ ਨੇ ਇਹ ਗੱਲਾਂ ਲੇਵੀ ਬਾਰੇ ਆਖੀਆਂ, “ਲੇਵੀ ਤੇਰਾ ਸੱਚਾ ਅਨੁਯਾਈ ਹੈ। ਉਹ ਉਰੀਮ ਅਤੇ ਤੁੰਮੀਮ ਰੱਖਦਾ ਹੈ। ਮੱਸਾਹ ਵਿੱਚ ਤੂੰ ਲੇਵੀ ਦੇ ਲੋਕਾਂ ਨੂੰ ਪਰੱਖਿਆ ਸੀ। ਮਰੀਬਾਹ ਦੇ ਪਾਣੀਆਂ ਵਿਖੇ ਤੂੰ ਸਾਬਤ ਕੀਤਾ ਸੀ ਕਿ ਉਹ ਤੇਰੇ ਹਨ।
Numbers 18:32
ਤੇ ਜੇ ਤੁਸੀਂ ਹਮੇਸ਼ਾ ਇਸਦਾ ਸਭ ਤੋਂ ਚੰਗਾ ਹਿੱਸਾ ਯਹੋਵਾਹ ਨੂੰ ਭੇਟ ਕਰੋਂਗੇ ਤਾਂ ਤੁਸੀਂ ਕਦੇ ਵੀ ਦੋਸ਼ੀ ਨਹੀਂ ਹੋ ਸੱਕਦੇ। ਤੁਸੀਂ ਹਮੇਸ਼ਾ ਚੇਤੇ ਰੱਖੋਂਗੇ ਕਿ ਇਹ ਸੁਗਾਤਾਂ ਇਸਰਾਏਲ ਦੇ ਲੋਕਾਂ ਵੱਲੋਂ ਪਵਿੱਤਰ ਭੇਟਾ ਹਨ। ਅਤੇ ਤੁਸੀਂ ਮਾਰੇ ਨਹੀਂ ਜਾਵੋਂਗੇ।”
Leviticus 6:29
“ਜਾਜਕ ਦੇ ਘਰ ਦਾ ਕੋਈ ਵੀ ਆਦਮੀ ਪਾਪ ਦੀ ਭੇਟ ਖਾ ਸੱਕਦਾ ਹੈ। ਇਹ ਬਹੁਤ ਪਵਿੱਤਰ ਹੈ।
Leviticus 7:16
“ਜੇਕਰ ਉਸਦੀ ਭੇਟ ਕਿਸੇ ਖਾਸ ਸੌਂਹ ਜਾਂ ਸਵੈਇੱਛਿਤ ਚੜ੍ਹਾਵੇ ਕਾਰਣ ਹੈ, ਤਾਂ ਬਲੀ ਉਸੇ ਦਿਨ ਖਾਧੀ ਜਾਣੀ ਚਾਹੀਦੀ ਹੈ ਜਿਸ ਦਿਨ ਉਹ ਇਸ ਨੂੰ ਭੇਟ ਕਰਦਾ ਹੈ। ਜੇ ਇਸ ਵਿੱਚੋਂ ਕੁਝ ਬਚ ਜਾਵੇ ਤਾਂ ਇਸ ਨੂੰ ਅਗਲੇ ਦਿਨ ਖਾ ਲਿਆ ਜਾਵੇ।
Leviticus 8:8
ਉਸ ਨੇ ਉਸ ਨੂੰ ਸੀਨੇ-ਬੰਦ ਪਹਿਨਾਇਆ ਅਤੇ ਸੀਨੇ-ਬੰਦ ਦੀ ਜੇਬ ਵਿੱਚ ਉਰੀਮ ਅਤੇ ਤੁੰਮੀਮ ਪਾਏ।
Leviticus 10:17
“ਤੁਹਾਨੂੰ ਇਸ ਬੱਕਰੇ ਨੂੰ ਪਵਿੱਤਰ ਖੇਤਰ ਵਿੱਚ ਖਾਣਾ ਚਾਹੀਦਾ ਸੀ। ਇਹ ਅੱਤ ਪਵਿੱਤਰ ਹੈ। ਤੁਸੀਂ ਇਸ ਨੂੰ ਯਹੋਵਾਹ ਦੇ ਸਾਹਮਣੇ ਕਿਉਂ ਨਹੀਂ ਖਾਧਾ? ਯਹੋਵਾਹ ਨੇ ਇਹ ਤੁਹਾਨੂੰ ਲੋਕਾਂ ਦੇ ਪਾਪ ਲੈਣ ਲਈ, ਯਹੋਵਾਹ ਦੇ ਅੱਗੇ ਉਨ੍ਹਾਂ ਲਈ ਪਰਾਸਚਿਤ ਕਰਨ ਲਈ, ਦਿੱਤਾ ਸੀ।
Leviticus 22:2
“ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਆਖ; ਇਸਰਾਏਲ ਦੇ ਲੋਕ ਮੈਨੂੰ ਸੁਗਾਤਾਂ ਚੜ੍ਹਾਉਣਗੇ। ਉਹ ਚੀਜ਼ਾਂ ਪਵਿੱਤਰ ਹੋ ਜਾਣਗੀਆਂ ਅਤੇ ਮੇਰੀਆਂ ਹੋਣਗੀਆਂ। ਇਸ ਲਈ ਤੁਹਾਨੂੰ, ਜਾਜਕਾਂ ਨੂੰ ਸਾਵੱਧਾਨ ਰਹਿਣਾ ਚਾਹੀਦਾ ਕਿ ਤੁਸੀਂ ਕਿਵੇਂ ਉਨ੍ਹਾਂ ਚੀਜ਼ਾਂ ਨਾਲ ਪੇਸ਼ ਆਉਂਦੇ ਹੋ। ਜੇ ਤੁਸੀਂ ਉਨ੍ਹਾਂ ਚੀਜ਼ਾਂ ਦਾ ਗਲਤ ਇਸਤੇਮਾਲ ਕਰੋਂਗੇ ਤਾਂ ਤੁਸੀਂ ਮੇਰੇ ਪਵਿੱਤਰ ਨਾਂ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।
Leviticus 22:14
“ਹੋ ਸੱਕਦਾ ਹੈ ਕੋਈ ਬੰਦਾ ਗਲਤੀ ਨਾਲ ਪਵਿੱਤਰ ਭੋਜਨ ਵਿੱਚੋਂ ਕੁਝ ਖਾ ਲਵੇ। ਉਸ ਬੰਦੇ ਨੂੰ ਉਨੀ ਮਿਕਦਾਰ ਜਾਜਕ ਨੂੰ ਦੇਣੀ ਚਾਹੀਦੀ ਹੈ, ਅਤੇ ਉਸ ਨੂੰ ਉਸ ਭੋਜਨ ਦਾ ਪੰਜਵਾਂ ਹਿੱਸਾ ਕੀਮਤ ਹੋਰ ਦੇਣੀ ਚਾਹੀਦੀ ਹੈ।
Numbers 18:9
ਲੋਕੀ ਬਲੀਆਂ, ਅਨਾਜ ਦੀਆਂ ਭੇਟਾ, ਪਾਪ ਦੀਆਂ ਭੇਟਾ ਅਤੇ ਦੋਸ਼ ਦੀਆਂ ਭੇਟਾ ਲੈ ਕੇ ਆਉਣਗੇ। ਇਹ ਭੇਟਾ ਅੱਤ ਪਵਿੱਤਰ ਹਨ। ਇਨ੍ਹਾਂ ਸਾਰੀਆਂ ਪਵਿੱਤਰ ਭੇਟਾ ਵਿੱਚੋਂ ਤੁਹਾਡਾ ਹਿੱਸਾ ਅੱਗ ਵਿੱਚ ਨਾ ਪਾਏ ਹੋਏ ਹਿੱਸੇ ਹੋਣਗੇ। ਇਹ ਸਾਰੀਆਂ ਵਸਤਾਂ ਤੇਰੇ ਅਤੇ ਤੇਰੇ ਪੁੱਤਰਾਂ ਲਈ ਹੋਣਗੀਆਂ।
Numbers 18:19
ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕ ਪਵਿੱਤਰ ਭੇਟਾ ਵਜੋਂ ਚੜ੍ਹਾਉਂਦੇ ਹਨ, ਮੈਂ, ਯਹੋਵਾਹ, ਉਹ ਤੁਹਾਨੂੰ, ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਨੂੰ ਦਿੰਦਾ ਹਾਂ। ਇਹ ਤੁਹਾਡਾ ਹਿੱਸਾ ਹੈ। ਇਹ ਬਿਧੀ ਸਦਾ ਜਾਰੀ ਰਹੇਗੀ। ਇਹ ਯਹੋਵਾਹ ਨਾਲ ਕੀਤਾ ਹੋਇਆ ਇਕਰਾਰਨਾਮਾ ਹੈ ਜਿਹੜਾ ਤੋੜਿਆ ਨਹੀਂ ਜਾ ਸੱਕਦਾ। ਇਹ ਇਕਰਾਰ ਮੈਂ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਨਾਲ ਕਰਦਾ ਹਾਂ।”
Leviticus 6:17
ਅਨਾਜ ਦੀ ਭੇਟ ਨੂੰ ਖਮੀਰ ਨਾਲ ਨਹੀਂ ਪਕਾਉਣਾ ਚਾਹੀਦਾ। ਮੈਂ ਇਸ ਹਿੱਸੇ ਨੂੰ, ਮੈਨੂੰ ਅੱਗ ਦੁਆਰਾ ਦਿੱਤੇ ਗਏ ਚੜ੍ਹਾਵੇ ਵਿੱਚੋਂ ਜਾਜਕਾਂ ਨੂੰ ਦਿੱਤਾ ਹੈ। ਇਹ ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਵਾਂਗ ਅੱਤ ਪਵਿੱਤਰ ਹੈ।