Ezekiel 29:6
ਫ਼ੇਰ ਮਿਸਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਹਾਂ ਯਹੋਵਾਹ! “‘ਮੈਂ ਇਹ ਗੱਲਾਂ ਕਿਉਂ ਕਰਾਂਗਾ? ਕਿਉਂ ਕਿ ਇਸਰਾਏਲ ਦੇ ਲੋਕ ਝੁਕੇ ਸਨ ਮਿਸਰ ਉੱਤੇ ਸਹਾਰੇ ਲਈ। ਪਰ ਮਿਸਰ ਤਾਂ ਸੀ ਇੱਕ ਕਮਜ਼ੋਰ ਜਿਹਾ ਘਾਹ ਦਾ ਪੱਤਾ।
Ezekiel 29:6 in Other Translations
King James Version (KJV)
And all the inhabitants of Egypt shall know that I am the LORD, because they have been a staff of reed to the house of Israel.
American Standard Version (ASV)
And all the inhabitants of Egypt shall know that I am Jehovah, because they have been a staff of reed to the house of Israel.
Bible in Basic English (BBE)
And it will be clear to all the people of Egypt that I am the Lord, because you have been a false support to the children of Israel.
Darby English Bible (DBY)
And all the inhabitants of Egypt shall know that I [am] Jehovah, because they have been a staff of reed to the house of Israel.
World English Bible (WEB)
All the inhabitants of Egypt shall know that I am Yahweh, because they have been a staff of reed to the house of Israel.
Young's Literal Translation (YLT)
And known have all inhabitants of Egypt That I `am' Jehovah, Because of their being a staff of reed to the house of Israel.
| And all | וְיָֽדְעוּ֙ | wĕyādĕʿû | veh-ya-deh-OO |
| the inhabitants | כָּל | kāl | kahl |
| of Egypt | יֹשְׁבֵ֣י | yōšĕbê | yoh-sheh-VAY |
| know shall | מִצְרַ֔יִם | miṣrayim | meets-RA-yeem |
| that | כִּ֖י | kî | kee |
| I | אֲנִ֣י | ʾănî | uh-NEE |
| am the Lord, | יְהוָ֑ה | yĕhwâ | yeh-VA |
| because | יַ֧עַן | yaʿan | YA-an |
| they have been | הֱיוֹתָ֛ם | hĕyôtām | hay-yoh-TAHM |
| a staff | מִשְׁעֶ֥נֶת | mišʿenet | meesh-EH-net |
| reed of | קָנֶ֖ה | qāne | ka-NEH |
| to the house | לְבֵ֥ית | lĕbêt | leh-VATE |
| of Israel. | יִשְׂרָאֵֽל׃ | yiśrāʾēl | yees-ra-ALE |
Cross Reference
Isaiah 36:6
ਕੀ ਤੂੰ ਮਿਸਰ ਉੱਤੇ ਸਹਾਇਤਾ ਲਈ ਨਿਰਭਰ ਕਰ ਰਿਹਾ ਹੈਂ? ਮਿਸਰ ਤਾਂ ਟੁੱਟੀ ਹੋਈ ਸੋਟੀ ਵਰਗਾ ਹੈ। ਜੇ ਤੂੰ ਇਸਦੇ ਸਹਾਰੇ ਖੜ੍ਹਾ ਹੋਵੇਗਾ ਤਾਂ ਇਹ ਸਿਰਫ਼ ਤੈਨੂੰ ਨੁਕਸਾਨ ਪਹੁੰਚਾਵੇਗੀ ਅਤੇ ਤੇਰੇ ਹੱਥ ਵਿੱਚ ਛੇਕ ਕਰ ਦੇਵੇਗੀ। ਮਿਸਰ ਦੇ ਰਾਜੇ ਫ਼ਿਰਊਨ ਨੂੰ ਉੱਤੇ ਕੋਈ ਵੀ ਉਹ ਬੰਦੇ ਭਰੋਸਾ ਨਹੀਂ ਕਰ ਸੱਕਦੇ ਜਿਹੜੇ ਉਸ ਉੱਤੇ ਸਹਾਇਤਾ ਲਈ ਨਿਰਭਰ ਕਰਦੇ ਹਨ।
2 Kings 18:21
ਹੁਣ ਤੂੰ ਟੁੱਟੀ ਹੋਈ ਸੋਟੀ ਦੇ ਸਹਾਰੇ ਚੱਲ ਰਿਹਾ ਹੈ ਭਾਵ ਹੁਣ ਤੈਨੂੰ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਤੇ ਜੇਕਰ ਕੋਈ ਮਨੁੱਖ ਇਸ ਟੁੱਟੀ ਹੋਈ ਛੜ ਨਾਲ ਢਾਸਣਾ ਲਾਵੇਗਾ ਤਾਂ ਇਹ ਟੁੱਟ ਜਾਵੇਗੀ ਅਤੇ ਮਨੁੱਖ ਦੇ ਹੱਥ ਵਿੱਚ ਖੁੱਭ ਕੇ ਉਸ ਨੂੰ ਪਾੜ ਸੁੱਟੇਗੀ। ਮਿਸਰ ਦਾ ਪਾਤਸ਼ਾਹ ਫ਼ਿਰਊਨ ਉਨ੍ਹਾਂ ਸਭਨਾਂ ਲਈ ਜਿਹੜੇ ਉਸਤੇ ਭਰੋਸਾ ਕਰਦੇ ਹਨ, ਇਹੋ ਜਿਹਾ ਹੀ ਹੈ।
Ezekiel 28:26
ਉਹ ਉਸ ਧਰਤੀ ਉੱਤੇ ਸੁਰੱਖਿਅਤ ਰਹਿਣਗੇ। ਉਹ ਮਕਾਨ ਉਸਾਰਨਗੇ ਅਤੇ ਅੰਗੂਰਾਂ ਦੇ ਬਗੀਚੇ ਲਾਉਣਗੇ। ਮੈਂ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਸਜ਼ਾ ਦਿਆਂਗਾ ਜਿਨ੍ਹਾਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਸੀ। ਫ਼ੇਰ ਇਸਰਾਏਲ ਦੇ ਲੋਕ ਸੁਰੱਖਿਅਤ ਰਹਿਣਗੇ। ਅਤੇ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ, ਹਾਂ।”
Ezekiel 28:22
ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “‘ਮੈਂ ਹਾਂ ਤੇਰੇ ਵਿਰੁੱਧ, ਸੈਦਾ! ਤੇਰੇ ਲੋਕ ਸਿੱਖ ਲੈਣਗੇ ਮੇਰਾ ਆਦਰ ਕਰਨਾ! ਸਜ਼ਾ ਦੇਵਾਂਗਾ ਮੈਂ ਸੈਦਾ ਨੂੰ। ਫ਼ੇਰ ਪਤਾ ਲੱਗੇਗਾ ਲੋਕਾਂ ਨੂੰ ਕਿ ਮੈਂ ਹਾਂ ਯਹੋਵਾਹ। ਫ਼ੇਰ ਪਤਾ ਲੱਗੇਗਾ ਉਨ੍ਹਾਂ ਨੂੰ ਕਿ ਮੈਂ ਪਵਿੱਤਰ ਹਾਂ, ਅਤੇ ਵਿਹਾਰ ਕਰਨਗੇ ਉਹ ਮੇਰੇ ਨਾਲ ਓਹੋ ਜਿਹਾ।
Lamentations 4:17
ਸਹਾਇਤਾ ਲਈ ਤੱਕਦਿਆਂ ਅਸੀਂ ਆਪਣੀਆਂ ਅੱਖਾਂ ਖਰਾਬ ਕਰ ਲਈਆਂ ਨੇ, ਪਰ ਕੋਈ ਸਹਾਇਤਾ ਨਹੀਂ ਮਿਲਦੀ। ਅਸੀਂ ਕਿਸੇ ਕੌਮ ਵੱਲ ਸਹਾਇਤਾ ਲਈ ਦੇਖਦੇ ਰਹੇ। ਅਸੀਂ ਆਪਣੇ ਮੁਨਾਰੇ ਤੋਂ ਨਿਗਾਹ ਰੱਖੀ, ਪਰ ਕੋਈ ਵੀ ਕੌਮ ਸਾਡੇ ਲਈ ਨਹੀਂ ਬੌਹੜੀ।
Jeremiah 2:36
ਤੁਹਾਡੇ ਲਈ ਆਪਣੇ ਮਨ ਨੂੰ ਬਦਲਣਾ ਕਿੰਨਾ ਅਸਾਨ ਹੈ। ਅੱਸ਼ੂਰ ਨੇ ਤੁਹਾਨੂੰ ਨਿਰਾਸ਼ ਕੀਤਾ, ਇਸ ਲਈ ਤੁਸੀਂ ਅੱਸ਼ੂਰ ਨੂੰ ਛੱਡ ਦਿੱਤਾ ਅਤੇ ਸਹਾਇਤਾ ਲਈ, ਮਿਸਰ ਕੋਲ ਚੱਲੇ ਗਏ। ਪਰ ਮਿਸਰ ਵੀ ਤੁਹਾਨੂੰ ਨਿਰਾਸ਼ ਕਰੇਗਾ।
Isaiah 31:1
ਇਸਰਾਏਲ ਨੂੰ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਰਭਰ ਕਰਨਾ ਚਾਹੀਦਾ ਹੈ ਸਹਾਇਤਾ ਲਈ ਮਿਸਰ ਵੱਲ ਜਾਂਦੇ ਲੋਕਾਂ ਨੂੰ ਦੇਖੋ। ਲੋਕ ਘੋੜੇ ਮੰਗਦੇ ਹਨ। ਉਹ ਸੋਚਦੇ ਨੇ ਕਿ ਘੋੜੇ ਉਨ੍ਹਾਂ ਨੂੰ ਬਚਾ ਲੈਣਗੇ। ਲੋਕਾਂ ਨੂੰ ਉਮੀਦ ਹੈ ਕਿ ਮਿਸਰ ਦੇ ਰੱਥ ਅਤੇ ਘੋੜਸਵਾਰ ਫ਼ੌਜੀ ਉਨ੍ਹਾਂ ਦੀ ਰਾਖੀ ਕਰਨਗੇ। ਲੋਕ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ ਕਿਉਂ ਕਿ ਉਹ ਫ਼ੌਜ ਬਹੁਤ ਵੱਡੀ ਹੈ। ਲੋਕ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਉੱਤੇ ਭਰੋਸਾ ਨਹੀਂ ਕਰਦੇ। ਲੋਕ ਯਹੋਵਾਹ ਪਾਸੋਂ ਸਹਾਇਤਾ ਨਹੀਂ ਮੰਗਦੇ।
Isaiah 30:2
ਇਹ ਬੱਚੇ ਮਿਸਰ ਵੱਲ ਸਹਾਇਤਾ ਲਈ ਜਾ ਰਹੇ ਹਨ ਪਰ ਉਨ੍ਹਾਂ ਨੇ ਮੈਨੂੰ ਇਹ ਨਹੀਂ ਪੁੱਛਿਆ ਕਿ ਕੀ ਇਹ ਗੱਲ ਸਹੀ ਸੀ। ਉਹ ਉਮੀਦ ਕਰਦੇ ਹਨ ਕਿ ਫ਼ਿਰਊਨ ਉਨ੍ਹਾਂ ਦੀ ਸਹਾਇਤਾ ਕਰੇਗਾ। ਉਹ ਚਾਹੁੰਦੇ ਹਨ ਕਿ ਮਿਸਰ ਉਨ੍ਹਾਂ ਦੀ ਰਾਖੀ ਕਰੇਗਾ।
Isaiah 20:5
ਲੋਕ ਇਬੋਪੀਆ ਵੱਲ ਸਹਾਇਤਾ ਲਈ ਤੱਕਦੇ ਸਨ। ਉਹ ਲੋਕ ਟੁੱਟ ਜਾਣਗੇ। ਲੋਕ ਮਿਸਰ ਦੀ ਸ਼ਾਨ ਤੋਂ ਹੈਰਾਨ ਸਨ। ਉਹ ਲੋਕ ਸ਼ਰਮਸਾਰ ਹੋਣਗੇ।”
Exodus 14:18
ਫ਼ੇਰ ਮਿਸਰ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਉਹ ਮੇਰਾ ਉਦੋਂ ਆਦਰ ਕਰਨਗੇ ਜਦੋਂ ਮੈਂ ਫ਼ਿਰਊਨ ਅਤੇ ਉਸ ਦੇ ਘੋੜਸਵਾਰ ਫ਼ੌਜੀਆਂ ਅਤੇ ਰੱਥਾਂ ਨੂੰ ਹਰਾ ਦਿਆਂਗਾ।”
Exodus 9:14
ਜੇ ਤੂੰ ਅਜਿਹਾ ਨਹੀਂ ਕਰੇਂਗਾ, ਤਾਂ ਮੈਂ ਆਪਣੀ ਸਾਰੀ ਸ਼ਕਤੀ ਤੇਰੇ, ਤੇਰੇ ਅਧਿਕਾਰੀਆਂ ਅਤੇ ਤੇਰੇ ਲੋਕਾਂ ਦੇ ਵਿਰੁੱਧ ਵਰਤਾਂਗਾ। ਫ਼ੇਰ ਤੁਹਾਨੂੰ ਪਤਾ ਚੱਲੇਗਾ ਕਿ ਦੁਨੀਆਂ ਵਿੱਚ ਮੇਰੇ ਵਰਗਾ ਕੋਈ ਦੇਵਤਾ ਨਹੀਂ ਹੈ।